ਭਾਗ –86 ਇਹ ਇੰਟਰਵੀਊ ਲੱਖਾ ਸਿਧਾਣਾ ਨਾਲ 4 ਅਕਤੂਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿੱਚ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹਨਾਂ ਦੇ ਲਖਵੀਰ ਸਿੰਘ ਲੰਡਾ ਹਰੀਕੇ ਨਾਲ ਕੋਈ ਸੰਬੰਧ ਹਨ? ਲੱਖਾ ਸਿਧਾਣਾ ਨੇ ਕਿਹਾ ਕਿ ਜਦੋਂ ਉਹ ਗੈਂਗਸਟਰ ਸੀ, ਨਾ ਉਸ ਸਮੇਂ ਜਾਣਦਾ ਸੀ ਅਤੇ ਨਾ ਹੀ ਹੁਣ ਅਜਿਹੇ ਵਿਅਕਤੀ ਨੂੰ ਜਾਣਦਾ ਹੈ। 2014 ਤੋਂ ਬਾਅਦ ਉਸ ਉੱਪਰ ਪੰਜਾਬ ਦੇ ਹੱਕ ਵਿੱਚ ਬੋਲਣ ਕਾਰਨ ਬਹੁਤ ਮੁਕੱਦਮੇ ਹੋਏ ਹਨ ਪਰ ਅਜਿਹੇ ਅਪਰਾਧਕ ਮਾਮਲੇ ਵਾਲਾ ਕੋਈ ਮੁਕੱਦਮਾ ਨਹੀਂ ਦਰਜ ਹੋਇਆ। ਪੱਤਰਕਾਰ ਨੇ ਲੱਖਾ ਸਿਧਾਣਾ ਨੂੰ ਕਿਹਾ ਕਿ ਤੁਹਾਡੇ ਖਿਲਾਫ਼ ਮੀਡੀਆ ਵਿਚ ਫਿਰੌਤੀ ਮੰਗਣ ਵਾਲੇ ਇਲਜ਼ਾਮ ਬਾਰੇ ਖ਼ਬਰ ਫੈਲਾਈ ਜਾ ਰਹੀ ਹੈ ਤਾਂ ਲੱਖਾਂ ਸਿਧਾਣਾਂ ਨੇ ਕਿਹਾ ਕਿ ਇਹ ਸਭ ਸਰਕਾਰ ਇਸ ਲਈ ਕਰ ਰਹੀ ਹੈ ਤਾਂ ਕਿ ਲੱਖਾ ਸਿਧਾਣਾ ਪੰਜਾਬ ਦੇ ਹੱਕਾਂ ਲਈ ਆਵਾਜ਼ ਨਾ ਚੁੱਕੇ। ਆਪਣੇ ਉੱਪਰ ਲੱਗੇ ਹੋਏ ਇਲਜ਼ਾਮਾਂ ਨੂੰ ਨਕਾਰਦੇ ਹੋਏ ਲੱਖਾ ਸਿਧਾਣਾ ਨੇ ਕਿਹਾ ਕਿ ਜੇਕਰ ਉਸ ਜੇਲਾਂ ਵਿੱਚ ਬੰਦ ਗੈਂਗਸਟਰਾਂ ਨਾਲ ਨਾਲ ਸਬੰਧ ਹਨ ਤਾਂ ਸਰਕਾਰ ਦੀ ਇੰਟੈਲੀਜੈਂਸ ਇਥੇ ਫੇਲ ਨਜ਼ਰ ਆਉਂਦੀ ਹੈ। ਉਸ ਨੇ ਕਿਹਾ ਕਿ ਉਸ ਦੇ ਇਲਾਕੇ ਦੇ ਲੋਕ ਉਸਦਾ ਕਿਰਦਾਰ ਜਾਣਦੇ ਹਨ ਅਤੇ ਇਸੇ ਕਰਕੇ ਬਿਨਾਂ ਕਿਸੇ ਰਾਜਸੀ ਪਿਛੋਕੜ ਦੇ ਬਾਵਜੂਦ ਲੋਕਾਂ ਨੇ 28000 ਵੋਟਾਂ ਦੇ ਨਾਲ ਉਸਨੂੰ ਆਜ਼ਾਦ ਉਮੀਦਵਾਰ ਵਜੋਂ ਜਤਾਇਆ ਸੀ। ਲੱਖਾ ਸਿਧਾਣਾ ਨੇ ਕਿਹਾ ਕਿ ਸਰਕਾਰ ਉਸ ਉੱਪਰ ਇਹ ਇਲਜ਼ਾਮ ਏਸ ਲਈ ਲਾ ਰਹੀ ਹੈ ਕਿਉਂਕਿ ਉਹ ਉਸ ਨੇ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਨਾਲ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਸੀ। ਲੱਖਾ ਸਿਧਾਣਾ ਨੇ ਕਿਹਾ ਕਿ ਉਹ ਰਾਜ ਸਭਾ ਦੇ ਮੈਂਬਰਾਂ ਦੀ ਗਲਤ ਚੋਣ, ਰਾਘਵ ਚੱਡਾ ਦੀ ਦਖਲ ਅੰਦਾਜੀ ਅਤੇ ਵੀ ਆਈ ਪੀ ਕਲਚਰ ਦੇ ਖਿਲਾਫ਼ ਬੋਲਦਾ ਹੈ। ਉਸ ਨੇ ਕਿਹਾ ਕਿ ਮੌਜੂਦਾ ਸਰਕਾਰ ਅਤੇ ਸੀ ਐੱਮ ਸਭ ਕਮਜ਼ੋਰ ਹਨ। ਲੱਖਾ ਸਿਧਾਣਾ ਨੇ ਕਿਹਾ ਕਿ ਜਿੰਨਾ ਚਿਰ ਸਾਰੀਆਂ ਵਿਚਾਰ ਧਾਰਾਵਾਂ ਵਾਲੇ ਲੋਕ ਇਕੱਠੇ ਨਹੀਂ ਹੋਣਗੇ ਉਨ੍ਹਾਂ ਚਿਰ ਪੰਜਾਬ ਨਹੀਂ ਜਿੱਤ ਸਕੇਗਾ। ਉਸ ਨੇ ਕਿਹਾ ਕਿ ਉਗਰਾਹਾਂ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਇਕੱਠੇ ਹੋਣਾ ਚਾਹੀਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਬੋਲਦੇ ਹੋਏ ਉਸ ਨੇ ਕਿਹਾ ਕਿ ਉਹ ਨੌਜਵਾਨ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਿੱਖੀ ਨਾਲ ਜੋੜ ਰਿਹਾ ਹੈ ਅਤੇ ਸਰਕਾਰ ਉਸ ਦੀ ਜਾਂਚ ਕਿਉਂ ਕਰਨਾ ਚਾਹੁੰਦੀ ਹੈ। ਲੱਖਾ ਸਿਧਾਣਾ ਨੇ ਕਿਹਾ ਕਿ ਉਹ ਕਿਸੇ ਨਾਲ ਸਮਝੌਤਾ ਕਰਕੇ ਜਾਂ ਪੰਜਾਬ ਨੂੰ ਧੋਖਾ ਦੇ ਕੇ ਆਪਣੀ ਜ਼ਮੀਰ ਤੇ ਬੋਝ ਲੈਕੇ ਨਹੀਂ ਮਰਨਾ ਚਾਹੁੰਦਾ।
~ਕੁਲਵਿੰਦਰ ਕੌਰ ਬਾਜਵਾ