ਵਰੀ ਰਾਏ

ਭਾਗ –88 ਇਹ ਇੰਟਰਵੀਊ ਗੀਤਕਾਰ ਵਰੀ ਰਾਏ ਨਾਲ 8 ਅਕਤੂਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਵਰੀ ਰਾਏ ਆਪਣੇ ਲਿਖੇ ਹੋਏ ਗੀਤ ਗਾਇਕ ਕੰਵਰ ਗਰੇਵਾਲ ਨੂੰ ਦਿੰਦੇ ਹਨ ਅਤੇ ਉਹਨਾਂ ਦੇ ਪਹਿਲੇ ਹੀ ਦੋ ਗੀਤ ਸਰਕਾਰ ਵੱਲੋਂ ਬੈਨ ਕਰ ਦਿੱਤੇ ਗਏ ਹਨ। ਇੰਟਰਵੀਊ ਦੀ ਸ਼ੁਰੂਆਤ ਉਹਨਾਂ ਨੇ ਆਪਣਾ ਇੱਕ ਗੀਤ ਗਾਇਆ। ਉਨ੍ਹਾਂ ਨੇ ਕਿਹਾ ਕਿ ਇਹ ਗੀਤ, ਕਵਿਤਾ ਅਤੇ ਗ਼ਜ਼ਲਾਂ ਆਦਿ ਲਿਖਣਾ ਇਕ ਤਰ੍ਹਾਂ ਦਾ ਅਭਿਆਸ ਹੁੰਦਾ ਹੈ। ਉਹ 2012 ਤੋਂ ਭਾਵ ਆਪਣੇ ਕਾਲਜ ਦੇ ਸਮੇਂ ਤੋਂ ਹੀ ਲਿਖ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ ਨਾਲ ਕਲਾ ਨਿਖਰਦੀ ਜਾਂਦੀ ਹੈ। ਉਨ੍ਹਾਂ ਕਿਹਾ ਕਿ “ਰਿਹਾਈ” ਗੀਤ ਬਹੁਤ ਹੀ ਅਸਿੱਧੇ ਢੰਗ ਨਾਲ ਲਿਖਿਆ ਗਿਆ ਸੀ ਪਰ ਫਿਰ ਵੀ ਸਰਕਾਰ ਵੱਲੋਂ ਬੈਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਮਨ ਦੇ ਸਕੂਨ ਲਈ ਲਿਖਦੇ ਹਨ ਨਾ ਕਿ ਵਪਾਰਕ ਦ੍ਰਿਸ਼ਟੀਕੋਣ ਨਾਲ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਆਪਣੇ ਗੀਤ ਦੇਣ ਲਈ ਕੰਵਰ ਗਰੇਵਾਲ ਨੂੰ ਹੀ ਤਰਜੀਹ ਦੇਣਗੇ। ਵਰੀ ਰਾਏ ਦੂਜਿਆਂ ਨਾਲੋਂ ਵੱਖਰਾ ਅਤੇ ਡੂੰਘੀ ਸੋਚ ਤੇ ਲਿਖਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਏਕਤਾ ਵਿੱਚ ਨਹੀਂ ਰਹਿ ਸਕਦੇ ਕਿਉਂਕਿ ਇਹ ਜਾਤਾਂ ਵਿੱਚ ਵਿਸ਼ਵਾਸ ਰੱਖਦੇ ਹਨ। ਵਰੀ ਰਾਏ ਨੇ ਕਿਹਾ ਕਿ ਉਹ ਆਪਣੇ ਗੀਤਾਂ ਵਿੱਚ ਨਸ਼ਿਆਂ ਅਤੇ ਹਥਿਆਰਾਂ ਬਾਰੇ ਲਿਖ ਕੇ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਦੱਸਿਆ ਕਿ ਕਾਲਜ ਦੇ ਸਮੇਂ ਉਹ ਸਤਿੰਦਰ ਸਰਤਾਜ ਤੋਂ ਪ੍ਰਭਾਵਿਤ ਸਨ ਪਰ ਕਦੇ ਵੀ ਸੋਚਿਆ ਨਹੀਂ ਸੀ ਕਿ ਜ਼ਿੰਦਗੀ ਵਿਚ ਅੱਗੇ ਕੀ ਕਰਨਾ ਹੈ। ਅਖੀਰ ਵਰੀ ਰਾਏ ਨੇ ਦੱਸਿਆ ਕਿ ਉਹ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹਨ ਅਤੇ ਸਤਿੰਦਰ ਸਰਤਾਜ, ਦੇਬੀ ਮਖਸੂਸਪੁਰੀ ਅਤੇ ਗੁਰਸ਼ਬਦ ਦੇ ਗੀਤ ਪਸੰਦ ਕਰਦੇ ਹਨ।

~ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *