Blog Punjabi

ਸਾਬਕਾ ਗਵਰਨਰ ਸੱਤਿਆਪਾਲ ਮਲਿਕ

ਸੱਤਿਆਪਾਲ ਮਲਿਕ, ਸਾਬਕਾ ਗਵਰਨਰ (ਜੰਮੂ-ਕਸ਼ਮੀਰ, ਗੋਆ, ਮੇਘਾਲਿਆ, ਬਿਹਾਰ) ਦੇ ਨਾਲ ਇਹ ਇੰਟਰਵੀਊ 14 ਮਈ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ ਹਮੇਸ਼ਾਂ ਤੋਂ ਹੀ ਕਿਸਾਨ ਅੰਦੋਲਨ ਅਤੇ ਘੱਟ ਗਿਣਤੀ ਵਰਗ ਦੇ ਲੋਕਾਂ ਦਾ ਸਮਰਥਨ ਕਰਦੇ ਰਹੇ ਹਨ। ਪਿਛਲੇ ਦਿਨੀਂ ਇਹਨਾਂ ਦੀ ਇਕ ਇੰਟਰਵਿਊ ਲਈ ਗਈ, ਜਿਸ ਤੋਂ ਬਾਅਦ ਕਾਫੀ ਨਾਮਵਰ ਪੱਤਰਕਾਰਾਂ ਦੁਆਰਾ ਉਨ੍ਹਾਂ ਦੀ ਇੰਟਰਵੀਊ ਕੀਤੀ ਗਈ। ਇੰਟਰਵਿਊ ਵਿੱਚ ਕਈ ਵੱਡੇ ਖੁਲਾਸੇ ਹੋਏ ਜਿਵੇਂ ਕਿ ਪੁਲਵਾਮਾ ਦੇ ਬਾਰੇ ਜਾਂ ਦੇਸ਼ ਨੂੰ ਲੈ ਕੇ ਕਈ ਹੋਰ ਗੱਲਾਂ ਸਾਹਮਣੇ ਆਈਆਂ। ਇਸ ਇੰਟਰਵਿਊ ਵਿੱਚ ਵੀ ਕੁਝ ਇਸੇ ਤਰਾਂ ਦੇ ਵਿਸ਼ਿਆਂ ਉਪਰ ਗੱਲਬਾਤ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਵਿਚ ਸੱਤਿਆਪਾਲ ਮਲਿਕ ਨੇ ਕਿਹਾ ਕਿ ਦੇਸ਼ ਵਿੱਚ ਘੱਟ ਗਿਣਤੀ ਵਰਗ ਦੇ ਲੋਕਾਂ ਨਾਲ ਇਨਸਾਫ਼ ਨਹੀਂ ਹੋ ਰਿਹਾ ਅਤੇ ਉਹ ਸੰਤੁਸ਼ਟ ਨਹੀਂ ਹਨ। ਸਰਕਾਰ ਵੱਧ ਗਿਣਤੀ ਵਾਲੇ ਵੋਟਰਾਂ ਦੀ ਜ਼ਿਆਦਾ ਪ੍ਰਵਾਹ ਕਰਦੀ ਹੈ, ਕਿਉਂਕਿ ਦੇਸ਼ ਦੇ ਵਿੱਚ ਵੋਟ ਬੈਂਕ ਦੀ ਰਾਜਨੀਤੀ ਹੋ ਰਹੀ ਹੈ। ਬਾਰਡਰ ਦੇ ਰਾਜਾਂ ਦੀ ਗੱਲ ਕਰਦੇ ਹੋਏ ਸਤਿਆਪਾਲ ਮਲਿਕ ਨੇ ਕਿਹਾ ਕਿ 2024 ਦੀਆਂ ਵੋਟਾਂ ਵਿੱਚ ਬੀਜੇਪੀ ਨਹੀਂ ਜਿੱਤੇਗੀ। ਸਰਕਾਰ ਦੁਆਰਾ ਰੁਜਗਾਰ ਮੁਹੱਈਆ ਨਾ ਕਰਵਾਉਣ ਅਤੇ ਕਿਸਾਨਾਂ ਦੇ ਪੱਖ ਵਿੱਚ ਵਧੀਆ ਤਰ੍ਹਾਂ ਕੰਮ ਨਾ ਕਰਨ ਦੀ ਗੱਲ ਵੀ ਉਨ੍ਹਾਂ ਵੱਲੋਂ ਕਹੀ ਗਈ। ਸਤਿਆਪਾਲ ਮਲਿਕ ਨੇ ਆਪਣੀ ਸਿਕਿਉਰਿਟੀ ਹਟਾਏ ਜਾਣ ਬਾਰੇ ਅਤੇ ਉਨ੍ਹਾਂ ਨਾਲ ਅਜਿਹਾ ਸਭ ਕਿਉਂ ਕੀਤਾ ਗਿਆ ਉਨ੍ਹਾਂ ਕਾਰਨਾਂ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਕਈ ਵਾਰ ਬੋਲਣ ਤੋਂ ਮਨ੍ਹਾ ਕੀਤਾ ਜਾਂਦਾ ਸੀ ਪਰ ਉਨ੍ਹਾਂ ਕਿਸਾਨਾਂ ਬਾਰੇ ਬੋਲਣਾ ਬੰਦ ਨਹੀਂ ਕੀਤਾ ਅਤੇ ਬੀਜੇਪੀ ਵਿਚ ਸ਼ਾਮਿਲ ਹੋਣਾ ਉਨ੍ਹਾਂ ਦੀ ਮਜ਼ਬੂਰੀ ਸੀ। ਏਸ ਤੋਂ ਇਲਾਵਾ ਉਨ੍ਹਾਂ ਨੇ ਇੰਟਰਵਿਊ ਵਿੱਚ ਸਾਰੀ ਗੱਲਬਾਤ ਕੀਤੀ ਗਈ ਕਿਵੇਂ ਹੁਣ ਬੀਜੇਪੀ ਤਾਨਾਸ਼ਾਹੀ ਸਰਕਾਰ ਬਣ ਚੁੱਕੀ ਹੈ ਅਤੇ ਉਨ੍ਹਾਂ ਦੁਆਰਾ ਅਜਿਹੇ ਖੁਲਾਸੇ ਕਰਨ ਦਾ ਕੀ ਕਾਰਨ ਰਿਹਾ। ਉਨ੍ਹਾਂ ਰਿਲਾਇੰਸ ਇੰਸ਼ੋਰੈਂਸ ਘੁਟਾਲੇ ਮਾਮਲੇ ਬਾਰੇ ਵੀ ਗੱਲਬਾਤ ਕੀਤੀ। ਸੱਤਿਆਪਾਲ ਮਲਿਕ ਨੇ ਕਿਹਾ ਕਿ ਦੇਸ਼ ਦੀ ਸਥਿਤੀ ਤੋਂ ਲੋਕ ਅਸੰਤੁਸ਼ਟ ਹਨ, ਫ਼ਸਲਾਂ ਬਰਬਾਦ ਹੋ ਰਹੀਆਂ ਹਨ ਅਤੇ ਕਿਸਾਨਾਂ ਦੀ ਸੁਣਵਾਈ ਨਹੀਂ ਹੋ ਰਹੀ। ਸੱਤਿਆਪਾਲ ਮਲਿਕ ਨੇ ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਬਾਰੇ ਅਤੇ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾਉਣ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਕਾਰਗੁਜ਼ਾਰੀ ਬਾਕੀਆਂ ਨਾਲੋਂ ਕੁੱਝ ਹੱਦ ਤੱਕ ਠੀਕ ਹੈ। ਗੱਲਬਾਤ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਜੱਟਾਂ ਅਤੇ ਜਾਟਾਂ ਦੀ ਏਕਤਾ ਬਾਰੇ ਮੋਦੀ ਨੂੰ ਆਗਾਹ ਵੀ ਕੀਤਾ ਗਿਆ ਸੀ। ਪਰ ਕਿਸਾਨ ਬਿੱਲ ਵਾਪਿਸ ਕਰਨਾ ਪੂਰਾ ਇਨਸਾਫ਼ ਨਹੀਂ ਸੀ। ਸਤਿਆਪਾਲ ਮਲਿਕ ਨੇ ਕਿਹਾ ਕਿ ਹੈ ਜਦੋਂ ਮੋਦੀ ਗੁਜਰਾਤ ਦੇ ਸੀ ਐੱਮ ਸਨ ਤਾਂ ਉਹ ਉਨ੍ਹਾਂ ਦੀ ਸ਼ਲਾਘਾ ਕਰਦੇ ਸਨ ਪਰ ਹੁਣ ਲੋਕਾਂ ਨੂੰ ਬੀਜੇਪੀ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੋਦੀ ਤੋਂ ਲੋਕਤੰਤਰ ਨੂੰ ਖਤਰਾ ਹੈ। ਇਸ ਇੰਟਰਵਿਊ ਵਿੱਚ ਪੰਜਾਬ ਦੇ ਮੁੱਦਿਆਂ ਬਾਰੇ ਅਤੇ ਸਿੱਧੂ ਮੂਸੇਵਾਲੇ ਦੇ ਗੀਤ ਬਾਰੇ ਵੀ ਵਿਚਾਰ ਕੀਤੀ। ਇਹ ਇੰਟਰਵਿਊ ਵਿਚ ਸਤਿਆਪਾਲ ਮਲਿਕ ਨਾਲ ਵੈਸਟ ਬੰਗਾਲ ਦੀ ਰਾਜਨੀਤੀ ਬਾਰੇ, ਨਿਤਿਨ ਗਡਕਰੀ ਬਾਰੇ ਅਤੇ ਹੋਰ ਵੀ ਕਈ ਮੁੱਦਿਆਂ ਤੇ ਗੱਲਬਾਤ ਕੀਤੀ ਗਈ।

~ਕੁਲਵਿੰਦਰ ਕੌਰ ਬਾਜਵਾ

ਸਾਬਕਾ ਗਵਰਨਰ ਸੱਤਿਆਪਾਲ ਮਲਿਕ Read More »

ਮਿੰਟੂ ਸਰਪੰਚ

ਇਹ ਇੰਟਰਵਿਊ ਰਣਸੀਂਹ ਕਲਾਂ ਪਿੰਡ ਦੇ ਸਰਪੰਚ ਮਿੰਟੂ ਨਾਲ 20 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਪਿੰਡ ਦੀ ਵਿਲੱਖਣ ਗੱਲ ਇਹ ਹੈ ਕਿ ਪਿੰਡ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦ ਵਿਚ ਉਨ੍ਹਾਂ ਦੇ ਨਾਮ ਤੇ ਇਕ ਬਹੁਤ ਵਧੀਆ ਲਾਇਬਰੇਰੀ ਬਣਾਈ ਗਈ ਹੈ। ਜਿਸ ਵਿੱਚ ਪਾਠਕ ਦੁਆਰਾ ਸਾਲ ਵਿਚ ਪੜ੍ਹੀਆਂ ਗਈਆਂ ਕਿਤਾਬਾਂ ਦੀ ਗਿਣਤੀ ਦੇ ਆਧਾਰ ਤੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਕੱਢ ਕੇ ਉਨ੍ਹਾਂ ਨੂੰ ਇਨਾਮ ਵਜੋਂ ਪੈਸੇ ਦਿੱਤੇ ਜਾਣਗੇ। ਇਸ ਤਰ੍ਹਾਂ ਦੂਜੇ ਪਿੰਡਾਂ ਦੇ ਲੋਕਾਂ ਨੂੰ ਵੀ ਅਜਿਹਾ ਕਰਨ ਦੀ ਪ੍ਰੇਰਣਾ ਅਤੇ ਸੇਧ ਮਿਲੇਗੀ। ਪਿੰਡ ਵਾਸੀਆਂ ਦੁਆਰਾ 2019 ਵਿਚ ਵੀ ਇਕ ਮੁਹਿੰਮ ਸ਼ੁਰੂ ਕੀਤੀ ਗਈ ਸੀ। ਜਿਸ ਵਿੱਚ ਲੋਕਾਂ ਤੋਂ ਗੰਦੀ ਪਲਾਸਟਿਕ ਇਕੱਠੇ ਕਰਕੇ ਉਸ ਦੇ ਬਦਲੇ ਵਿੱਚ ਉਨ੍ਹਾਂ ਨੂੰ ਖੰਡ, ਗੁੜ ਅਤੇ ਚੌਲ ਦਿੱਤੇ ਜਾਂਦੇ ਸਨ। ਇਸੇ ਤਰ੍ਹਾਂ ਜੋ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਉਨ੍ਹਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਂਦਾ ਹੈ ਅਤੇ ਲੋਕਾਂ ਨੂੰ ਫਲ ਵਾਲੇ ਬੂਟੇ ਅਤੇ ਪੈਸੇ ਦੇਕੇ, ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਭਗਵੰਤ ਮਾਨ ਵੀ ਕਹਿੰਦੇ ਹਨ ਕਿ ਰਣਸੀਂਹ ਕਲਾਂ ਤੋਂ ਸਰਕਾਰਾਂ ਨੂੰ ਵੀ ਸਿੱਖਣਾ ਚਾਹੀਦਾ ਹੈ ਕਿ ਵਿਕਾਸ ਕਿਵੇਂ ਹੁੰਦਾ ਹੈ। ਇਸ ਪਿੰਡ ਵਿਚ ਗੰਦੇ ਪਾਣੀ ਨੂੰ ਟ੍ਰੀਟ ਕਰਕੇ ਖੇਤੀ ਲਈ ਵਰਤਿਆ ਜਾਂਦਾ ਹੈ ਅਤੇ ਪਿੰਡ ਵਿੱਚ ਸੀਵਰੇਜ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ। ਗੰਦੇ ਛੱਪੜਾਂ ਦੀ ਸਫਾਈ ਕਰਕੇ ਉਹਨਾਂ ਨੂੰ ਝੀਲ ਦਾ ਰੂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦਾ ਵਿਕਾਸ ਕਰਨ ਲਈ ਪੈਸੇ ਨਾਲੋਂ ਜਿਆਦਾ ਜਰੂਰੀ ਹੁੰਦਾ ਹੈ ਇੱਛਾ ਸ਼ਕਤੀ ਦਾ ਹੋਣਾ। ਇਸੇ ਲਈ ਪਿੰਡ ਦੇ ਵਿਕਾਸ ਵਿੱਚ 80% ਯੋਗਦਾਨ ਪਿੰਡ ਵਾਸੀਆਂ ਦਾ ਹੈ ਜਿਨ੍ਹਾਂ ਅਣਥੱਕ ਮਿਹਨਤ ਕੀਤੀ ਅਤੇ 20% ਸਹਿਯੋਗ ਸਰਕਾਰ ਦਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਦੀ ਚੋਣ ਸਰਵਸੰਮਤੀ ਨਾਲ ਹੋਣੀ ਚਾਹੀਦੀ ਹੈ ਅਤੇ ਉਸ ਵਿਅਕਤੀ ਨੂੰ ਚੁਣੋ ਜੋ ਕੰਮ ਕਰਨ ਦਾ ਸ਼ੌਂਕ ਰੱਖਦਾ ਹੈ। ਕਿਉਂਕਿ ਜੇਕਰ ਭਾਈਚਾਰਾ ਹੋਵੇ ਤਾਂ ਵਿਕਾਸ ਸੰਭਵ ਹੁੰਦਾ ਹੈ। ਅਖੀਰ ਉਨ੍ਹਾਂ ਕਿਹਾ ਕਿ ਪੰਜਾਬ ਨੂੰ “ਰੰਗਲਾ ਪੰਜਾਬ” ਬਣਾਉਣ ਲਈ ਪਿੰਡਾਂ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ ਅਤੇ ਕੰਮ ਕਰਨ ਲਈ ਮਿਹਨਤ ਅਤੇ ਚਾਅ ਹੋਣਾ ਚਾਹੀਦਾ ਹੈ।

~ਕੁਲਵਿੰਦਰ ਕੌਰ ਬਾਜਵਾ

ਮਿੰਟੂ ਸਰਪੰਚ Read More »

ਐਡਵੋਕੇਟ ਜਗਮੋਹਨ ਸਿੰਘ ਭੱਟੀ

ਇਹ ਇੰਟਰਵਿਊ ਸੀਨੀਅਰ ਐਡਵੋਕੇਟ ਜਗਮੋਹਨ ਸਿੰਘ ਭੱਟੀ ਨਾਲ 15 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਜਗਮੋਹਨ ਸਿੰਘ ਭੱਟੀ ਨਾਲ ਡਰੱਗ ਰਿਪੋਰਟ ਬਾਰੇ ਗੱਲਬਾਤ ਕੀਤੀ ਗਈ, ਜਿਸਦੇ ਨਾਲ ਕਈ ਵੱਡੇ ਚਿਹਰਿਆਂ ਅਤੇ ਵੱਡੀਆਂ ਪਾਰਟੀਆਂ ‘ਤੇ ਸਵਾਲੀਆ ਚਿੰਨ੍ਹ ਖੜੇ ਹੁੰਦੇ ਹਨ। ਡਰੱਗ ਰਿਪੋਰਟ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਹ ਕੇਸ ਹਾਈਕੋਰਟ ਨੇ ਸ਼ੁਰੂ ਕੀਤਾ ਸੀ ਅਤੇ ਇਹ ਇਕ ਸਾਬਕਾ ਡੀਜੀਪੀ ਜਾਂ ਡੀਆਈਜੀ ਦੀ ਚਿੱਠੀ ਸੀ ਜਿਸ ਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ। ਜਿਸ ਬਾਰੇ ਬਹੁਤ ਚਰਚਾ ਵੀ ਹੋਈ ਪਰ ਨਤੀਜਾ ਕੁਝ ਨਹੀਂ ਨਿਕਲਿਆ। ਸਗੋਂ ਬਲਵਿੰਦਰ ਸਿੰਘ ਸੇਖੋਂ ਨੇ ਹਾਈਕੋਰਟ ਵਿੱਚ ਕਿਹਾ ਸੀ ਕਿ ਇੰਨੇ ਸਮੇਂ ਦੀਆਂ ਬੰਦ ਰਿਪੋਰਟਾਂ ਵੀ ਖੋਲੀਆਂ ਜਾਣੀਆਂ ਚਾਹੀਦੀਆਂ ਹਨ ਜਾਂ ਹਾਈਕੋਰਟ ਕਿਸ ਗੱਲ ਤੋਂ ਝਿਜਕ ਰਹੀ ਹੈ? ਜਿਸ ਤੋਂ ਬਾਅਦ ਮਾਮਲਾ ਇਸ ਹੱਦ ਤੱਕ ਵਧਿਆ ਕਿ ਬਲਵਿੰਦਰ ਸਿੰਘ ਸੇਖੋਂ ‘ਤੇ ਮਾਣਹਾਨੀ ਦਾ ਦੋਸ਼ ਲਾਉਂਦੇ ਹੋਏ ਉਨਾਂ ਨੂੰ ਕੋਰਟ ਵੱਲੋਂ ਸਜਾ ਸੁਣਾਈ ਗਈ। ਜਗਮੋਹਨ ਸਿੰਘ ਨੇ ਕਿਹਾ ਕਿ ਵਿਜੇ ਕੁੰਵਰ ਸਿੰਘ ਦੀ ਰਿਪੋਰਟ, ਡਰੱਗ ਰਿਪੋਰਟ ਨਹੀਂ ਸਗੋਂ ਇਕੋਨਾਮਿਕ ਵਿੰਗ ਦੀ ਜਾਂਚ ਪੜ੍ਹਤਾਲ ਹੈ। ਜਿਸ ਵਿੱਚ ਪ੍ਰਾਪਰਟੀ ਖਰੀਦਣ, ਵੇਚਣ ਅਤੇ ਅਫਸਰਾਂ ਦੀ ਭਾਈਵਾਲੀ ਬਾਰੇ ਜਾਣਕਾਰੀ ਹੈ। ਉਨ੍ਹਾਂ ਨੇ ਇਸ ਰਿਪੋਰਟ ਬਾਰੇ ਖੁੱਲ੍ਹ ਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅਡਾਨੀ ਦੇ ਗੁਜਰਾਤ ਪੋਰਟ ਤੋਂ ਫੜੀ ਗਈ 3 ਹਜ਼ਾਰ ਕਰੋੜ ਦੀ ਡਰੱਗ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਤੇ ਕੋਈ ਕਾਰਵਾਈ ਨਹੀਂ ਹੋਈ। ਇਹ ਰਿਪੋਰਟ ਪਹਿਲੀਆਂ ਰਿਪੋਰਟਾਂ ਦੀ ਕੜੀ ਹੈ। ਉਨ੍ਹਾਂ ਕਿਹਾ ਕਿ ਕੋਰਟ ਨੂੰ ਦਾਇਰੇ ਨਿਰਧਾਰਿਤ ਕਰਕੇ ਕਾਰਵਾਈ ਕਰਨੀ ਪਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਪ੍ਰਬੰਧਨ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜੋ ਲੋਕ ਸਿੱਖਾਂ ਖਿਲਾਫ ਬੋਲਦੇ ਹਨ ਉਨ੍ਹਾਂ ਤੇ UAPA ਜਾਂ NSA ਕਿਉਂ ਨਹੀਂ ਲੱਗਦੀ, ਅਜਿਹਾ ਵਿਹਾਰ ਸਿਰਫ ਸਿੱਖਾਂ ਨਾਲ ਹੀ ਕਿਉਂ? ਉਨ੍ਹਾਂ ਭਾਰਤੀ ਚੈਨਲਾਂ ਦੀ ਕਾਰਗੁਜ਼ਾਰੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਆਪ ਪਾਰਟੀ VVIP ਕਲਚਰ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਜਿੰਨਾਂ ਨੁਕਸਾਨ ਰਾਜਨੀਤਿਕ ਅਤੇ ਪੰਥਕ ਲੀਡਰਾਂ ਨੇ ਕੀਤਾ ਹੈ, ਉਨ੍ਹਾਂ ਹੋਰ ਕਿਸੇ ਨਹੀਂ ਕੀਤਾ । ਅਖੀਰ ਉਨ੍ਹਾਂ ਕਿਹਾ ਕਿ ਪੰਜਾਬ ਕਦੇ ਗੱਦਾਰਾਂ ਨੂੰ ਮੁਆਫ਼ ਨਹੀਂ ਕਰਦਾ ਅਤੇ ਚੰਗੇ ਦਿਨ ਜਲਦੀ ਆਉਣਗੇ।

~ਕੁਲਵਿੰਦਰ ਕੌਰ ਬਾਜਵਾ

ਐਡਵੋਕੇਟ ਜਗਮੋਹਨ ਸਿੰਘ ਭੱਟੀ Read More »

ਰੁਪਿੰਦਰ ਕੌਰ ਸੰਧੂ

ਇਹ ਇੰਟਰਵਿਊ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਸੰਧੂ ਨਾਲ 12 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ ਸੰਦੀਪ ਨੰਗਲ ਅੰਬੀਆਂ ਦੀ ਪਹਿਲੀ ਬਰਸੀ ਮਨਾਉਣ ਲਈ ਪੰਜਾਬ ਆਏ ਹੋਏ ਹਨ ਅਤੇ ਸੰਦੀਪ ਦੀ ਯਾਦ ਵਿੱਚ ਕਬੱਡੀ ਕੱਪ ਵੀ ਕਰਾਇਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਬਹੁਤ ਲੰਬੇ ਸਮੇਂ ਤੋਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪਰ ਸਰਕਾਰ ਵੱਲੋਂ ਕੋਈ ਇਨਸਾਫ ਨਹੀਂ ਦਿੱਤਾ ਜਾ ਰਿਹਾ। ਰੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਸੰਦੀਪ ਦੇ ਕਤਲ ਦੇ ਬਾਰੇ ਕੁੱਝ ਪ੍ਰਮੁੱਖ ਨਾਮ ਸਰਕਾਰ ਨੂੰ ਦਿੱਤੇ ਸਨ ਅਤੇਉਨ੍ਹਾਂ ਬੰਦਿਆਂ ਦੀ ਲੋਕੇਸ਼ਨ ਵੀ ਭੇਜੀ ਸੀ, ਜਿਨ੍ਹਾਂ ਤੋਂ ਸਰਕਾਰ ਨੇ ਪੁੱਛ ਗਿੱਛ ਤੱਕ ਨਹੀਂ ਕੀਤੀ। ਸਗੋਂ ਪ੍ਰਸ਼ਾਸ਼ਨ ਦੁਆਰਾ ਰੁਪਿੰਦਰ ਕੌਰ ਨੂੰ ਕਿਹਾ ਜਾਂਦਾ ਹੈ ਕਿ ਬਿਨਾਂ ਸਬੂਤਾਂ ਦੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ, ਜਦਕਿ ਸਬੂਤ ਲੱਭਣਾ ਪ੍ਰਸ਼ਾਸ਼ਨ ਦਾ ਕੰਮ ਹੁੰਦਾ ਹੈ। ਰੁਪਿੰਦਰ ਕੌਰ ਨੇ ਕਿਹਾ ਕਿ ਕਾਤਲਾਂ ਨੇ ਸੰਦੀਪ ਨੂੰ ਗਰਾਊਂਡ ਵਿੱਚ ਗੋਲੀ ਮਾਰ ਕੇ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸੇ ਲਈ ਖਿਡਾਰੀ ਵੀ ਅਵਾਜ਼ ਨਹੀਂ ਚੁੱਕ ਰਹੇ। ਰੁਪਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਖਿਡਾਰੀਆਂ ਦੇ ਸਾਥ ਦੀ ਜ਼ਰੂਰਤ ਹੈ ਪਰ ਪਹਿਲਾਂ ਖਿਡਾਰੀ ਆਪਣੀ ਸੁਰੱਖਿਆ ਦਾ ਧਿਆਨ ਰੱਖਣ। ਰੁਪਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਧਮਕੀਆਂ ਆਉਂਦੀਆਂ ਹਨ। ਇਸ ਦੇ ਨਾਲ ਹੀ ਮੈਗਾ ਲੀਗ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸੰਦੀਪ ਕੱਬਡੀ ਵਿੱਚ ਕਿਹੜੇ ਸੁਧਾਰ ਕਰਨਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਕੱਬਡੀ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ, ਖਿਡਾਰੀਆਂ ਦੇ ਬੀਮੇ ਹੋਣ, ਖੇਡ ਦੇ ਨਿਯਮਾਂ ਦੀ ਪੂਰਨ ਪਾਲਣਾ ਹੋਵੇ ਅਤੇ ਉਸਦੇ ਬੱਚੇ ਵੀ ਭਵਿੱਖ ਵਿੱਚ ਖੇਡਾਂ ਵਿੱਚ ਜਾਣ। ਉਹਨਾਂ ਦੱਸਿਆ ਕਿ ਸੰਦੀਪ ਕਿਵੇਂ ਹਰ ਇੱਕ ਦੀ ਮਦਦ ਕਰਦਾ ਸੀ, ਉਹ ਨਵੇਂ ਖਿਡਾਰੀਆਂ ਦੀ, ਰਿਟਾਇਰਡ ਖਿਡਾਰੀਆਂ ਦੀ, ਆਰਥਿਕ ਪੱਖ ਤੋਂ ਕਮਜ਼ੋਰ ਖਿਡਾਰੀਆਂ ਦੀ ਪੈਸੇ ਨਾਲ ਵੀ ਮਦਦ ਕਰਦਾ ਸੀ। ਜੇਕਰ ਉਸਨੂੰ ਸਮਾਂ ਮਿਲ ਜਾਂਦਾ ਤਾਂ ਅਜੇ ਉਸਨੇ ਬਹੁਤ ਕੁੱਝ ਕਰਨਾ ਸੀ। ਉਨ੍ਹਾਂ ਗੈਂਗਸਟਰਾਂ ਬਾਰੇ ਅਤੇ ਕਬੱਡੀ ਵਿੱਚ ਆਪਣੀ ਪ੍ਰਧਾਨਗੀ ਚਲਾਉਣ ਦੇ ਚਾਹਵਾਨ ਲੋਕਾਂ ਬਾਰੇ ਵੀ ਖੁੱਲ ਕੇ ਗੱਲਬਾਤ ਕੀਤੀ। ਰੁਪਿੰਦਰ ਕੌਰ ਨੇ ਦੱਸਿਆ ਕਿ ਸੰਦੀਪ ਨੰਗਲ ਅੰਬੀਆਂ ਕਦੇ ਵੀ ਕਿਸੇ ਗੈਂਗਸਟਰ ਦੇ ਪ੍ਰੈਸ਼ਰ ਵਿਚ ਨਹੀ ਖੇਡੇ ਸਨ। ਇੱਕ ਕਾਮਯਾਬ ਖਿਡਾਰੀ ਹੋਣ ਦੇ ਨਾਲ-ਨਾਲ ਸੰਦੀਪ ਇੱਕ ਵਧੀਆ ਮੈਨੇਜਰ ਵੀ ਸਨ ਅਤੇ ਕਈ ਵੱਡੇ ਖਿਡਾਰੀ ਉਸਦਾ ਮਾਰਗ-ਦਰਸ਼ਨ ਵੀ ਲੈਂਦੇ ਸਨ। ਰੁਪਿੰਦਰ ਕੌਰ ਸੰਧੂ ਨੇ ਕਿਹਾ ਕਿ ਉਹ ਧਰਨੇ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਬਜਾਏ ਪੰਜਾਬ ਸਰਕਾਰ ਨੂੰ ਕਾਰਵਾਈ ਲਈ ਹੋਰ ਸਮਾਂ ਦੇਣਾ ਚਾਹੁੰਦੇ ਹਨ। ਪਰ ਆਸ ਕਰਦੇ ਹਨ ਕਿ ਸਰਕਾਰ ਉਹਨਾਂ ਨੂੰ ਇਨਸਾਫ਼ ਦਵਾਏਗੀ। ਇਸ ਇੰਟਰਵਿਊ ਵਿੱਚ ਹੋਰ ਵੀ ਮਹੱਤਵਪੂਰਨ ਗੱਲਾਂ ਕੀਤੀਆਂ ਗਈਆਂ।

~ਕੁਲਵਿੰਦਰ ਕੌਰ ਬਾਜਵਾ

ਰੁਪਿੰਦਰ ਕੌਰ ਸੰਧੂ Read More »

ਜਸਪਾਲ ਸਿੰਘ ਜਗਰਾਉਂ

ਇਹ ਇੰਟਰਵੀਊ ਜਸਪਾਲ ਸਿੰਘ ਜਗਰਾਉਂ ਨਾਲ 10 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ ਪਿਛਲੇ 22 ਸਾਲ ਤੋਂ ਆਪਣੇ ਪਰਿਵਾਰ ਨਾਲ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਹੁਣ ਫੇਰ ਮੋੜ ਕੇ ਪੰਜਾਬ ਵਾਪਸ ਆਏ ਹਨ। ਉਹ ਗ੍ਰੇਡ 1 ਦੀ ਨੌਕਰੀ ਛੱਡ ਕੇ ਵਿਦੇਸ਼ ਗਏ ਸਨ ਅਤੇ ਉਥੇ ਵੀ ਪੰਜਾਬੀ ਅਖਬਾਰ ਚਲਾਇਆ ਅਤੇ ਹੁਣ ਫਿਰ ਆਪਣੇ ਪਰਿਵਾਰ ਨਾਲ ਪੱਕੇ ਤੌਰ ਤੇ ਪੰਜਾਬ ਆ ਕੇ ਰਹਿਣ ਬਾਰੇ ਸੋਚ ਰਹੇ ਹਨ ਪਰ ਦੁਚਿੱਤੀ ਵਿੱਚ ਹਨ। ਜਸਪਾਲ ਸਿੰਘ ਨੇ ਦੱਸਿਆ ਕਿ ਪੰਜਾਬੀਆਂ ਦੇ ਪਰਵਾਸ ਦਾ ਪਿਛੋਕੜ ਉਹ ਹੁੰਦਾ ਹੈ ਜਦੋਂ ਸਿੱਖ ਪੰਜਾਬੀ ਫੌਜੀਆਂ ਨੂੰ ਵਿਸ਼ਵ ਯੁੱਧ 2 ਦੀ ਜਿੱਤ ਦੇ ਦੌਰਾਨ ਰਾਣੀ ਵਿਕਟੋਰੀਆ ਦੁਆਰਾ ਉਹਨਾਂ ਦਾ ਲੰਡਨ ਵਿੱਚ ਸਨਮਾਨ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਇਕ ਜੱਥਾ ਨੌਰਥ ਅਮਰੀਕਾ ਦੇ ਦੌਰੇ ‘ਤੇ ਗਿਆ ਤੇ ਉਹਨਾਂ ਪੰਜਾਬੀਆਂ ਨੂੰ ਉਹ ਜਗਾ ਚੰਗੀ ਲੱਗੀ ਅਤੇ ਪਹਿਲੇ ਪੰਜਾਬੀ ਸਨ ਜੋ ਉਥੇ ਜਾ ਕੇ ਵੱਸੇ ਸੀ। ਪਰ ਅਜਿਹੀ ਦੁਚਿੱਤੀ ਦਾ ਸਾਹਮਣਾ ਉਨ੍ਹਾਂ ਨੂੰ ਵੀ ਕਰਨਾ ਪਿਆ ਸੀ। ਉਨ੍ਹਾਂ ਰੋਥਚਾਈਲਡ ਵਰਗੇ ਸਰਮਾਏਦਾਰਾਂ ਦੀ ਅਤੇ ਪੰਜਾਬੀਆਂ ਦੇ ਸਵਾ ਸੌ ਸਾਲ ਪਹਿਲਾਂ ਦੇ ਪ੍ਰਵਾਸ ਦੀ ਉਦਾਹਰਣ ਦਿੰਦਿਆਂ ਕਾਫੀ ਡੂੰਘੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ਦਾ ਇਤਿਹਾਸ ਮਾਇਗ੍ਰੇਸ਼ਨ ਦਾ ਇਤਿਹਾਸ ਹੈ ਕਿਉਂਕਿ ਜੇ ਪਰਵਾਸ ਨੂੰ ਇਤਿਹਾਸ ਵਿਚੋਂ ਕੱਢ ਦੇਈਏ ਤਾਂ ਕੁਝ ਨਹੀਂ ਬੱਚਦਾ ਅਤੇ ਇਹ ਪ੍ਰਕਿਰਿਆ ਕਦੇ ਨਹੀਂ ਰੁਕਦੀ। ਜਸਪਾਲ ਸਿੰਘ ਨੇ ਕਿਹਾ ਕਿ ਕਿਸੇ ਵੀ ਨਵੀਂ ਜਗ੍ਹਾ ਜਾਂਦੇ ਸਮੇਂ ਵਿਅਕਤੀ ਨੂੰ ਆਪਣਾ ਪਿਛੋਕੜ ਨਹੀਂ ਭੁੱਲਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਮਸਲਾ ਆਰਥਿਕਤਾ ਨਾਲ ਵੀ ਜੁੜਿਆ ਹੋਇਆ ਹੈ ਕਿਉਂਕਿ ਆਰਥਿਕਤਾ ਮਜਬੂਰ ਕਰਦੀ ਹੈ ਪਰਵਾਸ ਲਈ। ਉਨ੍ਹਾਂ ਦੱਸਿਆ ਕਿ ਜੋ ਵਿਦਿਆਰਥੀ ਮਾਈਗਰੇਟ ਹੋ ਕੇ ਕੈਨੇਡਾ ਜਾਂਦੇ ਹਨ ਉਨ੍ਹਾਂ ਨੂੰ ਜੌਬ ਮਾਰਕਿਟ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਬਿਲਕੁਲ 0 ਤੋਂ ਸ਼ੁਰੂ ਕਰਦੇ ਹਨ। ਉਹਨਾਂ ਨੇ ਪੰਜਾਬੀਆਂ ਦੀ ਸਲਾਨਾ ਆਮਦਨ ਦੇ ਔਸਤਨ ਅੰਕੜੇ ਦੱਸਦੇ ਹੋਏ ਦੱਸਿਆ ਕਿ ਪੁਰਾਣੇ ਪੱਕੇ ਪੰਜਾਬੀ ਕਿੰਨਾ ਕਮਾਉਂਦੇ ਹਨ ਅਤੇ ਵਿਦਿਆਰਥੀ ਵਰਗ ਕਿੰਨਾ ਕਮਾ ਲੈਂਦਾ ਹੈ ਅਤੇ ਕਿਵੇਂ ਖਰਚੇ ਕੱਢਦਾ ਹੈ। ਇਸ ਸਾਰੇ ਵਰਤਾਰੇ ਬਾਰੇ ਉਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ। ਉਨ੍ਹਾਂ ਦੱਸਿਆ ਕਿ ਪਹਿਲੀਆਂ ਪਰਿਸਥਿਤੀਆਂ ਅਤੇ ਅੱਜ-ਕੱਲ੍ਹ ਦੀਆਂ ਪ੍ਰਸਥਿਤੀਆਂ ਵਿੱਚ ਕੀ ਅੰਤਰ ਹੈ। ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਬਾਰਵੀਂ ਦੀ ਪੜ੍ਹਾਈ ਖ਼ਤਮ ਕਰਨ ਦੇ ਤੁਰੰਤ ਬਾਅਦ ਵਿਦੇਸ਼ ਜਾਣਾ ਇੱਕ ਵਿਦਿਆਰਥੀ ਲਈ ਕਿੰਨਾ ਔਖਾ ਜਾਂ ਖਤਰਨਾਕ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲੇ ਸਮੇਂ ਵਿੱਚ ਕਨੇਡਾ ਵਿੱਚ ਘਰ ਲੈਣ ਲਈ ਕਿੰਨੇ ਪੈਸੇ ਦੀ ਜ਼ਰੂਰਤ ਪੈਂਦੀ ਸੀ ਜਦ ਕਿ ਅੱਜ ਦੇ ਸਮੇਂ ਵਿਚ ਲੋਕ ਕਰਜ਼ੇ ਜਾਂ ਘਰ ਦੀਆਂ ਕਿਸ਼ਤਾਂ ਹੀ ਬਹੁਤ ਮੁਸ਼ਕਿਲ ਨਾਲ ਦੇ ਸਕਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਕੈਨੇਡਾ ਦੇ ਮੌਜੂਦਾ ਹਲਾਤਾਂ, ਕਨੂੰਨ ਵਿਵਸਥਾ, ਭ੍ਰਿਸ਼ਟਾਚਾਰ ਅਤੇ ਗੈਂਗਸਟਰ ਕਲਚਰ ਬਾਰੇ ਵੀ ਖੁੱਲ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਜਾਂ ਵਿਦਿਆਰਥੀ ਨੂੰ ਕਿਸੇ ਵੀ ਦੇਸ਼ ਜਾਣ ਤੋਂ ਪਹਿਲਾਂ ਉਥੋਂ ਬਾਰੇ ਜਾਂ ਨੌਕਰੀਆਂ ਬਾਰੇ ਪੜਚੋਲ ਜ਼ਰੂਰ ਕਰਨੀ ਚਾਹੀਦੀ ਹੈ। ਇਸ ਇੰਟਰਵਿਊ ਵਿਚ ਜਸਪਾਲ ਸਿੰਘ ਜਗਰਾਉਂ ਨੇ ਹੋਰ ਵੀ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ।

~ਕੁਲਵਿੰਦਰ ਕੌਰ ਬਾਜਵਾ

ਜਸਪਾਲ ਸਿੰਘ ਜਗਰਾਉਂ Read More »

ਤਰਸੇਮ ਸਿੰਘ ਸੰਦੌੜ

ਇਹ ਇੰਟਰਵੀਊ ਕਬੱਡੀ ਰੈਫ਼ਰੀ ਤਰਸੇਮ ਸਿੰਘ ਸੰਦੌੜ ਨਾਲ 8 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਕਬੱਡੀ ਦੇ ਮੌਜੂਦਾ ਹਲਾਤਾਂ ਬਾਰੇ ਪੁੱਛਿਆ ਗਿਆ ਤਾਂ ਆਪ ਨੇ ਤਜ਼ੁਰਬੇ ਦੇ ਅਨੁਸਾਰ ਉਨ੍ਹਾਂ ਦੱਸਿਆ ਕਿ ਅੱਜ ਕੱਲ ਕਬੱਡੀ ਦਾ ਗ੍ਰਾਫ਼ ਥੱਲੇ ਡਿੱਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਲੱਬਾਂ ਦੁਆਰਾ ਵਜਨ ਕੈਟਾਗਰੀ ਦੇ ਆਧਾਰਿਤ ਕਬੱਡੀ ਕਰਵਾਈ ਜਾ ਰਹੀ ਹੈ ਜੋ ਕਿ ਇਕ ਚੰਗੀ ਗੱਲ ਹੈ ਜਿਸ ਨਾਲ ਦੁਬਾਰਾ ਛੋਟੇ ਬੱਚਿਆਂ ਨਵੇਂ ਖਿਡਾਰੀਆਂ ਨੇ ਇਸ ਖੇਤਰ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਪੰਜਾਬ ਦੀ ਜਵਾਨੀ ਜਾਂ ਕਬੱਡੀ ਬਚਾਉਣਾ ਚਾਹੁੰਦੇ ਹਨ ਤਾਂ ਪ੍ਰਬੰਧਕਾਂ ਨੂੰ ਮੈਚਾਂ ਵਿੱਚ ਮਸ਼ਹੂਰ ਟੀਮਾਂ ਦੇ ਖਿਡਾਰੀਆਂ ਨੂੰ ਸੱਦਣ ਦੀ ਬਜਾਏ ਆਪਣੇ ਸੀਮਤ ਖੇਤਰਾਂ ਦੀਆਂ ਟੀਮਾਂ ਜਾਂ ਖਿਡਾਰੀ ਬੁਲਾਉਣੇ ਚਾਹੀਦੇ ਹਨ। ਜਿਸ ਨਾਲ ਸੰਘਰਸ਼ ਕਰ ਰਹੇ ਖਿਡਾਰੀਆਂ ਦੀ ਹਰ ਪੱਖੋਂ ਮਦਦ ਹੋਵੇਗੀ ਅਤੇ ਉਨ੍ਹਾਂ ਨੂੰ ਬਣਦਾ ਸਨਮਾਨ ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਅੱਜ ਕੱਲ ਜ਼ਿਆਦਾਤਰ ਕੋਚ ਉਹ ਹਨ ਜਿਨ੍ਹਾਂ ਨੂੰ ਇਸ ਖੇਤਰ ਦਾ ਕੋਈ ਤਜਰਬਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜਕਲ ਕੁੱਝ ਲੋਕ ਕੱਬਡੀ ਦੇ ਠੇਕੇਦਾਰ ਬਣੇ ਹੋਏ ਹਨ,ਜੋ ਪੈਸਾ ਬਣਾਉਣ ਲਈ ਆਪਣੀ ਮਰਜ਼ੀ ਅਨੁਸਾਰ ਖਿਡਾਰੀ ਬੁਲਾਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਾਮਯਾਬ ਖਿਡਾਰੀਆਂ ਨੇ ਵੀ ਜ਼ਿੰਦਗੀ ਵਿਚ ਸਖ਼ਤ ਮਿਹਨਤ ਕੀਤੀ ਹੈ ਪਰ ਹਰ ਜਗ੍ਹਾ ਉਨ੍ਹਾਂ ਖਿਡਾਰੀਆਂ ਨੂੰ ਬੁਲਾ ਕੇ ਲੱਖਾਂ ਦੇ ਇਨਾਮ ਦੇਣ ਦੀ ਬਜਾਏ ਨਵੇਂ ਜਾਂ ਸੰਘਰਸ਼ ਕਰ ਰਹੇ ਖਿਡਾਰੀਆਂ ਨੂੰ ਵੀ ਸਪੋਰਟ ਕਰਨਾ ਚਾਹੀਦਾ ਹੈ। ਤਰਸੇਮ ਸਿੰਘ ਸੰਦੌੜ ਨੇ ਕਿਹਾ ਕਿ ਸਰਕਾਰ ਨੇ ਕਬੱਡੀ ਨੂੰ ਵਰਤਿਆ ਹੈ, ਸਾਂਭਿਆ ਨਹੀਂ। ਉਨ੍ਹਾਂ ਕਿਹਾ ਕਿ ਅੱਜ ਕਲ ਹਰਿਆਣਾ ਪੰਜਾਬ ਨਾਲੋਂ ਕਬੱਡੀ ਖੇਤਰ ਵਿੱਚ ਅੱਗੇ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰੀ ਸਿਸਟਮ ਨੇ ਕਬੱਡੀ ਦੀ ਗੇਮ ਨੂੰ ਖਰਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਕਬੱਡੀ ਦਾ ਅੰਦਾਜ਼ ਬਦਲਿਆ ਨਹੀਂ ਜਾਣਾ ਚਾਹੀਦਾ, ਜਿਵੇਂ ਪਹਿਲਾਂ ਕਬੱਡੀ ਦਿਨ ਵੇਲੇ ਹੁੰਦੀ ਸੀ, ਅੱਜ-ਕੱਲ੍ਹ ਵੀ ਓਸੇ ਤਰ੍ਹਾਂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਕਬੱਡੀ ਖਿਡਾਰੀ ਸੱਚ ਬੋਲਣ ਤੋਂ ਡਰਦੇ ਹਨ। ਤਰਸੇਮ ਸਿੰਘ ਸੰਦੌੜ ਨੇ ਦੱਸਿਆ ਕਿ ਪਹਿਲੇ ਇੰਟਰਵਿਊ ਤੋਂ ਬਾਅਦ ਕਿਵੇਂ ਉਨ੍ਹਾਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਇੰਟਰਵਿਊ ਵਿੱਚ ਹੋਰ ਵੀ ਬਹੁਤ ਮਹੱਤਵਪੂਰਨ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ।

~ਕੁਲਵਿੰਦਰ ਕੌਰ ਬਾਜਵਾ

ਤਰਸੇਮ ਸਿੰਘ ਸੰਦੌੜ Read More »

ਕਰਨ ਸਿੰਘ ਔਲਖ

ਇਹ ਇੰਟਰਵਿਊ ਕਰਨ ਸਿੰਘ ਔਲਖ ਨਾਲ 4 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਉਹ ਨੌਜਵਾਨ ਹੈ ਜੋ ਕੈਨੇਡਾ ਵਿਚ ਪੱਕੇ ਹੋਣ ਦੇ ਬਾਵਜੂਦ ਵੀ ਆਪਣੇ ਪਰਿਵਾਰ ਸਮੇਤ ਪੱਕੇ ਤੌਰ ‘ਤੇ ਪੰਜਾਬ ਵਾਪਸ ਪਰਤਿਆ ਹੈ। ਇਸ ਇੰਟਰਵਿਊ ਵਿਚ ਦੱਸਿਆ ਗਿਆ ਹੈ ਕਿ ਜਿਵੇਂ 12 ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਪਰਵਾਸ ਲੈ ਰਹੇ ਨੇ ਉਸਦੇ ਨਾਲ ਹੀ ਬਹੁਤ ਸਾਰੇ ਨੌਜਵਾਨ ਇਸ ਤਰ੍ਹਾਂ ਦੇ ਵੀ ਹਨ ਜੋ ਵਿਦੇਸ਼ਾਂ ਤੋਂ ਵਾਪਿਸ ਪੰਜਾਬ ਪਰਤ ਰਹੇ ਹਨ। ਇਸ ਰਿਵਰਸ ਮਾਈਗਰੇਸ਼ਨ ਦਾ ਕਾਰਣ ਉਨ੍ਹਾਂ ਨੇ ਦੱਸਿਆ ਕਿ ਲੋਕ ਪੈਸਾ ਕਮਾਉਣ ਦੇ ਲਈ ਆਪਣੇ ਪਰਿਵਾਰ ਗਵਾ ਰਹੇ ਹਨ, ਵਿਰਾਸਤ ਗਵਾ ਰਹੇ ਹਨ ਅਤੇ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਰਹੇ ਹਨ। ਕਰਨ ਸਿੰਘ ਨੇ ਦੱਸਿਆ ਕਿ ਕੈਨੇਡਾ ਵਿੱਚ ਲੱਖਾਂ ਡਾਲਰਾਂ ਵਾਲਾ ਕਾਰੋਬਾਰ ਹੋਣ ਦੇ ਬਾਵਜੂਦ ਵੀ ਵਿਦੇਸ਼ ਜਾਣ ਦੇ ਦੋ ਸਾਲ ਬਾਅਦ ਉਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਇਕ ਦਿਨ ਉਹ ਪੰਜਾਬ ਵਾਪਸ ਪਰਤ ਜਾਣਗੇ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਨਾਲ ਜੋੜੇ ਰੱਖਣ ਲਈ ਲਿਆ ਗਿਆ ਕਰਨ ਸਿੰਘ ਦਾ ਇਹ ਫੈਸਲਾ ਉਸ ਦਾ ਦ੍ਰਿੜ ਨਿਸ਼ਚਾ ਸੀ। ਜਿਸ ਨਾਲ ਉਸ ਦਾ ਪਰਿਵਾਰ ਅਤੇ ਉਸ ਦੀ ਪਤਨੀ ਵੀ ਸਹਿਮਤ ਸਨ। ਉਨ੍ਹਾਂ ਕਿਹਾ ਕਿ ਬੇਸ਼ੱਕ ਕੈਨੇਡਾ ਵਿੱਚ ਬਹੁਤ ਪੈਸਾ ਹੈ ਪਾਰ ਉਸ ਦੇਸ਼ ਵਿੱਚ ਸਕੂਨ ਨਹੀਂ ਹੈ ਕਿਉਂਕਿ ਦਿਨ-ਰਾਤ ਬੰਦਾ ਸਿਰਫ ਕਾਮ ਬਾਰੇ ਸੋਚਦਾ ਹੈ ਪਰ ਪੰਜਾਬ ਵਿੱਚ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੁੰਦੇ ਹੋ ਅਤੇ ਆਪਣੀ ਖੇਤੀਬਾੜੀ ਕਰਕੇ ਜਾਂ ਹੋਰ ਕੰਮ ਕਰਕੇ ਕਮਾਈ ਕਰ ਸਕਦੇ ਹੋ। ਕਰਨ ਸਿੰਘ ਨੇ ਕਿਹਾ ਕਿ ਅੱਜਕਲ ਲੋਕ ਇੱਕ ਦੂਜੇ ਤੋਂ ਪ੍ਰਭਾਵਿਤ ਹੋ ਕੇ ਵੀ ਵਿਦੇਸ਼ ਜਾ ਰਹੇ ਹਨ। ਜਦਕਿ ਵਿਦੇਸ਼ ਗਏ ਬੱਚਿਆਂ ਨੂੰ ਪਰਿਵਾਰ ਤੋਂ ਦੂਰ ਰਹਿਣ ਦੇ ਨਾਲ ਨਾਲ, ਸੰਘਰਸ਼, ਤਣਾਅ, ਸ਼ਿਫਟਾਂ ਦਾ ਬੋਝ ਅਤੇ ਹੋਰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਇਲਾਵਾ ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਵੀ ਆਮਦਨ ਨਾਲੋਂ ਜਿਆਦਾ ਖਰਚੇ ਅਤੇ ਮਹਿੰਗਾਈ ਹੁੰਦੀ ਹੈ। ਕਰਨ ਸਿੰਘ ਦੀ ਸੋਚ ਹੈ ਬੱਚਿਆਂ ਨੂੰ ਬਚਪਨ ਤੋਂ ਹੀ ਆਪਣੇ ਖਿੱਤੇ ਜਾਂ ਵਿਰਸੇ ਨਾਲ ਜੋੜ ਦੇਣਾ ਚਾਹੀਦਾ ਹੈ। ਕੈਨੇਡਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਥੇ ਗੈਂਗਸਟਰ ਕਲਚਰ, ਕ੍ਰਾਈਮ ਜਾਂ ਨਸ਼ੇ ਪੰਜਾਬ ਨਾਲੋਂ ਵੀ ਜ਼ਿਆਦਾ ਹਨ। ਅਖੀਰ ਉਨ੍ਹਾਂ ਦੱਸਿਆ ਹੋਰ ਵੀ ਕਾਫੀ ਨੌਜਵਾਨਾਂ ਵਿੱਚ ਜਾਗਰੂਕਤਾ ਆ ਚੁੱਕੀ ਹੈ ਅਤੇ ਉਹ ਜਾਂ ਤਾਂ ਪੰਜਾਬ ਰਹਿ ਕੇ ਕੁੱਝ ਕਰਨ ਦਾ ਸੋਚ ਰਹੇ ਹਨ ਜਾਂ ਵਿਦੇਸ਼ਾਂ ਤੋਂ ਮੁੜ ਪੰਜਾਬ ਪਰਤਣ ਦਾ।

~ਕੁਲਵਿੰਦਰ ਕੌਰ ਬਾਜਵਾ

ਕਰਨ ਸਿੰਘ ਔਲਖ Read More »

ਚਮਕੌਰ ਸਿੰਘ ਸਿੱਧੂ

ਇਹ ਇੰਟਰਵੀਊ ਸਿੱਧੂ ਮੂਸੇਵਾਲੇ ਦੇ ਤਾਇਆ ਜੀ ਚਮਕੌਰ ਸਿੰਘ ਸਿੱਧੂ ਦੇ ਨਾਲ 2 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸਿੱਧੂ ਮੂਸੇਵਾਲਾ ਦੇ ਕੇਸ ਦੀ ਕਾਰਵਾਈ ਕਿੱਥੇ ਤੱਕ ਪਹੁੰਚੀ ਹੈ ਅਤੇ ਉਸਦਾ ਪਰਿਵਾਰ ਪੁੱਤਰ ਦੀ ਮੌਤ ਦੇ ਇਨਸਾਫ਼ ਲਈ ਸੰਘਰਸ਼ ਕਰ ਰਿਹਾ ਹੈ ਪਰ ਸਰਕਾਰ ਉਨ੍ਹਾਂ ਦੇ ਕੇਸ ਦੀ ਜਾਂਚ ਸੰਜੀਦਗੀ ਨਾਲ ਨਹੀਂ ਕਰ ਰਹੀ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਸਿਰਫ ਸ਼ੂਟਰ ਫੜੇ ਸਨ ਨਾ ਕਿ ਕਤਲ ਦਾ ਮਾਸਟਰਮਾਈਂਡ। ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸਿਹਤ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਉਹ ਬਹੁਤ ਬਿਮਾਰ ਰਹਿੰਦਾ ਹੈ ਅਤੇ ਸਿੱਧੂ ਦੇ ਮਾਤਾ ਪਿਤਾ ਦਾ ਦੁੱਖ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ ਤਸੱਲੀ ਦਿੰਦੀ ਹੈ ਪਰ ਇਨਸਾਫ ਨਹੀਂ ਜਦ ਕਿ ਪਰਿਵਾਰ ਚਾਹੁੰਦਾ ਹੈ ਕਿ ਸਿੱਧੂ ਦੇ ਕਤਲ ਦਾ ਮਾਸਟਰਮਾਈਂਡ ਫੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਪ੍ਰਸ਼ਾਸਨ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਰਹੀ ਸੀ ਕਿ ਕੌਣ ਕੌਣ ਸਿੱਧੂ ਦੇ ਪਰਵਾਰ ਨੂੰ ਧਮਕੀਆਂ ਦਿੰਦਾ ਰਿਹਾ ਹੈ ਅਤੇ ਕਿਸ ਤਰਾਂ ਨਾਲ ਸਿੱਧੂ ਮੂਸੇਵਾਲਾ ਤੇ ਉਸ ਦੇ ਪਰਿਵਾਰ ਨੂੰ ਤੰਗ ਕੀਤਾ ਜਾਂਦਾ ਰਿਹਾ ਸੀ। ਚਮਕੌਰ ਸਿੰਘ ਨੇ ਦੱਸਿਆ ਕਿ ਕਤਲ ਦੇ ਬਾਅਦ ਵੀ ਪਰਵਾਰ ਦੁਆਰਾ ਆਪਣੇ ਪੱਧਰ ਤੇ ਸਰਕਾਰ ਨੂੰ ਇਸ ਕੇਸ ਦੇ ਬਾਰੇ ਸੰਭਾਵਿਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਾਰੀਆਂ ਗਤੀਵਿਧੀਆਂ ਦੀ ਜਾਣਕਾਰੀ ਹੈ ਕਿ ਕਿਵੇਂ ਮੁਹਾਲੀ ਵਿਚ ਦਫਤਰ ਖੋਲ੍ਹ ਕੇ ਉਗਰਾਹੀਆਂ ਕੀਤੀਆਂ ਜਾਂਦੀਆਂ ਹਨ ਤੇ ਫਿਰੌਤੀਆਂ ਮੰਗੀਆਂ ਜਾਂਦੀਆਂ ਹਨ ਪਰ ਸਰਕਾਰ ਜਾਂਚ ਨਹੀਂ ਕਰਦੀ ਅਤੇ ਨਾ ਹੀ ਕੋਈ ਕਾਰਵਾਈ ਕਰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਬਦਲਾਅ ਦੀ ਉਮੀਦ ਸੀ ਪਰ ਇਹ ਵੀ ਲੋਕਾਂ ਦੀਆਂ ਆਸਾਂ ਤੇ ਖਰੀ ਨਹੀਂ ਉਤਰੀ। ਉਨ੍ਹਾਂ ਨੇ ਇਸ ਇੰਟਰਵਿਊ ਵਿਚ ਸਿੱਧੂ ਮੂਸੇਵਾਲਾ ਦੇ ਪਿਤਾ ਦੁਆਰਾ ਇਨਸਾਫ ਲਈ ਕੀਤੇ ਜਾ ਰਹੇ ਯਤਨਾਂ ਅਤੇ ਸਰਕਾਰ ਦੀ ਪ੍ਰਤੀਕਿਰਿਆ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਰਕਾਰ ਨੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਮੁੱਦਾ ਬਣਾ ਕੇ ਪੇਸ਼ ਕੀਤਾ ਤਾਂ ਜੋ ਸਿੱਧੂ ਮੂਸੇਵਾਲਾ ਦੀ ਬਰਸੀ ਤੇ ਹੋ ਰਹੇ ਇਕੱਠ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਰਕਾਰ ਕਿਵੇਂ ਪਰਿਵਾਰ ਦੇ ਨਾਲ ਪਾਲਿਟਿਕਸ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੀ ਮੌਤ ‘ਤੇ ਇਨਸਾਫ ਲਈ ਵਿਦੇਸ਼ੀ ਸਰਕਾਰ ਦੇ ਸੈਸ਼ਨਾਂ ਵਿੱਚ ਗੱਲ ਹੋ ਰਹੀ ਹੈ ਪਰ ਪੰਜਾਬ ਸਰਕਾਰ ਇਸ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੀ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰ ਉਸ ਨੂੰ ਦੇਸ਼ ਭਗਤ ਸਾਬਿਤ ਕਰਨ ਤੇ ਤੁਲੀ ਹੋਈ ਹੈ ਜਦ ਕਿ ਸਿੱਧੂ ਮੂਸੇਵਾਲਾ ਜੋ ਕਿ ਵਿਸ਼ਵ ਪ੍ਰਸਿੱਧ ਗਾਇਕ ਸੀ ਅਤੇ ਸਰਕਾਰ ਨੂੰ ਸਾਲ ਦਾ 2.5 ਕਰੋੜ ਰੁਪਿਆ ਟੈਕਸ ਦਾ ਭੁਗਤਾਣ ਕਰਦਾ ਸੀ ਪਰ ਸਰਕਾਰ ਉਸ ਦੇ ਕਤਲ ਦੇ ਮਾਸਟਰਮਾਈਂਡ ਨੂੰ ਨਹੀਂ ਫੜ ਰਹੀ। ਏਸ ਤੋਂ ਇਲਾਵਾ ਉਹਨਾਂ ਨੇ ਸਿੱਧੂ ਮੂਸੇਵਾਲਾ ਨਾਲ ਜੁੜੀਆਂ ਕਈ ਅਹਿਮ ਗੱਲਾਂ ਇਸ ਇੰਟਰਵਿਊ ਵਿੱਚ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਕੇਸ ਦੇ ਬਾਰੇ ਅਨੇਕਾਂ ਗੱਲਾਂ ਅਜਿਹੀਆਂ ਹਨ ਜਿੰਨਾਂ ਦੀ ਤੱਥਾਂ ਦੇ ਅਧਾਰ ‘ਤੇ ਪੜ੍ਹਤਾਲ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਨਸਾਫ਼ ਨਹੀਂ ਕਰੇਗੀ ਤਾਂ ਰੱਬ ਇਕ ਦਿਨ ਇਨਸਾਫ ਜ਼ਰੂਰ ਕਰੇਗਾ। ਅਖੀਰ ਚਮਕੌਰ ਸਿੰਘ ਸਿੱਧੂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਕੀਤੀ ਜਾਵੇ ਅਤੇ ਅਸਲੀ ਮਾਸਟਰ ਮਾਇੰਡ ਨੂੰ ਫੜ ਕੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ।

~ਕੁਲਵਿੰਦਰ ਕੌਰ ਬਾਜਵਾ

ਚਮਕੌਰ ਸਿੰਘ ਸਿੱਧੂ Read More »

ਅਮਨ ਲੋਪੋਂ

ਇਹ ਇੰਟਰਵਿਊ ਕਬੱਡੀ ਕੁਮੈਂਟੇਟਰ ਅਮਨ ਲੋਪੋਂ ਨਾਲ 31 ਮਾਰਚ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਅਮਨ ਨਾਲ ਸੰਦੀਪ ਨੰਗਲ ਅੰਬੀਆਂ ਦੀ ਮੌਤ ਤੋਂ ਬਾਅਦ ਕਬੱਡੀ ਖੇਤਰ ਵਿੱਚ ਆਏ ਬਦਲਾਅ ਅਤੇ ਹੋਰ ਮੁੱਦਿਆਂ ਬਾਰੇ ਗੱਲਬਾਤ ਕੀਤੀ ਗਈ। ਅਮਨ ਲੋਪੋਂ ਹਮੇਸ਼ਾ ਹੀ ਬੇਬਾਕੀ ਨਾਲ ਬੋਲਦੇ ਰਹੇ ਹਨ ਅਤੇ ਉਹ ਕਹਿੰਦੇ ਹਨ ਕਿ ਉਹ ਆਪਣੇ ਕੰਮ ਪ੍ਰਤੀ ਈਮਾਨਦਾਰ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇੰਟਰਵਿਊ ਵਿਚ ਦੱਸਿਆ ਕਿ ਸੰਦੀਪ ਤੋਂ ਲੋਕਾਂ ਨੂੰ ਕੀ ਆਸਾਂ ਸਨ ਅਤੇ ਉਹ ਇਨ੍ਹਾਂ ਮੁੱਦਿਆਂ ਬਾਰੇ ਕੀ ਸੋਚਦਾ ਸੀ ਤੇ ਉਨ੍ਹਾਂ ਤੇ ਕਿਵੇਂ ਕੰਮ ਕਰਨਾ ਚਾਹੁੰਦਾ ਸੀ। ਉਨ੍ਹਾਂ ਦੱਸਿਆ ਕਿ ਇਕ ਵਧੀਆ ਇਨਸਾਨ ਹੋਣ ਦੇ ਨਾਲ-ਨਾਲ ਸੰਦੀਪ ਇਕ ਵਧੀਆ ਖਿਡਾਰੀ, ਪਰਮੋਟਰ ਅਤੇ ਮੈਨੇਜਰ ਵੀ ਸੀ। ਸੰਦੀਪ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੰਦੀਪ ਦੀ ਸੋਚ ਬਹੁਤ ਵਧੀਆ ਸੀ, ਉਸਦੇ ਉਦੇਸ਼ ਬਹੁਤ ਉੱਚੇ ਸਨ ਅਤੇ ਉਹ ਹਰ ਇੱਕ ਨਵੇਂ ਅਤੇ ਪੁਰਾਣੇ ਖਿਡਾਰੀਆਂ ਦੀ ਮਦਦ ਕਰਦਾ ਸੀ। ਉਹ ਨਵੇਂ ਖਿਡਾਰੀਆਂ, ਅਪਾਹਜਾਂ, ਲੋੜਵੰਦਾਂ, ਜ਼ਖਮੀ ਖਿਡਾਰੀਆਂ ਅਤੇ ਖਿਡਾਰੀਆਂ ਨੂੰ ਵਿਦੇਸ਼ਾਂ ਤੱਕ ਪਹੁੰਚਣ ਵਿਚ ਮਦਦ ਕਰਦਾ ਸੀ। ਉਨ੍ਹਾਂ ਕਿਹਾ ਕਿ ਸੰਦੀਪ ਇੰਨਾ ਵਧੀਆ ਇਨਸਾਨ ਸੀ ਕਿ ਕਦੇ ਵੀ ਨਹੀਂ ਸੋਚਿਆ ਜਾ ਸਕਦਾ ਕਿ ਉਸ ਦਾ ਕੋਈ ਇੰਨੀ ਬੇਰਹਿਮੀ ਨਾਲ ਕਤਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਖੇਡ ਦੇ ਦੌਰਾਨ ਈਰਖਾ ਦੀ ਭਾਵਨਾ, ਇੱਕ ਦੂਜੇ ਨੂੰ ਨੀਵਾਂ ਦਿਖਾਉਣਾ ਜਾਂ ਪ੍ਰਸਿੱਧੀ ਅਜਿਹੇ ਵਿਸ਼ੇ ਹਨ ਜੋ ਦੁਸ਼ਮਣੀ ਦਾ ਕਾਰਣ ਬਣ ਜਾਂਦੇ ਹਨ ਪਰ ਅਕਸਰ ਅਜਿਹੀਆਂ ਛੋਟੀਆਂ ਗੱਲਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਕਸਰ ਪ੍ਰਬੰਧਕ ਚਾਹੁੰਦੇ ਹਨ ਕਿ ਸਟੇਜਾਂ ਤੇ ਉਨ੍ਹਾਂ ਦਾ ਨਾਮ ਬੋਲਿਆ ਜਾਵੇ, ਜਦ ਕਿ ਦੂਜੇ ਪਾਸੇ ਕਮੇਟੀ ਜਾਂ ਖਿਡਾਰੀ ਜਾਂ ਕੋਈ ਹੋਰ ਚਾਹੁੰਦਾ ਹੁੰਦਾ ਹੈ ਕਿ ਉਹਨਾਂ ਦੇ ਨਾਮ ਨੂੰ ਤਰਜੀਹ ਦਿੱਤੀ ਜਾਵੇ ਅਤੇ ਇਸ ਤੋਂ ਹੀ ਦੁਸ਼ਮਣੀ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ ਦੇ ਕਾਰਨ ਖਿਡਾਰੀ ਵੀ ਡਰ ਚੁੱਕੇ ਹਨ ਅਤੇ ਉਹ ਸੰਦੀਪ ਨੰਗਲ ਅੰਬੀਆਂ ਨੂੰ ਇਨਸਾਫ ਦਿਵਾਉਣ ਲਈ ਅਵਾਜ਼ ਨਹੀਂ ਚੁੱਕ ਰਹੇ। ਉਹਨਾਂ ਕਿਹਾ ਕਿ ਅਜਿਹਾ ਮਾਹੌਲ ਸਿਰਜ ਦਿੱਤਾ ਗਿਆ ਹੈ ਕਿ ਕੋਈ ਵੀ ਕਬੱਡੀ ਖੇਤਰ ਵਿਚ ਨਹੀਂ ਆਉਣਾ ਚਾਹੁੰਦਾ ਪਰ ਅਸੀਂ ਸੰਦੀਪ ਦੀ ਸੋਚ ਅਤੇ ਵਿਚਾਰਧਾਰਾ ਨੂੰ ਜ਼ਿੰਦਾ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਮਨ ਲੋਪੋ ਨੇ ਦੱਸਿਆ ਕਿ ਸੰਦੀਪ ਨੰਗਲ ਅੰਬੀਆਂ ਲਈ ਕਬੱਡੀ ਉਸ ਦੀ ਪਹਿਲੀ ਤਰਜੀਹ ਸੀ ਜਿਸ ਬਾਰੇ ਉਹ ਚੌਵੀ ਘੰਟੇ ਸੋਚਦਾ ਰਹਿੰਦਾ ਸੀ। ਉਹਨਾਂ ਕਿਹਾ ਕਿ ਸੰਦੀਪ ਦੀ ਪਤਨੀ ਅਤੇ ਪਰਿਵਾਰ ਦੀ ਸਥਿਤੀ ਦੇਖੀ ਨਹੀਂ ਜਾ ਸਕਦੀ ਕਿ ਉਹ ਕਿੰਨੇ ਦੁਖੀ ਹਨ। ਉਨ੍ਹਾਂ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਕਬੱਡੀ ਲਈ ਇੰਨੇ ਯਤਨ ਅਤੇ ਮਿਹਨਤ ਕਰ ਰਿਹਾ ਸੀ ਕਿ ਹੋਰ ਕੋਈ ਅਜਿਹੀਆਂ ਚੀਜ਼ਾਂ ਬਾਰੇ ਕਦੇ ਸੋਚ ਨਹੀਂ ਸੀ ਸਕਦਾ। ਉਹਨਾਂ ਨੇ ਕਬੱਡੀ ਖੇਤਰ ਵਿੱਚ ਗੈਂਗਸਟਰਾਂ ਦੀ ਦਖਲ ਅੰਦਾਜੀ ਬਾਰੇ ਵੀ ਗੱਲਬਾਤ ਕੀਤੀ। ਅਖੀਰ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਹੈ ਇਸ ਕੇਸ ਦੀ ਜਾਂਚ ਹੋਵੇ ਅਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।

~ਕੁਲਵਿੰਦਰ ਕੌਰ ਬਾਜਵਾ

ਅਮਨ ਲੋਪੋਂ Read More »

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਇਹ ਇੰਟਰਵਿਊ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ 23 ਮਾਰਚ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਨ੍ਹਾਂ ਨਾਲ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ਕਿਸਾਨੀ ਧਰਨਿਆਂ ਵਿਚ ਸਿੱਖਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ, ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਕੇ ਆਪਣੀ ਇਕ ਵੱਖਰੀ ਪਹਿਚਾਣ ਬਣਾਈ। ਜਿਸ ਕਰਕੇ ਦੂਜੀਆਂ ਦੀਆਂ ਸਟੇਟਾਂ ਦੇ ਲੋਕ ਵੀ ਸਿੱਖਾਂ ਨਾਲ ਜੁੜਨੇ ਸ਼ੁਰੂ ਹੋ ਗਏ। ਪਰ ਸਿੱਖ ਵਿਰੋਧੀ ਤਾਕਤਾਂ ਕਦੇ ਵੀ ਅਜਿਹਾ ਨਹੀਂ ਚਾਹੁੰਦੀਆਂ ਜਿਸ ਕਰਕੇ ਉਹ ਸਿੱਖਾਂ ਨੂੰ ਥੱਲੇ ਸੁੱਟਣ ਲਈ ਸਾਜ਼ਿਸ਼ਾਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ 27 ਤਰੀਕ ਨੂੰ ਅਕਾਲ ਤਖਤ ਸਾਹਿਬ ਵਿਖੇ ਹੋਈ ਮੀਟਿੰਗ ਵਿੱਚ ਵੀ ਕਿਹਾ ਗਿਆ ਸੀ ਕਿ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਲਈ ਇਹ ਇੱਕ ਜਾਲ ਫੈਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰਾਜਨੀਤਿਕ ਤੌਰ ‘ਤੇ, ਆਰਥਿਕ ਤੌਰ ‘ਤੇ, ਸਮਾਜਕ ਤੌਰ ‘ਤੇ, ਭਾਸ਼ਾ ‘ਤੇ ਅਤੇ ਧਾਰਮਿਕ ਤੌਰ ‘ਤੇ ਕਮਜ਼ੋਰ ਕਰਨ ਦੇ ਯਤਨ ਹਮੇਸ਼ਾ ਤੋਂ ਕੀਤੇ ਜਾਂਦੇ ਰਹੇ ਹਨ। ਪੰਜਾਬੀ ਹਮੇਸ਼ਾਂ ਤੋਂ ਹੀ ਜਜ਼ਬਾਤੀ ਅਤੇ ਜੁਝਾਰੂ ਰਹੇ ਹਨ ਜੋ ਆਪਣੇ ਖਿਲਾਫ਼ ਹੁੰਦੇ ਪੱਖਪਾਤ ਨੂੰ ਬਰਦਾਸ਼ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਜਦੋਂ ਕਿਸੇ ਨੂੰ ਆਪਣਾ ਲੀਡਰ ਮੰਨ ਲੈਂਦੀ ਹੈ ਅਤੇ ਉਹ ਸਾਥ ਦੇਣ ਦੇ ਅਸਮਰੱਥ ਹੋ ਜਾਂਦਾ ਹੈ। ਤਾਂ ਉਦੋਂ ਇਕ ਮਾਹੌਲ ਅਜਿਹਾ ਪੈਦਾ ਹੁੰਦਾ ਹੈ, ਜਿਸ ਕਰਕੇ ਸਿੱਖ ਵਿਰੋਧੀ ਤਾਕਤਾਂ ਲਈ ਸਿੱਖਾਂ ਤੇ ਜ਼ੁਲਮ ਕਰਨ ਦਾ ਉਹ ਸਹੀ ਸਮਾਂ ਹੁੰਦਾ ਹੈ। ਪਹਿਲਾਂ ਮਾਹੌਲ ਵਿਗਾੜਿਆ ਜਾਂਦਾ ਹੈ, ਫਿਰ ਹਾਲਾਤਾਂ ਨੂੰ ਕਾਬੂ ਕਰਨ ਦੇ ਨਾਮ ‘ਤੇ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸਟੇਟ ਦੇ ਲੋਕਾਂ ਦੇ ਭਲੇ ਦੀ, ਅਧਿਕਾਰਾਂ, ਸੁਰੱਖਿਆ ਅਤੇ ਮਸਲਿਆਂ ਦੀ ਗੱਲ ਜਿਵੇਂ ਖੇਤਰੀ ਪਾਰਟੀ ਕਰ ਸਕਦੀ ਹੈ, ਉਸ ਤਰ੍ਹਾਂ ਨੈਸ਼ਨਲ ਪਾਰਟੀ ਨਹੀਂ ਕਰ ਸਕਦੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਟਵੀਟ ਬਾਰੇ ਅਤੇ 27 ਤਰੀਕ ਨੂੰ ਮੀਟਿੰਗ ਵਿਚ ਹੋਏ ਫ਼ੈਸਲਿਆਂ ਬਾਰੇ ਵੀ ਗੱਲਬਾਤ ਕੀਤੀ। ਐਸਜੀਪੀਸੀ ਦੇ ਰੋਲ ਬਾਰੇ ਗੱਲ ਕਰਦੇ ਹੋਏ ਉਨਾਂ ਨੇ ਕਿਹਾ ਕਿ ਸੰਸਥਾਵਾਂ ਕੌਮਾਂ ਦੀ ਰੀੜ ਦੀ ਹੱਡੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਜਾਣਦੀਆਂ ਹਨ ਕਿ ਕਿਸੇ ਧਰਮ ਨੂੰ ਪ੍ਰਫੁੱਲਤ ਹੋਣ ਤੋਂ ਰੋਕਣ ਲਈ ਉਸ ਦੇ ਸੋਮਿਆਂ ਨੂੰ ਖਰਾਬ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਤਾਕਤਾਂ ਦੇ ਪ੍ਰਭਾਵ ਕਾਰਨ ਅਸੀਂ ਇਕ ਦੂਜੇ ਦੇ ਖਿਲਾਫ ਉਂਗਲ ਚੁਕਦੇ ਹਾਂ ਪਰ ਬੰਦਿਆਂ ਨੂੰ ਟਾਰਗੇਟ ਕਰਦੇ ਸਮੇਂ ਸੰਸਥਾਵਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ ਪਰ ਸਿੱਖ ਇਸ ਖਿੱਤੇ ਨੂੰ ਬਰਬਾਦ ਹੁੰਦੇ ਹੋਇਆ ਨਹੀਂ ਦੇਖ ਸਕਦੇ।ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਿੱਖਾਂ ਦੀਆਂ ਨੁਮਾਇੰਦਾ ਜਮਾਤਾਂ ਨੂੰ ਇੱਕ ਪਲੇਟਫਾਰਮ ‘ਤੇ ਇਕਠੇ ਹੋਣ ਦੀ ਲੋੜ ਹੈ ਅਤੇ ਸਿੱਖ ਪਾਲੀਟਿਕਲ ਧਿਰਾਂ ਨੂੰ ਸੁਧਾਰ ਕਰਨਾ ਚਾਹੀਦਾ ਹੈ। ਸਿੱਖ ਨੌਜਵਾਨਾਂ ਤੇ ਸੈਂਟਰ ਦੁਆਰਾ ਲੱਗੀ NSA ਬਾਰੇ ਵੀ ਉਨ੍ਹਾਂ ਵਿਚਾਰ ਕੀਤੀ। ਉਨ੍ਹਾਂ ਕਿਹਾ ਕਿ ਬੁਰਜ਼ ਜਵਾਹਰ ਸਿੰਘ ਵਾਲਾ, ਬਰਗਾੜੀ ਕਾਂਡ ਅਤੇ ਮੌੜ ਬੰਬ ਕਾਂਡ ਦੇ ਭਗੌੜੇ ਦੋਸ਼ੀਆਂ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜਾਂ ਹੁਣ ਵਰਗਾ ਮਾਹੌਲ ਉਦੋਂ ਕਿਉਂ ਨਹੀਂ ਬਣਾਇਆ ਗਿਆ ਸੀ। ਅਖੀਰ ਭਾਰਤੀ ਦੂਤਾਵਾਸ ਤੋਂ ਸਾਹਮਣੇ ਆਈ ਇੱਕ ਤਸਵੀਰ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਜਜ਼ਬਾਤੀ ਨਾ ਹੋ ਕੇ ਅਤੇ ਸ਼ਾਂਤ ਰਹਿ ਕੇ, ਸੂਝਵਾਨ ਤਰੀਕੇ ਨਾਲ ਕੰਮ ਲਉ।

~ਕੁਲਵਿੰਦਰ ਕੌਰ ਬਾਜਵਾ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ Read More »

ਆਰ ਐਸ ਬੈਂਸ

ਇਹ ਇੰਟਰਵਿਊ ਆਰ ਐਸ ਬੈਂਸ ਦੇ ਨਾਲ 25 ਮਾਰਚ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਨ੍ਹਾਂ ਨਾਲ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਗਈ। ਅੰਮ੍ਰਿਤਪਾਲ ਸਿੰਘ ਦੇ ਭਗੌੜਾ ਹੋਣ, ਉਸ ਦੇ ਸਾਥੀਆਂ ‘ਤੇ ਨੈਸ਼ਨਲ ਸਿਕਉਰਿਟੀ ਐਕਟ ਲੱਗਣ ਅਤੇ ਪੰਜਾਬ ਵਿੱਚ ਇੰਟਰਨੈਟ ਬੰਦ ਕਰਨ ਦੇ ਬਾਰੇ ਵਿੱਚ ਉਨ੍ਹਾਂ ਨੇ ਕਿਹਾ ਕਿ ਸੈਂਟਰ ਸਰਕਾਰ ਨੂੰ ਅਜਿਹਾ ਕਰਨ ਦਾ ਬਹਾਨਾ ਅਸੀਂ ਆਪ ਹੀ ਦਿੱਤਾ ਸੀ। ਇਹ ਮੌਕਾ ਸਿੱਖ ਕਮਿਊਨਿਟੀ ਨੇ ਸੈਂਟਰ ਸਰਕਾਰ ਨੂੰ ਦੇ ਦਿੱਤਾ ਜਿਸ ਦਾ ਉਨ੍ਹਾਂ ਪੂਰਾ ਲਾਭ ਲਿਆ। ਏਸ ਦੇ ਵਿਚ ਨੌਜਵਾਨ ਲੀਡਰਾਂ ਨੇ ਵੀ ਆਪਣੀ ਬੇਵਕੂਫੀ ਜਾਂ ਨਾਸਮਝੀ ਨਾਲ ਪੂਰਾ ਯੋਗਦਾਨ ਪਾਇਆ। ਨਾ ਹੀ ਉਹਨਾਂ ਨੇ ਲੋਕਤੰਤਰ ਸਮਝਿਆ ਅਤੇ ਨਾ ਹੀ ਰਾਜ਼ਨੀਤੀ ਦੀ ਖੇਡ ਨੂੰ। ਸੈਂਟਰ ਸਰਕਾਰ ਦੁਆਰਾ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ, ਖਾਲਿਸਤਾਨ ਦੇ ਨਾਮ ‘ਤੇ , ਗੈਂਗਸਟਰਾਂ ਦੇ ਨਾਮ ‘ਤੇ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਸਮੇਂ ਲੀਡਰਸ਼ਿਪ ਨੇ ਬਹੁਤ ਸਮਝਦਾਰੀ ਨਾਲ ਕੰਮ ਲਿਆ। ਉਨ੍ਹਾਂ ਕਿਹਾ ਕਿ ਇੰਟਰਨੈਟ ਬੰਦ ਕਰਨਾ, ਇਕ ਇਨਸਾਨ ਨੂੰ ਭਗੌੜਾ ਕਰਾਰ ਦੇਣਾ ਅਤੇ NSA, ਅਜਿਹਾ ਸਭ ਕੁਝ ਹਿੰਦੋਸਤਾਨ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਅਤੇ ਆਪਣੇ ਆਪ ਨੂੰ ਦੇਸ਼ ਦੇ ਰਖਵਾਲੇ ਦੀ ਤਰ੍ਹਾਂ ਪੇਸ਼ ਕਰਨ ਲਈ ਕੀਤਾ ਜਾ ਰਿਹਾ ਹੈ। ਅਜਿਹੀਆਂ ਹਾਲਾਤਾਂ ਵਿੱਚ ਮਾਈਨੌਰਟੀ ਨੂੰ ਅਲਰਟ ਤਰੀਕੇ ਨਾਲ ਆਪਣੀਆਂ ਮੰਗਾਂ ਅੱਗੇ ਰੱਖਣੀਆਂ ਪੈਂਦੀਆਂ ਹਨ ਤਾਂ ਜੋ ਕੋਈ ਉਹਨਾਂ ਨੂੰ ਉਕਸਾ ਨਾ ਸਕੇ । ਅੰਮ੍ਰਿਤਪਾਲ ਸਿੰਘ ਦੇ ਭਗੌੜਾ ਹੋਣ ਨੂੰ ਇਕ ਬਹਾਨੇ ਦੀ ਤਰਾਂ ਵਰਤਿਆ ਗਿਆ ਹੈ, ਤਾਂ ਜੋ ਵੈਬ-ਸਾਈਟਾਂ ਤੇ ਚੈਨਲਾਂ ਨੂੰ ਬੰਦ ਕੀਤਾ ਜਾ ਸਕੇ। ਉਨ੍ਹਾਂ ਕਾਫੀ ਗੱਲਾਂ ਸਮਝਾਉਂਦੇ ਹੋਏ ਦੱਸਿਆ ਕਿ ਕੀ ਕੁਝ 2024 ਦੀਆਂ ਚੋਣਾਂ ਲਈ ਕੀਤਾ ਜਾ ਰਿਹਾ ਹੈ ਅਤੇ ਜੋ ਵੀ ਕੋਈ ਸਰਕਾਰ ਦੇ ਵਿਰੁੱਧ ਆਵਾਜ਼ ਚੁਕਦਾ ਹੈ ਉਸਨੂੰ ਐਂਟੀ ਨੈਸ਼ਨਲ ਕਿਉਂ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇੱਕ ਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੂੰ ਕੋਈ ਤਜਰਬਾ ਨਹੀਂ ਹੈ। ਇਸ ਕਰਕੇ ਪੰਜਾਬ ਸਰਕਾਰ ਨੂੰ ਤੰਗ ਕੀਤਾ ਜਾ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਇਸ ਰਾਜ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਆਰ ਵਾਲੀ ਭਾਵਨਾ ਨਾਲ ਦਿੱਤਾ ਗਿਆ ਸੁਨੇਹਾ ਜੋ ਕੰਮ ਕਰਦਾ ਹੈ। ਉਹ ਅਸੀਂ ਤਲਵਾਰ ਦਿਖਾ ਕੇ ਜਾਂ ਭੜਕਾਊ ਸ਼ਬਦ ਵਰਤ ਕੇ ਨਹੀਂ ਦੇ ਸਕਦੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਬਹੁਤ ਹੀ ਵਿਸਥਾਰ-ਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਲੌਰੈਂਸ ਬਿਸ਼ਨੋਈ ਨੂੰ ਕਿਵੇਂ ਵਰਤਿਆ ਜਾ ਰਿਹਾ ਹੈ। ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਚਾਰਜਸ਼ੀਟ ਅਤੇ ਹਥਿਆਰਾ ਬਾਰੇ ਵੀ ਗੱਲਬਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਬਹੁਤ ਹੀ ਅਹਿਮ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ।

~ਕੁਲਵਿੰਦਰ ਕੌਰ ਬਾਜਵਾ

ਆਰ ਐਸ ਬੈਂਸ Read More »

ਸਰਪੰਚ ਸੁਖਬਿੰਦਰ ਸਿੰਘ

ਭਾਗ –152

ਇਹ ਇੰਟਰਵੀਊ ਸਰਪੰਚ ਸੁਖਬਿੰਦਰ ਸਿੰਘ ਨਾਲ 29 ਜਨਵਰੀ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਸਹਿਣੇ ਪਿੰਡ ਦੇ ਸਰਪੰਚ ਦੇ ਵਿਚਕਾਰ ਹੋਈ ਝੜਪ ਦੇ ਬਾਰੇ ਵਿੱਚ ਗੱਲਬਾਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਦੱਸਿਆ ਕਿ ਜਦੋਂ ਲੋਕਾਂ ਦੁਆਰਾ ਪੀ ਐਚ ਸੀ ਹਸਪਤਾਲ ਬੰਦ ਕਰਕੇ ਮੁਹੱਲਾ ਕਲੀਨਿਕ ਖੋਲੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਸੀ। ਉਸ ਦੌਰਾਨ ਗੱਲਬਾਤ ਕਰਦੇ ਹੋਏ ਲਾਭ ਸਿੰਘ ਉਗੋਕੇ ਤੇ ਸਰਪੰਚ ਦੇ ਵਿਚਕਾਰ ਵਿਵਾਦ ਹੋਇਆ ਅਤੇ ਲਾਭ ਸਿੰਘ ਨੇ ਆਪਣਾ ਆਪਾ ਖੋਂਹਦੇ ਹੋਏ ਸਰਪੰਚ ਨੂੰ ਜੇਲ੍ਹ ਭੇਜਣ ਦੀ ਧਮਕੀ ਦਿੱਤੀ ਅਤੇ ਗਾਲੀ ਗਲੋਚ ਕੀਤਾ। ਸਰਪੰਚ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੁਣ ਲਾਭ ਸਿੰਘ ਉਗੋਕੇ ਅਜਿਹੀ ਕਿਸੇ ਵੀ ਘਟਨਾ ਦੇ ਹੋਣ ਬਾਰੇ ਜਾਂ ਆਪਣੀ ਕਹੀ ਗੱਲ ਤੋਂ ਮੁੱਕਰ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਚੋਣਾਂ ਤੋਂ ਪਹਿਲਾਂ ਲਾਭ ਸਿੰਘ ਦਾਅਵਾ ਕਰਦਾ ਸੀ ਕਿ ਉਹ ਸਹਿਣੇ ਪਿੰਡ ਦੇ ਵਿਕਾਸ ਲਈ ਇੱਥੇ ਮੌਜੂਦ ਰਿਹਾ ਕਰੇਗਾ ਪਰ ਚੋਣਾਂ ਜਿੱਤਣ ਤੋਂ ਬਾਅਦ ਉਸ ਨੇ ਧੰਨਵਾਦੀ ਦੌਰਾ ਤੱਕ ਨਹੀਂ ਕੀਤਾ। ਉਹਨਾਂ ਕਿਹਾ ਕਿ ਇਹ ਬਾਰ ਬਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਲਾਭ ਸਿੰਘ ਉਹਨਾਂ ਦੇ ਪਿੰਡ ਨਹੀਂ ਆਏ। ਸਰਕਾਰ ਦੇ ਆਈ ਟੀ ਵਿੰਗ ਵੱਲੋਂ ਸੋਸ਼ਲ ਮੀਡੀਆ ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਪੰਚ ਦੇ ਬੇਟੇ ਤੇ ਬਹੁਤ ਸਾਰੇ ਕੇਸ ਦਰਜ ਹਨ ਅਤੇ ਉਹ ਕ੍ਰਿਮੀਨਲ ਕਿਸਮ ਦਾ ਬੰਦਾ ਹੈ। ਪਰ ਇਹ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਪੜ੍ਹਿਆ ਲਿਖਿਆ ਇਨਸਾਨ, ਯੂਰਪ ਦਾ ਗਰੀਨ ਕਾਰਡ ਹੋਲਡਰ ਹੈ। ਜਿਸਨੇ ਪਿੰਡ ਦੀ ਭਲਾਈ ਅਤੇ ਤਰੱਕੀ ਲਈ 60 ਲੱਖ ਰੁਪਿਆ ਆਪਣੀ ਨਿੱਜੀ ਆਮਦਨ ਵਿੱਚੋਂ ਖਰਚਿਆ ਹੈ। ਜਿਸ ਵਿੱਚ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੈ। ਉਹ ਅਕਸਰ ਲੋਕਾਂ ਦੀਆਂ ਤਕਲੀਫ਼ਾਂ ਸੁਣਦਾ ਅਤੇ ਉਨ੍ਹਾਂ ਦਾ ਹੱਲ ਕਰਦੇ ਹਨ। ਉਸ ਨੇ ਹੁਣ ਤੱਕ ਆਪਣੇ ਪਿੰਡ ਦੇ ਲਗਭਗ 900 ਬਜ਼ੁਰਗਾਂ ਦੀਆਂ ਪੈਨਸ਼ਨਾਂ ਦੇ ਕਾਰਡ ਬਣਵਾ ਕੇ ਦਿੱਤੇ ਹਨ। ਮਾਲਵਾ ਜੋਨ ਦੇ ਸਰਪੰਚਾਂ ਦੇ ਪ੍ਰਧਾਨ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਰੇ ਪਿੰਡਾਂ ਦੇ ਸਰਪੰਚ ਪਿੰਡ ਸਹਿਣਾ ਦੇ ਸੁਖਬਿੰਦਰ ਸਿੰਘ ਨਾਲ ਖੜ੍ਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਪੰਚਾਂ ਦੁਆਰਾ ਆਪਣੇ ਕਾਰਜਕਾਲ ਸਮੇਂ ਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਵੀ ਜਾਣਕਾਰੀ ਦਿੱਤੀ। ਪਿੰਡ ਸਹਿਣਾ ਦੇ ਸਰਪੰਚ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਲਾਭ ਸਿੰਘ ਉਨ੍ਹਾਂ ਨਾਲ ਰਾਬਤਾ ਬਣਾ ਕੇ ਰੱਖਦੇ ਸਨ ਅਤੇ ਉਨ੍ਹਾਂ ਦੀ ਸ਼ਲਾਘਾ ਕਰਦੇ ਸਨ। ਪਰ ਚੋਣਾਂ ਜਿੱਤਣ ਦੇ ਬਾਅਦ ਨਾ ਹੀ ਭਗਵੰਤ ਮਾਨ ਅਤੇ ਨਾ ਹੀ ਲਾਭ ਸਿੰਘ ਉਦੋਕੇ ਨੇ ਉਨ੍ਹਾਂ ਦੇ ਪਿੰਡ ਵੱਲ ਧਿਆਨ ਦਿੱਤਾ। ਪੱਤਰਕਾਰ ਦੁਆਰਾ ਚੱਲਦੀ ਇੰਟਰਵਿਊ ਦੇ ਵਿੱਚ ਲਾਭ ਸਿੰਘ ਉਗੋਕੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸਦਾ ਕਿ ਕੋਈ ਜਵਾਬ ਨਹੀਂ ਮਿਲਿਆ। ਇਕ ਸਰਪੰਚ ਦੁਆਰਾ ਇਹ ਵੀ ਕਿਹਾ ਜਾ ਰਿਹਾ ਸੀ ਕਿ ਭਗਵੰਤ ਮਾਨ ਨੇ ਸ਼ਹੀਦਾਂ ਦਾ ਨਾਮ ਲੋਕਾਂ ਤੋਂ ਵੋਟਾਂ ਲੈਣ ਲਈ ਵਰਤਿਆ ਸੀ। ਅਖੀਰ ਉਨ੍ਹਾਂ ਮੰਗ ਕੀਤੀ ਕਿ ਲਾਭ ਸਿੰਘ ਉਗੋਕੇ ਨੂੰ ਸਹਿਣਾ ਪਿੰਡ ਦੇ ਸਰਪੰਚ ਤੋਂ ਮਾਫੀ ਮੰਗਣੀ ਚਾਹੀਦੀ ਹੈ।

~ਕੁਲਵਿੰਦਰ ਕੌਰ ਬਾਜਵਾ

ਸਰਪੰਚ ਸੁਖਬਿੰਦਰ ਸਿੰਘ Read More »

ਦੌਧਰ ਵਾਲਾ ਕਵੀਸ਼ਰੀ ਜੱਥੇ

ਭਾਗ –151

ਇਹ ਇੰਟਰਵਿਊ ਦੌਧਰ ਵਾਲਾ ਕਵੀਸ਼ਰੀ ਜੱਥੇ ਨਾਲ 27 ਜਨਵਰੀ 2023 ਨੂੰ ਪ੍ਰਕਾਸ਼ਤ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਉਨ੍ਹਾਂ ਨੇ ਆਪਣਾ ਇੱਕ ਧਾਰਮਿਕ ਗੀਤ ਗਾਕੇ ਕੀਤੀ। ਇਸ ਜੱਥੇ ਦੇ ਤਿੰਨੋਂ ਮੈਂਬਰ ਇੱਕੋ ਪਿੰਡ ਦੇ ਰਹਿਣ ਵਾਲੇ ਹਨ। ਆਪਣੇ ਇਸ ਖੇਤਰ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਲਾਈਨ ਹੈ । ਜਿਸ ਕਰਕੇ ਉਨ੍ਹਾਂ ਨੂੰ ਲੋਕਾਂ ਦੀ ਅਥਾਹ ਮੁਹੱਬਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਪ੍ਰੋਗਰਾਮਾਂ ਦੇ ਨਾਲ ਨਾਲ ਲੋਕ ਉਨ੍ਹਾਂ ਨੂੰ ਵਿਆਹਾਂ ਦੇ ਪ੍ਰੋਗਰਾਮਾਂ ਲਈ ਵੀ ਬੁੱਕ ਕਰਦੇ ਹਨ। ਉਹਨਾਂ ਤਿੰਨਾਂ ਨੇ ਦੱਸਿਆ ਕਿ ਪੜ੍ਹਾਈ ਕਰਦੇ ਸਮੇਂ ਹੀ ਉਨ੍ਹਾਂ ਨੇ ਇਸ ਖੇਤਰ ਵੱਲ ਆਪਣੀ ਰੁਚੀ ਜ਼ਾਹਿਰ ਕੀਤੀ ਸੀ। ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਢਲੀ ਸੰਗੀਤ ਦੀ ਸਿੱਖਿਆ ਗਿਆਨੀ ਗੁਰਨਾਮ ਸਿੰਘ ਬਰਾੜ ਤੋਂ ਲਈ ਸੀ ਅਤੇ ਬਾਅਦ ਵਿਚ ਜਥੇ ਦੇ ਮੈਂਬਰ ਮਾਨ ਤੋਂ ਸਿੱਖਦੇ ਰਹੇ ਅਤੇ ਅਭਿਆਸ ਦੇ ਨਾਲ ਉਹਨਾ ਦੀ ਕਲਾ ਹੋਰ ਨਿਖਰਦੀ ਰਹੀ। ਉਹਨਾਂ ਕਿਹਾ ਕਿ ਯੂ ਟਿਊਬ ਵਰਗੇ ਪਲੇਟਫਾਰਮਾਂ ਕਾਰਨ ਅੱਜ ਕਲ ਕੋਈ ਗੀਤ ਰਲੀਜ਼ ਕਰਨਾ ਅਤੇ ਮਸ਼ਹੂਰੀ ਕਰਨਾ ਬਹੁਤ ਸੁਖਾਲਾ ਹੋ ਗਿਆ ਹੈ। ਗੱਲਬਾਤ ਦੌਰਾਨ ਉਨ੍ਹਾਂ ਨੇ ਹਰੀ ਸਿੰਘ ਨਲੂਆ ਦੇ ਬਾਰੇ ਇੱਕ ਧਾਰਮਿਕ ਗੀਤ ਗਾਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਅਤੇ ਬੇਰੁਜ਼ਗਾਰੀ ਲਈ ਜ਼ਿੰਮੇਵਾਰ ਸਰਕਾਰ ਹੈ। ਇਸ ਤੋਂ ਇਲਾਵਾ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਨਸ਼ੇ ਛੱਡਣ ਅਤੇ ਸਿੱਖ ਬਣਨ ਲਈ ਪ੍ਰੇਰਿਤ ਕਰ ਰਹੇ ਹਨ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੇ ਹਨ। ਪੰਜਾਬ ਵਿੱਚ ਵੱਧ ਰਹੇ ਗੰਨ ਕਲਚਰ ਬਾਰੇ ਵੀ ਉਹਨਾਂ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਬਹੁਤ ਨੌਜੁਆਨ ਉਨ੍ਹਾਂ ਕੋਲ ਸੰਗੀਤ ਸਿੱਖਣ ਦੀ ਇੱਛਾ ਲੈ ਕੇ ਵੀ ਆਉਂਦੇ ਹਨ। ਆਪਣੇ ਸੰਗੀਤਕ ਸਫਰ ਬਾਰੇ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਉਹ ਹਮੇਸ਼ਾ ਸੱਚ ਬੋਲਦੇ ਰਹੇ ਹਨ,ਜਿਸ ਕਰਕੇ ਉਹਨਾਂ ਨੂੰ ਪਿੰਡ ਵਾਲਿਆਂ ਦੀ ਵੀ ਬਹੁਤ ਸਪੋਟ ਮਿਲੀ। ਇੰਟਰਵਿਊ ਦੌਰਾਨ ਉਹਨਾਂ ਨੇ ਹੋਰ ਵੀ ਕਈ ਮਹਾਨ ਸਖਸ਼ੀਅਤਾਂ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਕਵੀਸ਼ਰੀਆਂ ਵੀ ਗਾਈਆਂ।

ਦੌਧਰ ਵਾਲਾ ਕਵੀਸ਼ਰੀ ਜੱਥੇ Read More »

ਰੁਪਿੰਦਰ ਸਿੰਘ ਸਿੱਧੂ

ਭਾਗ –149

ਇਹ ਇੰਟਰਵੀਊ ਰੁਪਿੰਦਰ ਸਿੰਘ ਸਿੱਧੂ ਨਾਲ 24 ਜਨਵਰੀ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਇੰਟਰਵਿਊ ਵਿਚ ਉਨ੍ਹਾਂ ਨਾਲ ਪੀ ਐਸ ਐਸ ਐਸ ਬੀ ਦੇ ਪੇਪਰ ਦੇ ਸੋਧੇ ਗਏ ਸਿਲੇਬਸ ਦੇ ਮੁੱਦੇ ਬਾਰੇ ਗੱਲਬਾਤ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਬਚਾਉਣ ਦਾ ਮੁੱਦਾ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਪੀ ਐਸ ਐਸ ਐਸ ਬੀ ਅਜਿਹਾ ਸਿੱਖਿਆ ਬੋਰਡ ਹੈ ਜਿਸ ਦੁਆਰਾ ਪੇਪਰ ਲਿਆ ਜਾਂਦਾ ਹੈ ਅਤੇ ਇਸ ਵਾਰ ਦੇ ਪੇਪਰਾਂ ਵਿੱਚੋਂ ਪੰਜਾਬੀ ਭਾਸ਼ਾ ਨੂੰ ਗਾਇਬ ਕਰ ਦਿੱਤਾ ਗਿਆ ਹੈ। ਪੇਪਰ ਏ ਅਤੇ ਪੇਪਰ ਬੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੇਪਰ ਬੀ, ਜੋ ਕਿ ਮੈਰਿਟ ਲਿਸਟ ਆਧਾਰਿਤ ਹੁੰਦਾ ਹੈ। ਉਸ ਵਿੱਚੋਂ ਪੰਜਾਬੀ ਵਿਸ਼ਾ ਕੱਢ ਦਿੱਤਾ ਗਿਆ ਹੈ ਜੋ ਕਿ ਪਹਿਲਾਂ 35 ਅੰਕਾਂ ਦਾ ਪੇਪਰ ਹੁੰਦਾ ਸੀ। ਇਸ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਪਾਲਿਸੀ ਸਹੀ ਹੈ। ਲੇਕਿਨ ਸਰਕਾਰ ਨੇ ਇਹ ਪਾਲਿਸੀ ਲਾਗੂ ਗਲਤ ਢੰਗ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕਹਿਣਾ ਹੈ ਕਿ ਕਲਰਕ ਵਾਲੀਆਂ ਪੁਸ਼ਤਾਂ ਲਈ ਪੰਜਾਬੀ ਲਾਜ਼ਮੀ ਕੀਤੀ ਜਾਵੇਗੀ ਪਰ ਜੇਕਰ ਬੱਚਿਆਂ ਨੂੰ ਪੰਜਾਬੀ ਪੜ੍ਹਕੇ ਚਪੜਾਸੀ ਹੀ ਲੱਗਣਾ ਪਵੇਗਾ ਤਾਂ ਉਹ ਅੰਗਰੇਜ਼ੀ ਪੜ੍ਹ ਕੇ ਵਿਦੇਸ਼ ਜਾਣਾ ਹੀ ਪਸੰਦ ਕਰਨਗੇ। ਇਸ ਲਈ ਸਭ ਅਧਿਆਪਕਾਂ, ਜਥੇਬੰਦੀਆਂ ਅਤੇ ਅਕੈਡਮੀਆਂ ਨੂੰ ਇਕੱਠੇ ਹੋ ਕੇ ਇਸ ਵਿਸ਼ੇ ਤੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਫ਼ਸਰਾਂ ਜਾਂ ਲੀਡਰਾਂ ਨੂੰ ਇਸ ਮੁੱਦੇ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ। ਅਖੀਰ ਵਿੱਚ ਰੁਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬੀ ਭਾਸ਼ਾ ਖ਼ਤਰੇ ਵਿੱਚ ਹੈ। ਇਸ ਨੂੰ ਬਚਾਉਣ ਲਈ ਇਸ ਮੁੱਦੇ ਤੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਸਰਕਾਰ ਨੂੰ ਸੋਧੇ ਗਏ ਸਿਲੇਬਸ ਨੂੰ ਠੀਕ ਕਰਨ ਦੀ ਲੋੜ ਹੈ ।

~ਕੁਲਵਿੰਦਰ ਕੌਰ ਬਾਜਵਾ

ਰੁਪਿੰਦਰ ਸਿੰਘ ਸਿੱਧੂ Read More »

ਕੁਲਦੀਪ ਸਿੰਘ ਜ਼ੀਰਾ

ਭਾਗ –147

ਇਹ ਇੰਟਰਵੀਊ ਕੁਲਦੀਪ ਸਿੰਘ ਜ਼ੀਰਾ ਦੇ ਨਾਲ 21 ਜਨਵਰੀ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਹਨਾਂ ਨਾਲ ਜ਼ੀਰਾ ਸ਼ਰਾਬ ਫੈਕਟਰੀ ਦੇ ਵਿਰੁੱਧ ਧਰਨੇ ਬਾਰੇ ਗੱਲਬਾਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਭਗਵੰਤ ਮਾਨ ਦੇ ਬਿਆਨ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕ ਭਗਵੰਤ ਮਾਨ ਤੇ ਯਕੀਨ ਨਹੀਂ ਕਰ ਸਕਦੇ ਕਿਉਂਕਿ ਉਹ ਦਿੱਲੀ ਹਾਈਕਮਾਂਡ ਦੇ ਹੁਕਮ ਅਨੁਸਾਰ ਚੱਲਦਾ ਹੈ। ਕੁਲਦੀਪ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਦੁਆਰਾ ਦਿੱਤਾ ਗਿਆ ਬਿਆਨ ਬੁਨਿਆਦ ਹੈ ਕਿਉਂਕਿ ਇਹ ਸਭ ਧਰਨਾ ਚੁਕਵਾਉਣ ਲਈ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਰਕਾਰ ਦੁਆਰਾ ਫ਼ੈਕਟਰੀ ਦਾ ਲਾਇਸੰਸ ਰੱਦ ਨਹੀਂ ਕੀਤਾ ਜਾਂਦਾ ਅਤੇ ਧਰਨਾਕਾਰੀਆਂ ਦੇ ਉਪਰ ਕੀਤੇ ਗਏ ਨਾਜਾਇਜ਼ ਕੇਸ ਵਾਪਸ ਨਹੀਂ ਲਏ ਜਾਂਦੇ ਉਨ੍ਹਾਂ ਚਿਰ ਧਰਨਾ ਏਦਾਂ ਹੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਸ ਫੈਕਟਰੀ ਦੇ ਕਾਰਨ ਧਰਤੀ ਹੇਠਲਾ ਪੀਣ ਯੋਗ ਪਾਣੀ ਕੈਮੀਕਲ ਬਣ ਚੁੱਕਾ ਹੈ। ਕੁਲਦੀਪ ਸਿੰਘ ਜ਼ੀਰਾ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਇਲਾਕੇ ਵਿੱਚ ਇੱਕ ਹਸਪਤਾਲ ਅਤੇ ਆਰ ਓ ਸਿਸਟਮ ਦਿੱਤਾ ਜਾਵੇ। ਤਾਂ ਜੋ ਬਿਮਾਰ ਲੋਕਾਂ ਦਾ ਇਲਾਜ ਹੋ ਸਕੇ ਅਤੇ ਲੋਕਾਂ ਨੂੰ ਪੀਣਯੋਗ ਸਾਫ਼ ਪਾਣੀ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਲੋਕਾਂ ਦੇ ਪੱਖ ਵਿੱਚ ਫ਼ੈਸਲਾ ਕਰਦੇ ਹਨ ਤਾਂ ਸ਼ਲਾਘਾ ਕੀਤੀ ਜਾਵੇਗੀ ਪਰ ਜੇਕਰ ਉਹ ਫ਼ੈਸਲਾ ਲੋਕਾਂ ਦੇ ਵਿਰੁੱਧ ਕਰਦੇ ਹਨ ਤਾਂ ਲੋਕ ਧਰਨਾ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ ਬਿਆਨ ਦਿੰਦੀ ਹੈ ਪਰ ਕੁਝ ਲਾਗੂ ਨਹੀਂ ਕਰਦੀ। ਕੁਲਦੀਪ ਸਿੰਘ ਜ਼ੀਰਾ ਨੇ ਪੱਤਰਕਾਰਿਤਾ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਕੁਝ ਚੰਗੇ ਚੈਨਲਾਂ ਦੇ ਕਾਰਨ ਹੀ ਲੋਕਾਂ ਤੱਕ ਧਰਨਾਕਾਰੀਆਂ ਦੀ ਅਵਾਜ਼ ਪਹੁੰਚ ਸਕੀ ਹੈ। ਉਨ੍ਹਾਂ ਕਿਹਾ ਕਿ ਗੰਦਾ ਪਾਣੀ ਵਰਤਣ ਕਾਰਨ ਲੋਕ ਬਿਮਾਰੀਆਂ ਨਾਲ ਮਰ ਰਹੇ ਹਨ। ਏਸ ਲਈ ਫੈਕਟਰੀ ਦੇ ਮਾਲਕ ਨੂੰ ਜੁਰਮਾਨਾ ਵੀ ਹੋਣਾ ਚਾਹੀਦਾ ਹੈ ਅਤੇ ਸਜ਼ਾ ਵੀ ਹੋਣੀ ਚਾਹੀਦੀ ਹੈ। ਅਖੀਰ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਵਿਚ ਇਸ ਫੈਕਟਰੀ ਦਾ ਲਾਇਸੰਸ ਰੱਦ ਕੀਤਾ ਜਾਵੇ।

~ਕੁਲਵਿੰਦਰ ਕੌਰ ਬਾਜਵਾ

ਕੁਲਦੀਪ ਸਿੰਘ ਜ਼ੀਰਾ Read More »

ਨਿਹੰਗ ਬਾਬਾ ਰਾਜਾ ਰਾਜ ਸਿੰਘ

ਭਾਗ –144

ਇਹ ਇੰਟਰਵੀਊ ਨਿਹੰਗ ਬਾਬਾ ਰਾਜਾ ਰਾਜ ਸਿੰਘ ਨਾਲ 17 ਜਨਵਰੀ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਪੰਜਾਬ ਦੇ ਮੌਜੂਦਾ ਹਲਾਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਥਿਤੀ ਡਾਵਾਂਡੋਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਲੈ ਕੇ ਗੰਭੀਰ ਨਹੀਂ ਹੈ। ਭਗਵੰਤ ਮਾਨ ਦੁਆਰਾ ਕੀਤੇ ਗਏ ਸਾਰੇ ਵਾਅਦੇ ਜਿਵੇਂ ਕਿ ( ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ, ਰੋਸ ਮੁਜ਼ਾਹਰੇ ਖਤਮ ਕਰਨਾ) ਸਭ ਪੂਰੇ ਨਹੀਂ ਹੋਏ। ਬਾਬਾ ਰਾਜਾ ਰਾਜ ਸਿੰਘ ਜੀ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਸੱਚ ਬੋਲ ਰਿਹਾ ਹੈ ਕਿ ਇਹ ਸਰਕਾਰ ਪੰਜਾਬੀਆਂ ਨੂੰ ਇਨਸਾਫ਼ ਨਹੀਂ ਦਵੇਗੀ। ਜ਼ੀਰਾ ਸ਼ਰਾਬ ਫੈਕਟਰੀ ਵਿਰੁੱਧ ਲੱਗੇ ਧਰਨੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਦਾ ਕੋਈ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਲੋਕ ਜਾਨਲੇਵਾ ਬਿਮਾਰੀਆਂ ਨਾਲ ਜੂਝ ਰਹੇ ਹਨ ਅਤੇ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਇਸ ਤੋ ਇਲਾਵਾ ਉਨ੍ਹਾਂ ਕਿਹਾ ਕਿ “ਵਾਰਿਸ ਪੰਜਾਬ ਦੇ” ਜਥੇਬੰਦੀ ਇੱਕ ਰਾਜਨੀਤਕ ਪਾਰਟੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਇਕ ਵਧੀਆ ਆਗੂ ਹਨ, ਜਿਸ ਤੋਂ ਸਾਰੇ ਪੰਜਾਬ ਨੂੰ ਆਸ ਹੈ। ਅੰਮ੍ਰਿਤਪਾਲ ਸਿੰਘ ਨੌਜਵਾਨਾਂ ਦੀ ਨਸ਼ਾ ਛੱਡਣ ਵਿੱਚ ਮੱਦਦ ਕਰਕੇ, ਉਹਨਾਂ ਨੂੰ ਸਿੱਖ ਬਣਨ ਲਈ ਪ੍ਰੇਰਿਤ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਐਸਜੀਪੀਸੀ ਚੋਣਾਂ ਦੇ ਚੋਣ ਖੜੇ ਹੋਣਾ ਚਾਹੀਦਾ ਹੈ। ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਨੂੰ ਦਿੱਲੀ ਤੋ ਕੰਟਰੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ। ਗੱਲਬਾਤ ਦੌਰਾਨ ਉਨ੍ਹਾਂ ਨੇ ਸਿੱਖ ਪੰਥ ਵਿਚ ਹਥਿਆਰਾਂ ਦੀ ਮਹੱਤਤਾ ਦੱਸਦੇ ਹੋਏ ਬੱਬੂ ਮਾਨ ਦੇ ਬਿਆਨ ਤੇ ਆਪਣੇ ਵਿਚਾਰ ਸਾਂਝੇ ਕੀਤੇ। ਅਖੀਰ ਉਨ੍ਹਾਂ ਕਿਹਾ ਕਿ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ।

~ਕੁਲਵਿੰਦਰ ਕੌਰ ਬਾਜਵਾ

ਨਿਹੰਗ ਬਾਬਾ ਰਾਜਾ ਰਾਜ ਸਿੰਘ Read More »

ਮਨਜੀਤ ਸਿੰਘ ਸੋਹੀ

ਭਾਗ –139 ਇਹ ਇੰਟਰਵੀਊ ਗਾਇਕ(ਕਵੀਸ਼ਰ) ਮਨਜੀਤ ਸਿੰਘ ਸੋਹੀ ਨਾਲ 8 ਜਨਵਰੀ 2023 ਨੂੰ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਉਨ੍ਹਾਂ ਨੇ ਆਪਣਾ ਇੱਕ ਗੀਤ(ਕਵੀਸ਼ਰੀ) ਸੁਣਾ ਕੇ ਕੀਤੀ। ਮਨਜੀਤ ਸਿੰਘ ਸੋਹੀ ਨੇ ਦੱਸਿਆ ਕੇ ਗਾਉਣ ਦਾ ਸ਼ੌਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ ਅਤੇ ਸੰਗੀਤ ਦੀ ਸਿੱਖਿਆ ਉਨ੍ਹਾਂ ਨੇ ਦਲਬੀਰ ਸਿੰਘ ਗਿੱਲ ਤੋਂ ਲਈ ਹੈ। ਉਨ੍ਹਾਂ ਦੱਸਿਆ ਕਿ ਉਹ ਜ਼ਿੰਦਗੀ ਵਿਚ ਜੋ ਕਰ ਰਹੇ ਹਨ ਅਤੇ ਜਿਸ ਮੁਕਾਮ ਤੇ ਹਨ, ਉਹ ਸੰਤੁਸ਼ਟ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਹਰ ਗਾਇਕ ਜਾਂ ਕਲਾਕਾਰ ਨੂੰ ਆਪਣੇ ਸਮਾਜ ਅਤੇ ਧਰਮ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਮਨਜੀਤ ਸਿੰਘ ਸੋਹੀ ਕਹਿੰਦੇ ਹਨ ਕਿ ਅੱਜ ਦੇ ਸਮੇਂ ਵਿੱਚ ਸੱਚ ਬੋਲਣਾ ਸਭ ਤੋਂ ਔਖਾ ਕੰਮ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਲੋਕ ਸੱਚ ਸੁਣਨਾ ਬਰਦਾਸ਼ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਗਾਇਕੀ ਦੇ ਨਾਲ-ਨਾਲ ਉਹ ਖੇਤੀਬਾੜੀ ਕਰਦੇ ਹਨ। ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਸ ਵਰਗਾ ਕੋਈ ਨਹੀਂ ਬਣ ਸਕਦਾ। ਮਨਜੀਤ ਸੋਹੀ ਨੇ ਦੱਸਿਆ ਕਿ ਅੱਜ ਕੱਲ ਉਹ ਆਪਣੇ ਗੀਤ ਆਪਣੇ ਚੈਨਲ ਤੋਂ ਰਿਲੀਜ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲਾਈਵ ਸ਼ੋਅ ਦੇ ਦੌਰਾਨ ਲੋਕ ਸੰਤ ਭਿੰਡਰਾਵਾਲਿਆ ਬਾਰੇ ਸੁਣਨਾ ਪਸੰਦ ਕਰਦੇ ਹਨ। ਇਸ ਤੋ ਇਲਾਵਾ ਉਹਨਾਂ ਨੇ ਆਪਣੀ ਆਉਣ ਵਾਲੀ ਗੀਤਾਂ ਬਾਰੇ ਜਾਣਕਾਰੀ ਦਿੱਤੀ। ਮਨਜੀਤ ਸੋਹੀ ਨੇ ਦੱਸਿਆ ਕਿ ਉਹ ਕਬੱਡੀ ਦੇਖਣਾ ਬਹੁਤ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੇ ਮਨਪਸੰਦ ਕੁਝ ਖਿਡਾਰੀਆਂ ਬਾਰੇ ਵੀ ਦੱਸਿਆ। ਮਨਜੀਤ ਸੋਹੀ ਨੇ ਕਿਹਾ ਕਿ ਇਨਸਾਨ ਦੇ ਸੁਭਾਅ ਵਿੱਚ ਦੋਗਲਾਪਨ ਨਹੀਂ ਹੋਣਾ ਚਾਹੀਦਾ। ਇੰਟਰਵਿਊ ਦੇ ਦੌਰਾਨ ਉਨ੍ਹਾਂ ਨੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।

~ਕੁਲਵਿੰਦਰ ਕੌਰ ਬਾਜਵਾ

ਮਨਜੀਤ ਸਿੰਘ ਸੋਹੀ Read More »

ਹਰਬੰਸ ਸਿੰਘ ਜੀਰਾ

ਭਾਗ –137 ਇਹ ਇੰਟਰਵੀਊ ਹਰਬੰਸ ਸਿੰਘ ਜੀਰਾ ਨਾਲ 2 ਜਨਵਰੀ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਪਿੰਡ ਮਹੀਆ ਵਾਲਾ ਦੇ ਕੁਝ ਮੈਂਬਰ ਮੌਜੂਦ ਸਨ ਜਿਨ੍ਹਾਂ ਦੇ ਦੁਧਾਰੂ ਪਸ਼ੂ ਜ਼ੀਰਾ ਸ਼ਰਾਬ ਫੈਕਟਰੀ ਦੇ ਪ੍ਰਦੂਸ਼ਣ ਕਾਰਨ ਮਰੇ ਹਨ। ਹਰਬੰਸ ਸਿੰਘ ਨੇ ਆਪਣੀ ਹੱਡ ਬੀਤੀ ਦੱਸਦੇ ਹੋਏ ਕਿਹਾ ਕਿ ਪਿੰਡ ਵਿੱਚ ਬਹੁਤ ਸਾਰੇ ਲੋਕ ਲੀਵਰ ਦੀਆਂ ਬਿਮਾਰੀਆਂ, ਚਮੜੀ ਦੇ ਰੋਗਾਂ ਤੋਂ ਪਰੇਸ਼ਾਨ ਹਨ ਅਤੇ ਪਸ਼ੂ ਬਿਮਾਰੀਆਂ ਕਾਰਨ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਫੈਕਟਰੀ ਵਿਚੋਂ ਨਿਕਲਣ ਵਾਲਾ ਗੰਦਾ ਧੂੰਆਂ ਖੇਤਾਂ ਵਿਚ ਬੀਜੇ ਪਸ਼ੂਆਂ ਦੇ ਚਾਰੇ ਤੇ ਪੈਂਦਾ ਹੈ। ਜਿਸ ਕਾਰਨ ਪਸ਼ੂ ਉਹ ਚਾਰਾ ਖਾਂਦੇ ਹਨ ਅਤੇ ਬਿਮਾਰ ਹੋ ਕੇ ਮਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀਆਂ ਜਾਂਚਾਂ ਦੇ ਅਨੁਸਾਰ ਪਸ਼ੂਆਂ ਦੇ ਚਾਰੇ ਉੱਪਰ ਪੈਣ ਵਾਲੀ ਫੈਕਟਰੀ ਦੀ ਸਵਾਹ ਜੋ ਹਵਾ ਨਾਲ ਉੱਡਕੇ ਖੇਤਾਂ ਤੇ ਡਿਗਦੀ ਹੈ, ਉਹੀ ਪਸ਼ੂਆਂ ਦੀ ਮੌਤ ਦਾ ਕਾਰਨ ਹੈ। ਉਨ੍ਹਾਂ ਕਿਹਾ ਕਿ ਪਸ਼ੂ ਐਨੇ ਬੀਮਾਰ ਹੋ ਗਏ ਸਨ ਕਿ ਡਾਕਟਰਾਂ ਨੇ ਪਰਿਵਾਰ ਨੂੰ ਉਨ੍ਹਾਂ ਦਾ ਦੁੱਧ ਪੀਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਦੇ ਨਾਲ ਹੀ ਫੈਕਟਰੀ ਵਿੱਚ ਰਿਵਰਸ ਬੋਰਿੰਗ ਕਰਕੇ ਫੈਕਟਰੀ ਦਾ ਡਿਸਚਾਰਜ ਜ਼ਮੀਨ ਹੇਠਲੇ ਪਾਣੀ ਵਿੱਚ ਭੇਜਿਆ ਜਾਂਦਾ ਹੈ। ਅਜਿਹਾ ਗੰਧਲਾ ਪਾਣੀ ਪੀਣ ਕਾਰਨ ਲੋਕ ਵੀ ਜਾਨਲੇਵਾ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਹਨ। ਪਿੰਡ ਵਾਲਿਆਂ ਨੇ ਆਪਣੀਆਂ ਮੁਸ਼ਕਿਲਾਂ ਅਤੇ ਬਿਮਾਰੀਆਂ ਦੱਸਦੇ ਹੋਏ ਕਿਹਾ ਕਿ ਇਹ ਫੈਕਟਰੀ ਹਰ ਹਾਲਤ ਵਿੱਚ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਿਛਲੀ ਸਰਕਾਰ ਨਾਲੋਂ ਵੀ ਮਾੜੀ ਕਾਰਗੁਜ਼ਾਰੀ ਵਾਲੀ ਹੈ। ਧਰਨਾਕਾਰੀਆਂ ਉਪਰ ਹੋਏ ਲਾਠੀਚਾਰਜ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਵੀ ਫੈਕਟਰੀ ਦੇ ਮਾਲਕ ਦੇ ਪੱਖ ਵਿੱਚ ਹੈ। ਅਖੀਰ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਫੈਕਟਰੀ ਜਲਦ ਤੋਂ ਜਲਦ ਬੰਦ ਕੀਤੀ ਜਾਵੇ।

~ਕੁਲਵਿੰਦਰ ਕੌਰ ਬਾਜਵਾ

ਹਰਬੰਸ ਸਿੰਘ ਜੀਰਾ Read More »

ਦਲਜੀਤ ਸਿੰਘ ਬੱਦੋਵਾਲ

ਭਾਗ –136

ਇਹ ਇੰਟਰਵੀਊ ਦਲਜੀਤ ਸਿੰਘ ਬੱਦੋਵਾਲ ਨਾਲ 1 ਜਨਵਰੀ 2023 ਨੂੰ ਪ੍ਰਕਾਸ਼ਤ ਕੀਤੀ ਗਈ। ਨੌਜਵਾਨ ਪਿਛਲੇ ਪੰਜ ਸਾਲ ਤੋਂ ਨਿਊਜ਼ੀਲੈਂਡ ਵਿਚ ਰਹਿ ਰਿਹਾ ਹੈ ਅਤੇ ਲਿਖਣ ਦਾ ਸ਼ੌਕ ਰੱਖਦਾ ਹੈ। ਦਲਜੀਤ ਸਿੰਘ 23 ਮਈ 2022 ਨੂੰ ਨਿਊਜ਼ੀਲੈਂਡ ਤੋਂ ਆਪਣੇ ਮਾਤਾ ਪਿਤਾ ਨੂੰ ਮਿਲਣ ਲਈ ਪੰਜਾਬ ਆਇਆ ਸੀ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਆਪਣੀ ਇੱਕ ਲਿਖਤ ਸੁਣਾਉਂਦੇ ਹੋਏ ਭਗਵੰਤ ਮਾਨ ਦੀ ਆਲੋਚਨਾ ਕੀਤੀ ਅਤੇ ਜਿਸ ਵਿੱਚ ਸਿੱਧੂ ਦੇ ਮਾਤਾ ਪਿਤਾ ਨੂੰ ਇਨਸਾਫ ਮਿਲਣ ਵਿੱਚ ਹੋ ਰਹੀ ਦੇਰੀ ਦੀ ਗੱਲ ਕੀਤੀ ਗਈ ਹੈ। ਦਲਜੀਤ ਸਿੰਘ ਨੇ ਦੱਸਿਆ ਕਿ ਉਹ ਉਸ ਨੂੰ ਲਿਖਣ ਦਾ ਸ਼ੌਕ 2017 ਵਿਚ ਨਿਊਜ਼ੀਲੈਂਡ ਰਹਿੰਦੇ ਹੋਏ ਪਿਆ ਸੀ। ਉਹ ਇਤਿਹਾਸ ਵੀ ਪੜ੍ਹਦਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜਦੋਂ ਉਹ ਮੂਸਾ ਪਿੰਡ ਹੋ ਕੇ ਆਏ ਤਾਂ ਉੱਥੋਂ ਦਾ ਸਾਰਾ ਮਾਹੌਲ ਬਿਆਨ ਕਰਦੇ ਹੋਏ ਦਲਜੀਤ ਸਿੰਘ ਨੇ ਦੱਸਿਆ ਕਿ ਸਿੱਧੂ ਦੇ ਮਾਤਾ ਪਿਤਾ ਬਹੁਤ ਹੀ ਨਿਮਰਤਾ ਵਾਲੇ ਸੁਭਾਅ ਦੇ ਹਨ। ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਗਾਣਾ ਯੂ ਟਿਊਬ ਤੇ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਬਹੁਤ ਨਿਰਾਸ਼ਾ ਹੋਈ ਕਿ ਜੋ ਲੋਕ ਸਿੱਧੂ ਦੀ ਸਪੋਰਟ ਨਾਲ ਕਾਮਯਾਬ ਹੋਏ ਸਨ, ਅੱਜ ਉਹ ਉਸ ਦੇ ਮਾਂ ਬਾਪ ਨਾਲ ਖੜੇ ਨਜ਼ਰ ਨਹੀਂ ਆਏ। ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵਾਰ ਪਿਛਲੇ ਪੰਜ ਸਾਲ ਦੇ ਮੁਕਾਬਲੇ ਪੰਜਾਬ ਦੇ ਮਾਹੌਲ ਵਿਚ ਕਾਫੀ ਫਰਕ ਮਹਿਸੂਸ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਲਿਖੀ ਇੱਕ ਕਵਿਤਾ ਵੀ ਸੁਣਾਈ। ਇਸ ਇੰਟਰਵਿਊ ਵਿਚ ਉਨ੍ਹਾਂ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ।

~ਕੁਲਵਿੰਦਰ ਕੌਰ ਬਾਜਵਾ

ਦਲਜੀਤ ਸਿੰਘ ਬੱਦੋਵਾਲ Read More »

ਬਲਦੇਵ ਸਿੰਘ ਜ਼ੀਰਾ

ਭਾਗ –135

ਇਹ ਇੰਟਰਵਿਊ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਦੇਵ ਸਿੰਘ ਜ਼ੀਰਾ ਨਾਲ 31 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਇੰਟਰਵਿਊ ਵਿਚ ਉਹਨਾ ਨਾਲ ਜ਼ੀਰਾ ਸ਼ਰਾਬ ਫੈਕਟਰੀ ਦੇ ਵਿਰੁੱਧ ਲੱਗੇ ਧਰਨੇ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਧਰਨਾ ਚੜ੍ਹਦੀਕਲਾ ਵਿੱਚ ਚੱਲ ਰਿਹਾ ਹੈ ਅਤੇ ਹਰ ਰੋਜ਼ ਲੋਕ ਇਕੱਤਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਫੈਕਟਰੀ ਵਾਲੇ ਦਾਅਵਾ ਕਰ ਰਹੇ ਹਨ ਕਿ ਉਹ ਲੋਕਾਂ ਸਾਹਮਣੇ ਇਹ ਪਾਣੀ ਪੀਣਗੇ। ਤਾਂ ਅਸੀਂ ਉਨ੍ਹਾਂ ਨੂੰ ਚੈਲੰਜ ਕਰਦੇ ਹਾਂ ਕਿ ਉਹ ਇੱਕ ਹਫਤਾ ਲਗਾਤਾਰ ਸਾਡੇ ਪਿੰਡਾਂ ਦਾ ਪਾਣੀ ਪੀ ਕੇ ਸਾਨੂੰ ਸਾਬਿਤ ਕਰ ਦੇਣ ਕਿ ਇਹ ਪਾਣੀ ਪੀਣ ਯੋਗ ਹੈ ਤਾਂ ਅਸੀਂ ਧਰਨਾ ਬੰਦ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਫੈਕਟਰੀ ਮਾਲਕ ਮਲਹੋਤਰਾ ਦੇ ਨਾਲ ਮਿਲੀਭੁਗਤ ਹੈ। ਉਹਨਾਂ ਕਿਹਾ ਕਿ ਸਾਡੇ ਪਿੰਡਾਂ ਦਾ ਪਾਣੀ ਬਹੁਤ ਜਿਆਦਾ ਪ੍ਰਦੂਸ਼ਿਤ ਹੋ ਚੁੱਕਾ ਹੈ ਅਤੇ ਬੋਰ ਵੈਲਾਂ ਵਿਚੋਂ ਕਾਲ਼ਾ ਤੇ ਗੰਧਲਾ ਪਾਣੀ ਨਿਕਲ ਰਿਹਾ ਹੈ। ਇਸ ਤੋਂ ਇਲਾਵਾ ਲੋਕ ਅਤੇ ਪਸ਼ੂ ਵੀ ਜਾਨਲੇਵਾ ਬਿਮਾਰੀਆਂ ਨਾਲ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਸਾਹ ਦੇ ਰੋਗ, ਕੈਂਸਰ ਅਤੇ ਪਸ਼ੂਆਂ ਵਿੱਚ ਵੀ ਬੀਮਾਰੀਆਂ ਫੈਲ ਰਹੀਆਂ ਹਨ। ਇਸ ਤੋ ਇਲਾਵਾ ਉਨ੍ਹਾਂ ਨੇ ਕਮੇਟੀਆਂ ਦੀ ਮਾੜੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰ ਤੋਂ ਵੀ ਜ਼ਿਆਦਾ ਗਲਤ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਹੁਣ ਸੰਤ ਨਹੀਂ ਰਹੇ ਬਲਕਿ ਉਹ ਰਾਜਨੇਤਾ ਬਣ ਚੁੱਕੇ ਹਨ ਜੋ ਭਗਵੰਤ ਮਾਨ ਦੀ ਬੋਲੀ ਬੋਲਦਾ ਹੈ। ਉਹਨਾਂ ਕਿਹਾ ਕਿ ਬਾਦਲਾਂ ਨੇ ਆਪਣੀ ਸਰਕਾਰ ਵੇਲੇ ਇਹ ਫੈਕਟਰੀ ਝੂਠ ਬੋਲਕੇ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਬਾਦਲਾਂ ਵੱਲੋਂ ਆਪਣੀ ਸਰਕਾਰ ਵੇਲੇ ਲੋਕਾਂ ਨੂੰ ਦੱਸਿਆ ਗਿਆ ਸੀ ਕਿ ਇੱਥੇ ਸਾਇਕਲਾਂ ਦੀ ਫੈਕਟਰੀ ਸ਼ੁਰੂ ਹੋ ਰਹੀ ਹੈ। ਜਦੋਂਕਿ ਇਹ ਸ਼ਰਾਬ ਦੀ ਫੈਕਟਰੀ ਸੀ, ਜਿਸ ਦੇ ਅੰਦਰ ਕੈਮੀਕਲ ਦੀ ਫੈਕਟਰੀ ਵੀ ਹੈ ਅਤੇ ਲੋਕ ਇਹ ਤੱਕ ਨਹੀਂ ਜਾਣਦੇ ਕਿ ਉਸ ਅੰਦਰ ਕਿਸ ਕਿਸਮ ਦਾ ਕੈਮੀਕਲ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਅਸੀਂ ਕੁਰਬਾਨੀਆਂ ਦੇਣ ਲਈ ਵੀ ਤਿਆਰ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ‘ਤੇ ਕੋਈ ਭਰੋਸਾ ਨਹੀਂ ਹੈ ਪਰ ਲੋਕਾਂ ਦੀ ਏਕਤਾ ਤੇ ਭਰੋਸਾ ਹੈ। ਅਖੀਰ ਉਨ੍ਹਾਂ ਸੀ ਐੱਮ ਨੂੰ ਅਪੀਲ ਕੀਤੀ ਕਿ ਇਹ ਫ਼ੈਕਟਰੀ ਬੰਦ ਹੋਣੀ ਚਾਹੀਦੀ ਹੈ।

~ਕੁਲਵਿੰਦਰ ਕੌਰ ਬਾਜਵਾ

ਬਲਦੇਵ ਸਿੰਘ ਜ਼ੀਰਾ Read More »

ਸਰਪੰਚ ਜਗਤਾਰ ਸਿੰਘ

ਭਾਗ –134

ਇਹ ਇੰਟਰਵੀਊ ਸਰਪੰਚ ਜਗਤਾਰ ਸਿੰਘ ਦੇ ਨਾਲ 29 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਨ੍ਹਾਂ ਨਾਲ ਜ਼ੀਰਾ ਸ਼ਰਾਬ ਫੈਕਟਰੀ ਦੇ ਖ਼ਿਲਾਫ਼ ਲੱਗੇ ਧਰਨਾ ਬਾਰੇ ਗੱਲਬਾਤ ਕੀਤੀ ਗਈ ਅਤੇ ਫੈਕਟਰੀ ਦੇ ਵਿੱਚੋਂ ਬੋਰ ਵੈਲਾਂ ਪੁੱਟ ਕੇ ਲਿਆਉਣ ਵਾਲੇ ਨੌਜੁਆਨ ਨਾਲ ਗੱਲ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਜਿਸ ਦਿਨ ਉਹ ਬੋਰਵੈਲ ਪੁੱਟਣ ਲਈ ਕਮੇਟੀ ਦੇ ਨਾਲ ਫੈਕਟਰੀ ਅੰਦਰ ਗਏ ਤਾਂ ਪ੍ਰਸ਼ਾਸਨ ਦਾ ਬਹੁਤ ਅਜੀਬ ਰਵੱਈਆ ਦੇਖਣ ਨੂੰ ਮਿਲਿਆ। ਸੰਤ ਸੀਚੇਵਾਲ ਤੇ ਜੱਜ ਜਸਬੀਰ ਸਿੰਘ ਵੀ ਉਸ ਸਮੇਂ ਮੌਜੂਦ ਸਨ ਪਰ ਫੈਕਟਰੀ ਵਾਲੇ ਉਨ੍ਹਾਂ ਨੂੰ ਉਲਝਾਉਣ ਲਈ ਨਵੇਂ ਬੋਰ ਵੈਲਾਂ ਨੂੰ ਪੁਰਾਣਾ ਦੱਸ ਰਹੇ ਸਨ। ਉਨ੍ਹਾਂ ਕਿਹਾ ਕਿ ਫੈਕਟਰੀ ਵਾਲੇ ਦਾਅਵਾ ਕਰ ਰਹੇ ਸਨ ਕਿ ਉਥੇ ਸਿਰਫ 4 ਬੋਰਵੈਲ ਹਨ ਜਦ ਕਿ ਉਥੋਂ 9 ਬੋਰ ਵੈਲ ਪੁੱਟੇ ਗਏ ਸਨ ਅਤੇ ਕੁਝ ਹੋਰ ਬਾਕੀ ਵੀ ਸਨ। ਉਹਨਾਂ ਦੱਸਿਆ ਕਿ ਕਿਵੇਂ ਪ੍ਰਸਾਸ਼ਨ ਅਤੇ ਫੈਕਟਰੀ ਮਾਲਕ ਦੀ ਮਦਦ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਸਬੀਰ ਸਿੰਘ ਵੀ ਐਮ ਡੀ ਪਵਨ ਬਾਂਸਲ ਦੇ ਕਹੇ ਅਨੁਸਾਰ ਚੱਲ ਰਹੇ ਸਨ। ਪਾਣੀ ਦੇ ਸੈਂਪਲ ਲੈਣ ਲਈ ਆਈ NGT ਦੀ ਟੀਮ ਵੀ ਨਕਲੀ ਸੀ। ਉਹਨਾਂ ਕਿਹਾ ਕਿ ਅਸੀਂ ਧਰਨਾ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਸੀ। ਫੇਰ ਵੀ ਪ੍ਰਸ਼ਾਸਨ 28 ਦਿਨਾਂ ਬਾਅਦ ਪਹੁੰਚਿਆ ਅਤੇ ਸਾਡੇ ਖਿਲਾਫ ਰਿਪੋਰਟਾਂ ਵੀ ਬਿਲਕੁਲ ਗ਼ਲਤ ਦਿੱਤੀਆਂ ਗਈਆਂ ਸਨ । ਉਹਨਾਂ ਕਿਹਾ ਕਿ ਅਸੀਂ ਚੈਲੰਜ ਕਰਦੇ ਹਾਂ ਕਿ ਪ੍ਰਸ਼ਾਸ਼ਨ ਤੇ ਦੀਪ ਮਲਹੋਤਰਾ ਆਪਣੇ ਪਰਿਵਾਰ ਸਮੇਤ ਸਾਡੇ ਪਿੰਡ ਵਿਚ ਇਕ ਮਹੀਨੇ ਲਈ ਆ ਕੇ ਰਹੇ ਅਤੇ ਉਹ ਪਾਣੀ ਪੀ ਲੈਣ ਜੋ ਅਸੀਂ ਪੀਂਦੇ ਹਾਂ ਤਾਂ ਅਸੀਂ ਵਾਅਦਾ ਕਰਦੇ ਹਾਂ ਕਿ ਧਰਨਾ ਬੰਦ ਕਰ ਦਿੱਤਾ ਜਾਵੇਗਾ। ਜ਼ਮੀਨਾਂ ਅਟੈਚ ਕਰਨ ਵਾਲੇ ਮਸਲੇ ਬਾਰੇ ਵੀ ਉਨ੍ਹਾਂ ਨੇ ਆਪਣੇ ਵਿਚਾਰ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰ ਆਮ ਲੋਕਾਂ ਦੀ ਨਹੀਂ ਬਲਕਿ ਕਾਰਪੋਰੇਟਾਂ ਦੀ ਹੈ।

~ਕੁਲਵਿੰਦਰ ਕੌਰ ਬਾਜਵਾ

ਸਰਪੰਚ ਜਗਤਾਰ ਸਿੰਘ Read More »

ਫਤਿਹ ਸਿੰਘ ਢਿੱਲੋਂ

ਭਾਗ –133

ਇਹ ਇੰਟਰਵੀਊ ਫਤਿਹ ਸਿੰਘ ਢਿੱਲੋਂ ਨਾਲ 27 ਦਸੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਨ੍ਹਾਂ ਦੇ ਨਾਲ ਜ਼ੀਰਾ ਸ਼ਰਾਬ ਫੈਕਟਰੀ ਦੇ ਖਿਲਾਫ ਲੱਗੇ ਧਰਨੇ ਅਤੇ ਉਨ੍ਹਾਂ ਦੇ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਕੀਤੇ 16 ਝੂਠੇ ਕੇਸਾਂ(FIR’s) ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਸਾਸ਼ਨ ਕੋਲੋਂ ਸਾਫ਼ ਹਵਾ ਅਤੇ ਸਾਫ ਪਾਣੀ ਦੀ ਮੰਗ ਕਰ ਰਹੇ ਹਾਂ ਅਤੇ ਇਸ ਫੈਕਟਰੀ ਨੂੰ ਬੰਦ ਕਰਾਉਣ ਦੀ ਅਪੀਲ ਕਰ ਰਹੇ ਹਾਂ ਕਿਉਂਕਿ ਇਸ ਨਾਲ ਲੋਕ ਅਤੇ ਪਸ਼ੂ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਫੈਕਟਰੀ ਦਾ ਡਿਸਚਾਰਜ ਬੋਰ ਵੈਲ ਦੇ ਰਾਹੀਂ ਅੰਡਰਗਰਾਊਂਡ ਪਾਣੀ ਵਿਚ ਸੁੱਟਿਆ ਜਾਂਦਾ ਹੈ ਜਿਸ ਕਰਕੇ ਨਾਲ ਦੇ ਪਿੰਡਾਂ ਦਾ ਪਾਣੀ ਬਹੁਤ ਪ੍ਰਦੂਸ਼ਿਤ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਸਰਕਾਰ ਧਰਨਾਕਾਰੀਆਂ ਦਾ ਹੌਂਸਲਾ ਤੋੜਣ ਅਤੇ ਧਰਨਾ ਚੁਕਵਾਉਣ ਲਈ ਸਾਡੇ ਉੱਪਰ ਝੂਠੇ ਕੇਸ ਕਰ ਰਹੀ ਹੈ। ਇਸਲਈ ਸਰਕਾਰ ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਉਨ੍ਹਾਂ ਨੇ ਜੇਲ ਵਿੱਚ ਕੈਦੀਆਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਫ਼ੈਕਟਰੀ ਦੇ ਮਾਲਕ ਨੂੰ 5-600 ਕਰੋੜ ਦਾ ਜ਼ੁਰਮਾਨਾ ਲਾਉਣਾ ਚਾਹੀਦਾ ਹੈ। ਪਰ ਪ੍ਰਸ਼ਾਸਨ ਵੀ ਇੰਡਸਟਰੀ ਦੇ ਮਾਲਕ ਦੀ ਮਦਦ ਕਰਦਾ ਹੈ। ਇੰਟਰਵਿਊ ਦੇ ਦੌਰਾਨ ਹੀ ਕੁੱਝ ਬੰਦੇ ਪ੍ਰਸ਼ਾਸ਼ਨ ਦੀ ਮਦਦ ਦੇ ਨਾਲ ਫੈਕਟਰੀ ਵਿੱਚੋਂ ਬੋਰ ਵੈਲ ਪੁੱਟ ਕੇ ਲਿਜਾਂਦੇ ਹੋਏ ਅਤੇ ਸਫਾਈ ਕਰਦੇ ਨਜ਼ਰ ਆਏ।

~ਕੁਲਵਿੰਦਰ ਕੌਰ ਬਾਜਵਾ

ਫਤਿਹ ਸਿੰਘ ਢਿੱਲੋਂ Read More »

ਮਾਣਿਕ ਗੋਇਲ

ਭਾਗ –132

ਇਹ ਇੰਟਰਵੀਊ ਆਰ ਟੀ ਆਈ ਐਕਟੀਵਿਸਟਸ ਮਾਣਿਕ ਗੋਇਲ ਨਾਲ 25 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿੱਚ ਉਹਨਾਂ ਨਾਲ ਜ਼ੀਰਾ ਸ਼ਰਾਬ ਫੈਕਟਰੀ ਦੇ ਖਿਲਾਫ ਲੱਗੇ ਧਰਨੇ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਇਸ ਮਸਲੇ ਦਾ ਹੱਲ ਬਹੁਤ ਪਹਿਲਾਂ ਹੀ ਕਰ ਸਕਦੀ ਸੀ ਪਰ ਸਰਕਾਰ ਦਾ ਇਹ ਇਸ ਵੱਲ ਕੋਈ ਧਿਆਨ ਨਹੀਂ ਸੀ। ਜਿੱਥੇ ਇੱਕ ਪਾਸੇ ਫੈਕਟਰੀਆਂ ਵਾਲੇ ਦਾਅਵਾ ਕਰ ਰਹੇ ਹਨ ਕਿ ਫੈਕਟਰੀ ਵਿੱਚ 0 ਡਿਸਚਾਰਜ ਸਿਸਟਮ ਹੈ। ਓਥੇ ਪਿੰਡ ਵਾਲੇ ਦੱਸ ਰਹੇ ਹਨ ਕਿ ਰਿਵਰਸ ਬੋਰ ਕਰਕੇ ਡਿਸਚਾਰਜ ਧਰਤੀ ਹੇਠਲੇ ਪਾਣੀ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਫੈਕਟਰੀ ਬੰਦ ਹੋਣ ਤੋਂ ਬਾਅਦ ਦੀਪ ਮਲਹੋਤਰਾ ਕੋਰਟ ਵਿਚ ਗਿਆ ਸੀ ਤਾਂ ਅਕਤੂਬਰ ਵਿੱਚ ਸਰਕਾਰ ਦੁਆਰਾ 5 ਕਰੋੜ ਰੁਪਿਆ ਉਸ ਦੀ ਫੈਕਟਰੀ ਦੇ ਨੁਕਸਾਨ ਦੀ ਭਰਪਾਈ ਲਈ ਦਿੱਤਾ ਗਿਆ ਸੀ। ਫਿਰ ਨਵੰਬਰ ਵਿੱਚ 15 ਕਰੋੜ ਰੁਪਿਆ ਹੋਰ ਦਿੱਤਾ ਗਿਆ ਸੀ ਉਹ ਵੀ ਬਿਨਾਂ ਕੋਈ ਚੈਲੰਜ ਕੀਤਿਆਂ। ਇਹ ਇੰਟਰਵਿਊ ਵਿਚ ਮਾਣਿਕ ਗੋਇਲ ਨੇ ਸਮਝਾਇਆ ਕਿ ਦੀਪ ਮਲਹੋਤਰਾ ਦਾ ਦਿੱਲੀ ਵਿਚ ਕੀ ਕਾਰੋਬਾਰ ਸੀ ਅਤੇ ਕਿਵੇਂ ਉਹ ਕਾਰੋਬਾਰ ਪੰਜਾਬ ਤੱਕ ਆਇਆ। ਜ਼ਮੀਨਾਂ ਅਟੈਚ ਕਰਨ ਵਾਲੇ ਮਸਲੇ ਬਾਰੇ ਗੱਲ ਕਰਦੇ ਹੋਏ ਮਾਣਿਕ ਗੋਇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਫ਼ੈਕਟਰੀ ਮਾਲਕ ਦੇ ਪੱਖ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਵਕੀਲ ਆਰ ਐਸ ਬੈਂਸ ਦੇ ਸ਼ਲਾਘਾ ਯੋਗ ਯਤਨਾਂ ਕਾਰਨ ਜ਼ਮੀਨਾਂ ਅਟੈਚ ਨਹੀਂ ਹੋਈਆਂ। ਇਸ ਦੇ ਇਲਾਵਾ ਮਾਣਿਕ ਗੋਇਲ ਨੇ ਦੱਸਿਆ ਕਿ ਕਿਵੇਂ ਸਰਕਾਰ ਦੁਆਰਾ ਪੰਜਾਬ ਵਿੱਚ ਮੀਡੀਆ ਮੈਨੇਜਮੈਂਟ ਕੀਤੀ ਜਾ ਰਹੀ ਹੈ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਅਤੇ ਮਾਇਨਿੰਗ ਦੇ ਬਾਰੇ ਗੱਲ ਕਰਦੇ ਹੋਏ ਮਾਣਿਕ ਗੋਇਲ ਨੇ ਕਿਹਾ ਕਿ ਹਰਜੋਤ ਬੈਂਸ ਦੀ ਕਾਰਗੁਜ਼ਾਰੀ ਜ਼ੀਰੋ ਹੈ। ਨਾਲ ਹੀ ਉਨ੍ਹਾਂ ਨੇ ਜੇਲ੍ਹ ਡਿਪਾਰਟਮੈਂਟ ਦੇ ਮਾੜੇ ਪ੍ਰਬੰਧਨ ਬਾਰੇ ਵੀ ਵਿਸਥਾਰਪੂਰਵਕ ਗੱਲਬਾਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸੇ ਵੀ ਆਰਟੀਆਈ ਦਾ ਜਵਾਬ ਨਹੀਂ ਦਿੰਦੀ ਅਤੇ 15 ਤੋਂ 20 RTI’s ਨਾਲ ਸਰਕਾਰ ਦੇ ਘਪਲੇ ਦਾ ਪਰਦਾਫਾਸ਼ ਹੋ ਗਿਆ ਸੀ। ਅਖੀਰ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਅਤੇ ਕੋਈ ਵੀ ਵਪਾਰੀ ਇਥੇ ਆ ਕੇ ਨਿਵੇਸ਼ ਨਹੀਂ ਕਰਨਾ ਚਾਹੇਗਾ।

~ਕੁਲਵਿੰਦਰ ਕੌਰ ਬਾਜਵਾ

ਮਾਣਿਕ ਗੋਇਲ Read More »

ਦਵਿੰਦਰ ਸਿੰਘ ਸੇਖੋਂ

ਭਾਗ –130

ਇਹ ਇੰਟਰਵੀਊ ਦਵਿੰਦਰ ਸਿੰਘ ਸੇਖੋਂ ਨਾਲ 21 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਹਨਾਂ ਨਾਲ ਜ਼ੀਰਾ ਸ਼ਰਾਬ ਫੈਕਟਰੀ ਦੇ ਵਿਰੁੱਧ ਲੱਗੇ ਧਰਨੇ ਬਾਰੇ ਗੱਲਬਾਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਦਿੱਲੀ ਦੀ ਕਾਰਪੋਰੇਟ ਲਾਬੀ ਬਾਰੇ ਪੂਰੇ ਵਿਸ਼ੇ ਤੇ ਵਿਸਥਾਰ ਪੂਰਬਕ ਦੱਸਿਆ ਕਿ ਕਿਵੇਂ ਸਾਰੀਆਂ ਪਾਲਸੀਆਂ ਦਿੱਲੀ ਤੋਂ ਬਣ ਰਹੀਆਂ ਹਨ ਜਿਸ ਵਿੱਚ ਪੰਜਾਬ ਦਾ ਕੋਈ ਯੋਗਦਾਨ ਨਹੀਂ ਹੈ। ਇਹ ਇੰਡਸਟਰੀ ਪੰਜਾਬ ਦੇ ਪਾਣੀ ਨੂੰ ਦੂਸ਼ਿਤ ਕਰਨ ਲਈ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣੇ ਦਾ “ਬੁੱਢਾ ਨਾਲਾ” ਟੈਕਸਟਾਈਲ ਇੰਡਸਟਰੀ ਦੇ ਪ੍ਰਦੂਸ਼ਣ ਦਾ ਨਤੀਜਾ ਹੈ। ਦਵਿੰਦਰ ਸਿੰਘ ਸੇਖੋਂ ਨੇ ਸ਼ਰਾਬ ਦੇ ਪਲਾਟਾਂ ਬਾਰੇ ਦੱਸਿਆ ਕਿ ਕਿਵੇਂ ਗ੍ਰੇਨ ਤੋਂ ਈਥਾਨੋਲ ਬਣਾਉਣ ਦਾ ਸਾਰਾ ਵਰਤਾਰਾ ਚੱਲਦਾ ਹੈ। ਜਿਸਦੇ ਕੀ ਪ੍ਰਭਾਵ ਜਾਂ ਨਤੀਜੇ ਨਿਕਲਦੇ ਹਨ। ਜਿਸ ਕਰਕੇ ਇਹ ਫੈਕਟਰੀ ਪੰਜਾਬ ਦੀਆਂ ਸਭ ਤੋਂ ਪ੍ਰਦੂਸ਼ਿਤ ਫੈਕਟਰੀਆਂ ਵਿੱਚੋਂ 17 ਵੇਂ ਨੰਬਰ ਤੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕ੍ਰਿਆ ਦੇ ਦੌਰਾਨ ਗੁਲੂਕੋਜ਼ ਦਾ ਬੈਕਟੀਰੀਆ ਨਾਲ ਬਰੇਕ ਡਾਊਨ ਕਰਨ ਨਾਲ ਅਮੋਨੀਆ, ਸਲਫੇਟ ਤੇ ਔਰਗੇਨਿਕ ਕੰਪਾਊਂਡ ਬਹੁਤ ਜਿਆਦਾ ਪੈਦਾ ਹੁੰਦੇ ਹਨ। ਜਿਸ ਕਾਰਨ 25-35% ਪਾਣੀ ਫਿਲਟਰ ਕਰਨ ਲਈ ਲੱਗਦਾ ਹੈ ਪਰ ਇਹ ਰਿਵਰਸ ਬੋਰ ਕਰਕੇ ਧਰਤੀ ਵਿੱਚ ਭੇਜਦੇ ਹਨ। ਜਿਸ ਕਾਰਨ ਜੰਗਲ ਸੁੱਕ ਗਿਆ ਤੇ ਧਰਤੀ ਬੰਜਰ ਲੱਗਦੀ ਹੈ। ਸਰਕਾਰ ਦੁਆਰਾ ਕਰਵਾਈ ਗਈ ਪਾਣੀ ਦੀ ਸੈਂਪਲਿੰਗ ਉਨ੍ਹਾਂ ਨੇ ਵਿਸਥਾਰਪੂਰਵਕ ਦੱਸਿਆ ਅਤੇ ਲੈਬੋਰਟਰੀਆਂ ਦੇ ਵੱਖੋ-ਵੱਖ ਅੰਕੜੇ ਵੀ ਦੱਸੇ। ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਰਕਾਰ ਇਨਸਾਫ਼ ਕਰਨ ਦੀ ਬਜਾਏ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਧਰਨਾਕਾਰੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਯੂ ਐਨ ਓ ਤੱਕ ਵੀ ਇਸ ਦੀ ਦਰਖਾਸਤ ਲਾਈ ਗਈ ਹੈ। ਜੇਕਰ ਸਰਕਾਰ ਕੋਈ ਹੱਲ ਨਹੀਂ ਕਰੇਗੀ ਤਾਂ ਮਾਰਚ ਵਿਚ ਹੋਣ ਵਾਲੀ G 20 ਸਮਿੱਟ ਵਿੱਚ ਇਸ ਮੁੱਦੇ ਨੂੰ ਲਿਜਾਇਆ ਜਾਵੇਗਾ ਜਿਸ ਦੇ ਜਿੰਮੇਵਾਰ ਪੰਜਾਬ ਸਰਕਾਰ, ਰਾਘਵ ਚੱਡਾ ਅਤੇ ਕੇਜਰੀਵਾਲ ਹੋਣਗੇ।

~ਕੁਲਵਿੰਦਰ ਕੌਰ ਬਾਜਵਾ

ਦਵਿੰਦਰ ਸਿੰਘ ਸੇਖੋਂ Read More »

ਰੋਮਨ ਬਰਾੜ

ਭਾਗ –128

ਇਹ ਇੰਟਰਵੀਊ ਰੋਮਨ ਬਰਾੜ ਨਾਲ 19 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਇੰਟਰਵਿਊ ਵਿੱਚ ਉਨ੍ਹਾਂ ਨਾਲ ਜ਼ੀਰੇ ਵਿਖੇ ਲੱਗੇ ਸ਼ਰਾਬ ਫੈਕਟਰੀ ਦੇ ਖ਼ਿਲਾਫ਼ ਧਰਨੇ ਬਾਰੇ ਗੱਲਬਾਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜੋ ਲੋਕ ਸਰਕਾਰ ਕੋਲੋਂ ਸਿਰਫ ਸਾਫ ਹਵਾ, ਪਾਣੀ ਅਤੇ ਮਿੱਟੀ ਦੀ ਮੰਗ ਕਰ ਰਹੇ ਹਨ ਉਨ੍ਹਾਂ ਖਿਲਾਫ਼ ਕਾਰਵਾਈਆਂ ਕਿਉਂ ਹੋ ਰਹੀਆਂ ਹਨ ਜਦਕਿ ਗਿਰਫ਼ਤਾਰ ਉਹ ਹੋਣੇ ਚਾਹੀਦੇ ਹਨ ਜੋ ਨਸ਼ੇ ਵੇਚਦੇ ਹਨ। ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਭਗਵੰਤ ਮਾਨ ਨਾਲ ਹੋਈ ਮੀਟਿੰਗ ਬਾਰੇ ਦੱਸਿਆ ਕਿ ਸੀ ਐੱਮ ਕੋਲ ਫ਼ੈਕਟਰੀ ਬੰਦ ਕਰਨ ਦੀ ਮੰਗ ਕੀਤੀ ਗਈ ਸੀ। ਪਰ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦੋ ਐਮ ਐਲ ਏ ਮੰਨਦੇ ਹਨ ਕਿ ਪਿੰਡ ਦਾ ਪਾਣੀ ਇੰਨਾ ਪ੍ਰਦੂਸ਼ਤ ਹੈ ਕਿ ਇਹ ਪੀਣ ਯੋਗ ਨਹੀਂ ਰਿਹਾ। ਪਰ ਸਰਕਾਰ ਕਹਿ ਰਹੀ ਹੈ ਕਿ ਫੈਕਟਰੀ ਚੱਲਣ ਯੋਗ ਹੈ। ਇਸ ਤੋਂ ਇਲਾਵਾ ਸਰਕਾਰੀ ਟੈਸਟ ਦੇ 10 ਵਿਚੋਂ 8 ਸੈਂਪਲ ਵੀ ਫੇਲ ਸਾਬਿਤ ਹੋਏ ਹਨ। ਉਨ੍ਹਾਂ ਕਿਹਾ ਕਿ ਸੀਐਮ ਭਗਵੰਤ ਮਾਨ ਕੇਜਰੀਵਾਲ ਅਤੇ ਰਾਘਵ ਚੱਡਾ ਅਨੁਸਾਰ ਚਲਦੇ ਹਨ। ਉਨ੍ਹਾਂ ਕਿਹਾ ਕਿ ਫੈਕਟਰੀ ਦੇ ਮਾਲਕ ਵੱਲੋਂ ਆਪਣੀ ਗਲਤੀ ਮੰਨਣ ਉਪਰੰਤ ਉਨ੍ਹਾਂ ਲੋਕਾਂ ਦੇ ਖਾਤਿਆਂ ਵਿਚ ਪੈਸੇ ਭੇਜੇ ਗਏ ਸਨ, ਜਿਨ੍ਹਾਂ ਦੇ 60 ਤੋਂ 70 ਪਸ਼ੂ ਇਸ ਫੈਕਟਰੀ ਦੇ ਪ੍ਰਦੂਸ਼ਣ ਕਾਰਨ ਮਰੇ ਸਨ। ਪਰ ਸਰਕਾਰ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਲਾਠੀਚਾਰਜ ਕਰ ਰਹੀ ਹੈ ਅਤੇ ਸੌ ਦੇ ਕਰੀਬ ਧਰਨਾਕਾਰੀ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇ ਸੀਐੱਮ ਭਗਵੰਤ ਮਾਨ ਨੂੰ ਪੰਜਾਬ ਲਈ ਚਿੰਤਤ ਹੁੰਦਾ ਤਾਂ ਪੰਜਾਬ ਦੇ ਹਾਲਾਤ ਅਜਿਹੇ ਨਾ ਹੁੰਦੇ।

~ਕੁਲਵਿੰਦਰ ਕੌਰ ਬਾਜਵਾ

ਰੋਮਨ ਬਰਾੜ Read More »

ਸੁਰਜੀਤ ਸਿੰਘ ਫੂਲ

ਭਾਗ –127

ਇਹ ਇੰਟਰਵਿਊ ਸੁਰਜੀਤ ਸਿੰਘ ਫੂਲ ਨਾਲ 28 ਦਸੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਹਨਾਂ ਨਾਲ ਜ਼ੀਰਾ ਸ਼ਰਾਬ ਫੈਕਟਰੀ ਦੇ ਬਾਹਰ ਲੱਗੇ ਧਰਨੇ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਫੈਕਟਰੀ ਦੇ ਕਾਰਨ ਆਲਾ-ਦੁਆਲਾ ਅਤੇ ਪਾਣੀ ਬਹੁਤ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਲੋਕ ਜਾਨ ਲੇਵਾ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਸਰਕਾਰ ਦਾ ਇਹ ਬਿਆਨ ਸੀ ਕਿ ਉਹ ਸ਼ਰਾਬ ਦੀ ਫੈਕਟਰੀ ਦੇ ਮਾਲਕ ਜੋ ਕਿ ਕਸੂਰ ਹੈ ਉਸ ਦੇ ਖਿਲਾਫ ਕਾਰਵਾਈ ਕਰੇਗੀ ਪਰ ਅੱਜ ਤੱਕ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਾਰਵਾਈ ਲਈ ਕਮੇਟੀਆਂ ਬਣਾਈਆਂ ਹਨ ਜਦਕਿ ਕਮੇਟੀਆਂ ਬਣਾਉਣ ਦੇ ਬਾਅਦ ਇਨਸਾਫ਼ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ। ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਕਹੀ ਗੱਲ ਤੋਂ ਹੀ ਮੁੱਕਰ ਗਈ ਅਤੇ 15 ਆਗੂਆਂ ਦੇ ਖਿਲਾਫ ਕੇਸ ਕੀਤੇ ਗਏ, 25 ਅਣਪਛਾਤੇ ਕੇਸ ਹੋਏ ਅਤੇ ਕੁਝ ਆਗੂ ਗ੍ਰਿਫਤਾਰ ਵੀ ਕੀਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਨਸਾਫ਼ ਦਿੱਤਾ ਜਾਵੇਗਾ ਪਰ ਅਜਿਹਾ ਕਰਕੇ ਸਰਕਾਰ ਦਾ ਐਕਸ਼ਨ ਮਲਹੋਤਰਾ (ਫ਼ੈਕਟਰੀ ਦਾ ਮਾਲਕ) ਦੇ ਪੱਖ ਵਿਚ ਕੀਤਾ ਗਿਆ। ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਸਾਡੇ ਵੱਲੋਂ ਸਰਕਾਰ ਨੂੰ ਇਹ ਪਹਿਲਾਂ ਹੀ ਕਿਹਾ ਗਿਆ ਸੀ ਕਿ ਹਾਈਕੋਰਟ ਫ਼ੈਕਟਰੀ ਕਾਰਨ ਹੋ ਰਹੇ ਵਾਤਾਵਰਣ ਦੇ ਅਤੇ ਲੋਕਾਂ ਦੇ ਨੁਕਸਾਨ ਬਾਰੇ ਅਤੇ ਮਲਹੋਤਰੇ ਦੁਆਰਾ ਕੀਤੇ ਨਜਾਇਜ਼ ਮਾਇਨਿੰਗ ਬਾਰੇ ਦੱਸਿਆ ਜਾਵੇ। ਤਾਂ ਜੋ ਫ਼ੈਕਟਰੀ ਬੰਦ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਇਸ ਫੈਕਟਰੀ ਦੇ ਕਾਰਨ ਵਾਤਾਵਰਣ ਦਾ ਜਾਂ ਲੋਕਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਹੈ। ਪਰ ਸਰਕਾਰ ਨੇ ਮਲਹੋਤਰਾ ਦੇ ਖਿਲਾਫ ਐਫ ਆਈ ਆਰ ਵੀ ਨਹੀਂ ਕੀਤੀ। ਇਸ ਤੋਂ ਇਲਾਵਾ ਸੁਰਜੀਤ ਸਿੰਘ ਫੂਲ ਨੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਵੀ ਗੱਲਬਾਤ ਕੀਤੀ। ਅਖੀਰ ਉਨ੍ਹਾਂ ਕਿਹਾ ਕਿ ਬਹੁਤ ਸਮਾਂ ਲੰਘ ਗਿਆ ਹੈ ਹੁਣ ਲੋਕ ਸਰਕਾਰ ਤੋਂ ਇਨਸਾਫ਼ ਚਾਹੁੰਦੇ ਹਨ।

~ਕੁਲਵਿੰਦਰ ਕੌਰ ਬਾਜਵਾ

ਸੁਰਜੀਤ ਸਿੰਘ ਫੂਲ Read More »

ਖੱਟਾ ਸਿੰਘ

ਭਾਗ –126 ਇਹ ਇੰਟਰਵੀਊ ਖੱਟਾ ਸਿੰਘ ਨਾਲ 18 ਦਸੰਬਰ 2022 ਨੂੰ ਕੀਤੀ ਗਈ। ਜੋ ਕਿ ਡੇਰਾ ਪ੍ਰਮੁੱਖ ਰਾਮ ਰਹੀਮ ਦੇ ਡਰਾਇਵਰ ਰਹੇ ਸਨ। ਉਹਨਾਂ ਦੱਸਿਆ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਅਤੇ ਕਿਥੋਂ ਤੇ ਕਿਵੇਂ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਲੈ ਗਏ ਸਨ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਰਾਜਨੀਤੀ ਛੱਡ ਕੇ ਇਨਸਾਫ ਲਈ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੀ ਬਸ ਸਮਾਂ ਲੰਘਾ ਰਹੀਆਂ ਸਨ। ਆਮ ਆਦਮੀ ਪਾਰਟੀ ਤੋਂ ਇਸ ਮਸਲੇ ਦੇ ਹੱਲ ਦੀ ਉਮੀਦ ਸੀ ਪਰ ਹੁਣ ਇਹ ਪਾਰਟੀ ਵੀ ਲੱਗਦਾ ਹੈ ਕਿ ਪਿਛਲੀਆਂ ਪਾਰਟੀਆਂ ਵਾਂਗ ਹੀ ਕਰੇਗੀ। ਉਨ੍ਹਾਂ ਕਿਹਾ ਕਿ ਸਭ ਕੁਝ ਸਾਫ ਹੈ ਕਿ ਕਿਵੇਂ ਡੇਰਾ ਪ੍ਰਮੁੱਖ ਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਪਰ ਫੇਰ ਵੀ ਉਸ ਤੋਂ ਪੁੱਛਗਿੱਛ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਡੇਰਾ ਪ੍ਰਮੁੱਖ ਰਾਮ ਰਹੀਮ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਕੀ ਸੋਚਦਾ ਸੀ। ਰਾਮ ਰਹੀਮ ਆਪਣੇ ਆਪ ਨੂੰ ਰੱਬ ਮੰਨਦਾ ਸੀ ਅਤੇ ਚਾਹੁੰਦਾ ਸੀ ਕਿ ਲੋਕ ਉਸਦੀ ਪੂਜਾ ਕਰਨ। ਉਹਨਾਂ ਕਿਹਾ ਕਿ ਸਰਕਾਰਾਂ ਵੋਟਾਂ ਦੇ ਲਾਲਚ ਕਰਕੇ ਉਸ ਖਿਲਾਫ ਕਾਰਵਾਈ ਨਹੀਂ ਕਰਦੀਆਂ। ਉਨ੍ਹਾਂ ਦੱਸਿਆ ਕਿ ਰਾਮ ਰਹੀਮ ਦਾ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਾਉਣਾ ਇੱਕ ਸੋਚੀ-ਸਮਝੀ ਸਾਜਿਸ਼ ਸੀ। ਇਸ ਤੋਂ ਇਲਾਵਾ ਉਨ੍ਹਾਂ ਹੋਰ ਵੀ ਬਹੁਤ ਸਾਰੇ ਖੁਲਾਸੇ ਕੀਤੇ।

~ਕੁਲਵਿੰਦਰ ਕੌਰ ਬਾਜਵਾ

ਖੱਟਾ ਸਿੰਘ Read More »

ਅਜੇਪਾਲ ਸਿੰਘ ਬਰਾੜ

ਭਾਗ –125

ਇਹ ਇੰਟਰਵੀਊ ਅਜੇਪਾਲ ਸਿੰਘ ਬਰਾੜ ਨਾਲ 17 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਆਰਥਿਕ ਤੌਰ ਤੇ ਦੱਖਣੀ ਏਸ਼ੀਆ ਦੇ ਮੁਕਾਬਲੇ ਪਿੱਛੇ ਪੈ ਰਿਹਾ ਹੈ। ਏਸ ਦਾ ਅਸਰ ਸਮਾਜ, ਰਾਜਨੀਤੀ ਅਤੇ ਲੋਕਤੰਤਰ ‘ਤੇ ਪੈ ਰਿਹਾ ਹੈ। ਇਸੇ ਕਰਕੇ ਰੁਜ਼ਗਾਰ ਦੇ ਨਵੇਂ ਮੌਕੇ ਨਾ ਮਿਲਣ ਕਾਰਨ ਅਤੇ ਖੇਤੀ ਉਤਪਾਦਨ ਸਥਿਰ ਹੋਣ ਕਾਰਣ ਵਿਦੇਸ਼ੀ ਪ੍ਰਵਾਸ ਵੱਧਦਾ ਜਾ ਰਿਹਾ ਹੈ। ਲੋਕ ਨਿਰਾਸ਼ ਹਨ ਤੇ ਨਸ਼ਿਆਂ ਵੱਲ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਕਾਰਨ ਅੰਦਰੂਨੀ ਝਗੜੇ ਵੀ ਹੁੰਦੇ ਹਨ। ਪਰ ਇਸ ਦਾ ਸਕਾਰਾਤਮਕ ਪੱਖ ਇਹ ਹੈ ਕਿ ਪੰਜਾਬ ਦੇ ਲੋਕ ਚਿੰਤਤ ਤੇ ਜਾਗਰੂਕ ਹੋ ਗਏ ਹਨ ਅਤੇ ਦੂਜੇ ਪਾਸੇ ਇਹ ਹੈ ਕਿ ਸਮਾਜ ਵਿੱਚ ਵੰਡੀਆਂ(polarization)ਪੈ ਗਈਆਂ ਹਨ। ਅਜਿਹਾ ਪੂਰੇ ਸੰਸਾਰ ਵਿਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੰਦਸਤਾਨ ਦੀ ਸੈਂਟਰਲ ਕੋਰ ਕਿਸੇ ਹੋਰ ਤਰਾਂ ਸੋਚਦੀ ਹੈ। ਜਦ ਕਿ ਬਾਹਰਲੇ ਇਲਾਕੇ ਕਿਸੇ ਹੋਰ ਤਰ੍ਹਾਂ ਸੋਚਦੇ ਹਨ, ਉਦਾਹਰਣ ਦੇ ਤੌਰ ਤੇ ਤਾਮਿਲਨਾਡੂ ਦੀ ਰਾਜਨੀਤਕ ਸੋਚ ਪੰਜਾਬ ਨਾਲ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ ਨੌਜੁਆਨ ਜਾਗਰੂਕ ਹੋ ਰਹੇ ਹਨ ਅਤੇ ਆਪਣੀ ਅਵਾਜ਼ ਉਠਾਉਂਦੇ ਹਨ ਪਰ ਉਨ੍ਹਾਂ ਨੂੰ ਕੋਈ ਸਹੀ ਦਿਸ਼ਾ ਦੇਣ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਕਿਸਾਨ ਮੋਰਚਾ ਜਿੱਤਣ ਤੋਂ ਬਾਅਦ ਲੋਕਾਂ ਵਿੱਚ ਆਤਮ-ਵਿਸ਼ਵਾਸ ਵਧ ਗਿਆ ਹੈ ਇਸ ਲਈ ਉਹ ਜਾਣਦੇ ਹਨ ਕਿ ਕਿਸੇ ਮੁੱਦੇ ਤੇ ਲੜਾਈ ਕਿਸ ਤਰਾਂ ਲੜਨੀ ਹੈ। ਜਿਵੇਂ ਕਿ ਮੱਤੇਵਾੜਾ ਵਾਲੇ ਕੇਸ ਵਿੱਚ ਨੌਜਵਾਨਾਂ ਵਿੱਚ ਲੀਡਰਸ਼ਿਪ ਦੇਖਣ ਨੂੰ ਮਿਲੀ ਸੀ। ਇਸ ਤੋ ਇਲਾਵਾ ਉਹਨਾਂ ਨੇ ਪੰਜਾਬ ਦੀ ਲੀਡਰਸ਼ਿਪ ਬਾਰੇ ਹੋਰ ਵੀ ਕਈ ਅਹਿਮ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ 50 ਸਾਲ ਦੀ ਉਮਰ ਤੋਂ ਉੱਤੇ ਵਾਲੇ ਰਾਜਨੀਤਕ ਲੀਡਰਾਂ ਨੂੰ ਨਵੀਂ ਪੀੜ੍ਹੀ ਦੇ ਬਾਰੇ ਕੋਈ ਪਤਾ ਨਹੀਂ ਹੈ ਕਿ ਉਹ ਕੀ ਚਾਹੁੰਦੇ ਹਨ ਜਾਂ ਕੀ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੋਚ ਨਵੀਂ ਹੈ ਪਰ ਰਾਜਨੀਤੀ ਦਾ ਅੰਦਾਜ਼ ਪਿਛਲੀਆਂ ਸਰਕਾਰਾਂ ਵਾਲਾ ਹੀ ਹੈ। ਅਜੇਪਾਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਬਹੁਤ ਉੱਚੀਆਂ ਉਮੀਦਾਂ ਦਿਖਾ ਦਿੱਤੀਆਂ ਸਨ ਪਰ ਉਹ ਇਨ੍ਹਾਂ ਉਮੀਦਾਂ ਤੇ ਖਰੇ ਨਹੀਂ ਉਤਰ ਸਕੇ। ਇਸੇ ਲਈ ਪੰਜਾਬ ਇਕ ਸੱਚੀ ਲੀਡਰਸ਼ਿਪ ਚਾਹੁੰਦਾ ਹੈ। ਕਾਮਰੇਡ ਵਾਲੇ ਮੁੱਦੇ ਤੇ ਵੀ ਉਨ੍ਹਾਂ ਨੇ ਆਪਣੇ ਵਿਚਾਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਵਿਅਕਤੀਗਤ ਤੌਰ ਤੇ ਮੁਕਾਬਲੇਬਾਜ਼ੀ ਅਤੇ ਈਰਖਾ ਇਕ ਹੱਦ ਤੱਕ ਆਪਣੇ ਆਪ ਨੂੰ ਸਾਬਿਤ ਕਰਨ ਲਈ ਚੰਗੀ ਹੁੰਦੀ ਹੈ। ਪਰ ਜਦੋਂ ਤੁਸੀਂ ਇਕ ਪਾਰਟੀ ਤੋਂ ਸਬੰਧਤ ਹੁੰਦੇ ਹੋ ਤਾਂ ਅਜਿਹਾ ਨਹੀਂ ਹੋਣਾ ਚਾਹੀਦਾ ਸਗੋਂ ਇੱਕ ਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ।

~ਕੁਲਵਿੰਦਰ ਕੌਰ ਬਾਜਵਾ

ਅਜੇਪਾਲ ਸਿੰਘ ਬਰਾੜ Read More »

ਜਥੇਦਾਰ ਰਣਜੀਤ ਸਿੰਘ

ਭਾਗ –124 ਇਹ ਇੰਟਰਵਿਊ ਜਥੇਦਾਰ ਰਣਜੀਤ ਸਿੰਘ ਦੇ ਨਾਲ 15 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਸਿੱਖ ਰਾਜਨੀਤੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਿੱਖਾਂ ਅਤੇ ਗੁਰੂ ਗੋਬਿੰਦ ਸਿੰਘ ਨੇ ਧਰਮ ਲਈ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਸਨ ਨਾ ਕਿ ਬਾਦਲ ਪਰਿਵਾਰ ਨੇ। ਇਸ ਲਈ ਬਾਦਲਾਂ ਦੀ ਸੇਵਾ ਵਿਚ ਲੱਗੇ ਰਹਿਣ ਦਾ ਕੋਈ ਮਤਲਬ ਨਹੀਂ ਹੈ। ਉਹਨਾਂ ਕਿਹਾ ਕਿ ਬਾਦਲਾਂ ਦੀ ਨਿੱਜੀ ਸੋਚ ਦੇ ਸਿੱਟੇ ਵਜੋਂ ਅੱਜ ਅਕਾਲ ਤਖਤ ਸਾਹਿਬ ਦੀ ਪ੍ਰਬੰਧਕ ਕਮੇਟੀ ਲੀਹ ਤੋਂ ਲਹਿ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਅਜਗਰ ਦੀ ਤਰ੍ਹਾਂ ਵਧੀਆ ਬੰਦੇ ਖਾ ਲਏ ਸਨ ਕਿਉਂਕਿ ਬਾਦਲਾਂ ਦੀ ਸੋਚ ਸੀ ਕਿ ਕਿਸੇ ਦੂਜੇ ਬੰਦੇ ਨੂੰ ਮੌਕਾ ਨਹੀਂ ਦੇਣਾ। ਉਨ੍ਹਾਂ ਕਿਹਾ ਕਿ ਬਾਦਲ ਸਿਰਫ ਪਰਿਵਾਰ ਦਾ ਕਬਜ਼ਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਰਾਜਨੀਤੀ ਉਦੋਂ ਮਜ਼ਬੂਤ ਹੋਵੇਗੀ, ਜਦੋਂ ਪ੍ਰਬੰਧਕ ਕਮੇਟੀ ਵਿੱਚ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਹਰਿਮੰਦਰ ਸਾਹਿਬ ਵੀ ਬਾਦਲਾਂ ਦਾ ਪਲੇਟਫਾਰਮ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕੁੜੀਆਂ ਦੇ ਨਾਲ ਸ਼ੋਸ਼ਣ ਹੋਣ ਦੇ ਬਾਵਜੂਦ ਵੀ, ਜੱਥੇਦਾਰ ਪੀ ਟੀ ਸੀ ਪੰਜਾਬੀ ਬੰਦ ਨਹੀਂ ਕਰਵਾ ਸਕਿਆ। ਉਨ੍ਹਾਂ ਸਵਾਲ ਚੁੱਕਿਆ ਕਿ ਜਨਰਲ ਇਲੈਕਸ਼ਨ ਪੰਜ ਸਾਲ ਬਾਅਦ ਵੀ ਕਿਉਂ ਨਹੀਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀਜੇਪੀ ਪ੍ਰਬੰਧਕ ਕਮੇਟੀ ਦੇ ਜ਼ਰੀਏ ਸਿੱਖਾਂ ਨੂੰ ਗ਼ੁਲਾਮ ਰੱਖਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਅਤੇ ਬਾਦਲਾਂ ਦੀਆਂ ਗਤੀਵਿਧੀਆਂ, ਕਾਰਗੁਜ਼ਾਰੀ ਅਤੇ ਗ਼ਲਤ ਨੀਅਤਾਂ ਬਾਰੇ ਉਨ੍ਹਾਂ ਨੇ ਖੁੱਲ ਕੇ ਗੱਲਬਾਤ ਕੀਤੀ। ਅਖੀਰ ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਬਾਦਲਾਂ ਦਾ ਨਾਂ ਨਿਸ਼ਾਨ ਵੀ ਨਹੀਂ ਲੱਭੇਗਾ।

~ਕੁਲਵਿੰਦਰ ਕੌਰ ਬਾਜਵਾ

ਜਥੇਦਾਰ ਰਣਜੀਤ ਸਿੰਘ Read More »

ਐਡਵੋਕੇਟ ਨਵਕਿਰਨ ਸਿੰਘ

ਭਾਗ –123 ਇਹ ਇੰਟਰਵੀਊ ਸੀਨੀਅਰ ਐਡਵੋਕੇਟ ਨਵਕਿਰਨ ਸਿੰਘ ਨਾਲ 12 ਦਸੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿੱਚ ਪੰਜਾਬ ਦੀ ਮੌਜੂਦਾ ਸਥਿਤੀ ਇਸ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਪੰਜਾਬ ਦਾ ਮਾਹੌਲ ਸੁਖਾਵਾਂ ਨਹੀਂ ਹੈ ਕਿਉਂਕਿ ਫਿਰੌਤੀਆਂ ਅਤੇ ਕਤਲਾਂ ਦੀਆਂ ਘਟਨਾਵਾਂ ਇਕ ਗੰਭੀਰ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹਲਾਤਾਂ ਵਿੱਚ ਇਹ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਕੀ ਰੋਲ ਅਦਾ ਕਰ ਸਕਦੀ ਹੈ। ਗੈਂਗਸਟਰਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹਨਾਂ ਨੇ ਗੋਲਡੀ ਬਰਾੜ ਦੀ ਇੰਟਰਵੀਊ ਸੁਣੀ ਹੈ ਅਤੇ ਇਹ ਮਹਿਸੂਸ ਕੀਤਾ ਕਿ ਹਰ ਅਜਿਹੇ ਸ਼ਖ਼ਸ ਦੇ ਪਿਛੇ ਇੱਕ ਕਹਾਣੀ ਹੁੰਦੀ ਹੈ। ਜਿਵੇਂ ਕਿ ਗੋਲਡੀ ਬਰਾੜ ਕਹਿੰਦਾ ਹੈ ਕਿ ਉਸ ਦੇ ਪਰਿਵਾਰ ਨੂੰ ਤੰਗ ਕੀਤਾ ਗਿਆ ਸੀ। ਉਸ ਉੱਪਰ ਝੂਠੇ ਕੇਸ ਦਰਜ ਕੀਤੇ ਗਏ ਅਤੇ ਸਰਕਾਰਾਂ ਦੁਆਰਾ ਉਸਨੂੰ ਵਰਤਿਆ ਗਿਆ ਸੀ। ਅਜਿਹੇ ਹਾਲਾਤਾਂ ਬਾਰੇ ਗੱਲ ਕਰਦੇ ਹੋਏ ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਨੌਜਵਾਨ ਬੇਰੁਜਗਾਰੀ ਕਾਰਨ ਨਸ਼ਿਆਂ ਅਤੇ ਅਜਿਹੀਆਂ ਚੀਜਾਂ ਵੱਲ ਆਕਰਸ਼ਿਤ ਹੁੰਦੇ ਹਨ। ਡਿੰਪੀ ਚੰਦਭਾਨ ਦੇ ਚੇਲੇ ਰੋਕੀ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਅਮੀਰ ਘਰਾਂ ਦੇ ਨੌਜਵਾਨ ਸਨ। ਜੋ ਐਡਵੈਂਚਰ ਲਈ ਇਸ ਪਾਸੇ ਚਲੇ ਗਏ। ਇਸਲਈ ਅਜਿਹੇ ਕੇਸਾਂ ਪਿੱਛੇ ਸਾਈਕਾਲੋਜੀ ਸਮਝਣੀ ਪਵੇਗੀ। ਉਨ੍ਹਾਂ ਕਿਹਾ ਕਿ ਜਿੰਨਾ ਨਸ਼ਾ ਪੰਜਾਬ ਦੀਆਂ ਜੇਲ੍ਹਾਂ ਵਿੱਚ ਵਿਕਦਾ ਹੈ ਇਨ੍ਹਾਂ ਕਿਤੇ ਵੀ ਨਹੀਂ ਵਿਕਦਾ। ਇਸ ਤੋਂ ਇਲਾਵਾ ਉਹਨਾਂ ਨੇ ਗੈਂਗਸਟਰਾਂ ਬਾਰੇ,ਅਫਸਰਸ਼ਾਹੀ ਬਾਰੇ ਅਤੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਵੀ ਖੁੱਲ ਕੇ ਗੱਲਬਾਤ ਕੀਤੀ।

~ਕੁਲਵਿੰਦਰ ਕੌਰ ਬਾਜਵਾ

ਐਡਵੋਕੇਟ ਨਵਕਿਰਨ ਸਿੰਘ Read More »

ਨਿਰਵੈਰ ਪੰਨੂ

ਭਾਗ –122 ਇਹ ਇੰਟਰਵੀਊ ਗਾਇਕ ਨਿਰਵੈਰ ਪੰਨੂ ਨਾਲ 11 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿਚ ਨਿਰਵੈਰ ਪੰਨੂ ਨੇ ਦੱਸਿਆ ਕਿ ਉਹ ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਕਾਲਜ ਦੇ ਯੂਥ ਫੈਸਟੀਵਲਾਂ ਵਿੱਚ ਗਾਉਂਦੇ ਹੋਏ ਉਸਦੀ ਆਵਾਜ ਇੰਨੀ ਨਿਖਰ ਗਈ ਕਿ 12ਵੀਂ ਤੋਂ ਬਾਅਦ ਜਦੋਂ ਉਸ ਨੇ ਗਾਉਣਾ ਸ਼ੁਰੂ ਕੀਤਾ ਤਾਂ ਉਸ ਨੂੰ ਬੇਹੱਦ ਕਾਮਯਾਬੀ ਮਿਲੀ। ਉਸ ਨੇ ਕਿਹਾ ਕਿ ਜੇਕਰ ਉਹ ਗਾਇਕੀ ਵਾਲੀ ਲਾਈਨ ਵਿਚ ਨਾ ਆਉਂਦਾ ਤਾਂ ਉਸ ਨੇ ਪੜ੍ਹਾਈ ਕਰਨ ਲਈ ਕੈਨੇਡਾ ਚਲਾ ਜਾਣਾ ਸੀ। ਉਸ ਨੇ ਦੱਸਿਆ ਕਿ ਜਦੋਂ ਕੋਈ ਵੀ ਗੀਤ ਰਲੀਜ਼ ਕਰਨਾ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਟੀਮ ਦੇ ਸੂਝਵਾਨ ਬੰਦਿਆਂ ਵੱਲੋਂ ਗੀਤਾਂ ਦੀ ਚੋਣ ਵੱਲ ਖ਼ਾਸ ਧਿਆਨ ਦਿੱਤਾ ਜਾਂਦਾ ਹੈ। ਗਾਣਿਆਂ ਵਿੱਚ ਦਿਖਾਏ ਜਾਂਦੇ ਨੰਗੇਜਵਾਦ ਬਾਰੇ ਨਿਰਵੈਰ ਪੰਨੂ ਨੇ ਕਿਹਾ ਕਿ ਉਹ ਅਜਿਹੀਆਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ। ਗਾਉਣ ਦੇ ਨਾਲ-ਨਾਲ ਨਿਰਵੈਰ ਪੰਨੂ ਗੀਤ ਵੀ ਲਿਖਦੇ ਹਨ। ਪੰਜਾਬੀ ਇੰਡਸਟਰੀ ਬਾਰੇ ਗੱਲ ਕਰਦੇ ਹੋਏ ਨਿਰਵੈਰ ਪੰਨੂ ਨੇ ਕਿਹਾ ਕਿ ਅੱਜ ਕੱਲ੍ਹ ਲੋਕਾਂ ਵਿਚ ਸਹਿਣਸ਼ੀਲਤਾ ਅਤੇ ਸਬਰ ਘੱਟ ਗਿਆ ਹੈ। ਇੰਟਰਵਿਊ ਦੌਰਾਨ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੋਈ ਸਿੱਧੂ ਦੇ ਮਾਪਿਆਂ ਨਾਲ ਮੁਲਾਕਾਤ ਬਾਰੇ ਵੀ ਦੱਸਿਆ। ਨਿਰਵੈਰ ਪੰਨੂ ਨੂੰ ਕਿਤਾਬਾਂ ਪੜ੍ਹਨ ਦਾ ਅਤੇ ਇਤਿਹਾਸ ਬਾਰੇ ਜਾਨਣ ਦਾ ਵੀ ਬਹੁਤ ਸ਼ੌਂਕ ਹੈ। ਆਪਣੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਗੱਲ ਕਰਦੇ ਹੋਏ ਨਿਰਵੈਰ ਪੰਨੂ ਨੇ ਕਿਹਾ ਕਿ ਉਹਨਾਂ ਨੂੰ ਫਿਲਮਾਂ ਦੇ ਆਫਰ ਵੀ ਆਉਂਦੇ ਹਨ। ਇਸ ਤੋਂ ਇਲਾਵਾ ਨਿਰਵੈਰ ਪੰਨੂ ਨੇ ਕਿਹਾ ਕਿ ਲੋਕਾਂ ਵਿੱਚ ਦਿਖਾਵਾ ਕਰਨ ਦੀ ਭਾਵਨਾ ਵੱਧ ਗਈ ਹੈ ਅਤੇ ਪੜਾਈ ਵਿੱਚ ਧਿਆਨ ਦੇਣ ਦੀ ਬਜਾਏ ਲੋਕ ਸੋਸ਼ਲ ਮੀਡੀਆ ਤੇ ਜ਼ਿਆਦਾ ਸਮਾਂ ਬਰਬਾਦ ਕਰਦੇ ਹਨ। ਇਸ ਇੰਟਰਵਿਊ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ।

~ਕੁਲਵਿੰਦਰ ਕੌਰ ਬਾਜਵਾ

ਨਿਰਵੈਰ ਪੰਨੂ Read More »

ਕਵੀਸ਼ਰੀ ਜੱਥੇ

ਭਾਗ –118

ਇਹ ਇੰਟਰਵੀਊ ਢੱਡੇ ਪਿੰਡ ਦੇ ਕਵੀਸ਼ਰੀ ਜੱਥੇ ਨਾਲ 5 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਜੱਥੇ ਦੇ 2 ਮੈਂਬਰ ਸਰਕਾਰੀ ਅਧਿਆਪਕ ਹਨ ਅਤੇ ਤੀਸਰੇ ਕਿਸੇ ਹੋਰ ਵਿਭਾਗ ਵਿੱਚ ਮੁਲਾਜ਼ਮ ਹਨ। ਇੰਟਰਵਿਊ ਦੀ ਸ਼ੁਰੂਆਤ ਵਿੱਚ ਤਿੰਨਾਂ ਨੇ ਆਪਣੇ ਆਪਣੇ ਸਫਰ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਵੇਂ ਉਹ ਇੱਕ ਦੂਜੇ ਨੂੰ ਮਿਲੇ ਅਤੇ ਕਿਵੇਂ ਉਹਨਾਂ ਦੀ ਰੁਚੀ ਇਸ ਖੇਤਰ ਵੱਲ ਪੈਦਾ ਹੋਈ। ਇਹ ਤਿੰਨੋਂ ਹੀ 50 ਸਾਲ ਦੀ ਉਮਰ ਦੇ ਕਰੀਬ ਹਨ ਅਤੇ ਇਹਨਾਂ ਲਈ ਆਪਣਾ ਨੌਕਰੀ ਪੇਸ਼ਾ ਸਰਵ ਪ੍ਰਥਮ ਹੈ ਅਤੇ ਕਵੀਸ਼ਰੀ ਵਾਲਾ ਸ਼ੌਂਕ ਦੂਜੇ ਨੰਬਰ ਤੇ। ਸੁਖਰਾਜ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਹੈਡਮਾਸਟਰ ਹਨ। ਜਿਸ ਨੂੰ ਸਟੇਟ ਅਵਾਰਡ ਨਾਲ ਸਰਕਾਰ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਹੈ ਅਤੇ ਜਗਸੀਰ ਸਿੰਘ ਨੂੰ ਵੀ ਕ੍ਰਿਸ਼ਨ ਕੁਮਾਰ ਵੱਲੋਂ ਕਾਫੀ ਅਵਾਰਡ ਮਿਲੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਲੋਕ ਕਵਿਸ਼ਰੀ ਦੇ ਨਾਲ ਨਾਲ ਆਪਣੀ ਨੌਕਰੀ ਵਿੱਚ ਵੀ ਬਹੁਤ ਮਿਹਨਤੀ ਹਨ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਉਹ ਕਿਹੜੇ ਲੇਖਕਾਂ ਦੀਆਂ ਲਿਖੀਆਂ ਹੋਈਆਂ ਲਿਖਤਾਂ, ਕਵਿਤਾਵਾਂ ਜਾਂ ਕਵੀਸ਼ਰੀਆਂ ਗਾਉਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਛੰਦਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ। ਉਹਨਾਂ ਕਿਹਾ ਕਿ ਅੱਜ ਦੇ ਨੌਜਵਾਨ ਕਿਤਾਬਾਂ ਨਹੀਂ ਪੜ੍ਹਦੇ ਜਿਸ ਕਰਕੇ ਉਨ੍ਹਾਂ ਦਾ ਅਧਿਐਨ ਅਤੇ ਸ਼ਬਦ ਭੰਡਾਰ ਘਟ ਗਿਆ ਹੈ। ਉਹਨਾਂ ਕਿਹਾ ਕਿ ਉਹ ਧਾਰਮਿਕ ਪ੍ਰੋਗਰਾਮਾਂ ਦੇ ਨਾਲ-ਨਾਲ ਸਭਿਆਚਾਰਕ ਮੇਲਿਆਂ ਵਿਚ ਵੀ ਪੇਸ਼ਕਾਰੀ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਅਤੇ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਅਤੇ ਕਵੀਸ਼ਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।

~ਕੁਲਵਿੰਦਰ ਕੌਰ ਬਾਜਵਾ

ਕਵੀਸ਼ਰੀ ਜੱਥੇ Read More »

ਰਾਜਵਿੰਦਰ ਸਿੰਘ ਰਾਹੀ

ਭਾਗ –117

ਇਹ ਇੰਟਰਵਿਊ ਰਾਜਵਿੰਦਰ ਸਿੰਘ ਰਾਹੀ ਨਾਲ 2 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿੱਚ ਜਦੋਂ ਉਹਨਾਂ ਨੂੰ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਦਿੱਤੇ ਗਏ ਇੱਕ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਸ ਬਾਰੇ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਾਮਰੇਡਾਂ ਅਤੇ ਸਿੱਖ ਹਾਂ ਵਾਲੇ ਮਸਲੇ ਤੇ ਅਜੇ ਵੀ ਮੇਰਾ ਉਹੀ ਸਟੈਂਡ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ ਲੋਕ ਕਿਤਾਬਾਂ ਨਹੀਂ ਪੜ੍ਹਦੇ, ਲੋਕ ਦਿਨ-ਬ-ਦਿਨ ਸਾਹਿਤ ਤੋਂ ਟੁੱਟਦੇ ਜਾ ਰਹੇ ਹਨ। ਪਰ ਪੁਸਤਕ ਮੇਲਿਆਂ ਕਾਰਨ ਨੌਜੁਆਨ ਵਿੱਚ ਕਿਤਾਬਾਂ ਪੜ੍ਹਨ ਲਈ ਜਾਗਰੂਕ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ-ਕੱਲ੍ਹ ਸਿੱਖਾਂ ਵਿੱਚ ਅੰਧ ਵਿਸ਼ਵਾਸ ਵੱਧ ਗਿਆ ਹੈ ਅਤੇ ਕਿਸੇ ਅਥਾਰਟੀ ਜਾਂ ਹਸਤੀ ਨੂੰ ਇਸ ਦੇ ਖਿਲਾਫ਼ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਤੇ ਬ੍ਰਾਹਮਣਵਾਦੀ ਤਾਕਤਾਂ ਦਾ ਕਬਜ਼ਾ ਹੋ ਚੁੱਕਾ ਹੈ। ਇਸੇ ਲਈ ਉਨ੍ਹਾਂ ਦੇ ਪ੍ਰਭਾਵ ਹੇਠ ਹੀ ਸਾਰੇ ਫ਼ੈਸਲੇ ਹੁੰਦੇ ਹਨ,ਜਿਵੇਂ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲੀਆਂ ਆਦਿ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ (ਬੁੱਢਾ ਦਲ), ਬਾਬਾ ਬਕਾਲਾ, ਬਿਧੀ ਚੰਦ ਵਾਲੇ ਅਤੇ ਸੁਰ ਸਿੰਘ ਵਾਲੇ ਵੱਲੋਂ ਦਲਿਤ ਸਿੱਖਾਂ ਨਾਲ ਅੰਮ੍ਰਿਤ ਛਕਣ ਵਾਲੇ ਹੁੰਦੇ ਭੇਦਭਾਵ ਬਾਰੇ ਵੀ ਜਥੇਦਾਰ ਨਾਲ ਚਰਚਾ ਕੀਤੀ ਗਈ ਸੀ। ਜਿਸ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ।ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਬਾਦਲ ਦੇ ਕਹੇ ਅਨੁਸਾਰ ਚਲਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜਥੇਦਾਰ ਦੀ ਨਿਯੁਕਤੀ ਸਬੰਧੀ ਇੱਕ ਪ੍ਰੋਗਰਾਮ ਕਰ ਰਹੇ ਹਾਂ ਜਿਸ ਵਿੱਚ ਸਾਰੇ ਸਿੱਖਾਂ ਦੀ ਸ਼ਮੂਲੀਅਤ ਹੋਵੇਗੀ ਕਿ ਕਿਵੇਂ ਜਥੇਦਾਰ ਨੂੰ ਅਹੁਦੇ ਤੋਂ ਲਾਇਆ ਜਾ ਸਕਦਾ ਹੈ ਨਿਯੁਕਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਤਰਕ ਦੇ ਅਧਾਰ ਤੇ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹੈ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਉੱਤੇ ਆਰਐੱਸਐੱਸ ਤੇ ਭਾਜਪਾ ਦਾ ਕਬਜ਼ਾ, ਅਕਾਲੀ ਦਲ ਦੁਆਰਾ ਕਰਵਾਇਆ ਗਿਆ ਹੈ। ਉਹ ਨਹੀਂ ਚਾਹੁੰਦੇ ਕਿ ਅਕਾਲ ਤਖ਼ਤ ਦੇ ਜਥੇਦਾਰ ਦੀਆਂ ਚੋਣਾਂ ਕਰਵਾਈਆਂ ਜਾਣ। ਬੀਬੀ ਜਗੀਰ ਕੌਰ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਬਾਰੇ ਸਿੱਖਾਂ ਵਿੱਚ ਜਾਗਰੂਕਤਾ ਵੀ ਆ ਰਹੀ ਹੈ ਜਿਸ ਕਰਕੇ ਬਗ਼ਾਵਤ ਵੀ ਹੋ ਰਹੀ ਹੈ। ਗੱਲਬਾਤ ਦੇ ਦੌਰਾਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁਆਰਥੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖੀ ਵਿੱਚ ਜਾਤ-ਪਾਤ ਦੇ ਅਧਾਰ ਤੇ ਕਦੇ ਵੀ ਵਿਤਕਰਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਨਹੀਂ ਹੈ।

~ਕੁਲਵਿੰਦਰ ਕੌਰ ਬਾਜਵਾ

ਰਾਜਵਿੰਦਰ ਸਿੰਘ ਰਾਹੀ Read More »

ਨਿਸ਼ਵਾਨ ਭੁੱਲਰ

ਭਾਗ –116 ਇਹ ਇੰਟਰਵੀਊ ਸਿੰਗਰ ਤੇ ਐਕਟਰ ਨਿਸ਼ਵਾਨ ਭੁੱਲਰ ਦੇ ਨਾਲ 30 ਨਵੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਅੱਜ ਕੱਲ੍ਹ ਬਦਲ ਚੁੱਕੀਆਂ ਹਨ ਖਾਸ ਕਰਕੇ ਫ਼ਿਲਮੀ ਖੇਤਰ ਵਿੱਚ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਲੋਕ ਚੰਗੇ ਕੰਮ ਦੀ ਸ਼ਲਾਘਾ ਕਰਦੇ ਹਨ। ਗੈਂਗਲੈਂਡ ਵੈੱਬ ਸੀਰੀਜ਼ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੇਸ਼ਕ ਲੋਕ ਏਸ ਤੋਂ ਕੁਝ ਹੱਦ ਤੱਕ ਨਾਕਰਾਤਮਕ ਢੰਗ ਨਾਲ ਪ੍ਰਭਾਵਿਤ ਹੋ ਸਕਦੇ ਹਨ ਪਰ ਇਸ ਦੇ ਪਿੱਛੇ ਇਹ ਸ਼ਖਸ ਦੀ ਕਹਾਣੀ ਹੈ ਜਿਸ ਵਿੱਚ ਹੋਰ ਬਹੁਤ ਸਾਰੇ ਚੰਗੇ ਗੁਣ ਵੀ ਹਨ। ਉਨ੍ਹਾਂ ਕਿਹਾ ਕਿ ਲੋਕ ਜਿਸ ਤਰ੍ਹਾਂ ਦਾ ਕੰਮ ਪਸੰਦ ਕਰਦੇ ਹਨ ਕਲਾਕਾਰ ਉਦਾਂ ਦਾ ਹੀ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਕੱਲ ਦੀ ਪੀੜੀ ਸਾਹਿਤ ਨਹੀਂ ਪੜ੍ਹਦੀ ਜਿਸ ਕਰਕੇ ਉਨ੍ਹਾਂ ਅੰਦਰ ਸੰਵੇਦਨਸ਼ੀਲਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਹੱਦ ਤੱਕ ਕਲਾਕਾਰ ਵੀ ਅੱਜਕੱਲ ਆਜ਼ਾਦ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਕਈ ਵਾਰ ਕਿਸੇ ਦੇ ਕਹਿਣ ਅਨੁਸਾਰ ਹੀ ਕੰਮ ਕਰਨਾ ਪੈਂਦਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿੱਚ ਅੱਜ ਕੱਲ ਸਹਿਣਸ਼ੀਲਤਾ ਘੱਟ ਗਈ ਹੈ ਤੇ ਈਰਖਾ ਵੱਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੇ ਸਮੇਂ ਨਾਲੋਂ ਅੱਜ ਕੱਲ ਯੂ-ਟਿਊਬ ਕੋਈ ਗੀਤ ਜਾਂ ਫਿਲਮ ਰਿਲੀਜ਼ ਕਰਨਾ ਸੌਖਾ ਹੋ ਗਿਆ ਹੈ । ਮਸੰਦ ਫਿਲਮ ਨਾਲ ਜੁੜੇ ਵਿਵਾਦਾਂ ਬਾਰੇ ਗੱਲ ਕਰਦੇ ਹੋ ਉਨ੍ਹਾਂ ਨੇ ਕਿਹਾ ਕਿ ਅਸੀਂ ਕੇਵਲ ਸੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਦੇ ਪਾਣੀਆਂ ਦੇ ਮਸਲੇ ਅਤੇ ਮੌਜੂਦਾ ਹਾਲਾਤਾਂ ਬਾਰੇ ਗੱਲ ਕਰਦੇ ਹੋਏ ਨਿਸ਼ਵਾਨ ਭੁੱਲਰ ਨੇ ਕਿਹਾ ਕਿ ਹਰੇਕ ਨਾਗਰਿਕ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ।

~ਕੁਲਵਿੰਦਰ ਕੌਰ ਬਾਜਵਾ

ਨਿਸ਼ਵਾਨ ਭੁੱਲਰ Read More »

ਰੰਗਲੇ ਸਰਦਾਰ

ਭਾਗ –114 ਇਹ ਇੰਟਰਵਿਊ ਰੰਗਲੇ ਸਰਦਾਰ ਨਾਂ ਦੇ ਗਰੁੱਪ ਨਾਲ 27 ਨਵੰਬਰ ਨੂੰ ਪ੍ਰਕਾਸ਼ਿਤ ਕੀਤੀ ਗਈ ਜੋ ਕਿ ਇੱਕ ਚਾਰ ਮੈਂਬਰਾਂ ਦਾ ਗਰੁੱਪ ਹੈ। ਜਿਸ ਨੂੰ ਅਰਸ਼ਦੀਪ ਸਿੰਘ ਲੀਡ ਕਰਦਾ ਹੈ ਜੋ ਕਿ ਗਾਉਣ ਦੇ ਨਾਲ-ਨਾਲ ਸਾਰੰਗੀ ਵਜਾਉਂਦਾ ਹੈ ਅਤੇ ਉਸ ਦੇ ਬਾਕੀ ਸਾਥੀ ਹੋਰ ਸਾਜ਼ ਵਜਾਉਂਦੇ ਹਨ ਤੇ ਉਸ ਦੇ ਨਾਲ ਗਾਉਂਦੇ ਹਨ। ਅੱਜ ਕਲ੍ਹ ਉਹ ਆਪਣੇ ਗੀਤ ਵੀ ਰਿਲੀਜ਼ ਕਰ ਰਹੇ ਹਨ ਅਤੇ ਲਾਈਵ ਪ੍ਰੋਗਰਾਮ ਵੀ ਲਾਉਂਦੇ ਹਨ। ਸਭ ਤੋਂ ਵਿਲੱਖਣ ਗੱਲ ਇਹ ਹੈ ਕਿ ਅਰਸ਼ਦੀਪ ਸਿੰਘ ਮੁਸਲਿਮ ਪਰਿਵਾਰ ਦੇ ਨਾਲ ਸਬੰਧਤ ਹੋਣ ਦੇ ਬਾਵਜੂਦ ਵੀ ਚੌਥੀ ਕਲਾਸ ਤੋਂ ਸਿਰ ਤੇ ਦਸਤਾਰ ਸਜਾ ਰਹੇ ਹਨ। ਇਹ ਸਭ ਇਕ-ਦੂਜੇ ਨੂੰ ਕਾਲਜ ਦੇ ਯੂਥ ਫੈਸਟੀਵਲ ਵਿੱਚ ਪਹਿਲੀ ਵਾਰ ਮਿਲੇ ਸਨ ਅਤੇ ਉਸ ਤੋਂ ਬਾਅਦ ਇਨ੍ਹਾਂ ਨੇ ਇਕੱਠੇ ਹੋ ਕੇ ਆਪਣਾ ਗਰੁੱਪ ਬਣਾ ਲਿਆ। ਇਨ੍ਹਾਂ ਚਾਰਾਂ ਦੋਸਤਾਂ ਨੇ ਦਸਿਆ ਕਿ ਸ਼ੁਰੂ ਵਿੱਚ ਜਦੋਂ ਇਨ੍ਹਾਂ ਦੀਆਂ ਵੀਡੀਓ ਵਾਇਰਲ ਹੋਈਆਂ ਤਾਂ ਘਰਦਿਆਂ ਨੇ ਬਹੁਤ ਸ਼ਲਾਘਾ ਕੀਤੀ ਅਤੇ ਇਸ ਖੇਤਰ ਵੱਲ ਇਨ੍ਹਾਂ ਦਾ ਰੁਝਾਨ ਵਧਦਾ ਗਿਆ। 2014 ਤੋਂ ਹੀ ਇਹ ਸਭ ਇਕੱਠੇ ਹਨ ਅਤੇ ਇਸ ਖੇਤਰ ਵਿੱਚ ਆਪਣਾ ਕੰਮ ਕਰ ਰਹੇ ਹਨ। ਇਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਨੌਜਵਾਨ ਇਨ੍ਹਾਂ ਤੱਕ ਪਹੁੰਚਦੇ ਹਨ ਅਤੇ ਸੰਗੀਤ ਸਿੱਖਣ ਜਾਂ ਗਰੁੱਪ ਵਿੱਚ ਸ਼ਾਮਿਲ ਹੋਣ ਦੀ ਇੱਛਾ ਜ਼ਾਹਰ ਕਰਦੇ ਹਨ। ਉਹਨਾਂ ਦੱਸਿਆ ਕਿ ਉਹ ਆਪਣੇ ਗਰੁੱਪ ਦੇ ਇਕ ਮੈਂਬਰ ਸਬਰ ਸਿੰਘ ਦੇ ਲਿਖੇ ਹੋਏ ਗੀਤ ਹੀ ਜ਼ਿਆਦਾਤਰ ਪਸੰਦ ਕਰਦੇ ਹਨ। ਨਾਨ ਕਮਰਸ਼ੀਅਲ ਗਾਉਣ ਦੇ ਨਾਲ-ਨਾਲ ਉਹ ਕੁਝ ਗੀਤ ਕਮਰਸ਼ੀਅਲ ਦੀ ਕਰਦੇ ਹਨ। ਉਹਨਾਂ ਕਿਹਾ ਕਿ ਭਵਿੱਖ ਵਿੱਚ ਜੇਕਰ ਉਨ੍ਹਾਂ ਨੂੰ ਕਿਸੇ ਨਾਲ ਮਿਲ ਕੇ ਕੰਮ ਕਰਨ ਦਾ ਜਾਂ ਸਿੱਖਣ ਦਾ ਮੌਕਾ ਮਿਲੇ ਤਾਂ ਉਹ ਵਾਰਿਸ ਭਰਾ ਹੋਣਗੇ । ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਸਰੰਗੀ ਸਿੱਖ ਰਿਹਾ ਹੈ। ਰੰਗਲੇ ਸਰਦਾਰ ਗਰੁੱਪ ਨੇ ਦੱਸਿਆ ਕਿ ਉਹ ਆਪਣੇ ਗੀਤ ਆਪਣੇ ਯੂ-ਟਿਊਬ ਚੈਨਲ ਤੇ ਹੀ ਰਿਲੀਜ਼ ਕਰਦੇ ਹਨ। ਇਸ ਇੰਟਰਵਿਊ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਗੀਤਾਂ ਅਤੇ ਗਿੱਧੇ ਦੀਆਂ ਬੋਲੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।

~ਕੁਲਵਿੰਦਰ ਕੌਰ ਬਾਜਵਾ

ਰੰਗਲੇ ਸਰਦਾਰ Read More »

ਹਿਮਾਂਸ਼ੂ ਕੁਮਾਰ

ਭਾਗ –113 ਇਹ ਇੰਟਰਵੀਊ ਐਕਟੀਵਿਸਟ ਹਿਮਾਂਸ਼ੂ ਕੁਮਾਰ ਨਾਲ 25 ਨਵੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਉਨ੍ਹਾਂ ਨਾਲ ਇਸ ਇੰਟਰਵਿਊ ਵਿੱਚ ਜੋ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ, ਉਸ ਬਾਰੇ ਗੱਲਬਾਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿੱਚ ਇਸ ਜੁਰਮਾਨੇ ਬਾਰੇ ਦੱਸਦੇ ਹੋਏ ਉਹਨਾਂ ਨੇ ਸਾਰੀ ਕਹਾਣੀ ਬਿਆਨ ਕੀਤੀ ਕਿ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਤੇ ਛੱਤੀਸਗੜ੍ਹ ਦੇ ਆਦਿ-ਵਾਸੀਆਂ ਦੀ ਹੱਤਿਆ ਵਾਲੇ ਕੇਸ ਵਿੱਚ ਝੂਠ ਬੋਲਣ ਦਾ ਇਲਜ਼ਾਮ ਲਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਹ ਮਾਮਲਾ 2009 ਦਾ ਹੈ ਜਦੋਂ ਛੱਤੀਸਗੜ੍ਹ ਦੀ ਪੁਲਿਸ ਅਤੇ ਸਰਕਾਰ ਦੁਆਰਾ 5000 ਨੌਜਵਾਨਾਂ ਨੂੰ ਬੰਦੂਕ ਦੇਕੇ ਕਿਹਾ ਗਿਆ ਸੀ ਕਿ ਉਹ ਸਪੈਸ਼ਲ ਅਫਸਰ ਹਨ ਅਤੇ ਇਹ ਸਾਰਾ ਕਾਂਡ SPO’s ਨੇ ਮਿਲ ਕੇ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਦੇ ਨਾਲ ਕਿੰਨੀ ਦਿਲ-ਕੰਬਾਊ ਤਸ਼ੱਦਦ ਅਤੇ ਕਿਸ ਤਰ੍ਹਾਂ ਕਤਲੇਆਮ ਹੋਇਆ ਸੀ। ਹਿਮਾਂਸ਼ੂ ਕੁਮਾਰ ਨੇ ਉਹਨ੍ਹਾਂ ਦਾ ਕੇਸ ਸੁਪਰੀਮ ਕੋਰਟ ਵਿੱਚ 2010 ਵਿੱਚ ਦਰਜ ਕਰਵਾਇਆ ਸੀ। ਉਸ ਤੋਂ ਬਾਅਦ ਕਿਵੇਂ ਪੁਲਸ ਨੇ ਆਦਿਵਾਸੀਆਂ ਨੂੰ ਅਗਵਾ ਕੀਤਾ, ਜਿਸ ਦਾ ਵੀਡੀਓ ਪੱਤਰਕਾਰਾਂ ਨੇ ਬਣਾ ਲਿਆ ਸੀ ਅਤੇ ਕਿਵੇਂ ਬਿਆਨ ਪੇਸ਼ ਕੀਤੇ ਗਏ ਕਿ ਉਹ ਇਸ ਹੱਤਿਆ ਕਾਂਡ ਬਾਰੇ ਨਹੀਂ ਜਾਣਦੇ । ਫੇਰ ਸੁਪਰੀਮ ਕੋਰਟ ਦੇ ਆਦੇਸ਼ ਦਿੱਤੇ ਕਿ ਪੁਲਸ ਦੀ ਕਾਰਵਾਈ ਤੇ ਭਰੋਸਾ ਕਰਨਾ ਚਾਹੀਦਾ ਸੀ ਤਾਂ ਜੋ ਸੁਪਰੀਮ ਕੋਰਟ ਦਾ ਵਕਤ ਬਰਬਾਦ ਨਾ ਕੀਤਾ ਜਾਂਦਾ। ਜਦ ਕਿ ਜੋ ਗੁਨਾਹ ਪੁਲਸ ਨੇ ਕੀਤਾ ਹੋਵੇ ਉਸ ਦੀ ਜਾਂਚ ਕਰਵਾਉਣਾ ਸੁਪਰੀਮ ਕੋਰਟ ਦਾ ਕੰਮ ਹੁੰਦਾ ਹੈ। ਸੁਪਰੀਮ ਕੋਰਟ ਨੇ ਪਟੀਸ਼ਨਰ ਹੋਣ ਦੇ ਨਾਤੇ ਹਿਮਾਂਸ਼ੂ ਕੁਮਾਰ ਨੂੰ 5 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ ਜਿਸ ਜੁਰਮਾਨੇ ਦਾ ਭੁਗਤਾਨ ਕਰਨ ਤੋਂ ਹਿਮਾਂਸ਼ੂ ਨੇ ਬਿਲਕੁਲ ਮਨਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਤਲੇਆਮ ਕਾਰਪੋਰੇਟਾਂ ਦੁਆਰਾ ਕਰਾਇਆ ਗਿਆ ਹੈ ਕਿਉਂਕਿ ਉਹ ਆਦਿਵਾਸੀਆਂ ਦੀਆਂ ਜ਼ਮੀਨਾਂ ਚੋਂ ਲੋਹਾ, ਹੀਰੇ, ਸੋਨਾ, ਚਾਂਦੀ ਕੱਢਣਾ ਚਾਹੁੰਦੇ ਹਨ। ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸੰਵਿਧਾਨਿਕ ਕਰਤੱਵ ਦੀ ਪਾਲਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ, ਰਾਜਸਥਾਨ ਵਿਚ ਵੀ ਛੱਤੀਸਗੜ ਵਾਂਗੂੰ ਹਾਲਾਤ ਹੋਣਗੇ। ਅਜਿਹਾ ਸਭ ਪੂੰਜੀਪਤੀਆਂ ਲਈ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਰਾਜਨੀਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅੱਜ ਕੱਲ ਉਹ ਮੋਦੀ ਦੇ ਨਕਸ਼ੇ ਕਦਮਾਂ ਤੇ ਚਲ ਕੇ ਉਸ ਦੀ ਨਕਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਜਨੀਤੀ ਵੀ ਬੀਜੇਪੀ ਅਤੇ ਕਾਂਗਰਸ ਦੀ ਤਰ੍ਹਾਂ ਹੀ ਹੈ। ਅਖੀਰ ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਖਤਰਨਾਕ ਲੱਗ ਰਹੇ ਹਨ ਅਤੇ ਲੋਕਾਂ ਨੂੰ ਸਮਝਣਾ ਪਵੇਗਾ ਕਿ ਕੀ ਗਲਤ ਹੋ ਰਿਹਾ ਹੈ।

~ਕੁਲਵਿੰਦਰ ਕੌਰ ਬਾਜਵਾ

ਹਿਮਾਂਸ਼ੂ ਕੁਮਾਰ Read More »

ਕਵੀਸ਼ਰ ਗੁਰਪ੍ਰੀਤ ਸਿੰਘ ਲਾਂਡਰਾ

ਭਾਗ –112 ਇਹ ਇੰਟਰਵਿਊ ਕਵੀਸ਼ਰ ਗੁਰਪ੍ਰੀਤ ਸਿੰਘ ਲਾਂਡਰਾ ਅਤੇ ਅਮਨਦੀਪ ਸਿੰਘ ਨਾਲ 22 ਨਵੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿਚ ਉਹਨਾਂ ਨੇ ਕਿਹਾ ਕਿ ਨੌਜਵਾਨ ਅੰਮ੍ਰਿਤ ਛੱਕ ਕੇ ਸਿੱਖ ਬਣ ਰਹੇ ਹਨ। ਇਸ ਨੂੰ ਤੁਸੀਂ ਪ੍ਰਚਾਰ ਦਾ ਅਸਰ ਜਾਂ ਜਾਗਰੂਕਤਾ ਵੀ ਕਹਿ ਸਕਦੇ ਹੋ। ਉਨ੍ਹਾਂ ਦੱਸਿਆ ਕਿ ਉਹ ਇਸ ਖੇਤਰ ਨਾਲ ਪਿਛਲੇ 12 ਸਾਲ ਤੋਂ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਪਹਿਲੇ ਸਮੇਂ ਨਾਲੋਂ ਹੁਣ ਕਾਫੀ ਕੁਝ ਬਦਲ ਗਿਆ ਹੈ ਜਿਸ ਕਰਕੇ ਨੌਜਵਾਨ ਪ੍ਰਭਾਵਿਤ ਹੋ ਰਹੇ ਹਨ। ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੇ ਇੱਕ ਟਰੈਕ “ਪੱਗ ਦਾ ਮੁਕਾਬਲਾ” ਦਾ ਜ਼ਿਕਰ ਕੀਤਾ ਜਿਸ ਨੂੰ ਸੁਣ ਕੇ ਕਾਫੀ ਨੌਜਵਾਨ ਦੁਬਾਰਾ ਸਿੱਖੀ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੀਚ ਬਹੁਤ ਜੋਸ਼ ਭਰੀ ਹੁੰਦੀ ਹੈ ਕਿਉਂਕਿ ਸਾਡਾ ਸਭਿਆਚਾਰ ਅਤੇ ਇਤਿਹਾਸ ਹੀ ਕੁਝ ਇਸ ਤਰ੍ਹਾਂ ਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਕਵੀਸ਼ਰੀਆਂ ਵਿੱਚ ਸੱਚ ਦਾ ਪ੍ਰਚਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਸੱਚ ਦੀ ਗੱਲ ਕਰਦਾ ਹੈ, ਹਰ ਗੱਲ ਦਾ ਠੋਸ ਜਵਾਬ ਦਿੰਦਾ ਹੈ ਅਤੇ ਉਹ ਭਿੰਡਰਾਂਵਾਲੇ ਸੰਤਾਂ ਨੂੰ ਆਪਣਾ ਆਦਰਸ਼ ਮੰਨਦਾ ਹੈ। ਸਿੱਖ ਕੌਮ ਦੇ ਮਹਾਨ ਯੋਧਿਆਂ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸਿੱਖਾਂ ਨਾਲ ਕਿਨ੍ਹਾਂ ਲੋਕਾਂ ਨੇ ਗ਼ਦਾਰੀ ਕੀਤੀ ਸੀ। ਉਹਨਾਂ ਕਿਹਾ ਕਿ ਐੱਸ ਜੀ ਪੀ ਸੀ ਜਾਂ ਸਿੱਖ ਸੰਸਥਾਵਾਂ ਨੂੰ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜਨਾ ਚਾਹੀਦਾ ਸੀ। ਉਹਨਾਂ ਨੇ 1984 ਦੇ ਇਤਿਹਾਸ ਬਾਰੇ ਵੀ ਗੱਲਬਾਤ ਕੀਤੀ। ਆਪਣੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਦੱਸਦੇ ਹੋਏ ਉਨ੍ਹਾਂ ਨੇ 1947 ਵਿੱਚ ਬਲਦੇਵ ਸਿੰਘ ਮਾਨ ਵਲੋਂ ਕੀਤੀ ਗੱਦਾਰੀ ਬਾਰੇ, 1978(ਨਿਰੰਕਾਰੀ ਕਾਂਡ) ਅਤੇ 1984(ਘੱਲੂਘਾਰਾ) ਬਾਰੇ ਗੱਲਬਾਤ ਕੀਤੀ। ਦੀਪ ਸਿੱਧੂ ਬਾਰੇ ਵੀ ਉਨ੍ਹਾਂ ਆਪਣੇ ਵਿਚਾਰ ਸਾਂਝੇ ਕੀਤੇ। ਅਖੀਰ ਉਨ੍ਹਾਂ ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅੰਬੀਆਂ ਦੇ ਕਤਲ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਗੈਂਗਸਟਰ ਸਰਕਾਰਾਂ ਦੇ ਹੀ ਬਣਾਏ ਹੁੰਦੇ ਹਨ ਪਰ ਅਜਿਹੀਆਂ ਘਟਨਾਵਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਪਰਿਵਾਰਾਂ ਨੂੰ ਇਨਸਾਫ ਮਿਲਣਾ ਚਾਹੀਦਾ।

~ਕੁਲਵਿੰਦਰ ਕੌਰ ਬਾਜਵਾ

ਕਵੀਸ਼ਰ ਗੁਰਪ੍ਰੀਤ ਸਿੰਘ ਲਾਂਡਰਾ Read More »

ਭੁਪਿੰਦਰ ਸਿੰਘ ਭੁੱਲਰ

ਭਾਗ –111 ਇਹ ਇੰਟਰਵੀਊ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨਾਲ 21 ਨਵੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਦੱਸਿਆ ਕਿ ਉਹ ਬੀਮਾਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜੈਪਾਲ ਨਾਲ ਬੁਰੀ ਤਰਾਂ ਤਸ਼ੱਦਦ ਕਰਕੇ ਪੁਲਿਸ ਵੱਲੋਂ ਮਾਰਿਆ ਗਿਆ ਸੀ। ਇਸ ਦਾ ਕਾਰਨ ਉਨ੍ਹਾਂ ਨੇ ਸਿਆਸੀ ਦਖਲਅੰਦਾਜ਼ੀ ਅਤੇ ਵਕੀਲ ਦੀ ਮਾੜੀ ਕਾਰਗੁਜ਼ਾਰੀ ਦੱਸਿਆ। ਉਨ੍ਹਾਂ ਕਿਹਾ ਕਿ ਜੈਪਾਲ ਦਾ ਪੋਸਟਮਾਰਟਮ ਵੀ ਚੰਗੀ ਤਰਾਂ ਨਹੀਂ ਸੀ ਹੋਇਆ। ਜੈਪਾਲ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਕੋਈ ਅਗਲਾ ਕਦਮ ਇਸ ਲਈ ਨਹੀ ਚੁੱਕ ਰਹੇ, ਕਿਉਂਕਿ ਇਸ ਭ੍ਰਿਸ਼ਟ ਸਿਸਟਮ ਦੇ ਖਿਲਾਫ ਉਨ੍ਹਾਂ ਦੀ ਕੋਈ ਪੇਸ਼ ਨਹੀਂ ਚੱਲ ਸਕਦੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੁਆਰਾ ਵਕੀਲ ਨੂੰ ਪਲਾਨ ਕਰ ਕੇ ਸਾਡੇ ਨਾਲ ਜੋੜਿਆ ਗਿਆ ਸੀ। ਅੰਮ੍ਰਿਤ( ਛੋਟਾ ਬੇਟਾ) ਉੱਪਰ ਚੱਲ ਰਹੇ ਡਕੈਤੀ ਵਾਲੇ ਕੇਸ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰ ਦੁਆਰਾ ਮੈਨੂੰ ਵੀ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। ਭੁਪਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਮੇਰੇ ਐਨਕਾਊਂਟਰ ਦੀ ਪਲਾਨਿੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਅਜਿਹਾ ਏਸ ਲਈ ਕਰ ਰਹੀ ਹੈ ਕਿਉਂਕਿ ਮੈਂ ਆਪਣੀ ਆਵਾਜ਼ ਇਨ੍ਹਾਂ ਖਿਲਾਫ਼ ਚੁੱਕੀ ਸੀ। ਉਨ੍ਹਾਂ ਕਿਹਾ ਕਿ ਜੈਪਾਲ ਦੇ ਕਤਲ ਵਿਚ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਪੁਲਿਸ ਜਾਂ ਅਫਸਰਾਂ ਲਈ ਕਿਸੇ ਨੂੰ ਮਾਰ ਦੇਣਾ ਬਹੁਤ ਛੋਟੀ ਜਿਹੀ ਗੱਲ ਹੁੰਦੀ ਹੈ। ਅਗਲੀ ਕਾਰਵਾਈ ਬਾਰੇ ਗੱਲਬਾਤ ਕਰਦੇ ਉਨ੍ਹਾਂ ਸੰਦੀਪ ਨੰਗਲ ਅੰਬੀਆਂ ਤੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਕਿਹਾ ਕਿ ਜੋ ਹੋਇਆ ਬਹੁਤ ਗ਼ਲਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਸਰਕਾਰ ਨੌਜਵਾਨਾਂ ਨੂੰ ਗੈਂਗਸਟਾਰ ਬਣਾ ਕੇ ਉਨ੍ਹਾਂ ਨੂੰ ਵਰਤਦੀ ਹੈ। ਅਖੀਰ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ CM ਜਾਂ ਸਰਕਾਰ ਤੋਂ ਕੋਈ ਆਸ ਨਹੀਂ ਹੈ ਪਰ ਉਹ ਆਖਰੀ ਸਾਹ ਤੱਕ ਲੜਦੇ ਰਹਿਣਗੇ ਅਤੇ ਸੱਚ ਸਾਹਮਣੇ ਲਿਆਉਣਗੇ।

~ਕੁਲਵਿੰਦਰ ਕੌਰ ਬਾਜਵਾ

ਭੁਪਿੰਦਰ ਸਿੰਘ ਭੁੱਲਰ Read More »

ਡਾਕਟਰ ਧਰਮਵੀਰ ਗਾਂਧੀ

ਭਾਗ –107 ਇਹ ਇੰਟਰਵਿਊ ਡਾਕਟਰ ਧਰਮਵੀਰ ਗਾਂਧੀ ਨਾਲ 15 ਨਵੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਊ ਦੀ ਸ਼ੁਰੁਆਤ ਵਿਚ ਮੌਜੂਦਾ ਸਰਕਾਰ ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਕੇਜਰੀਵਾਲ ਦਾ ਅਜੰਡਾ ਜਾਣਦੇ ਸੀ ਅਤੇ ਉਸ ਦੇ ਇਰਾਦੇ ਜਾਨਣ ਤੋਂ ਬਾਅਦ ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਰ ਐਸ ਐਸ ਦੀ ਬੀ ਟੀਮ ਹੈ। ਉਨ੍ਹਾਂ ਕਿਹਾ ਕਿ ਆਰ ਐਸ ਐਸ ਚਾਹੁੰਦੀ ਹੁੰਦੀ ਹੈ ਕਿ ਭਾਰਤੀ ਸਿਆਸਤ ਵਿੱਚ ਸੱਤਾ ਪੱਖ ਅਤੇ ਵਿਰੋਧੀ ਪੱਖ ਤੋਂ ਦੋਵੇਂ ਉਨ੍ਹਾਂ ਦੇ ਹੋਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਅਸਿੱਧੇ ਰੂਪ ਵਿੱਚ ਭਾਜਪਾ ਦੀ ਮਦਦ ਕਰਦੀ ਹੈ। ਪੰਜਾਬ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਲੋਕ ਕਾਂਗਰਸ ਤੇ ਅਕਾਲੀ ਦਲ ਤੋਂ ਦੁੱਖੀ ਹੋ ਚੁੱਕੇ ਸਨ ਅਤੇ ਆਮ ਆਦਮੀ ਪਾਰਟੀ ਨੂੰ ਇੱਕ ਬਦਲ ਦੇ ਰੂਪ ਚੁਣਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਭਗਵੰਤ ਮਾਨ ਪੰਜਾਬ ਦਾ ਪੈਸਾ ਇਸ਼ਤਿਹਾਰਬਾਜ਼ੀ ਕਰਨ ਵਿੱਚ ਬਰਬਾਦ ਕਰ ਰਿਹਾ ਹੈ। ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਮੁੱਦਿਆਂ ਤੇ ਭਗਵੰਤ ਮਾਨ ਦਾ ਕੋਈ ਮਜ਼ਬੂਤ ਸਟੈਂਡ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਣੀ ਵਾਲੇ ਮਸਲੇ ਤੇ ਭਗਵੰਤ ਮਾਨ ਨੂੰ ਕੋਈ ਵੀ ਗਿਆਨ ਨਹੀਂ ਹੈ। ਪੰਜਾਬ ਦੇ ਪਾਣੀਆਂ ਦੀ ਵੰਡ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਾਣੀ ਤੇ ਹੱਕ ਅਤੇ ਫੈਸਲਾ ਲੈਣ ਦਾ ਅਧਿਕਾਰ ਸਟੇਟ ਦਾ ਹੁੰਦਾ ਹੈ। ਡਾਕਟਰ ਗਾਂਧੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁਹੱਲਾ ਕਲੀਨਿਕਾਂ ਦਾ ਦਿੱਲੀ ਵਿਚ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਕੋਈ ਚੰਗੀ ਵਿਚਾਰਧਾਰਾ ਨਹੀਂ ਹੈ ਅਤੇ ਇਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ। ਇਸ ਤੋ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਦਾ ਮੀਡੀਆ ਵਿਕ ਚੁੱਕਾ ਹੈ ਕਿਉਂਕਿ ਮੀਡੀਆ ਦੇ ਜ਼ਿਆਦਾਤਰ ਚੈਨਲ ਸਰਕਾਰਾਂ ਦੇ ਪੱਖ ਵਿੱਚ ਬੋਲਦੇ ਹਨ ਜਦ ਕਿ ਮੀਡੀਆ ਦਾ ਕੰਮ ਸਰਕਾਰਾਂ ਨੂੰ ਸਵਾਲ ਕਰਨਾ ਹੁੰਦਾ ਹੈ। ਰਾਜ ਸਭਾ ਦੇ ਮੈਂਬਰਾਂ ਦੀ ਚੋਣ ਨੂੰ ਡਾਕਟਰ ਧਰਮਵੀਰ ਗਾਂਧੀ ਨੇ ਬੇਹੱਦ ਗਲਤ ਫੈਸਲਾ ਠਹਿਰਾਇਆ। ਅੰਮ੍ਰਿਤਪਾਲ ਸਿੰਘ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਇਨਸਾਨ ਪੰਜਾਬ ਨੂੰ ਧਰਮਾਂ ਜਾਂ ਜਾਤਾਂ ਦੇ ਨਾਂ ਤੇ ਵੰਡ ਪਾਉਣ ਦੀ ਗੱਲ ਕਰਦਾ ਹੈ ਉਹ ਉਸ ਦਾ ਸਮਰਥਨ ਨਹੀਂ ਕਰਦੇ ਹਨ। ਪੰਜਾਬ ਦੇ ਇਤਿਹਾਸ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਗੱਲ ਵੀ ਕੀਤੀ। ਅਖੀਰ ਉਨ੍ਹਾਂ ਨੇ ਡੇਰਾ ਮੁੱਖੀਆਂ ਅਤੇ ਸਰਕਾਰਾਂ ਵਿਚਲੇ ਸੰਬੰਧਾਂ ਬਾਰੇ ਗੱਲਬਾਤ ਕੀਤੀ।

~ ਕੁਲਵਿੰਦਰ ਕੌਰ ਬਾਜਵਾ

ਡਾਕਟਰ ਧਰਮਵੀਰ ਗਾਂਧੀ Read More »

ਮਹਾਂਬੀਰ ਸਿੰਘ ਭੁੱਲਰ

ਭਾਗ –106 ਅਦਾਕਾਰ ਮਹਾਂਬੀਰ ਸਿੰਘ ਭੁੱਲਰ ਨਾਲ ਇਹ ਇੰਟਰਵੀਊ 13 ਨਵੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਅਕਸਰ ਹੀ ਫਿਲਮਾਂ ਵਿਚ ਉਨ੍ਹਾਂ ਨੂੰ ਗੰਭੀਰ ਕਿਰਦਾਰ ਨਿਭਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਪਰ ਅਸਲ ਜ਼ਿੰਦਗੀ ਵਿਚ ਉਹ ਬਹੁਤ ਹੀ ਮਜ਼ਾਕੀਆ ਸੁਭਾਅ ਦੇ ਇਨਸਾਨ ਹਨ। ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਉਹ ਸਮਝਦੇ ਹਨ ਕਿ ਪੰਜਾਬ ਹਮੇਸ਼ਾ ਹੀ ਇਕ ਜੱਦੋਜਹਿਦ ਚੋਂ ਗੁਜਰ ਰਿਹਾ ਹੈ। ਉਹ ਸਮਝਦੇ ਹਨ ਕਿ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵੱਧਦਾ ਰੁਝਾਣ ਇਕ ਗੰਭੀਰ ਮੁੱਦਾ ਹੈ। ਇੱਕ ਕਾਮਯਾਬ ਅਦਾਕਾਰ ਹੋਣ ਦੇ ਬਾਵਜੂਦ ਵੀ ਉਹ ਕਿਸੇ ਵੱਡੇ ਸ਼ਹਿਰ ਰਹਿਣ ਨਾਲੋਂ ਪਿੰਡ ਵਿੱਚ ਬਿਲਕੁਲ ਸਿੱਧਾ ਸਾਦਾ ਜੀਵਨ ਬਤੀਤ ਕਰਨਾ ਪਸੰਦ ਕਰਦੇ ਹਨ ਅਤੇ ਖੇਤੀਬਾੜੀ ਦਾ ਕੰਮ ਵੀ ਕਰਦੇ ਹਨ। ਫ਼ਿਲਮਾਂ ਦੇ ਦੌਰ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ ਕਿ ਜੋ ਜਿਸ ਤਰ੍ਹਾਂ ਹੋ ਰਿਹਾ ਹੈ ਬਿਲਕੁਲ ਸਹੀ ਹੈ। ਉਹ ਸਮਝਦੇ ਹਨ ਕਿ ਗਾਇਕਾਂ ਦੀ ਵੱਡੀ ਫੈਨ ਫੋਲੋਇੰਗ ਕਾਰਨ ਉਨ੍ਹਾਂ ਨੂੰ ਮੁੱਖ ਭੂਮਿਕਾ ਵਾਲੇ ਕਿਰਦਾਰਾਂ ਲਈ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾਂ ਹੀ ਕੋਸ਼ਿਸ਼ ਕਰਦੇ ਹਨ ਕਿ ਆਪਣਾ ਕਿਰਦਾਰ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ ਜਾਵੇ ਅਤੇ ਉਹ ਟੀਮ ਵਰਕ ਵਿਚ ਵਿਸ਼ਵਾਸ ਰੱਖਦੇ ਹਨ। ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਸ ਵਿਚ ਹਮੇਸ਼ਾ ਸਿੱਖਣ ਦੀ ਚਾਹਤ ਹੁੰਦੀ ਸੀ। ਮਹਾਂਬੀਰ ਭੁੱਲਰ ਨੇ ਦੱਸਿਆ ਕਿ ਉਹ ਕਮੇਡੀ ਵਾਲੇ ਕਿਰਦਾਰ ਘੱਟ ਹੀ ਕਰਦੇ ਹਨ। ਉਹਨਾਂ ਨੇ ਦੱਸਿਆ ਕਿ ਕੰਮ ਤੋਂ ਇਲਾਵਾ ਉਹ ਹਿੰਦੀ ਅਤੇ ਸਾਊਥ ਫਿਲਮਾਂ ਦੇਖਣਾ ਪਸੰਦ ਕਰਦੇ ਹਨ ਅਤੇ ਜੇਕਰ ਉਹ ਫਿਲਮ ਨਹੀਂ ਦੇਖ ਰਹੇ ਤਾਂ ਖ਼ਬਰਾਂ ਸੁਣਨਾ ਪਸੰਦ ਕਰਦੇ ਹਨ। OTT ਪਲੇਟਫਾਰਮ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਸਮੇਂ ਦੇ ਨਾਲ ਸਿਨੇਮਾ ਕਿੰਨਾ ਬਦਲ ਗਿਆ ਹੈ। ਉਹਨਾਂ ਨੇ ਇਮਤਿਆਜ਼ ਅਲੀ ਦੀ ਆ ਰਹੀ ਫਿਲਮ ਚਮਕੀਲਾ ਵਿਚ ਵੀ ਆਪਣੇ ਕਿਰਦਾਰ ਬਾਰੇ ਗੱਲਬਾਤ ਕੀਤੀ।

~ਕੁਲਵਿੰਦਰ ਕੌਰ ਬਾਜਵਾ

ਮਹਾਂਬੀਰ ਸਿੰਘ ਭੁੱਲਰ Read More »

ਲਖਵਿੰਦਰ ਸਿੰਘ ਲੱਖਾ

ਭਾਗ –104 ਇਹ ਇੰਟਰਵਿਊ ਲਖਵਿੰਦਰ ਸਿੰਘ ਲੱਖਾ ਨਾਲ 9 ਨਵੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਮੌਜੂਦਾ ਹਲਾਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਬਹੁਤ ਨੀਵੇਂ ਪੱਧਰ ਤੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ 1995 ਵਿਚ ਪੰਜਾਬ ਦੇ ਮਾੜੇ ਮਾਹੌਲ ਨੂੰ ਦੇਖਦੇ ਹੋਏ ਉਨ੍ਹਾਂ ਦੇ ਗਰੁੱਪ ਵੱਲੋਂ ਜੋ ਐਕਸ਼ਨ ਲਿਆ ਗਿਆ ਸੀ। ਉਸ ਵਿੱਚ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਲਖਵੀਰ ਸਿੰਘ ਨਾਰੰਗਵਾਲ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ, ਗੁਰਮੀਤ ਸਿੰਘ ਪਟਿਆਲਾ ਅਤੇ ਸ਼ਮਸ਼ੇਰ ਸਿੰਘ ਸ਼ਾਮਿਲ ਸਨ। ਦਿਲਾਵਰ ਸਿੰਘ ਨੇ ਮਨੁੱਖੀ ਬੰਬ ਬਣ ਕੇ ਜੋ ਕੀਤਾ ਸੀ ਉਸ ਲਈ ਸਲੂਟ ਹੈ। ਉਨ੍ਹਾਂ ਕਿਹਾ ਕਿ ਹੁਣ ਸੈਂਟਰ ਵੱਲੋਂ ਪੰਜਾਬ ਵਿੱਚ ਉਹੀ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੰਟਰਵਿਊ ਵਿਚ ਅੰਮ੍ਰਿਤਪਾਲ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਵਧੀਆ ਲੀਡਰ ਹੈ ਪਰ ਉਸ ਨੂੰ ਥੋੜਾ ਸੰਤੁਲਨ ਰੱਖਣ ਦੀ ਲੋੜ ਹੈ। ਇਸ ਇੰਟਰਵਿਊ ਵਿਚ ਉਨ੍ਹਾਂ ਨੇ ਬੰਦੀ ਸਿੰਘਾਂ ਦੇ ਵਿਚਕਾਰ ਜੋ ਅੰਦਰੂਨੀ ਝਗੜਾ ਚੱਲ ਰਿਹਾ ਹੈ ਜਾਂ ਵਿਚਾਰਾਂ ਦਾ ਮਤਭੇਦ ਚੱਲ ਰਿਹਾ ਹੈ ਉਸ ਬਾਰੇ ਖੁੱਲ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਰਕਾਰਾਂ, ਟਕਸਾਲ ਦੁਆਰਾ, ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ ਜਾਂ ਐਸਜੀਪੀਸੀ ਵੱਲੋਂ ਅਜਿਹਾ ਕੁਝ ਬੰਦੀ ਸਿੰਘਾਂ ਲਈ ਨਹੀਂ ਕੀਤਾ ਗਿਆ ਜੋ ਉਹ ਕਰ ਸਕਦੇ ਸੀ ਜਾਂ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਗਰੁੱਪ ਦੇ ਕਿਸੇ ਵੀ ਮੈਂਬਰ ਨੂੰ ਆਪਣੇ ਕੀਤੇ ਦਾ ਪਛਤਾਵਾ ਨਹੀ ਹੈ ਬਲਕੇ ਮਾਣ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹਾ ਐਕਸ਼ਨ ਕਰਨ ਤੋਂ ਪਹਿਲਾਂ ਬਿਲਕੁਲ ਤਿਆਰ ਸਨ। ਉਨ੍ਹਾਂ ਕਿਹਾ ਕੇ ਬੇਅੰਤ ਸਿੰਘ ਨੂੰ ਮਾਰਨ ਤੋਂ ਬਾਅਦ ਪੰਜਾਬ ਵਿਚ ਕੋਈ ਵੀ ਫਰਜ਼ੀ ਇਨਕਾਊਂਟਰ ਨਹੀਂ ਹੋਇਆ। ਉਨ੍ਹਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਨਾਲ ਮਤਭੇਦ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਖਾਲਿਸਤਾਨ ਬਾਰੇ ਬੰਦੀ ਸਿੰਘਾਂ ਦਾ ਇਕ ਮੱਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਲੋਕਾਂ ਨੂੰ ਉਸ ਤਰ੍ਹਾਂ ਨਾਲ ਆਪਣਾ ਸੁਨੇਹਾ ਨਹੀਂ ਦੇ ਸਕੇ ਜਿਵੇਂ ਦੇਣਾ ਚਾਹੀਦਾ ਸੀ। ਉਨ੍ਹਾਂ ਨੇ ਪੰਜਾਬ ਦੀ ਪਾਲੀਟਿਕਸ ਬਾਰੇ ਵੀ ਖੋਲ੍ਹ ਕੇ ਆਪਣੀ ਰਾਇ ਦਿੱਤੀ। ਉਨ੍ਹਾਂ ਕਿਹਾ ਕਿ ਅਜੰਸੀਆਂ ਦੇ ਹਿਸਾਬ ਨਾਲ ਹੀ ਸਟੇਟਾਂ ਚਲਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਆਸਵੰਦ ਹੈ। ਏਸ ਤੋਂ ਇਲਾਵਾ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਪੈਰੋਲ ਅਤੇ 1984 ਦੇ ਇਨਸਾਫ਼ ਬਾਰੇ ਵੀ ਕਈ ਅਹਿਮ ਗੱਲਾਂ ਕੀਤੀਆਂ। ਉਨ੍ਹਾਂ ਨੇ ਪੰਜਾਬ ਵਿਚ ਵਧ ਰਹੇ ਗੈਂਗਸਟਰ ਕਲਚਰ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਅਖੀਰ 1995 ਵਿਚ ਉਨ੍ਹਾਂ ਵੱਲੋਂ ਕੀਤੇ ਐਕਸ਼ਨ ਦੇ ਬਾਰੇ ਵਿੱਚ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਆਪਣੇ ਹੱਕਾਂ ਅਤੇ ਹੋਂਦ ਲਈ ਇਨਸਾਫ਼ ਆਪ ਲੈਣਾ ਪੈਂਦਾ ਹੈ।

~ਕੁਲਵਿੰਦਰ ਕੌਰ ਬਾਜਵਾ

ਲਖਵਿੰਦਰ ਸਿੰਘ ਲੱਖਾ Read More »

ਬੀਬੀ ਜਗੀਰ ਕੌਰ

ਭਾਗ –102 ਇਹ ਇੰਟਰਵੀਊ ਬੀਬੀ ਜਗੀਰ ਕੌਰ ਨਾਲ 7 ਨਵੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਵਿਚੋਂ ਸਸਪੈਂਡ ਕੀਤੇ ਜਾਣ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ 9 ਤਰੀਕ ਨੂੰ ਹੋਣ ਜਾ ਰਹੀਆਂ SGPC ਚੋਣਾਂ ਬਾਰੇ ਵੀ ਗੱਲਬਾਤ ਕੀਤੀ। ਬਾਦਲ ਪਿੰਡ ਹੋਈ ਮੀਟਿੰਗ ਬਾਰੇ ਤੇ ਅੰਦਰੂਨੀ ਪ੍ਰਬੰਧ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਿਸੇ ਦੇ ਵੀ ਖਿਲਾਫ ਨਹੀਂ ਹਨ। ਇਸ ਇੰਟਰਵਿਊ ਵਿਚ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਕਿਸੇ ਕਮੇਟੀ, ਕਿਸੇ ਗਰੁੱਪ ਜਾਂ ਕਿਸੇ ਹੋਰ ਸਿਆਸੀ ਲੀਡਰ ਨਾਲ ਸੰਬੰਧਤ ਨਹੀਂ ਹਨ, ਉਹ ਕੇਵਲ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹਨ। ਉਨ੍ਹਾਂ ਕਿਹਾ ਕਿ ਹੈ ਸ਼੍ਰੋਮਣੀ ਅਕਾਲੀ ਦਲ ਭੰਗ ਹੋ ਚੁੱਕੀ ਪਾਰਟੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਪ੍ਰਧਾਨ ਨੂੰ ਪੱਤਰ ਲਿਖ ਕੇ ਸਸਪੈਂਡ ਕੀਤੇ ਜਾਣ ਦਾ ਕਾਰਨ ਪੁੱਛਿਆ ਸੀ ਜਿਸ ਦਾ ਕੋਈ ਜਵਾਬ ਨਹੀਂ ਮਿਲਿਆ। ਪੱਤਰਕਾਰ ਦੁਆਰਾ ਬੀਬੀ ਜਗੀਰ ਕੌਰ ਨੂੰ ਪੁੱਛਿਆ ਗਿਆ ਕਿ ਪਾਰਟੀ ਦੁਆਰਾ ਇਲਜ਼ਾਮ ਲਾਏ ਜਾ ਰਹੇ ਹਨ ਕਿ ਸਮਝਾਉਣ ਦੇ ਬਾਵਜੂਦ ਵੀ ਬੀਬੀ ਜਗੀਰ ਕੌਰ ਸਾਰੇ ਰਾਜ਼ ਉਗਲ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਵਿਰਸਾ ਸਿੰਘ ਵਲਟੋਹਾ ਦੀ ਕਿਸੇ ਗੱਲ ਦਾ ਜਵਾਬ ਦੇਣਾ ਯੋਗ ਨਹੀਂ ਸਮਝਦੇ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਉਸ ਨੇ ਐਸਜੀਪੀਸੀ ਨੂੰ ਲੈ ਕੇ ਅਜੇ ਬਹੁਤ ਸਾਰੇ ਪ੍ਰੋਜੈਕਟ ਸੋਚੇ ਸਨ ਜਿਨਾਂ ਤੇ ਕੰਮ ਕਰਨਾ ਬਾਕੀ ਸੀ। ਬੀਬੀ ਜਗੀਰ ਕੌਰ ਵੱਲੋਂ ਦਾਅਵਾ ਕੀਤਾ ਗਿਆ ਕਿ ਸਮੇਂ-ਸਮੇਂ ਸਿਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਨੂੰ ਸੁਝਾਅ ਦਿੱਤੇ ਜਾਂਦੇ ਰਹੇ ਸਨ ਅਤੇ ਦੱਸਿਆ ਗਿਆ ਸੀ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਗੁੱਸੇ ਨਹੀਂ ਬਲਕਿ ਨਫਰਤ ਕਰਦੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਸ ਨੇ ਪਾਰਟੀ ਵਿਚ ਰਹਿੰਦੇ ਹੋਏ ਕੁਝ ਵੀ ਗਲਤ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਆਰ ਐਸ ਐਸ ਜਾਂ ਬੀਜੇਪੀ ਦੀ ਕੋਈ ਸੁਪੋਰਟ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਹਰਸਿਮਰਤ ਬਾਦਲ ਜਾਂ ਕਿਸੇ ਵੀ ਮੈਂਬਰ ਨਾਲ ਕੋਈ ਨਾਰਾਜ਼ਗੀ ਨਹੀਂ ਹੈ।

~ਕੁਲਵਿੰਦਰ ਕੌਰ ਬਾਜਵਾ

ਬੀਬੀ ਜਗੀਰ ਕੌਰ Read More »

ਹਰਜਿੰਦਰ ਕੌਰ ਉੱਪਲ

ਭਾਗ –100 ਇਹ ਇੰਟਰਵੀਊ ਹਰਜਿੰਦਰ ਕੌਰ ਉੱਪਲ ਨਾਲ 3 ਨਵੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ ਆਪਣੇ ਭਰਾਵਾਂ ਅਤੇ ਪਿਤਾ ਦੀ ਮੌਤ ਤੋਂ ਬਾਅਦ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਇਕ ਖਬਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੁਝ ਵਿਅਕਤੀ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਇਸ ਵਿਸ਼ੇ ਤੇ ਇੰਟਰਵਿਊ ਵਿਚ ਗੱਲਬਾਤ ਕਰਦਿਆਂ ਉਹ ਦੱਸ ਰਹੀ ਹੈ ਕਿ ਅਜਿਹੇ ਹਲਾਤਾਂ ਵਿੱਚ ਕੁਝ ਸਮਾਜਿਕ ਸੰਸਥਾਵਾਂ ਉਸ ਦੇ ਹੱਕ ਵਿਚ ਆਈਆਂ ਹਨ ਅਤੇ ਉਸ ਦੇ ਨਾਲ ਖੜੀਆਂ ਹਨ। ਇਸ ਸਾਰੀ ਇੰਟਰਵਿਊ ਵਿਚ ਉਹ ਦੱਸਦੀ ਹੈ ਕਿ ਕਿਵੇਂ ਇਕ ਪੁਲਸ ਮੁਲਾਜ਼ਮ ਉਸ ਨੂੰ ਗ਼ਲਤ ਤਰੀਕੇ ਨਾਲ ਫੋਨ ਕਾਲਾਂ ਕਰਦਾ ਤੇ ਮੈਸਿਜ ਭੇਜਦਾ ਹੈ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਹੈ। ਹਰਜਿੰਦਰ ਕੌਰ ਨੇ ਦੱਸਿਆ ਕਿ ਉਸ ਦੀਆਂ ਅਨੇਕ ਕੋਸ਼ਿਸ਼ਾਂ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਨਾ ਹੀ ਕੋਈ ਕਾਰਵਾਈ ਕਰ ਰਿਹਾ ਹੈ ਅਤੇ ਨਾ ਹੀ ਉਸ ਦੀ ਮਦਦ ਕਰ ਰਿਹਾ ਹੈ ਅਤੇ ਨਿਜੀ ਤੌਰ ਤੇ ਉਸ ਦੇ ਰਿਸ਼ਤੇਦਾਰ ਉਨ੍ਹਾਂ ਵਿਅਕਤੀਆਂ ਬਾਰੇ ਜਾਣਕਾਰੀ ਕਢਵਾਉਣ ਵਿੱਚ ਉਸ ਦੀ ਮਦਦ ਕਰ ਰਹੇ ਹਨ। ਇੰਟਰਵਿਊ ਵਿਚ ਇਲਜ਼ਾਮ ਲਾਉਂਦੇ ਹੋਏ ਹਰਜਿੰਦਰ ਕੌਰ ਨੇ ਉਹਨਾਂ ਵਿਅਕਤੀਆਂ ਵਿਰੁੱਧ ਸਬੂਤ ਵੀ ਪੇਸ਼ ਕੀਤੇ। ਉਸਨੇ ਇਹ ਵੀ ਕਿਹਾ ਕਿ ਉਹ ਵਿਅਕਤੀ ਬਾਰ-ਬਾਰ ਉਸ ਦੇ ਘਰ ਆਉਂਦਾ ਹੈ, ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਧਮਕੀਆਂ ਦਿੰਦਾ ਹੈ। ਹਰਜਿੰਦਰ ਕੌਰ ਨੇ ਦੱਸਿਆ ਕਿ ਉਹ ਵਿਅਕਤੀ ਆਪਣੇ ਆਪ ਨੂੰ ਸੀਐੱਮ ਭਗਵੰਤ ਮਾਨ ਦਾ ਸਭ ਤੋਂ ਨਜ਼ਦੀਕੀ ਗਨ ਮੈਨ ਦਸਦਾ ਹੈ ਅਤੇ ਇਹ ਵੀ ਦਾਅਵਾ ਕਰਦਾ ਹੈ ਕਿ ਉਸ ਦੇ ਨਾਲ ਜਗਮੀਤ ਸਿੰਘ ਬਰਾੜ ਅਤੇ ਹਰਜਿੰਦਰ ਕੌਰ ਦੇ ਪਿੰਡ ਦੇ ਕੁਝ ਵਿਅਕਤੀਆਂ ਦੀ ਦੀ ਮਿਲੀਭੁਗਤ ਹੈ। ਉਸਨੇ ਅਪੀਲ ਕੀਤੀ ਕਿ ਪ੍ਰਸ਼ਾਸਨ ਉਸਦੀ ਮਦਦ ਕਰਕੇ ਇਸ ਮਸਲੇ ਦੀ ਡੂੰਘੀ ਜਾਂਚ ਕਰੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰੇ।

~ਕੁਲਵਿੰਦਰ ਕੌਰ ਬਾਜਵਾ

ਹਰਜਿੰਦਰ ਕੌਰ ਉੱਪਲ Read More »

ਰੱਬੀ ਕੰਡੋਲਾ

ਭਾਗ –99 ਇਹ ਇੰਟਰਵੀਊ ਫ਼ਿਲਮ ਅਦਾਕਾਰ ਅਤੇ ਲੇਖਕ ਰੱਬੀ ਕੰਡੋਲਾ ਨਾਲ 1 ਨਵੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਹਨਾਂ ਨਾਲ ਨਵੀਂ ਆ ਰਹੀ ਫ਼ਿਲਮ “ਮਸੰਦ” ਬਾਰੇ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਅਜਿਹੇ ਹੀ ਵਿਕਸਿਤ ਨਹੀਂ ਹੋਈ ਕਿ ਉਸ ਦੀ ਬਰਾਬਰੀ ਸਾਊਥ ਫਿਲਮ ਇੰਡਸਟਰੀ ਦੇ ਨਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬੀ ਇੰਡਸਟਰੀ ਵਿਚ ਤੁਸੀ ਜਿਸ ਦੀ ਮਦਦ ਕਰਦੇ ਹੋ ਉਹ ਹੀ ਤੁਹਾਡਾ ਮਾੜਾ ਕਰਦਾ ਹੈ। ਉਹਨਾਂ ਕਿਹਾ ਕਿ ਹੈ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਵੀ ਬਾਲੀਵੁੱਡ ਜਿਹਾ ਸਿਸਟਮ ਚੱਲਦਾ ਹੈ। ਜਦ ਕਿ ਸਾਊਥ ਫਿਲਮ ਇੰਡਸਟਰੀ ਦੇ ਲੋਕ ਇੱਕ ਦੂਜੇ ਲਈ ਖੜਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬੀ ਦਰਸ਼ਕ ਤੁਹਾਡੀ ਮਿਹਨਤ ਜਾਂ ਐਕਟਿੰਗ ਨਹੀਂ ਬਲਕਿ ਸੋਸ਼ਲ ਮੀਡੀਆ ਦੇ ਫੌਲੌਵਰਸ ਦੀ ਗਿਣਤੀ ਦੇਖਦੇ ਹਨ । ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੀਆਂ ਫ਼ਿਲਮਾਂ ਵਿੱਚ ਪੰਜਾਬ ਦਾ ਸੱਚ ਅਤੇ ਇਤਿਹਾਸ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਕਿ ਫਿਲਮ ਮਿੱਟੀ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਵੈੱਬ ਸੀਰੀਜ਼ ਦੀ ਸ਼ੁਰੂਆਤ ਕਰਨ ਦੀ ਸੋਚ ਰਹੇ ਹਨ। ਸਿੱਧੂਮੂਸੇਵਾਲਾ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਮਿੱਟੀ ਫਿਲਮ ਬਹੁਤ ਪਸੰਦ ਸੀ ਅਤੇ ਉਹ ਅਕਸਰ ਫ਼ਿਲਮ ਦੀ ਪ੍ਰਸ਼ੰਸਾ ਕਰਦਾ ਸੀ। ਰੱਬੀ ਕੰਡੋਲਾ ਨੇ ਫਿਲਮ “ਮਿੱਟੀ ਵਿਰਾਸਤ ਬੱਬਰਾਂ ਦੀ” ਬਾਰੇ ਡੂੰਘੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਇਤਿਹਾਸ ਜਾਂ ਸੱਚ ਨਹੀਂ ਦਬਾ ਸਕਦੀ ਅਤੇ ਫ਼ਿਲਮਾਂ ਦੇ ਜਰੀਏ ਸੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਰੱਬੀ ਕੰਦੋਲਾ ਨੇ ਕਿਹਾ ਕਿ ਸ਼ੁਰੂਆਤ ਵਿੱਚ ਉਹ ਭਗਵੰਤ ਮਾਨ ਦਾ ਸਮਰਥਨ ਕਰਦੇ ਸਨ ਪਰ ਸਿੱਧੂ ਦੀ ਮੌਤ ਤੋਂ ਬਾਅਦ ਉਹ ਸਰਕਾਰ ਦੀ ਕਾਰਗੁਜ਼ਾਰੀ ਤੋਂ ਬੇਹੱਦ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਸਿੱਧੂ ਮੂਸੇਵਾਲਾ ਦੀ ਜਾਨ ਬਚਾਈ ਜਾ ਸਕਦੀ ਸੀ। ਪੰਜਾਬ ਵਿਚ ਚੱਲ ਰਹੇ ਗੈਂਗਸਟਰ ਕਲਚਰ ਬਾਰੇ ਵੀ ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਫਿਲਮਾਂ ਬਣਾਉਣ ਲਈ ਉਸ ਨੂੰ ਜੋ ਮਿਹਨਤ ਕਰਨੀ ਪੈਂਦੀ ਹੈ ਜਿਵੇਂ ਕਿ ਇਤਿਹਾਸ ਬਾਰੇ ਜਾਨਣਾ ਅਤੇ ਕਿਤਾਬਾਂ ਪੜਨੀਆਂ ਆਦਿ, ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਫਿਰ ਵੀ ਲੋਕ ਕਿਹੋ ਜਿਹੀ ਪ੍ਰਤੀਕਿਰਿਆ ਦਿੰਦੇ ਹਨ । ਅਖੀਰ ਅੰਮ੍ਰਿਤਪਾਲ ਦੇ ਬਾਰੇ ਆਪਣਾ ਪੱਖ ਸਪਸ਼ਟ ਕਰਦੇ ਹੋਏ ਉਹਨਾਂ ਨੇ “ਮਸੰਦ” ਫਿਲਮ ਦੇ ਕੁਝ ਡਾਇਲਗ ਸਾਂਝੇ ਕੀਤੇ।

~ਕੁਲਵਿੰਦਰ ਕੌਰ ਬਾਜਵਾ

ਰੱਬੀ ਕੰਡੋਲਾ Read More »

ਸੁਖਦੀਪ ਸਿੰਘ ਚਕਰੀਆਂ

ਭਾਗ –98 ਇਹ ਇੰਟਰਵਿਊ ਬਾਕਸਰ ਸੁਖਦੀਪ ਸਿੰਘ ਚਕਰੀਆਂ ਅਤੇ ਉਨ੍ਹਾਂ ਦੇ ਪਿਤਾ ਨਾਲ ਜੋ ਕਿ ਉਨ੍ਹਾਂ ਦੇ ਕੋਚ ਵੀ ਹਨ, ਨਾਲ 30 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਸੁਖਦੀਪ ਨੇ ਆਪਣੇ ਬਾਕਸਰ ਬਣਨ ਦੀ ਕਹਾਣੀ ਅਤੇ ਬਾਕਸਿੰਗ ਦੀ ਸ਼ੁਰੂਆਤ ਬਾਰੇ ਖੁੱਲ ਕੇ ਗੱਲਬਾਤ ਕੀਤੀ। ਸੁਖਦੀਪ ਇੱਕ ਬਹੁਤ ਹੀ ਮਿਹਨਤੀ ਖਿਡਾਰੀ ਹਨ। ਉਸ ਦੇ ਪਿਤਾ ਜੀ ਨੇ ਦੱਸਿਆ ਕਿ ਉਹ ਇੱਕ ਯੋਗ ਅਤੇ ਰੱਬ ਵਲੋਂ ਨਿਵਾਜਿਆ ਖਿਡਾਰੀ ਹੈ। ਉਸ ਦੇ ਕੋਚ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਸੁਖਦੀਪ ਨੂੰ ਬਾਕਸਿੰਗ ਵੱਲ ਪ੍ਰੇਰਿਤ ਕੀਤਾ ਅਤੇ ਕਿਵੇਂ ਉਹਨਾਂ ਨੇ ਸੁਖਦੀਪ ਨੂੰ ਆਪਣਾ ਪੁੱਤਰ ਅਤੇ ਸੁਖਦੀਪ ਨੇ ਉਨ੍ਹਾਂ ਨੂੰ ਆਪਣੇ ਬਾਪ ਦਾ ਦਰਜਾ ਦਿੱਤਾ। ਸੁਖਦੀਪ ਨੇ ਦੱਸਿਆ ਕਿ ਉਹ 2018 ਦੇ ਵਿਚ ਪ੍ਰੋਫੈਸ਼ਨਲ ਟਰਨਡ ਹੋ ਗਿਆ ਸੀ। ਸੁਖਦੀਪ ਨੇ ਦੱਸਿਆ ਕਿ ਉਸ ਦੇ ਨਾਮ ਪਿੱਛੇ ਚਕਰੀਆਂ ਸ਼ਬਦ ਉਸ ਦੇ ਪਿੰਡ ਦੀ ਪ੍ਰਤੀਨਿਧਤਾ ਕਰਦਾ ਹੈ। ਸੁਖਦੀਪ ਬਾਕਸਿੰਗ ਰਿੰਗ ਵਿਚ ਉਤਰਨ ਤੋਂ ਪਹਿਲਾਂ ਕੋਈ ਹੋਰ ਗੀਤ ਸੁਨਣ ਦੀ ਬਜਾਏ “ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ” ਲਵਾਉਂਦਾ ਹੈ। ਉਸ ਦੇ ਪਿਤਾ ਜੀ ਨੇ ਕਿਹਾ ਕਿ ਹਰ ਇਕ ਪਿੰਡ ਦੇ ਲੋਕਾਂ ਅਤੇ ਐਨ ਆਰ ਆਈਜ਼ ਨੂੰ ਮਿਲ ਕੇ ਬੱਚਿਆਂ ਨੂੰ ਖੇਡਾਂ ਵਿੱਚ ਲਾਉਣਾ ਚਾਹੀਦਾ ਹੈ। ਇਸ ਇੰਟਰਵਿਊ ਵਿਚ ਸੁਖਦੀਪ ਅਤੇ ਉਸ ਦੇ ਪਿਤਾ ਜੀ ਨੇ ਸੁਖਦੀਪ ਦੀ ਸਖਤ ਮਿਹਨਤ, ਅਨੁਸ਼ਾਸਨ ਅਤੇ ਸਖ਼ਤ ਟ੍ਰੇਨਿੰਗ ਬਾਰੇ ਸਾਰੀ ਗੱਲਬਾਤ ਸਾਂਝੀ ਕੀਤੀ। ਉਹਨਾਂ ਨੇ ਸੁਖਦੀਪ ਦੇ ਕੋਚਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਜੇ ਸੁਖਦੀਪ ਬਹੁਤ ਕੁਝ ਪ੍ਰਾਪਤ ਕਰੇਗਾ। ਉਨ੍ਹਾਂ ਦੱਸਿਆ ਕਿ ਸੁਖਦੀਪ ਇਕ ਸਖ਼ਤ ਮਿਹਨਤ ਕਰਨ ਵਾਲਾ, ਅਨੁਸਾਸ਼ਨ ਵਿਚ ਰਹਿਣ ਵਾਲਾ, ਈਰਖਾ,ਨਿੰਦਿਆ, ਚੁਗਲੀ ਤੋਂ ਦੂਰ ਰਹਿਣ ਵਾਲਾ ਅਤੇ ਤਰੱਕੀਪਸੰਦ ਵਿਅਕਤੀ ਹੈ। ਸੁਖਦੀਪ ਨੇ ਦੱਸਿਆ ਕਿ ਕਿਵੇਂ ਉਸ ਦੇ ਕੋਚ ਉਸਨੂੰ ਹਰ ਹਲਾਤ ਵਿਚ ਨਾ ਥੱਕਣ, ਨਾ ਰੁਕਣ ਅਤੇ ਨਾ ਝੁਕਣ ਬਾਰੇ ਸਮਝਾਉਂਦੇ ਹਨ। ਸੁਖਦੀਪ ਦੇ ਮਾਪੇ ਉਸਦਾ ਬਹੁਤ ਜ਼ਿਆਦਾ ਸਾਥ ਦਿੰਦੇ ਹਨ। ਸੁਖਦੀਪ ਹੁਣ ਤੱਕ ਤਿੰਨ ਟਾਈਟਲ , ਆਈ ਬੀ ਏ ਇੰਟਰਨੈਸ਼ਨਲ ਕਾਂਟੀਨੈਂਟਲ ਚੈਂਪੀਅਨਸ਼ਿਪ, ਆਈ ਬੀ ਏ ਇੰਟਰਨੈਸ਼ਨਲ ਟਾਈਟਲ, ਕੈਨੇਡੀਅਨ ਟਾਈਟਲ ਜਿੱਤ ਚੁੱਕੇ ਹਨ। ਭਵਿੱਖ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਸੁਖਦੀਪ ਕਦੇ ਹੰਕਾਰ ਵਿੱਚ ਨਹੀਂ ਆਉਂਦਾ। ਅਖੀਰ ਵਿੱਚ ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਬੱਚੇ ਸਿੱਖੀ ਨਾਲ ਬਹੁਤ ਪਿਆਰ ਕਰਦੇ ਹਨ।

~ਕੁਲਵਿੰਦਰ ਕੌਰ ਬਾਜਵਾ

ਸੁਖਦੀਪ ਸਿੰਘ ਚਕਰੀਆਂ Read More »

ਰੂਹੀ ਦੀਦਾਰ

ਭਾਗ –97 ਇਹ ਇੰਟਰਵੀਊ ਗਾਇਕ ਅਤੇ ਲਿਖਾਰੀ ਦੀ ਰੂਹੀ ਦੀਦਾਰ ਨਾਲ 28 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ ਪੇਸ਼ੇ ਵਜੋਂ ਨਵੇਂ ਕਲਾਕਾਰਾਂ ਨੂੰ ਸੰਗੀਤ ਸਿਖਾਉਂਦੇ ਹਨ। ਉਨ੍ਹਾਂ ਦੱਸਿਆ ਕਿ ਲੱਗਭੱਗ ਪਿਛਲੇ 7 ਸਾਲ ਵਿੱਚ ਉਨ੍ਹਾਂ ਕੋਲੋਂ 4 ਤੋਂ 5 ਹਜ਼ਾਰ ਲੋਕ ਸੰਗੀਤ ਸਿੱਖ ਕੇ ਗਏ ਹਨ। ਰੂਹੀ ਦੀਦਾਰ ਨੇ ਦੱਸਿਆ ਕਿ ਉਸ ਦੇ ਪਿਤਾ ਜੀ ਸੂਫ਼ੀ ਸੰਗੀਤ ਸੁਣਨ ਦੇ ਸ਼ੌਕੀਨ ਹੁੰਦੇ ਸਨ ਅਤੇ ਇਥੋਂ ਹੀ ਉਸ ਦੀ ਰੁਚੀ ਸੰਗੀਤ ਵੱਲ ਪੈਦਾ ਹੋਣੀ ਸ਼ੁਰੂ ਹੋਈ ਸੀ। ਉਨ੍ਹਾਂ ਦੱਸਿਆ ਕਿ 9- 10 ਸਾਲ ਦੀ ਉਮਰ ਵਿਚ ਹੀ ਉਸ ਨੇ ਸੰਗੀਤ ਸ਼ੁਰੂ ਕਰ ਦਿੱਤਾ ਸੀ ਅਤੇ ਅੱਜ ਉਸ ਨੂੰ ਇਸ ਖੇਤਰ ਵਿੱਚ 18 ਤੋਂ 20 ਸਾਲ ਹੋ ਗਏ ਹਨ। ਰੂਹੀ ਦੀਦਾਰ ਨੇ ਕਿਹਾ ਕਿ ਸੋਹਣੀ ਆਵਾਜ਼ ਇੱਕ ਕੁਦਰਤੀ ਤੋਹਫ਼ਾ ਹੁੰਦੀ ਹੈ ਪਰ ਸੰਗੀਤ ਸਿੱਖ ਕੇ ਅਵਾਜ਼ ਨੂੰ ਹੋਰ ਜਿਆਦਾ ਨਿਖਾਰਿਆ ਜਾ ਸਕਦਾ ਹੈ। ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਦਰਸ਼ਕਾਂ ਲਈ ਇੱਕ ਗੀਤ ਗਾਇਆ। ਉਨ੍ਹਾਂ ਕਿਹਾ ਕਿ ਗਾਣਿਆਂ ਨੂੰ ਸਿਰਫ਼ ਮਨੋਰੰਜਨ ਦੇ ਲਈ ਸੁਣਨਾ ਚਾਹੀਦਾ ਹੈ ਨਾ ਕਿ ਅਸਲ ਜ਼ਿੰਦਗੀ ਵਿੱਚ ਲਾਗੂ ਕਰਨਾ ਚਾਹੀਦਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਉਸ ਦਾ ਪੂਰੀ ਇੰਡਸਟਰੀ ਤੇ ਬਹੁਤ ਡੂੰਘਾ ਅਸਰ ਹੋਇਆ ਹੈ। ਆਪਣੇ ਸੰਘਰਸ਼ ਦੇ ਸਮੇਂ ਦੀ ਗੱਲ ਕਰਦਿਆਂ ਉਹਨਾਂ ਨੇ ਕੁਝ ਕੰਟਰੋਵਰਸੀਆਂ ਬਾਰੇ ਵੀ ਗੱਲਬਾਤ ਕੀਤੀ। ਇੱਕ ਕਲਾਕਾਰ ਦੀ ਸਹੀ ਪ੍ਰੀਭਾਸ਼ਾ ਦਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿਸਮਤ ਅਤੇ ਮਿਹਨਤ ਦੇ ਸੁਮੇਲ ਨਾਲ ਕਾਮਯਾਬੀ ਮਿਲਦੀ ਹੈ। ਅਖੀਰ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਦਸਦੇ ਹੋਏ ਉਨ੍ਹਾਂ ਨੇ ਆਪਣਾ ਇਕ ਹਿੱਟ ਗੀਤ ਗਾਇਆ। ~ਕੁਲਵਿੰਦਰ ਕੌਰ ਬਾਜਵਾ

ਰੂਹੀ ਦੀਦਾਰ Read More »

ਗੰਗਵੀਰ ਸਿੰਘ ਰਠੌਰ

ਭਾਗ –96 ਇਹ ਇੰਟਰਵਿਊ ਗੰਗਵੀਰ ਸਿੰਘ ਰਠੌਰ ਦੇ ਨਾਲ 26 ਅਕਤੂਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਪਾਣੀ ਦੇ ਘਟਦੇ ਪੱਧਰ ਨੂੰ ਲੈ ਕੇ ਜੋ ਰਿਪੋਰਟਾਂ ਛਪ ਰਹੀਆਂ ਹਨ ਉਹ ਬਿਲਕੁਲ ਸਹੀ ਹਨ ਕਿਉਕਿ ਪੰਜਾਬ ਦੇ ਜ਼ਿਆਦਾਤਰ ਪਾਣੀ ਵਾਲੇ ਇਲਾਕੇ ਡਾਰਕ ਜ਼ੋਨ ਐਲਾਨ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਪਾਣੀ ਦੀ ਜਿੰਨੀ ਖਪਤ ਹੋ ਰਹੀ ਹੈ ਓਨੀ ਭਰਪਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਹੀ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਪਰ ਪੰਜਾਬ ਵਿਚ ਸਰਕਾਰ ਜਾਂ ਅਧਿਕਾਰੀ ਉਹ ਚਿੰਤਤ ਨਹੀਂ ਹਨ ਜਿੰਨੇ ਬਾਕੀ ਸੂਬਿਆਂ ਦੇ ਗੰਭੀਰ ਹਨ। ਪੰਜਾਬ ਵਿੱਚ ਨਹਿਰਾਂ ਪੱਕੀਆਂ ਕਰਨ ਅਤੇ ਨਹਿਰਾਂ ਵਿੱਚ ਪਲਾਸਟਿਕ ਸ਼ੀਟ ਵਿਛਾਏ ਜਾਣ ਵਾਲੇ ਮੁੱਦੇ ਤੇ ਉਨ੍ਹਾਂ ਨੇ ਖੁੱਲ ਕੇ ਗੱਲਬਾਤ ਕੀਤੀ। ਦੂਜੇ ਪਾਸੇ ਸਰਹੰਦ ਦੀ ਵੱਡੀ ਨਹਿਰ ਜੋ ਸਤਲੁਜ ਨੂੰ ਸਪਲਾਈ ਦਿੰਦੀ ਹੈ, ਉਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨਹਿਰ ਦੇ ਕਿਨਾਰੇ ਤੇ ਅੰਗਰੇਜ਼ਾਂ ਦੇ ਸਮੇਂ ਦੇ ਬਣੇ ਡਾਕ- ਬੰਗਲਿਆਂ ਨੂੰ ਟੂਰਿਜ਼ਮ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਾਣੀ ਦੀ ਜ਼ਿਆਦਾ ਉਪਲਬਧਤਾ ਦਿਖਾਉਣ ਲਈ ਨਹਿਰਾਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ। ਮੱਤੇਵਾੜਾ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਗਿਆ ਹੈ ਪਰ ਇਹ ਮਸਲਾ ਅਜੇ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਰਪੋਰੇਟਸ ਸਰਕਾਰਾਂ ਨੂੰ ਬਲੈਕ ਮੇਲ ਕਰਦੇ ਹਨ ਕਿ ਉਨ੍ਹਾਂ ਦੇ ਖਿਲਾਫ ਕੋਈ ਐਕਸ਼ਨ ਨਾ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਕਿਵੇਂ ਫੈਕਟਰੀਆਂ ਦੇ ਕਾਰਨ ਪੰਜਾਬ ਦਾ ਦਰਿਆਈ ਪਾਣੀ ਅਤੇ ਆਮ ਜਨ-ਜੀਵਨ ਪ੍ਰਭਾਵਿਤ ਹੁੰਦਾ ਹੈ। ਚੱਪੜ ਚਿੜੀ ਦੇ ਇਤਿਹਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੋਹਾਲੀ ਏਅਰਪੋਰਟ ਦਾ ਨਾਮ “ਬਾਬਾ ਬੰਦਾ ਸਿੰਘ ਬਹਾਦਰ” ਦੇ ਨਾਮ ਤੇ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰਦਾਸ ਮਾਨ ਦੇ ਗਾਣੇ ਅਤੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਵਿੱਚ ਅਲੋਚਨਾ ਬਰਦਾਸ਼ਤ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਗਾਣਾ, ਉਨ੍ਹਾਂ ਦਾ ਤੰਗ ਨਜ਼ਰੀਆ ਪੇਸ਼ ਕਰਦਾ ਹੈ। ਅਖੀਰ ਉਨ੍ਹਾਂ ਦੱਸਿਆ ਕਿ ਪਾਣੀ ਅਤੇ ਮੱਤੇਵਾੜਾ ਜੰਗਲ ਵਾਲੇ ਮੁੱਦੇ ਤੇ ਲੋਕ ਜਾਗਰੂਕ ਹੋ ਰਹੇ ਹਨ ਅਤੇ ਇਸ ਮੁਹਿੰਮ ਨਾਲ ਜੁੜੇ ਰਹੇ ਹਨ।

~ਕੁਲਵਿੰਦਰ ਕੌਰ ਬਾਜਵਾ

ਗੰਗਵੀਰ ਸਿੰਘ ਰਠੌਰ Read More »

ਤਰਸੇਮ ਸਿੰਘ ਮੋਰਾਂਵਾਲੀ

ਭਾਗ –95 ਇਹ ਇੰਟਰਵੀਊ ਤਰਸੇਮ ਸਿੰਘ ਮੋਰਾਂਵਾਲੀ ਨਾਲ 23 ਅਕਤੂਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇਹ ਇੰਟਰਵਿਊ ਵਿਚ ਉਨ੍ਹਾਂ ਨਾਲ ਸਮਾਜਿਕ ਅਤੇ ਪੰਥਕ ਤੱਥਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾ ਆਸ਼ਾਵਾਦੀ ਹੁੰਦੇ ਹਨ ਕਿਉਂਕਿ ਸਾਡਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜੋ ਲੋਕ ਆਸ਼ਾਵਾਦੀ ਰਹੇ ਹਨ ਉਨ੍ਹਾਂ ਨੇ ਹੀ ਜੀਵਨ ਵਿੱਚ ਕੁਝ ਕਰ ਕੇ ਦਿਖਾਇਆ ਹੈ ਨਹੀਂ ਤਾਂ ਨਿਰਾਸ਼ਾਵਾਦੀ ਲੋਕ ਆਪਣੇ ਆਪ ਲਈ ਵੀ ਕੁਝ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਅਜਿਹੀ ਹੈ ਜਿਸ ਨੇ ਇਨੀ ਵਾਰ ਦਿੱਲੀ ਤੇ ਫਤਿਹ ਹਾਸਿਲ ਕੀਤੀ ਹੈ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ। ਉਨ੍ਹਾਂ ਨੇ ਘੱਲੂਘਾਰਾ ਦੀ ਇਕ ਘਟਨਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿੱਖ ਧਰਮ ਨੇ ਬਹੁਤ ਕੁਰਬਾਨੀਆਂ ਕੀਤੀਆਂ ਹਨ ਅਤੇ ਸਿੱਖਾਂ ਵਿਚ ਹਮੇਸ਼ਾ ਦੇਣਾ ਹੁੰਦਾ ਹੈ, ਲੈਣਾ ਕਿਸੇ ਤੋਂ ਕੁਝ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਿੱਖ ਨੂੰ ਹਮੇਸ਼ਾ ਪਰਉਪਕਾਰੀ ਹੋਣਾ ਚਾਹੀਦਾ ਹੈ ਅਤੇ ਆਸ਼ਾਵਾਦੀ ਰਹਿਣ ਦੀ ਸ਼ਕਤੀ ਗੁਰਬਾਣੀ ਅਤੇ ਸਾਖੀਆਂ ਵਿਚੋਂ ਮਿਲਦੀ ਹੈ। ਫੇਸਬੁੱਕ ਤੇ ਲੋਕਾਂ ਦੁਆਰਾ ਇਕ-ਦੂਜੇ ਦੀ ਨਿੰਦਿਆ ਕਰਨ ਬਾਰੇ ਅਤੇ ਸੋਸ਼ਲ ਮੀਡੀਆ ਦੇ IT ਸੈੱਲਾਂ ਦੁਆਰਾ ਕਿਸੇ ਖਾਸ ਇਨਸਾਨ ਦੀ ਸਖਸ਼ੀਅਤ ਨੂੰ ਦਾਗ਼ਦਾਰ ਬਨਾਉਣ ਦੇ ਯਤਨਾਂ ਬਾਰੇ ਤਰਸੇਮ ਸਿੰਘ ਮੋਰਾਂਵਾਲਿਆਂ ਨੇ ਚਰਚਾ ਕਰਦਿਆਂ ਕਿਹਾ ਕਿ ਲੋਕਾਂ ਤੇ ਨਿੱਜ ਭਾਰੂ ਹੋ ਗਿਆ ਹੈ ਅਤੇ ਜੋ ਹੱਕ ਸੱਚ ਦੀ ਗੱਲ ਕਰਦਾ ਹੈ ਉਸ ਦੇ ਖਿਲਾਫ ਗਲਤ ਬਿਰਤਾਂਤ ਸਿਰਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਇਨਸਾਨ ਦੇ ਨਾਲ ਪਰਮਾਤਮਾ ਹੁੰਦਾ ਹੈ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਐਸਜੀਪੀਸੀ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਇਤਿਹਾਸਕ ਇਮਾਰਤਾਂ ਬਣਾਈਆਂ ਗਈਆਂ ਸਨ ਉਨ੍ਹਾਂ ਦੇ ਬਦਲੇ ਵਿਦਿਅਕ ਅਦਾਰਿਆਂ ਤੇ ਪੈਸਾ ਖਰਚਣਾ ਚਾਹੀਦਾ ਸੀ ਅਤੇ ਅਧਿਆਤਮਕ ਵਿਦਿਆ ਅਤੇ ਦੁਨਿਆਵੀ ਵਿੱਦਿਆ ਦਾ ਪ੍ਰਬੰਧ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪਰਦੇਸੀਆਂ ਨੂੰ ਆਪਣਾ ਪਿਛੋਕੜ ਨਹੀਂ ਭੁੱਲਣਾ ਚਾਹੀਦਾ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਚਾਹੀਦਾ ਹੈ। ਤਰਸੇਮ ਸਿੰਘ ਮੋਰਾਂ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਏਜੰਸੀਆਂ ਦੁਆਰਾ ਇਹ ਏਅਰ ਪੋਰਟਾਂ ਤੇ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਕੁਝ ਲੋਕ ਉਨ੍ਹਾਂ ਨੂੰ ਆਰ ਐਸ ਐਸ ਨਾਲ ਸਬੰਧਤ ਵੀ ਦੱਸਦੇ ਹਨ ਪਰ ਅਜਿਹਾ ਕੁਝ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹੈ ਦੀਪ ਸਿੱਧੂ ਇੱਕ ਜ਼ਜਬਾਤੀ ਇਨਸਾਨ ਸੀ ਜੋ ਪੰਥ ਲਈ ਕੁਝ ਕਰਨਾ ਚਾਹੁੰਦਾ ਸੀ। ਭਾਈ ਅੰਮ੍ਰਿਤਪਾਲ ਸਿੰਘ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਸ ਨੂੰ ਕੁਝ ਸਮਾਂ ਦੇਣਾ ਚਾਹੀਦਾ ਹੈ ਅਤੇ ਅਜਿਹੇ ਕੁੱਝ ਵਿਚਾਰ ਜਾਂਦੀਆਂ ਹਨ ਜੋ ਸਪਸ਼ਟ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਭਗਤ ਸਿੰਘ ਬਾਰੇ ਅਤੇ ਭਗਤ ਸਿੰਘ ਦੇ ਪਿਛੋਕੜ ਬਾਰੇ ਵੀ ਖੁੱਲ ਕੇ ਗੱਲਬਾਤ ਕੀਤੀ। ਸਿੱਖ ਕੌਮ ਦੇ ਗੱਦਾਰਾਂ ਬਾਰੇ ਗੱਲ ਕਰਦਿਆਂ ਤਰਸੇਮ ਸਿੰਘ ਮੋਰਾਂ ਵਾਲਿਆਂ ਨੇ ਕਿਹਾ ਕਿ ਉਹ ਪੰਥ ਲਈ ਹਮੇਸ਼ਾਂ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਜੋ ਕੁਝ ਬਿਰਤਾਂਤ ਫੇਸ ਬੁੱਕ ਤੇ ਰਚਿਆ ਜਾਂਦਾ ਹੈ ਅਜਿਹਾ ਅਸਲ ਜ਼ਿੰਦਗੀ ਵਿੱਚ ਕੁਝ ਨਹੀਂ ਹੁੰਦਾ। ਤਰਸੇਮ ਸਿੰਘ ਮੋਰਾਂਵਾਲਿਆਂ ਨੇ ਕਿਹਾ ਕਿ ਕਿਸੇ ਇੱਕ ਸਖਸ਼ੀਅਤ ਦੀ ਤੁਲਨਾ ਦੂਜੇ ਨਾਲ ਨਹੀਂ ਕਰਨੀ ਚਾਹੀਦੀ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਦਾ ਵਿਰੋਧ ਨਹੀਂ ਕਰਦੇ ਪਰ ਕੁਝ ਅਜਿਹੇ ਨਾਂ ਹਨ ਜਿਨ੍ਹਾਂ ਤੇ ਸਪੱਸ਼ਟੀਕਰਨ ਹੋਣਾ ਚਾਹੀਦਾ ਹੈ।

~ਕੁਲਵਿੰਦਰ ਕੌਰ ਬਾਜਵਾ

ਤਰਸੇਮ ਸਿੰਘ ਮੋਰਾਂਵਾਲੀ Read More »

ਕਮਲਜੀਤ ਸਿੰਘ ਬਰਾੜ

ਭਾਗ –94 ਇਹ ਇੰਟਰਵਿਊ ਕਾਂਗਰਸ ਦੇ ਯੂਥ ਆਗੂ ਕਮਲਜੀਤ ਸਿੰਘ ਬਰਾੜ ਨਾਲ 21 ਅਕਤੂਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਊ ਦੇ ਸ਼ੁਰੂਆਤ ਵਿਚ ਭਗਵੰਤ ਮਾਨ ਬਾਰੇ ਕਮੇਂਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਇਕ ਕਮਜ਼ੋਰ ਸਰਕਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦਾ ਪੈਸਾ ਲੁੱਟ ਕੇ ਇਸ਼ਤਿਹਾਰਬਾਜ਼ੀ ਕਰ ਰਹੀ ਹੈ ਅਤੇ ਪੰਜਾਬ ਦਾ ਮੀਡੀਆ ਵੀ ਵਿੱਕ ਚੁੱਕਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਕਹਿੰਦੇ ਹਨ ਕਿ ਅੰਮ੍ਰਿਤਪਾਲ ਸਿੰਘ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਪਾਲ ਨੇ ਅਜਿਹਾ ਕੁਝ ਨਹੀਂ ਕੀਤਾ ਜਿਸ ਕਰਕੇ ਉਸ ਦੀ ਜਾਂਚ ਕੀਤੀ ਜਾਵੇ। ਮਨਮੋਹਨ ਸਿੰਘ ਅਤੇ ਜਨਰਲ ਜੇ ਜੇ ਸਿੰਘ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਕਦੇ ਵੀ ਸਿੱਖ ਰਾਜ ਦੇ ਵਿਰੋਧ ਵਿਚ ਨਹੀਂ ਰਹੀ। ਉਨ੍ਹਾਂ ਕਿਹਾ ਕਿ ਉਹ ਹਰ ਉਸ ਵਿਅਕਤੀ ਦੀ ਸਪੋਰਟ ਕਰਦੇ ਹਨ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ। ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਨ ਵਾਲਿਆਂ ਬਾਰੇ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਜਿਸ ਦੀ ਸਮਾਜ ਨੂੰ ਕੋਈ ਦੇਣ ਨਹੀਂ, ਉਹ ਦੂਜਿਆਂ ਨੂੰ ਗ਼ਲਤ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਦੇ ਖਿਲਾਫ਼ ਨਹੀਂ ਬਲਕਿ ਇੰਦਰਾ ਗਾਂਧੀ ਦੇ ਖਿਲਾਫ ਬੋਲਦੇ ਹਨ ਅਤੇ ਭਵਿੱਖ ਵਿੱਚ ਵੀ ਬੋਲਦੇ ਰਹਿਣਗੇ ਅਤੇ ਇਸ ਲਈ ਹਾਈਕਮਾਂਡ ਉਨ੍ਹਾਂ ਨੂੰ ਪਾਰਟੀ ਵਿੱਚੋਂ ਵੀ ਕੱਢ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਨ ਪਿੱਛੇ ਉਨ੍ਹਾਂ ਦਾ ਕੋਈ ਨਿੱਜੀ ਸਵਾਰਥ ਨਹੀਂ ਹੈ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਹੱਕ ਵਿੱਚ ਨਹੀਂ ਖੜ ਰਿਹਾ ਕਿਉਂਕਿ ਉਸ ਕੋਲ ਪਾਵਰ ਨਹੀਂ ਹੈ। ਉਨ੍ਹਾਂ ਕਿਹਾ ਕਿ ਆਰ ਐੱਸ ਐੱਸ ਰਾਘਵ ਚੱਡਾ, ਕੇਜਰੀਵਾਲ ਅਤੇ ਪੰਜਾਬ ਵਿਚ AAP ਨੂੰ ਚਲਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਵਿੱਚ ਜਾਂ ਸੱਤਾ ਵਿੱਚ ਰਹਿ ਕੇ ਵੀ ਸਿੱਖ ਪੰਥ ਦੇ ਹੱਕ ਵਿੱਚ ਖੜ੍ਹੇ ਰਹਿਣਗੇ।

~ਕੁਲਵਿੰਦਰ ਕੌਰ ਬਾਜਵਾ

ਕਮਲਜੀਤ ਸਿੰਘ ਬਰਾੜ Read More »

ਪੱਤਰਕਾਰ ਬਲਜੀਤ ਪਰਮਾਰ

ਭਾਗ –93 ਇਹ ਇੰਟਰਵੀਊ ਸੀਨੀਅਰ ਪੱਤਰਕਾਰ ਬਲਜੀਤ ਪਰਮਾਰ ਦੇ ਨਾਲ 19 ਅਕਤੂਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਦੱਸਿਆ ਕਿ ਅੱਜ ਤੋਂ 20 ਸਾਲ ਪਹਿਲਾਂ ਪੰਜਾਬ ਵਿੱਚ ਗੈਂਗਸਟਰ ਨਿੱਜੀ ਦੁਸ਼ਮਣੀ ਕਾਰਨ ਬਣਦੇ ਸਨ ਜੋ ਕਿ ਅਜਿਹਾ ਕਲਚਰ ਸੀ। ਪਰ ਉਸ ਤੋਂ ਬਾਅਦ ਬਾਰਡਰ ਏਰੀਆ ਹੋਣ ਕਾਰਨ ਲੋਕਾਂ ਨੂੰ ਆਤਮ ਰੱਖਿਆ ਲਈ ਸਰਕਾਰ ਦੁਆਰਾ ਹਥਿਆਰਾਂ ਦੇ ਲਾਇਸੈਂਸ ਦਿੱਤੇ ਗਏ ਅਤੇ ਉਹ ਹਥਿਆਰ ਸਿਰਫ ਆਤਮ-ਰੱਖਿਆ ਲਈ ਹੁੰਦੇ ਸਨ, ਜਿਨ੍ਹਾਂ ਦੀਆਂ ਕੁਝ ਸੀਮਾਵਾਂ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਜੋ ਹਥਿਆਰ ਗੈਂਗਸਟਰ ਕੋਲ ਹੁੰਦੇ ਹਨ, ਉਹ ਬਿਨਾਂ ਲਾਇਸੈਂਸ ਦੇ ਹੁੰਦੇ ਹਨ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਪ੍ਰਾਪਤ ਕੀਤੇ ਹੁੰਦੇ ਹਨ। ਜਿੰਨਾ ਦਾ ਇਸਤੇਮਾਲ ਵੀ ਗੈਰ ਕਾਨੂੰਨੀ ਗਤੀਵਿਧੀਆਂ ਲਈ ਕੀਤਾ ਜਾਂਦਾ ਹੈ। ਪੱਤਰਕਾਰ ਬਲਜੀਤ ਪਰਮਾਰ ਨੇ ਕਿਹਾ ਕਿ ਸਰਕਾਰ ਜਿੰਨੀ ਮਰਜ਼ੀ ਸਖਤੀ ਕਰ ਲਵੇ ਪਰ ਫੇਰ ਵੀ ਹਥਿਆਰਾਂ ਅਤੇ ਡਰੱਗ ਦੀ ਸਮਗਲਿੰਗ ਬੰਦ ਨਹੀਂ ਕਰ ਸਕਦੀ ਕਿਉਂਕਿ ਇਹ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੰਭੀਰ ਮੁੱਦਾ ਇਹ ਹੈ ਕਿ ਜਦੋਂ ਅਪਰਾਧੀਆਂ ਕੋਲ ਗੈਰ-ਕਾਨੂੰਨੀ ਹਥਿਆਰ ਇੱਕ ਵਾਰ ਸਮਗਲ ਹੋਕੇ ਪਹੁੰਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਗੋਲੀਆਂ ਕਿੱਥੋਂ ਅਤੇ ਕਿਸ ਦੁਆਰਾ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਤਰਾਸਦੀ ਹੈ ਕਿ ਇਥੇ ਕਨੂੰਨ ਲਾਗੂ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੁਆਰਾ ਆਪਣੀ ਨਾਕਾਮਯਾਬੀ ਨੂੰ ਢੱਕਣ ਲਈ, ਸਟੇਟ ਅਤੇ ਏਜੰਸੀਆਂ ਦਾ ਗੈਂਗਸਟਰਾਂ ਪਿੱਛੇ ਹੱਥ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡੀ ਜੀ, ਚੀਫ਼ ਸੈਕਰੇਟਰੀ ਅਤੇ ਡੀ ਸੀ ਮੰਤਰੀਆਂ ਲਈ ਕਠਪੁਤਲੀਆਂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹੇ 40 ਪਰਿਵਾਰ ਹਨ ਜਿਨ੍ਹਾਂ ਦਾ ਨੈਕਸਸ ਬਹੁਤ ਵੱਡਾ ਹੈ ਅਤੇ ਹਰ ਵਿਭਾਗ ਵਿੱਚ ਉਨ੍ਹਾਂ ਦੇ ਮੈਂਬਰ ਲੱਗੇ ਹੋਏ ਹਨ। ਉਨ੍ਹਾਂ ਨੇ ਬਾਦਲਾਂ ਬਾਰੇ ਵੀ ਖੁੱਲ ਕੇ ਗੱਲਬਾਤ ਕੀਤੀ। ਸਿੱਧੂ ਮੂਸੇਵਾਲਾ ਦੇ ਕਤਲ ਕੇਸ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੇਸ ਕਿਸੇ ਸਹੀ ਦਿਸ਼ਾ ਵਿਚ ਨਹੀਂ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕੁਝ ਤਬਦੀਲੀਆਂ ਆਉਣਗੀਆਂ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦੀ ਅਜਿਹੀ ਚਾਰਜਸ਼ੀਟ ਨੂੰ ਪੜ੍ਹ ਕੇ ਹਾਸਾ ਆਉਂਦਾ ਹੈ ਅਤੇ ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ। ਅਖੀਰ ਬੀਐਸਐਫ਼ ਅਤੇ ਭਾਰਤ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਉਨ੍ਹਾਂ ਨੇ ਕਿਹਾ ਕਿ ਨਾ ਹੀ ਲੌਰੇਂਸ ਬਿਸ਼ਨੋਈ ਦੀ ਪੂਰੀ ਤਰ੍ਹਾਂ ਕਾਰਵਾਈ ਹੋਵੇਗੀ ਅਤੇ ਨਾ ਹੀ ਇਨਸਾਫ ਦਿੱਤਾ ਜਾਵੇਗਾ।

~ ਕੁਲਵਿੰਦਰ ਕੌਰ ਬਾਜਵਾ

ਪੱਤਰਕਾਰ ਬਲਜੀਤ ਪਰਮਾਰ Read More »