ਭਾਗ –67 ਇਹ ਇੰਟਰਵਿਊ 23 ਅਗਸਤ 2022 ਨੂੰ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਪ੍ਰਕਾਸ਼ਿਤ ਕੀਤੀ ਗਈ। ਇੰਟਰਵੀਊ ਦੀ ਸ਼ੁਰੁਆਤ ਵਿਚ ਜਦੋਂ ਉਨ੍ਹਾਂ ਨੂੰ ਚੋਣਾਂ ਵਿਚ ਮਿਲੀ ਹਾਰ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦਾ ਹੁਕਮ ਸਰਕਾਰ ਦੇ ਖਿਲਾਫ ਨਰਾਜ਼ਗੀ ਕਾਰਨ ਹੀ ਹੁੰਦਾ ਹੈ ਅਤੇ ਸਾਡੀ ਸਰਕਾਰ ਤੋਂ ਕੁਝ ਗਲਤੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਕਾਂਗਰਸ ਆਪਣੀ ਅੰਦਰੂਨੀ ਲੜਾਈ ਨੂੰ ਕੰਟਰੋਲ ਕਰ ਲੈਂਦੀ ਤਾਂ ਅਜਿਹੀ ਸ਼ਰਮਨਾਕ ਹਾਰ ਦਾ ਸਾਹਮਣਾ ਨਾ ਕਰਨਾ ਪੈਂਦਾ। ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਉੱਪਰ ਲੱਗੇ ਇਲਜ਼ਾਮ, ਗ਼ਲਤੀਆਂ,ਵਿਧਾਨ ਸਭਾ ਵਿਚ ਜੋ ਕੁਝ ਹੋਇਆ ਅਤੇ ਮੁਖਤਾਰ ਅੰਸਾਰੀ ਬਾਰੇ ਕਿਹਾ ਕਿ ਅਜਿਹਾ ਬਿਲਕੁਲ ਹੋਇਆ ਹੈ। ਇਸ ਪਿਛੇ ਦੀ ਸਾਰੀ ਕਹਾਣੀ ਨੂੰ ਬਿਆਨ ਕਰਦੀਆਂ ਇਹ ਵੀ ਕਿਹਾ ਕਿ ਡਰ ਕੇ ਕਦੇ ਵੀ ਰਾਜਨੀਤੀ ਨਹੀਂ ਕੀਤੀ ਜਾ ਸਕਦੀ , ਤੁਸੀਂ ਆਪ ਇਮਾਨਦਾਰ ਹੋਣੇ ਚਾਹੀਦੇ ਹੋ। ਪੱਤਰਕਾਰ ਦੁਆਰਾ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਕੀ ਸਰਕਾਰ ਨੂੰ ਇਹ ਸਭ ਨਹੀਂ ਪਤਾ ਚੱਲ ਰਿਹਾ ਸੀ ਕਿ ਜੇਲ੍ਹ ਅਧਿਕਾਰੀ ਕੀ ਕਰ ਰਹੇ ਹਨ? ਹਰਜੋਤ ਬੈਂਸ ਵੱਲੋਂ ਲਾਏ ਗਏ ਇਲਜ਼ਾਮ ( ਕਿ ਹੋਮਲੈਂਡ ਵਾਲੀ FIR ਫਰਜ਼ੀ ਦੱਸਣ ਬਾਰੇ ਅਤੇ ਇਹ ਕਹਿਣਾ ਕਿ ਇਹ ਸਭ ਪਲਾਨ ਹੈ) ਬਾਰੇ ਸੁਖਜਿੰਦਰ ਸਿੰਘ ਰੰਧਾਵਾ ਨੇ ਗੱਲ ਕਰਦਿਆਂ ਕਿਹਾ ਕਿ ਉਹ ਕਦੇ ਵੀ ਮੁਖ਼ਤਾਰ ਅੰਸਾਰੀ ਨੂੰ ਮਿਲੇ ਤੱਕ ਨਹੀਂ। ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਇਹ ਸਰਕਾਰ ਕੋਲ ਪੰਜਾਬ ਨੂੰ ਦਿਸ਼ਾ ਦੇਣ ਵਾਲਾ ਕੋਈ ਮੰਤਵ ਨਹੀਂ ਹੈ। ਹਰਜੋਤ ਬੈਂਸ ਬਾਰੇ ਉਨ੍ਹਾਂ ਕਿਹਾ ਕਿ ਉਹ ਆਪ ਭ੍ਰਿਸ਼ਟ ਮੰਤਰੀ ਹਨ ਜਿਸ ਦੀ ਵਕਾਲਤ ਵੀ ਹਾਈਕੋਰਟ ਵੱਲੋਂ ਕੈਂਸਲ ਕੀਤੀ ਗਈ ਹੈ। ਸੁਨੀਲ ਜਾਖੜ ਬਾਰੇ ਉਨ੍ਹਾਂ ਕਿਹਾ ਕਿ ਇਸ ਪਰਿਵਾਰ ਨੇ ਕਾਂਗਰਸ ਨਾਲ ਨਮਕ ਹਰਾਮੀ ਕੀਤੀ ਹੈ। ਕਾਂਗਰਸ ਬਾਰੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਹ ਬਿਲਕੁਲ ਸਹੀ ਹੱਥਾਂ ਵਿੱਚ ਹੈ। ਸੁਖਜਿੰਦਰ ਰੰਧਾਵਾ ਨੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਅਕਾਲੀ ਦਲ ਦੇ ਖਤਮ ਹੋਣ ਦਾ ਕਾਰਨ ਦੱਸਿਆ । ਭਗਵੰਤ ਮਾਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਸਿਰਫ ਐਲਾਨ ਕਰ ਰਹੀ ਹੈ, ਮਹਿਜ਼ ਭਾਸ਼ਣ ਹਨ ਅਤੇ ਜੋ ਉਹ ਕਹਿੰਦੇ ਹਨ ਕਿ 75 ਸਾਲਾਂ ਤੋਂ ਆਜ਼ਾਦੀ ਨਹੀ ਮਿਲੀ ਸੀ ,ਅਜਿਹਾ ਕਹਿਣਾ ਦੇਸ਼ ਭਗਤਾਂ ਦੀ ਤੌਹੀਨ ਕਰਨਾ ਹੈ। ਉਨ੍ਹਾਂ ਕਿਹਾ ਕਿ ਅਗਲਾ ਬਜਟ ਸੈਸ਼ਨ ਆਉਣ ਦਿਉ ਆਪ ਪਾਰਟੀ ਦਾ ਸਭ ਕੁੱਝ ਸਾਹਮਣੇ ਆ ਜਾਵੇਗਾ। ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇੱਕ ਜਗਤਪ੍ਰਸਿੱਧ ਕਲਾਕਾਰ ਅਤੇ ਨਿਮਰ ਸੁਭਾਅ ਦਾ ਮਾਲਕ ਸੀ। 2 ਗੈਂਗਸਟਰਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਕਿਸੇ ਰਾਜਨੀਤਿਕ ਸਾਜਿਸ਼ ਦਾ ਸ਼ਿਕਾਰ ਨਹੀਂ ਹੋਇਆ ਸਗੋਂ ਆਮ ਆਦਮੀ ਪਾਰਟੀ ਨੂੰ ਉਸਦੀ ਸਕਿਓਰਿਟੀ ਵਾਪਿਸ ਨਹੀਂ ਲੈਣੀ ਚਾਹੀਦੀ ਸੀ।
~ਕੁਲਵਿੰਦਰ ਕੌਰ ਬਾਜਵਾ