ਜੋਗਿੰਦਰ ਸਿੰਘ ਉਗਰਾਹਾਂ

ਭਾਗ – 1

ਇਹ ਇੰਟਰਵਿਊ 15 ਅਪ੍ਰੈਲ 2022 ਨੂੰ ਭਾਰਤੀ ਕਿਸਾਨ ਯੂਨੀਅਨ ਕੌਮੀ ਏਕਤਾ ਦੇ ਪ੍ਰਧਾਨ ਸ: ਜੋਗਿੰਦਰ ਸਿੰਘ ਉਗਰਾਹਾਂ ਨਾਲ ਕੀਤੀ ਗਈ। ਜਿਸ ਵਿੱਚ ਉਹਨਾਂ ਤੋਂ ਸੰਘਰਸ਼ ਦੇ ਦਿਨਾਂ ਤੋਂ ਲੈ ਕੇ ਹੁਣ ਤੱਕ ਦੇ ਸਫਰ,ਪਰਿਵਾਰਕ ਸਹਿਯੋਗ ਅਤੇ ਹੋਰ ਕਈ ਹੋਰ ਮੁੱਦਿਆਂ ਤੇ ਗੱਲਬਾਤ ਕੀਤੀ ਗਈ। ਉਗਰਾਹਾਂ ਨੇ ਦੱਸਿਆ ਕਿ ਇਸ ਸਾਰੇ ਸਫ਼ਰ ਵਿਚ ਉਹਨਾਂ ਦੇ ਪੂਰੇ ਪਰਿਵਾਰ ਨੇ ਬਹੁਤ ਚੇਤਨਤਾ ਨਾਲ ਉਹਨਾਂ ਦਾ ਹਮੇਸ਼ਾ ਹਰ ਉਤਰਾਅ-ਚੜ੍ਹਾਅ ਸਾਥ ਦਿੱਤਾ ਅਤੇ 35 ਸਾਲ ਦੀ ਉਮਰ ਤੋਂ ਹੀ ਇਸ ਖੇਤਰ ਵਿੱਚ ਕੰਮ ਕਰ ਰਹੇ ਹਨ। ਇਸ ਇੰਟਰਵਿਯੂ ਵਿਚ ਉਹਨਾਂ ਬਹੁਤ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਆਪਣਾ ਪੱਖ ਵੀ ਸਪਸ਼ਟ ਕੀਤਾ। ਜਦੋਂ ਪੱਤਰਕਾਰ ਨੇ ਉਹਨਾਂ ਨੂੰ 2020 21 ਵਿਚ ਹੋਏ times ਮੈਗਜ਼ੀਨ ਚ 100 ਸ਼ਕਤੀਸ਼ਾਲੀ ਵਿਅਕਤੀਆਂ ਦੇ ਸਰਵੇ ਚ 88ਵੇਂ ਨੰਬਰ ਤੇ ਆਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਕੋਈ ਵੱਡੀ ਪ੍ਰਾਪਤੀ ਨਹੀਂ ਮੰਨਦੇ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਦੀ ਕਾਰਗੁਜ਼ਾਰੀ ਅਸੂਲਾਂ ਅਤੇ ਅਨੁਸ਼ਾਸਨ ਇਸ ਕਰਕੇ ਹੀ ਉਹਨਾਂ ਉਹਨਾਂ ਦੀ ਪਾਰਟੀ ਸ਼ਕਤੀਸ਼ਾਲੀ ਪਾਰਟੀ ਹੈ। ਉਹਨਾਂ ਦੱਸਿਆ ਕਿ ਉਗਰਾਹਾਂ ਜੱਥੇਬੰਦੀ ਹਮੇਸ਼ਾ ਹਲਾਤਾਂ ਦਾ ਪੂਰਾ ਜਾਇਜ਼ਾ ਲੈ ਕੇ ਦਿਸ਼ਾ ਦਸ਼ਾ ਵਿਚਾਰ ਕੇ ਅਤੇ ਸੂਝ ਨਾਲ ਕੰਮ ਕਰਕੇ ਆਪਣੇ ਫ਼ੈਸਲੇ ਲੈਂਦੀ ਹੈ। ਉਹਨਾਂ ਕਿਹਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਮੰਨ ਕੇ ਚੱਲਣਾ ਅਤੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਉਣਾ ਹੀ ਉਨ੍ਹਾਂ ਦੀ ਪਾਰਟੀ ਦਾ ਸਿਧਾਂਤ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਅੱਕੇ ਲੋਕਾਂ ਨੇ ਆਪ ਸਰਕਾਰ ਨੂੰ ਮੌਕਾ ਦਿੱਤਾ ਹੈ ਪੰਜਾਬ ਲਈ ਕੰਮ ਕਰਨ ਦਾ। ਉਹਨਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਉਹ ਕਿਸਾਨੀ ਦੇ ਭਖਦੇ ਮੁੱਦਿਆਂ ਜਿਵੇਂ ਕਿ DAP ਦੀ ਘਾਟ, ਬੀਜਾਂ ਦੀ ਘਾਟ, ਬਿਜਲੀ ਦਾ ਮੁੱਦਾ ਆਦਿ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਸੰਘਰਸ਼ਸ਼ੀਲ ਰਹਿਣਗੇ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ one man one power ਵਾਲੇ ਸਿਧਾਂਤਾਂ ਤੇ ਚੱਲਕੇ ਰਾਜਾਂ ਦੇ ਅਧਿਕਾਰਾਂ ਨੂੰ ਖਤਮ ਕਰਨਾ ਚਾਹੁੰਦੀ ਹੈ। ਜਦੋਂ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੇ ਨਾਮ ਨਾਲ ਹਮੇਸ਼ਾ ਕਾਮਰੇਡ ਦਾ ਟੈਗ ਜੁੜ ਜਾਂਦਾ ਹੈ ਤਾ ਆਪਣਾ ਪੱਖ ਸਪੱਸ਼ਟ ਉਗਰਾਹਾਂ ਨੇ ਇੱਕ ਵੱਡਾ ਬਿਆਨ ਦਿੰਦੇ ਕਿਹਾ ਕਿ ਉਹ ਫਿਲਾਸਫੀ ਦੇ ਬਹੁਤ ਨੇੜੇ ਹਨ ਪਰ ਉਹ ਕਦੇ ਖੁਦ ਨੂੰ ਨਾ ਹੀ ਸਿੱਖ ਅਖਵਾਉਣਾ ਚਾਹੁੰਦੇ ਹਨ ਨਾ ਹੀ ਪਾਰਟੀ ਨੂੰ ਧਰਮ ਨਾਲ ਜੋੜ ਕੇ ਕੰਮ ਨਹੀਂ ਕਰਨਾ ਚਾਹੁੰਦੇ ਅਤੇ ਇਸ ਬਾਰੇ ਹੋਰ ਵੀ ਕਾਫੀ ਤੱਥ ਸਾਂਝੇ ਕੀਤੇ ਉਗਰਾਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਤੱਕ ਕੋਈ ਪਛਤਾਵਾ ਨਹੀਂ ਰਿਹਾ ਸਗੋਂ ਆਪਣੇ ਕੰਮਾਂ ਤੇ ਪੂਰਾ ਮਾਣ ਹੈ।

ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *