ਰੁਪਿੰਦਰ ਹਾਂਡਾ

ਭਾਗ –68 ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦੇ ਨਾਲ ਇਹ ਇੰਟਰਵਿਊ 24 ਅਗਸਤ 2022 ਨੂੰ ਪ੍ਰਕਾਸ਼ਤ ਕੀਤੀ ਗਈ। ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟਾਂ ਸ਼ੇਅਰ ਕਰਕੇ ਇਨਸਾਫ਼ ਦੀ ਮੰਗ ਕੀਤੀ ਸੀ ਸੀ। ਜਿਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੇ ਇਨਸਾਫ ਲਈ ਪੋਸਟਾਂ ਪਾਈਆਂ। ਰੁਪਿੰਦਰ ਹਾਂਡਾ ਨੇ ਦੱਸਿਆ ਕਿ ਜਦੋਂ ਉਹ ਸਿੱਧੂ ਮੂਸੇਵਾਲਾ ਦੇ ਘਰ ਉਸ ਦੇ ਮਾਤਾ-ਪਿਤਾ ਨੂੰ ਮਿਲਣ ਗਏ ਤਾਂ ਉਨ੍ਹਾਂ ਦਾ ਇਕੱਲਾਪਨ ਦੇਖ ਕੇ ਬਹੁਤ ਨਿਰਾਸ਼ਾ ਹੋਈ ਸੀ । ਜਿਸ ਤੋਂ ਬਾਅਦ ਉਹ ਬਹੁਤ ਬੇਚੈਨ ਸੀ ਅਤੇ ਚਾਹੁੰਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਇਨਸਾਫ ਦਿਵਾਉਣ ਲਈ ਸਾਰੀ ਇੰਡਸਟਰੀ ਅਤੇ ਸਾਰੇ ਪੰਜਾਬੀ ਇੱਕ ਜੁਟ ਹੋ ਕੇ ਮੁਹਿੰਮ ਦਾ ਹਿੱਸਾ ਬਣਨ। ਉਸਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਪ੍ਰਸਿੱਧੀ ਹੀ ਉਸ ਦੀ ਦੁਸ਼ਮਣ ਬਣ ਗਈ ਸੀ ਅਤੇ ਪੰਜਾਬੀ ਇੰਡਸਟਰੀ ਦੀ ਰਾਜਨੀਤੀ ਬਾਹਰੀ ਰਾਜਨੀਤੀ ਨਾਲੋਂ ਵੀ ਜਿਆਦਾ ਗੰਦੀ ਹੈ। ਉਸਨੇ ਕਿਹਾ ਕਿ ਜਦੋਂ ਇਸ ਇੰਡਸਟਰੀ ਵਿੱਚ ਕੋਈ ਕਿਸੇ ਨਾਲ ਖਾਰ ਖਾਂਦਾ ਹੈ ਤਾਂ ਉਸ ਦੇ ਚਰਿੱਤਰ ਨੂੰ ਬਦਨਾਮ ਕਰਨ ਲਈ ਆਈਟੀ ਸੈੱਲ ਲਾਏ ਜਾਂਦੇ ਹਨ। ਰੁਪਿੰਦਰ ਹਾਂਡਾ ਨੇ ਦੱਸਿਆ ਕਿ ਸਿੱਧੂ ਨੇ ਵੀ ਬਿਲਕੁਲ ਕੁੱਝ ਅਜਿਹਾ ਹੀ ਭੁਗਤਿਆ ਸੀ ਜਿਵੇਂ ਕਿ ਉਸਨੇ ਅਤੇ ਸਾਡੀ ਸੋਚ ਵਿੱਚ ਬਹੁਤ ਸਮਾਨਤਾ ਸੀ। ਉਸਨੇ ਕਿਹਾ ਕਿ ਕਦੇ ਉਸਨੇ ਮੈਂਨੂੰ ਸਪੋਰਟ ਕੀਤਾ ਸੀ ਅੱਜ ਮੇਰਾ ਫ਼ਰਜ਼ ਬਣਦਾ ਹੈ। ਉਨ੍ਹਾਂ ਦੱਸਿਆ ਕਿ ਮੋਹਾਲੀ ਵਿੱਚ ਜਾਂ ਇੰਡਸਟਰੀ ਵਿੱਚ ਕੋਈ ਕਿਸੇ ਨਾਲ ਵਫ਼ਾਦਾਰ ਨਹੀਂ ਹੈ। ਆਪਣੇ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ 5 ਵੀ ਤੋਂ ਗਰੈਜੂਏਸ਼ਨ ਤੱਕ ਉਸਨੇ ਸਰਸੇ ਤੋਂ ਆਪਣੇ ਗੁਰੂ ਜੀ ਤੋਂ ਸੰਗੀਤ ਸਿੱਖਿਆ ਅਤੇ ਪੰਜਾਬ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਤੇ M. phil. ਵੀ ਕੀਤੀ। ਅਖੀਰ ਉਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਛੱਡਣ ਅਤੇ ਗੈਂਗ ਕਲਚਰ ਤੋਂ ਦੂਰ ਰਹਿਣ ਅਤੇ ਆਪਣੇ ਮਾਪਿਆਂ ਵੱਲ ਧਿਆਨ ਦੇਣ ਲਈ ਕਿਹਾ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਇਨਸਾਫ ਦਿੱਤਾ ਜਾਵੇ।

~ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *