ਸੁਖਪਾਲ ਸਿੰਘ ਖਹਿਰਾ

ਭਾਗ – 2

ਇਹ ਇੰਟਰਵੀਊ 17 ਅਪ੍ਰੈਲ 2022 ਨੂੰ ਸੁਖਪਾਲ ਸਿੰਘ ਖਹਿਰਾ ਦੇ ਨਾਲ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿੱਚ ਜਦੋਂ ਸੁਖਪਾਲ ਖਹਿਰਾ ਨੂੰ ਉਨ੍ਹਾਂ ਦੀ ਸਖਸ਼ੀਅਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਰਾਜਨੀਤੀ ਦਾ ਇਹ ਅੰਦਾਜ਼ ਉਹਨਾਂ ਨੂੰ ਆਪਣੇ ਪਿਤਾ ਜੀ ਤੋਂ ਮਿਲਿਆ ਹੈ,ਜਿਵੇਂ ਕਿ ਇਮਾਨਦਾਰੀ, ਨਿਡਰਤਾ,ਆਤਮ-ਸਨਮਾਨ, ਜ਼ੁਲਮ ਵਿਰੁੱਧ ਲੜਨਾ ਅਤੇ ਨੈਤਿਕ ਗੁਣ ਆਦਿ। ਖਹਿਰਾ ਨੇ ਇਹ ਵੀ ਦੱਸਿਆ ਕਿ ਰਾਜਨੀਤੀ ਅੱਜਕਲ ਭਾਵੇਂ ਦਿਮਾਗੀ ਖੇਡ ਹੈ ਪਰ ਉਹ ਹਮੇਸ਼ਾ ਫੈਸਲੇ ਦਿਲ ਤੋਂ ਲੈਂਦੇ ਹਨ ਅਤੇ ਰਾਜਨੀਤੀ ਦੇ ਸਫਰ ਚ 1997 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਹਜ਼ਾਰਾਂ ਮੁਸ਼ਕਿਲਾਂ ਅਤੇ ਸੰਘਰਸ਼ ਦੇ ਬਾਵਜੂਦ ਵੀ ਬਹੁਤ ਸਨਮਾਨ ਕਮਾਇਆ ਹੈ। ਜਦੋਂ ਪੱਤਰਕਾਰ ਨੇ ਖਹਿਰਾ ਨੂੰ ਸੁਆਲ ਕਰਦਿਆਂ ਪੁੱਛਿਆ ਕੇ ਆਪਣਿਆਂ ਨਾਲ ਅਣਬਣ ਕਰਕੇ ਕਦੇ ਪਾਰਟੀ ਨੂੰ ਢਾਹ ਲੱਗੀ ਹੋਵੇ ਤਾਂ ਖਹਿਰਾ ਨੇ ਇਸ ਦਾ ਜੁਆਬ ਦਿੱਤਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਆਪਣੀ ਗੱਲ ਬੜੀ ਬੇਬਾਕੀ ਨਾਲ ਪੇਸ਼ ਕੀਤੀ ਹੈ ਭਾਵੇਂ ਕਈ ਵਾਰ ਜਿਸ ਦਾ ਵਿਰੋਧ ਵੀ ਹੋਇਆ ਹੈ। ਖੈਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਪੈਸਾ ਬੇਸ਼ੱਕ ਘੱਟ ਚੱਲਦਾ ਹੈ ਪਰ ਖੁਸ਼ਾਮਦ ਬਹੁਤ ਚੱਲਦੀ ਹੈ ਅਤੇ ਉਹ ਕਿਸੇ ਦੀ ਰਿਸਪੈਕਟ ਤਾਂ ਕਰ ਸਕਦੇ ਹਨ ਪਰ ਕਿਸੇ ਦੇ ਪੈਰੀਂ ਨਹੀਂ ਪੈ ਸਕਦੇ। ਖੈਹਰਾ ਨੇ ਕਿਹਾ ਕਿ ਉਹਨਾਂ ਨੇ ਬਾਦਲਾਂ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ। ਮਾਨ ਸਰਕਾਰ ਦੀ ਗੱਲ ਕਰਦਿਆਂ ਖੈਹਿਰਾ ਨੇ ਕਿਹਾ ਕਿ ਲੋਕਾਂ ਨੂੰ ਸਭ ਕੁਝ ਮੁਫਤ ਦੇਣ ਦੀ ਬਜਾਏ ਉਨ੍ਹਾਂ ਨੂੰ ਸਿੱਖਿਅਤ ਕਰਨਾ ਅਤੇ ਰੁਜ਼ਗਾਰ ਮੁਹੱਈਆ ਕਰਨਾ ਚਾਹੀਦਾ ਹੈ। ਖਹਿਰਾ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਪ੍ਰਤੀ ਫੈਸਲੇ ਖੁਦ ਕਰਨੇ ਚਾਹੀਦੇ ਹਨ ਅਤੇ ਪੰਜਾਬ ਵਿਚ ਦਿੱਲੀ ਦੀ ਦਖਲ ਅੰਦਾਜੀ ਬੰਦ ਕਰਨੀ ਚਾਹੀਦੀ ਹੈ। ਜਦੋਂ ਪੱਤਰਕਾਰ ਵੀ ਖਹਿਰਾ ਨੂੰ ਪੁੱਛਿਆ ਕਿ ਤੁਹਾਨੂੰ ਨਹੀਂ ਲੱਗਦਾ ਕਿ ਬਾਰ-ਬਾਰ ਪਾਰਟੀ ਬਦਲਣਾ ਤੁਹਾਡੀ ਭਰੋਸੇਯੋਗਤਾ ਨੂੰ ਘਟਾ ਸਕਦਾ ਹੈ ਤਾਂ ਖੈਹਿਰਾ ਨੇ ਜੁਆਬ ਦਿੱਤਾ ਕਿ ਲੋਕ ਉਸ ਤੇ ਵਿਸ਼ਵਾਸ ਕਰਦੇ ਹਨ ਜਿਸ ਕਰਕੇ ਉਹ ਕਿਸੇ ਵੀ ਪਾਰਟੀ ਦੇ ਚਲਾ ਜਾਵੇ ਮੁੜਦਾ ਹੈ। ਅਖੀਰਲੇ ਸਵਾਲ ਵਿੱਚ ਜਦੋਂ ਪੱਤਰਕਾਰ ਨੇ ਖਹਿਰਾ ਨੂੰ ਪੁੱਛਿਆ ਕਿ ਉਹ ਬਾਦਲਾਂ ਲਈ ਹਮੇਸ਼ਾ ਦਿਲ ਵਿੱਚ ਦਿਆਲਤਾ ਦੀ ਭਾਵਨਾ ਰੱਖਦੇ ਹਨ ਤਾਂ ਖੈਹਿਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੁਰਖਿਆਂ ਨੇ ਪੰਜਾਬ ਲਈ ਬਹੁਤ ਸੰਘਰਸ਼ ਕੀਤਾ ਹੈ ਜਿਸ ਦੀ ਕਿ ਉਹ ਕਦਰ ਕਰਦੇ ਹਨ ਏਸ ਤੋਂ ਇਲਾਵਾ ਵੀ ਇੰਟਰਵਿਊ ਵਿਚ ਉਹਨਾਂ ਨੇ ਕਾਫ਼ੀ ਗੱਲਾਂ ਸਾਂਝੀਆਂ ਕੀਤੀਆਂ।

ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *