ਜਗਤਾਰ ਸਿੰਘ ਭੁੱਲਰ

ਭਾਗ – 13 ਇਹ ਇੰਟਰਵਿਊ 4 ਮਈ 2022 ਨੂੰ ਪੱਤਰਕਾਰ ਜਗਤਾਰ ਸਿੰਘ ਭੁੱਲਰ ਦੇ ਨਾਲ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿੱਚ ਪੱਤਰਕਾਰ ਵੱਲੋਂ ਜਗਤਾਰ ਸਿੰਘ ਦੀ ਲਿਖੀ ਹੋਈ ਕਿਤਾਬ “ਪੰਜਾਬ ਸਿਆਂ ਮੈਂ ਚੰਡੀਗੜ ਬੋਲਦਾ” ਬਾਰੇ ਪੁੱਛਿਆ ਗਿਆ। ਉਹਨਾਂ ਦੱਸਿਆ ਕਿ ਇਸ ਕਿਤਾਬ ਵਿੱਚ ਪੰਜਾਬ ਦੇ ਪਿੰਡ ਉਜਾੜ ਕੇ ਬਣਾਏ ਗਏ ਚੰਡੀਗੜ ਬਾਰੇ ਗੱਲ ਕੀਤੀ ਗਈ ਹੈ।ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ 50 ਪਿੰਡ ਉਜਾੜ ਕੇ ਬਣਾਇਆ ਗਿਆ ਸੀ। ਜਿਸ ਵਿੱਚੋਂ 28 ਪਿੰਡ ਆਬਾਦੀ ਸਮੇਤ ਉਜਾੜੇ ਗਏ ਸੀ ਅਤੇ 28 ਪਿੰਡ ਆਬਾਦੀ ਸਮੇਤ ਚੰਡੀਗੜ੍ਹ ਵਿੱਚ ਸ਼ਾਮਿਲ ਕੀਤੇ ਗਏ ਸੀ।ਉਹਨਾਂ ਕਿਹਾ ਕਿ ਕਾਂਗਰਸੀ ਅਤੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸੈਂਟਰ ਅੱਗੇ ਝੁੱਕਦੇ ਰਹੇ ਹਨ। ਪੱਤਰਕਾਰ ਨੇ ਜਗਤਾਰ ਸਿੰਘ ਨੂੰ ਪੰਜਾਬ ਨਾਲ ਹੁੰਦੀਆਂ ਆ ਰਹੀਆਂ ਗੱਦਾਰੀਆਂ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਜਦੋਂ ਆਪਣੇ ਹੀ ਲੋਕ ਬੇਸ਼ਰਮ ਹੋ ਜਾਣ ਜਾਂ ਖੁਦਦਾਰ ਹੋ ਜਾਣ ਤਾਂ ਇੰਝ ਹੀ ਹੁੰਦਾ ਹੈ ਅਤੇ ਪੰਜਾਬ ਦੀਆਂ ਏਨੀਆਂ ਕੁਰਬਾਨੀਆਂ ਦੇ ਬਦਲੇ ਚੰਡੀਗੜ੍ਹ ਤਾਂ ਸਾਨੂੰ ਇਨਾਮ ਵਜੋਂ ਮਿਲਣਾ ਚਾਹੀਦਾ ਸੀ।ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਦਾ ਮਸਲਾ ਕਿਸਾਨੀ ਧਰਨੇ ਦੌਰਾਨ ਪੰਜਾਬ ਅਤੇ ਹਰਿਆਣਾ ਦੀ ਹੋਈ ਏਕਤਾ ਨੂੰ ਤੋੜਨ ਲਈ ਚੁੱਕਿਆ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਕਿਤੇ ਕੋਈ ਦੰਗਾ ਹੁੰਦਾ ਹੈ ਜਾਂ ਪਿੰਡ ਉਜਾੜੇ ਜਾਂਦੇ ਹਨ ਤਾਂ ਉਹਨਾਂ ਹਲਾਤਾਂ ਵਿੱਚ ਔਰਤਾਂ ਉੱਪਰ ਹੋਣ ਵਾਲੇ ਜ਼ੁਲਮਾਂ ਬਾਰੇ ਕੋਈ ਗੱਲ ਨਹੀਂ ਕਰਦਾ। ਪੱਤਰਕਾਰ ਦੀ ਗੱਲ ਨਾਲ ਸਹਿਮਤੀ ਜ਼ਾਹਰ ਕਰਦਿਆਂ ਜਗਤਾਰ ਸਿੰਘ ਭੁੱਲਰ ਨੇ ਕਿਹਾ ਕਿ ਅਜਿਹੇ ਮੁੱਦੇ ਅਸੀਂ ਆਪਣੇ ਚੈਨਲਾਂ ਇਸ ਉੱਪਰ ਵਿਊਜ਼ ਜਾਂ ਡਾਲਰ ਇਕੱਠੇ ਕਰਨ ਲਈ ਨਹੀਂ ਚੁੱਕਦੇ ਬਲਕਿ ਇਹਨਾਂ ਨਾਲ ਸਾਡੇ ਜਜ਼ਬਾਤ ਜੁੜੇ ਹੋਏ ਹਨ। ਜਗਤਾਰ ਸਿੰਘ ਭੁੱਲਰ ਨੇ ਕਿਹਾ ਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਹਨ ਪਰ ਇਹ ਉਮੀਦਾਂ ਪੂਰੀਆਂ ਨਹੀਂ ਹੋਣਗੀਆਂ।ਇਸ ਤੋਂ ਇਲਾਵਾ ਜਗਤਾਰ ਸਿੰਘ ਭੁੱਲਰ ਨੇ ਰਾਜ ਸਭਾ ਦੇ ਮੈਂਬਰਾਂ ਦੇ ਚੁਣਾਵ ਨੂੰ ਬਿਲਕੁਲ ਗਲਤ ਫੈਸਲਾ ਕਰਾਰ ਦਿੱਤਾ। ਜਗਤਾਰ ਸਿੰਘ ਭੁੱਲਰ ਨੇ ਭਗਵੰਤ ਮਾਨ ਸਰਕਾਰ ਦੇ ਸਟੂਡੀਓ ਬਣਾਉਣ ਦੇ ਫ਼ੈਸਲੇ ਬਾਰੇ ਵੀ ਆਪਣੀ ਰਾਇ ਦਿੱਤੀ। ਉਹਨਾਂ ਨੇ ਮੌਜੂਦਾ ਸਰਕਾਰ ਨੂੰ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਨਾ ਦੁਹਰਾਉਣ ਦੀ ਨਸੀਹਤ ਵੀ ਦਿੱਤੀ।

ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *