ਰਤਨ ਨਾਲ ਗੱਲ-ਬਾਤ- (ਪੰਜਾਬੀ ਬਲੌਗ)
ਇੱਥੇ ਤੁਸੀਂ ਸਾਡੇ ਸਾਰੇ ਭਾਗ 'ਰਤਨ ਨਾਲ ਗੱਲ-ਬਾਤ' ਦੁਆਰਾ ਸੰਚਾਲਿਤ ਪੰਜਾਬੀ ਸੰਸਕਰਣ ਵਿੱਚ ਪੜ੍ਹ ਸਕਦੇ ਹੋ।
ਸਾਬਕਾ ਗਵਰਨਰ ਸੱਤਿਆਪਾਲ ਮਲਿਕ
ਸੱਤਿਆਪਾਲ ਮਲਿਕ, ਸਾਬਕਾ ਗਵਰਨਰ (ਜੰਮੂ-ਕਸ਼ਮੀਰ, ਗੋਆ, ਮੇਘਾਲਿਆ, ਬਿਹਾਰ) ਦੇ ਨਾਲ ਇਹ ਇੰਟਰਵੀਊ 14 ਮਈ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ ਹਮੇਸ਼ਾਂ ਤੋਂ ਹੀ ਕਿਸਾਨ ਅੰਦੋਲਨ ਅਤੇ ਘੱਟ ਗਿਣਤੀ ਵਰਗ ਦੇ ਲੋਕਾਂ ਦਾ ਸਮਰਥਨ ਕਰਦੇ ਰਹੇ ਹਨ। ਪਿਛਲੇ ਦਿਨੀਂ ਇਹਨਾਂ ਦੀ ਇਕ ਇੰਟਰਵਿਊ ਲਈ ਗਈ, ਜਿਸ ਤੋਂ ਬਾਅਦ ਕਾਫੀ ਨਾਮਵਰ ਪੱਤਰਕਾਰਾਂ ਦੁਆਰਾ ਉਨ੍ਹਾਂ ਦੀ ਇੰਟਰਵੀਊ […]
ਮਿੰਟੂ ਸਰਪੰਚ
ਇਹ ਇੰਟਰਵਿਊ ਰਣਸੀਂਹ ਕਲਾਂ ਪਿੰਡ ਦੇ ਸਰਪੰਚ ਮਿੰਟੂ ਨਾਲ 20 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਪਿੰਡ ਦੀ ਵਿਲੱਖਣ ਗੱਲ ਇਹ ਹੈ ਕਿ ਪਿੰਡ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦ ਵਿਚ ਉਨ੍ਹਾਂ ਦੇ ਨਾਮ ਤੇ ਇਕ ਬਹੁਤ ਵਧੀਆ ਲਾਇਬਰੇਰੀ ਬਣਾਈ ਗਈ ਹੈ। ਜਿਸ ਵਿੱਚ ਪਾਠਕ ਦੁਆਰਾ ਸਾਲ ਵਿਚ ਪੜ੍ਹੀਆਂ ਗਈਆਂ ਕਿਤਾਬਾਂ ਦੀ ਗਿਣਤੀ […]
ਐਡਵੋਕੇਟ ਜਗਮੋਹਨ ਸਿੰਘ ਭੱਟੀ
ਇਹ ਇੰਟਰਵਿਊ ਸੀਨੀਅਰ ਐਡਵੋਕੇਟ ਜਗਮੋਹਨ ਸਿੰਘ ਭੱਟੀ ਨਾਲ 15 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਜਗਮੋਹਨ ਸਿੰਘ ਭੱਟੀ ਨਾਲ ਡਰੱਗ ਰਿਪੋਰਟ ਬਾਰੇ ਗੱਲਬਾਤ ਕੀਤੀ ਗਈ, ਜਿਸਦੇ ਨਾਲ ਕਈ ਵੱਡੇ ਚਿਹਰਿਆਂ ਅਤੇ ਵੱਡੀਆਂ ਪਾਰਟੀਆਂ ‘ਤੇ ਸਵਾਲੀਆ ਚਿੰਨ੍ਹ ਖੜੇ ਹੁੰਦੇ ਹਨ। ਡਰੱਗ ਰਿਪੋਰਟ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਹ ਕੇਸ ਹਾਈਕੋਰਟ […]
ਰੁਪਿੰਦਰ ਕੌਰ ਸੰਧੂ
ਇਹ ਇੰਟਰਵਿਊ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਸੰਧੂ ਨਾਲ 12 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ ਸੰਦੀਪ ਨੰਗਲ ਅੰਬੀਆਂ ਦੀ ਪਹਿਲੀ ਬਰਸੀ ਮਨਾਉਣ ਲਈ ਪੰਜਾਬ ਆਏ ਹੋਏ ਹਨ ਅਤੇ ਸੰਦੀਪ ਦੀ ਯਾਦ ਵਿੱਚ ਕਬੱਡੀ ਕੱਪ ਵੀ ਕਰਾਇਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਬਹੁਤ ਲੰਬੇ ਸਮੇਂ ਤੋਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ […]
ਜਸਪਾਲ ਸਿੰਘ ਜਗਰਾਉਂ
ਇਹ ਇੰਟਰਵੀਊ ਜਸਪਾਲ ਸਿੰਘ ਜਗਰਾਉਂ ਨਾਲ 10 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ ਪਿਛਲੇ 22 ਸਾਲ ਤੋਂ ਆਪਣੇ ਪਰਿਵਾਰ ਨਾਲ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਹੁਣ ਫੇਰ ਮੋੜ ਕੇ ਪੰਜਾਬ ਵਾਪਸ ਆਏ ਹਨ। ਉਹ ਗ੍ਰੇਡ 1 ਦੀ ਨੌਕਰੀ ਛੱਡ ਕੇ ਵਿਦੇਸ਼ ਗਏ ਸਨ ਅਤੇ ਉਥੇ ਵੀ ਪੰਜਾਬੀ ਅਖਬਾਰ ਚਲਾਇਆ ਅਤੇ ਹੁਣ ਫਿਰ […]
ਤਰਸੇਮ ਸਿੰਘ ਸੰਦੌੜ
ਇਹ ਇੰਟਰਵੀਊ ਕਬੱਡੀ ਰੈਫ਼ਰੀ ਤਰਸੇਮ ਸਿੰਘ ਸੰਦੌੜ ਨਾਲ 8 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਕਬੱਡੀ ਦੇ ਮੌਜੂਦਾ ਹਲਾਤਾਂ ਬਾਰੇ ਪੁੱਛਿਆ ਗਿਆ ਤਾਂ ਆਪ ਨੇ ਤਜ਼ੁਰਬੇ ਦੇ ਅਨੁਸਾਰ ਉਨ੍ਹਾਂ ਦੱਸਿਆ ਕਿ ਅੱਜ ਕੱਲ ਕਬੱਡੀ ਦਾ ਗ੍ਰਾਫ਼ ਥੱਲੇ ਡਿੱਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਲੱਬਾਂ ਦੁਆਰਾ ਵਜਨ ਕੈਟਾਗਰੀ ਦੇ […]
ਕਰਨ ਸਿੰਘ ਔਲਖ
ਇਹ ਇੰਟਰਵਿਊ ਕਰਨ ਸਿੰਘ ਔਲਖ ਨਾਲ 4 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਉਹ ਨੌਜਵਾਨ ਹੈ ਜੋ ਕੈਨੇਡਾ ਵਿਚ ਪੱਕੇ ਹੋਣ ਦੇ ਬਾਵਜੂਦ ਵੀ ਆਪਣੇ ਪਰਿਵਾਰ ਸਮੇਤ ਪੱਕੇ ਤੌਰ ‘ਤੇ ਪੰਜਾਬ ਵਾਪਸ ਪਰਤਿਆ ਹੈ। ਇਸ ਇੰਟਰਵਿਊ ਵਿਚ ਦੱਸਿਆ ਗਿਆ ਹੈ ਕਿ ਜਿਵੇਂ 12 ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਨੌਜਵਾਨ […]
ਚਮਕੌਰ ਸਿੰਘ ਸਿੱਧੂ
ਇਹ ਇੰਟਰਵੀਊ ਸਿੱਧੂ ਮੂਸੇਵਾਲੇ ਦੇ ਤਾਇਆ ਜੀ ਚਮਕੌਰ ਸਿੰਘ ਸਿੱਧੂ ਦੇ ਨਾਲ 2 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸਿੱਧੂ ਮੂਸੇਵਾਲਾ ਦੇ ਕੇਸ ਦੀ ਕਾਰਵਾਈ ਕਿੱਥੇ ਤੱਕ ਪਹੁੰਚੀ ਹੈ ਅਤੇ ਉਸਦਾ ਪਰਿਵਾਰ ਪੁੱਤਰ ਦੀ ਮੌਤ ਦੇ ਇਨਸਾਫ਼ ਲਈ ਸੰਘਰਸ਼ ਕਰ ਰਿਹਾ ਹੈ ਪਰ ਸਰਕਾਰ ਉਨ੍ਹਾਂ ਦੇ ਕੇਸ […]
ਅਮਨ ਲੋਪੋਂ
ਇਹ ਇੰਟਰਵਿਊ ਕਬੱਡੀ ਕੁਮੈਂਟੇਟਰ ਅਮਨ ਲੋਪੋਂ ਨਾਲ 31 ਮਾਰਚ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਅਮਨ ਨਾਲ ਸੰਦੀਪ ਨੰਗਲ ਅੰਬੀਆਂ ਦੀ ਮੌਤ ਤੋਂ ਬਾਅਦ ਕਬੱਡੀ ਖੇਤਰ ਵਿੱਚ ਆਏ ਬਦਲਾਅ ਅਤੇ ਹੋਰ ਮੁੱਦਿਆਂ ਬਾਰੇ ਗੱਲਬਾਤ ਕੀਤੀ ਗਈ। ਅਮਨ ਲੋਪੋਂ ਹਮੇਸ਼ਾ ਹੀ ਬੇਬਾਕੀ ਨਾਲ ਬੋਲਦੇ ਰਹੇ ਹਨ ਅਤੇ ਉਹ ਕਹਿੰਦੇ ਹਨ ਕਿ ਉਹ ਆਪਣੇ ਕੰਮ […]
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਇਹ ਇੰਟਰਵਿਊ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ 23 ਮਾਰਚ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਨ੍ਹਾਂ ਨਾਲ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ਕਿਸਾਨੀ ਧਰਨਿਆਂ ਵਿਚ ਸਿੱਖਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ, ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਕੇ […]
ਆਰ ਐਸ ਬੈਂਸ
ਇਹ ਇੰਟਰਵਿਊ ਆਰ ਐਸ ਬੈਂਸ ਦੇ ਨਾਲ 25 ਮਾਰਚ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਨ੍ਹਾਂ ਨਾਲ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਗਈ। ਅੰਮ੍ਰਿਤਪਾਲ ਸਿੰਘ ਦੇ ਭਗੌੜਾ ਹੋਣ, ਉਸ ਦੇ ਸਾਥੀਆਂ ‘ਤੇ ਨੈਸ਼ਨਲ ਸਿਕਉਰਿਟੀ ਐਕਟ ਲੱਗਣ ਅਤੇ ਪੰਜਾਬ ਵਿੱਚ ਇੰਟਰਨੈਟ ਬੰਦ ਕਰਨ ਦੇ ਬਾਰੇ ਵਿੱਚ ਉਨ੍ਹਾਂ ਨੇ ਕਿਹਾ ਕਿ ਸੈਂਟਰ ਸਰਕਾਰ […]
ਸਰਪੰਚ ਸੁਖਬਿੰਦਰ ਸਿੰਘ
ਭਾਗ –152 ਇਹ ਇੰਟਰਵੀਊ ਸਰਪੰਚ ਸੁਖਬਿੰਦਰ ਸਿੰਘ ਨਾਲ 29 ਜਨਵਰੀ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਸਹਿਣੇ ਪਿੰਡ ਦੇ ਸਰਪੰਚ ਦੇ ਵਿਚਕਾਰ ਹੋਈ ਝੜਪ ਦੇ ਬਾਰੇ ਵਿੱਚ ਗੱਲਬਾਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਦੱਸਿਆ ਕਿ ਜਦੋਂ ਲੋਕਾਂ ਦੁਆਰਾ ਪੀ ਐਚ ਸੀ […]
ਦੌਧਰ ਵਾਲਾ ਕਵੀਸ਼ਰੀ ਜੱਥੇ
ਭਾਗ –151 ਇਹ ਇੰਟਰਵਿਊ ਦੌਧਰ ਵਾਲਾ ਕਵੀਸ਼ਰੀ ਜੱਥੇ ਨਾਲ 27 ਜਨਵਰੀ 2023 ਨੂੰ ਪ੍ਰਕਾਸ਼ਤ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਉਨ੍ਹਾਂ ਨੇ ਆਪਣਾ ਇੱਕ ਧਾਰਮਿਕ ਗੀਤ ਗਾਕੇ ਕੀਤੀ। ਇਸ ਜੱਥੇ ਦੇ ਤਿੰਨੋਂ ਮੈਂਬਰ ਇੱਕੋ ਪਿੰਡ ਦੇ ਰਹਿਣ ਵਾਲੇ ਹਨ। ਆਪਣੇ ਇਸ ਖੇਤਰ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਲਾਈਨ ਹੈ […]
ਰੁਪਿੰਦਰ ਸਿੰਘ ਸਿੱਧੂ
ਭਾਗ –149 ਇਹ ਇੰਟਰਵੀਊ ਰੁਪਿੰਦਰ ਸਿੰਘ ਸਿੱਧੂ ਨਾਲ 24 ਜਨਵਰੀ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਇੰਟਰਵਿਊ ਵਿਚ ਉਨ੍ਹਾਂ ਨਾਲ ਪੀ ਐਸ ਐਸ ਐਸ ਬੀ ਦੇ ਪੇਪਰ ਦੇ ਸੋਧੇ ਗਏ ਸਿਲੇਬਸ ਦੇ ਮੁੱਦੇ ਬਾਰੇ ਗੱਲਬਾਤ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਬਚਾਉਣ ਦਾ ਮੁੱਦਾ ਬਹੁਤ ਗੰਭੀਰ ਹੈ। ਉਨ੍ਹਾਂ […]
ਕੁਲਦੀਪ ਸਿੰਘ ਜ਼ੀਰਾ
ਭਾਗ –147 ਇਹ ਇੰਟਰਵੀਊ ਕੁਲਦੀਪ ਸਿੰਘ ਜ਼ੀਰਾ ਦੇ ਨਾਲ 21 ਜਨਵਰੀ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਹਨਾਂ ਨਾਲ ਜ਼ੀਰਾ ਸ਼ਰਾਬ ਫੈਕਟਰੀ ਦੇ ਵਿਰੁੱਧ ਧਰਨੇ ਬਾਰੇ ਗੱਲਬਾਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਭਗਵੰਤ ਮਾਨ ਦੇ ਬਿਆਨ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕ ਭਗਵੰਤ ਮਾਨ ਤੇ ਯਕੀਨ ਨਹੀਂ ਕਰ ਸਕਦੇ […]
ਨਿਹੰਗ ਬਾਬਾ ਰਾਜਾ ਰਾਜ ਸਿੰਘ
ਭਾਗ –144 ਇਹ ਇੰਟਰਵੀਊ ਨਿਹੰਗ ਬਾਬਾ ਰਾਜਾ ਰਾਜ ਸਿੰਘ ਨਾਲ 17 ਜਨਵਰੀ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਪੰਜਾਬ ਦੇ ਮੌਜੂਦਾ ਹਲਾਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਥਿਤੀ ਡਾਵਾਂਡੋਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਲੈ ਕੇ ਗੰਭੀਰ ਨਹੀਂ ਹੈ। ਭਗਵੰਤ ਮਾਨ ਦੁਆਰਾ ਕੀਤੇ ਗਏ ਸਾਰੇ ਵਾਅਦੇ ਜਿਵੇਂ ਕਿ ( […]
ਮਨਜੀਤ ਸਿੰਘ ਸੋਹੀ
ਭਾਗ –139 ਇਹ ਇੰਟਰਵੀਊ ਗਾਇਕ(ਕਵੀਸ਼ਰ) ਮਨਜੀਤ ਸਿੰਘ ਸੋਹੀ ਨਾਲ 8 ਜਨਵਰੀ 2023 ਨੂੰ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਉਨ੍ਹਾਂ ਨੇ ਆਪਣਾ ਇੱਕ ਗੀਤ(ਕਵੀਸ਼ਰੀ) ਸੁਣਾ ਕੇ ਕੀਤੀ। ਮਨਜੀਤ ਸਿੰਘ ਸੋਹੀ ਨੇ ਦੱਸਿਆ ਕੇ ਗਾਉਣ ਦਾ ਸ਼ੌਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ ਅਤੇ ਸੰਗੀਤ ਦੀ ਸਿੱਖਿਆ ਉਨ੍ਹਾਂ ਨੇ ਦਲਬੀਰ ਸਿੰਘ ਗਿੱਲ ਤੋਂ ਲਈ ਹੈ। ਉਨ੍ਹਾਂ ਦੱਸਿਆ […]
ਹਰਬੰਸ ਸਿੰਘ ਜੀਰਾ
ਭਾਗ –137 ਇਹ ਇੰਟਰਵੀਊ ਹਰਬੰਸ ਸਿੰਘ ਜੀਰਾ ਨਾਲ 2 ਜਨਵਰੀ 2023 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਪਿੰਡ ਮਹੀਆ ਵਾਲਾ ਦੇ ਕੁਝ ਮੈਂਬਰ ਮੌਜੂਦ ਸਨ ਜਿਨ੍ਹਾਂ ਦੇ ਦੁਧਾਰੂ ਪਸ਼ੂ ਜ਼ੀਰਾ ਸ਼ਰਾਬ ਫੈਕਟਰੀ ਦੇ ਪ੍ਰਦੂਸ਼ਣ ਕਾਰਨ ਮਰੇ ਹਨ। ਹਰਬੰਸ ਸਿੰਘ ਨੇ ਆਪਣੀ ਹੱਡ ਬੀਤੀ ਦੱਸਦੇ ਹੋਏ ਕਿਹਾ ਕਿ ਪਿੰਡ ਵਿੱਚ ਬਹੁਤ ਸਾਰੇ ਲੋਕ ਲੀਵਰ ਦੀਆਂ […]
ਦਲਜੀਤ ਸਿੰਘ ਬੱਦੋਵਾਲ
ਭਾਗ –136 ਇਹ ਇੰਟਰਵੀਊ ਦਲਜੀਤ ਸਿੰਘ ਬੱਦੋਵਾਲ ਨਾਲ 1 ਜਨਵਰੀ 2023 ਨੂੰ ਪ੍ਰਕਾਸ਼ਤ ਕੀਤੀ ਗਈ। ਨੌਜਵਾਨ ਪਿਛਲੇ ਪੰਜ ਸਾਲ ਤੋਂ ਨਿਊਜ਼ੀਲੈਂਡ ਵਿਚ ਰਹਿ ਰਿਹਾ ਹੈ ਅਤੇ ਲਿਖਣ ਦਾ ਸ਼ੌਕ ਰੱਖਦਾ ਹੈ। ਦਲਜੀਤ ਸਿੰਘ 23 ਮਈ 2022 ਨੂੰ ਨਿਊਜ਼ੀਲੈਂਡ ਤੋਂ ਆਪਣੇ ਮਾਤਾ ਪਿਤਾ ਨੂੰ ਮਿਲਣ ਲਈ ਪੰਜਾਬ ਆਇਆ ਸੀ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਆਪਣੀ […]
ਬਲਦੇਵ ਸਿੰਘ ਜ਼ੀਰਾ
ਭਾਗ –135 ਇਹ ਇੰਟਰਵਿਊ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਦੇਵ ਸਿੰਘ ਜ਼ੀਰਾ ਨਾਲ 31 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਇੰਟਰਵਿਊ ਵਿਚ ਉਹਨਾ ਨਾਲ ਜ਼ੀਰਾ ਸ਼ਰਾਬ ਫੈਕਟਰੀ ਦੇ ਵਿਰੁੱਧ ਲੱਗੇ ਧਰਨੇ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਧਰਨਾ ਚੜ੍ਹਦੀਕਲਾ ਵਿੱਚ ਚੱਲ ਰਿਹਾ ਹੈ ਅਤੇ ਹਰ ਰੋਜ਼ ਲੋਕ ਇਕੱਤਰ ਹੋ ਰਹੇ ਹਨ। ਉਨ੍ਹਾਂ ਕਿਹਾ […]
ਸਰਪੰਚ ਜਗਤਾਰ ਸਿੰਘ
ਭਾਗ –134 ਇਹ ਇੰਟਰਵੀਊ ਸਰਪੰਚ ਜਗਤਾਰ ਸਿੰਘ ਦੇ ਨਾਲ 29 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਨ੍ਹਾਂ ਨਾਲ ਜ਼ੀਰਾ ਸ਼ਰਾਬ ਫੈਕਟਰੀ ਦੇ ਖ਼ਿਲਾਫ਼ ਲੱਗੇ ਧਰਨਾ ਬਾਰੇ ਗੱਲਬਾਤ ਕੀਤੀ ਗਈ ਅਤੇ ਫੈਕਟਰੀ ਦੇ ਵਿੱਚੋਂ ਬੋਰ ਵੈਲਾਂ ਪੁੱਟ ਕੇ ਲਿਆਉਣ ਵਾਲੇ ਨੌਜੁਆਨ ਨਾਲ ਗੱਲ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਜਿਸ ਦਿਨ ਉਹ ਬੋਰਵੈਲ […]
ਫਤਿਹ ਸਿੰਘ ਢਿੱਲੋਂ
ਭਾਗ –133 ਇਹ ਇੰਟਰਵੀਊ ਫਤਿਹ ਸਿੰਘ ਢਿੱਲੋਂ ਨਾਲ 27 ਦਸੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਨ੍ਹਾਂ ਦੇ ਨਾਲ ਜ਼ੀਰਾ ਸ਼ਰਾਬ ਫੈਕਟਰੀ ਦੇ ਖਿਲਾਫ ਲੱਗੇ ਧਰਨੇ ਅਤੇ ਉਨ੍ਹਾਂ ਦੇ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਕੀਤੇ 16 ਝੂਠੇ ਕੇਸਾਂ(FIR’s) ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਸਾਸ਼ਨ ਕੋਲੋਂ ਸਾਫ਼ ਹਵਾ ਅਤੇ ਸਾਫ ਪਾਣੀ ਦੀ […]
ਮਾਣਿਕ ਗੋਇਲ
ਭਾਗ –132 ਇਹ ਇੰਟਰਵੀਊ ਆਰ ਟੀ ਆਈ ਐਕਟੀਵਿਸਟਸ ਮਾਣਿਕ ਗੋਇਲ ਨਾਲ 25 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿੱਚ ਉਹਨਾਂ ਨਾਲ ਜ਼ੀਰਾ ਸ਼ਰਾਬ ਫੈਕਟਰੀ ਦੇ ਖਿਲਾਫ ਲੱਗੇ ਧਰਨੇ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਤਾਂ ਇਸ ਮਸਲੇ ਦਾ ਹੱਲ ਬਹੁਤ ਪਹਿਲਾਂ ਹੀ ਕਰ ਸਕਦੀ ਸੀ ਪਰ ਸਰਕਾਰ ਦਾ ਇਹ […]
ਦਵਿੰਦਰ ਸਿੰਘ ਸੇਖੋਂ
ਭਾਗ –130 ਇਹ ਇੰਟਰਵੀਊ ਦਵਿੰਦਰ ਸਿੰਘ ਸੇਖੋਂ ਨਾਲ 21 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਹਨਾਂ ਨਾਲ ਜ਼ੀਰਾ ਸ਼ਰਾਬ ਫੈਕਟਰੀ ਦੇ ਵਿਰੁੱਧ ਲੱਗੇ ਧਰਨੇ ਬਾਰੇ ਗੱਲਬਾਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਦਿੱਲੀ ਦੀ ਕਾਰਪੋਰੇਟ ਲਾਬੀ ਬਾਰੇ ਪੂਰੇ ਵਿਸ਼ੇ ਤੇ ਵਿਸਥਾਰ ਪੂਰਬਕ ਦੱਸਿਆ ਕਿ ਕਿਵੇਂ ਸਾਰੀਆਂ ਪਾਲਸੀਆਂ ਦਿੱਲੀ ਤੋਂ ਬਣ […]
ਰੋਮਨ ਬਰਾੜ
ਭਾਗ –128 ਇਹ ਇੰਟਰਵੀਊ ਰੋਮਨ ਬਰਾੜ ਨਾਲ 19 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਇੰਟਰਵਿਊ ਵਿੱਚ ਉਨ੍ਹਾਂ ਨਾਲ ਜ਼ੀਰੇ ਵਿਖੇ ਲੱਗੇ ਸ਼ਰਾਬ ਫੈਕਟਰੀ ਦੇ ਖ਼ਿਲਾਫ਼ ਧਰਨੇ ਬਾਰੇ ਗੱਲਬਾਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ […]
ਸੁਰਜੀਤ ਸਿੰਘ ਫੂਲ
ਭਾਗ –127 ਇਹ ਇੰਟਰਵਿਊ ਸੁਰਜੀਤ ਸਿੰਘ ਫੂਲ ਨਾਲ 28 ਦਸੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਹਨਾਂ ਨਾਲ ਜ਼ੀਰਾ ਸ਼ਰਾਬ ਫੈਕਟਰੀ ਦੇ ਬਾਹਰ ਲੱਗੇ ਧਰਨੇ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਫੈਕਟਰੀ ਦੇ ਕਾਰਨ ਆਲਾ-ਦੁਆਲਾ ਅਤੇ ਪਾਣੀ ਬਹੁਤ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਲੋਕ ਜਾਨ ਲੇਵਾ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ […]
ਖੱਟਾ ਸਿੰਘ
ਭਾਗ –126 ਇਹ ਇੰਟਰਵੀਊ ਖੱਟਾ ਸਿੰਘ ਨਾਲ 18 ਦਸੰਬਰ 2022 ਨੂੰ ਕੀਤੀ ਗਈ। ਜੋ ਕਿ ਡੇਰਾ ਪ੍ਰਮੁੱਖ ਰਾਮ ਰਹੀਮ ਦੇ ਡਰਾਇਵਰ ਰਹੇ ਸਨ। ਉਹਨਾਂ ਦੱਸਿਆ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਅਤੇ ਕਿਥੋਂ ਤੇ ਕਿਵੇਂ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਲੈ ਗਏ ਸਨ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਰਾਜਨੀਤੀ ਛੱਡ […]
ਅਜੇਪਾਲ ਸਿੰਘ ਬਰਾੜ
ਭਾਗ –125 ਇਹ ਇੰਟਰਵੀਊ ਅਜੇਪਾਲ ਸਿੰਘ ਬਰਾੜ ਨਾਲ 17 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਆਰਥਿਕ ਤੌਰ ਤੇ ਦੱਖਣੀ ਏਸ਼ੀਆ ਦੇ ਮੁਕਾਬਲੇ ਪਿੱਛੇ ਪੈ ਰਿਹਾ ਹੈ। ਏਸ ਦਾ ਅਸਰ ਸਮਾਜ, ਰਾਜਨੀਤੀ ਅਤੇ ਲੋਕਤੰਤਰ ‘ਤੇ ਪੈ ਰਿਹਾ ਹੈ। ਇਸੇ ਕਰਕੇ ਰੁਜ਼ਗਾਰ ਦੇ ਨਵੇਂ […]
ਜਥੇਦਾਰ ਰਣਜੀਤ ਸਿੰਘ
ਭਾਗ –124 ਇਹ ਇੰਟਰਵਿਊ ਜਥੇਦਾਰ ਰਣਜੀਤ ਸਿੰਘ ਦੇ ਨਾਲ 15 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਸਿੱਖ ਰਾਜਨੀਤੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਿੱਖਾਂ ਅਤੇ ਗੁਰੂ ਗੋਬਿੰਦ ਸਿੰਘ ਨੇ ਧਰਮ ਲਈ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਸਨ ਨਾ ਕਿ ਬਾਦਲ […]
ਐਡਵੋਕੇਟ ਨਵਕਿਰਨ ਸਿੰਘ
ਭਾਗ –123 ਇਹ ਇੰਟਰਵੀਊ ਸੀਨੀਅਰ ਐਡਵੋਕੇਟ ਨਵਕਿਰਨ ਸਿੰਘ ਨਾਲ 12 ਦਸੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿੱਚ ਪੰਜਾਬ ਦੀ ਮੌਜੂਦਾ ਸਥਿਤੀ ਇਸ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਪੰਜਾਬ ਦਾ ਮਾਹੌਲ ਸੁਖਾਵਾਂ ਨਹੀਂ ਹੈ ਕਿਉਂਕਿ ਫਿਰੌਤੀਆਂ ਅਤੇ ਕਤਲਾਂ ਦੀਆਂ ਘਟਨਾਵਾਂ ਇਕ ਗੰਭੀਰ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹਲਾਤਾਂ […]
ਨਿਰਵੈਰ ਪੰਨੂ
ਭਾਗ –122 ਇਹ ਇੰਟਰਵੀਊ ਗਾਇਕ ਨਿਰਵੈਰ ਪੰਨੂ ਨਾਲ 11 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿਚ ਨਿਰਵੈਰ ਪੰਨੂ ਨੇ ਦੱਸਿਆ ਕਿ ਉਹ ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਕਾਲਜ ਦੇ ਯੂਥ ਫੈਸਟੀਵਲਾਂ ਵਿੱਚ ਗਾਉਂਦੇ ਹੋਏ ਉਸਦੀ ਆਵਾਜ ਇੰਨੀ ਨਿਖਰ ਗਈ ਕਿ 12ਵੀਂ ਤੋਂ ਬਾਅਦ ਜਦੋਂ ਉਸ ਨੇ ਗਾਉਣਾ ਸ਼ੁਰੂ […]
ਕਵੀਸ਼ਰੀ ਜੱਥੇ
ਭਾਗ –118 ਇਹ ਇੰਟਰਵੀਊ ਢੱਡੇ ਪਿੰਡ ਦੇ ਕਵੀਸ਼ਰੀ ਜੱਥੇ ਨਾਲ 5 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਜੱਥੇ ਦੇ 2 ਮੈਂਬਰ ਸਰਕਾਰੀ ਅਧਿਆਪਕ ਹਨ ਅਤੇ ਤੀਸਰੇ ਕਿਸੇ ਹੋਰ ਵਿਭਾਗ ਵਿੱਚ ਮੁਲਾਜ਼ਮ ਹਨ। ਇੰਟਰਵਿਊ ਦੀ ਸ਼ੁਰੂਆਤ ਵਿੱਚ ਤਿੰਨਾਂ ਨੇ ਆਪਣੇ ਆਪਣੇ ਸਫਰ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਵੇਂ ਉਹ ਇੱਕ ਦੂਜੇ ਨੂੰ ਮਿਲੇ ਅਤੇ […]
ਰਾਜਵਿੰਦਰ ਸਿੰਘ ਰਾਹੀ
ਭਾਗ –117 ਇਹ ਇੰਟਰਵਿਊ ਰਾਜਵਿੰਦਰ ਸਿੰਘ ਰਾਹੀ ਨਾਲ 2 ਦਸੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿੱਚ ਜਦੋਂ ਉਹਨਾਂ ਨੂੰ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਦਿੱਤੇ ਗਏ ਇੱਕ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਸ ਬਾਰੇ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ […]
ਨਿਸ਼ਵਾਨ ਭੁੱਲਰ
ਭਾਗ –116 ਇਹ ਇੰਟਰਵੀਊ ਸਿੰਗਰ ਤੇ ਐਕਟਰ ਨਿਸ਼ਵਾਨ ਭੁੱਲਰ ਦੇ ਨਾਲ 30 ਨਵੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਅੱਜ ਕੱਲ੍ਹ ਬਦਲ ਚੁੱਕੀਆਂ ਹਨ ਖਾਸ ਕਰਕੇ ਫ਼ਿਲਮੀ ਖੇਤਰ ਵਿੱਚ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਲੋਕ ਚੰਗੇ ਕੰਮ ਦੀ ਸ਼ਲਾਘਾ ਕਰਦੇ ਹਨ। ਗੈਂਗਲੈਂਡ […]
ਰੰਗਲੇ ਸਰਦਾਰ
ਭਾਗ –114 ਇਹ ਇੰਟਰਵਿਊ ਰੰਗਲੇ ਸਰਦਾਰ ਨਾਂ ਦੇ ਗਰੁੱਪ ਨਾਲ 27 ਨਵੰਬਰ ਨੂੰ ਪ੍ਰਕਾਸ਼ਿਤ ਕੀਤੀ ਗਈ ਜੋ ਕਿ ਇੱਕ ਚਾਰ ਮੈਂਬਰਾਂ ਦਾ ਗਰੁੱਪ ਹੈ। ਜਿਸ ਨੂੰ ਅਰਸ਼ਦੀਪ ਸਿੰਘ ਲੀਡ ਕਰਦਾ ਹੈ ਜੋ ਕਿ ਗਾਉਣ ਦੇ ਨਾਲ-ਨਾਲ ਸਾਰੰਗੀ ਵਜਾਉਂਦਾ ਹੈ ਅਤੇ ਉਸ ਦੇ ਬਾਕੀ ਸਾਥੀ ਹੋਰ ਸਾਜ਼ ਵਜਾਉਂਦੇ ਹਨ ਤੇ ਉਸ ਦੇ ਨਾਲ ਗਾਉਂਦੇ ਹਨ। ਅੱਜ […]
ਹਿਮਾਂਸ਼ੂ ਕੁਮਾਰ
ਭਾਗ –113 ਇਹ ਇੰਟਰਵੀਊ ਐਕਟੀਵਿਸਟ ਹਿਮਾਂਸ਼ੂ ਕੁਮਾਰ ਨਾਲ 25 ਨਵੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਉਨ੍ਹਾਂ ਨਾਲ ਇਸ ਇੰਟਰਵਿਊ ਵਿੱਚ ਜੋ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ, ਉਸ ਬਾਰੇ ਗੱਲਬਾਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿੱਚ ਇਸ ਜੁਰਮਾਨੇ ਬਾਰੇ ਦੱਸਦੇ ਹੋਏ ਉਹਨਾਂ ਨੇ ਸਾਰੀ ਕਹਾਣੀ ਬਿਆਨ ਕੀਤੀ ਕਿ […]
ਕਵੀਸ਼ਰ ਗੁਰਪ੍ਰੀਤ ਸਿੰਘ ਲਾਂਡਰਾ
ਭਾਗ –112 ਇਹ ਇੰਟਰਵਿਊ ਕਵੀਸ਼ਰ ਗੁਰਪ੍ਰੀਤ ਸਿੰਘ ਲਾਂਡਰਾ ਅਤੇ ਅਮਨਦੀਪ ਸਿੰਘ ਨਾਲ 22 ਨਵੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿਚ ਉਹਨਾਂ ਨੇ ਕਿਹਾ ਕਿ ਨੌਜਵਾਨ ਅੰਮ੍ਰਿਤ ਛੱਕ ਕੇ ਸਿੱਖ ਬਣ ਰਹੇ ਹਨ। ਇਸ ਨੂੰ ਤੁਸੀਂ ਪ੍ਰਚਾਰ ਦਾ ਅਸਰ ਜਾਂ ਜਾਗਰੂਕਤਾ ਵੀ ਕਹਿ ਸਕਦੇ ਹੋ। ਉਨ੍ਹਾਂ ਦੱਸਿਆ ਕਿ ਉਹ ਇਸ ਖੇਤਰ ਨਾਲ ਪਿਛਲੇ […]
ਭੁਪਿੰਦਰ ਸਿੰਘ ਭੁੱਲਰ
ਭਾਗ –111 ਇਹ ਇੰਟਰਵੀਊ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨਾਲ 21 ਨਵੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਦੱਸਿਆ ਕਿ ਉਹ ਬੀਮਾਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜੈਪਾਲ ਨਾਲ ਬੁਰੀ ਤਰਾਂ ਤਸ਼ੱਦਦ ਕਰਕੇ ਪੁਲਿਸ ਵੱਲੋਂ ਮਾਰਿਆ ਗਿਆ ਸੀ। ਇਸ ਦਾ ਕਾਰਨ ਉਨ੍ਹਾਂ ਨੇ ਸਿਆਸੀ ਦਖਲਅੰਦਾਜ਼ੀ ਅਤੇ ਵਕੀਲ ਦੀ ਮਾੜੀ […]
ਡਾਕਟਰ ਧਰਮਵੀਰ ਗਾਂਧੀ
ਭਾਗ –107 ਇਹ ਇੰਟਰਵਿਊ ਡਾਕਟਰ ਧਰਮਵੀਰ ਗਾਂਧੀ ਨਾਲ 15 ਨਵੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਊ ਦੀ ਸ਼ੁਰੁਆਤ ਵਿਚ ਮੌਜੂਦਾ ਸਰਕਾਰ ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਕੇਜਰੀਵਾਲ ਦਾ ਅਜੰਡਾ ਜਾਣਦੇ ਸੀ ਅਤੇ ਉਸ ਦੇ ਇਰਾਦੇ ਜਾਨਣ ਤੋਂ ਬਾਅਦ ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਸੀ। ਉਨ੍ਹਾਂ […]
ਮਹਾਂਬੀਰ ਸਿੰਘ ਭੁੱਲਰ
ਭਾਗ –106 ਅਦਾਕਾਰ ਮਹਾਂਬੀਰ ਸਿੰਘ ਭੁੱਲਰ ਨਾਲ ਇਹ ਇੰਟਰਵੀਊ 13 ਨਵੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਅਕਸਰ ਹੀ ਫਿਲਮਾਂ ਵਿਚ ਉਨ੍ਹਾਂ ਨੂੰ ਗੰਭੀਰ ਕਿਰਦਾਰ ਨਿਭਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਪਰ ਅਸਲ ਜ਼ਿੰਦਗੀ ਵਿਚ ਉਹ ਬਹੁਤ ਹੀ ਮਜ਼ਾਕੀਆ ਸੁਭਾਅ ਦੇ ਇਨਸਾਨ ਹਨ। ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਉਹ ਸਮਝਦੇ ਹਨ ਕਿ ਪੰਜਾਬ ਹਮੇਸ਼ਾ ਹੀ ਇਕ […]
ਲਖਵਿੰਦਰ ਸਿੰਘ ਲੱਖਾ
ਭਾਗ –104 ਇਹ ਇੰਟਰਵਿਊ ਲਖਵਿੰਦਰ ਸਿੰਘ ਲੱਖਾ ਨਾਲ 9 ਨਵੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਮੌਜੂਦਾ ਹਲਾਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਬਹੁਤ ਨੀਵੇਂ ਪੱਧਰ ਤੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ 1995 ਵਿਚ ਪੰਜਾਬ ਦੇ ਮਾੜੇ ਮਾਹੌਲ ਨੂੰ ਦੇਖਦੇ ਹੋਏ ਉਨ੍ਹਾਂ ਦੇ ਗਰੁੱਪ ਵੱਲੋਂ ਜੋ ਐਕਸ਼ਨ ਲਿਆ ਗਿਆ ਸੀ। ਉਸ ਵਿੱਚ ਬਲਵੰਤ […]
ਬੀਬੀ ਜਗੀਰ ਕੌਰ
ਭਾਗ –102 ਇਹ ਇੰਟਰਵੀਊ ਬੀਬੀ ਜਗੀਰ ਕੌਰ ਨਾਲ 7 ਨਵੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਵਿਚੋਂ ਸਸਪੈਂਡ ਕੀਤੇ ਜਾਣ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ 9 ਤਰੀਕ ਨੂੰ ਹੋਣ ਜਾ ਰਹੀਆਂ SGPC ਚੋਣਾਂ ਬਾਰੇ ਵੀ ਗੱਲਬਾਤ ਕੀਤੀ। ਬਾਦਲ ਪਿੰਡ ਹੋਈ ਮੀਟਿੰਗ ਬਾਰੇ ਤੇ ਅੰਦਰੂਨੀ ਪ੍ਰਬੰਧ ਬਾਰੇ ਗੱਲਬਾਤ […]
ਹਰਜਿੰਦਰ ਕੌਰ ਉੱਪਲ
ਭਾਗ –100 ਇਹ ਇੰਟਰਵੀਊ ਹਰਜਿੰਦਰ ਕੌਰ ਉੱਪਲ ਨਾਲ 3 ਨਵੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ ਆਪਣੇ ਭਰਾਵਾਂ ਅਤੇ ਪਿਤਾ ਦੀ ਮੌਤ ਤੋਂ ਬਾਅਦ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਇਕ ਖਬਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੁਝ ਵਿਅਕਤੀ […]
ਰੱਬੀ ਕੰਡੋਲਾ
ਭਾਗ –99 ਇਹ ਇੰਟਰਵੀਊ ਫ਼ਿਲਮ ਅਦਾਕਾਰ ਅਤੇ ਲੇਖਕ ਰੱਬੀ ਕੰਡੋਲਾ ਨਾਲ 1 ਨਵੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਹਨਾਂ ਨਾਲ ਨਵੀਂ ਆ ਰਹੀ ਫ਼ਿਲਮ “ਮਸੰਦ” ਬਾਰੇ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਅਜਿਹੇ ਹੀ ਵਿਕਸਿਤ ਨਹੀਂ ਹੋਈ ਕਿ ਉਸ ਦੀ ਬਰਾਬਰੀ ਸਾਊਥ ਫਿਲਮ ਇੰਡਸਟਰੀ ਦੇ ਨਾਲ ਕੀਤੀ ਜਾਵੇ। […]
ਸੁਖਦੀਪ ਸਿੰਘ ਚਕਰੀਆਂ
ਭਾਗ –98 ਇਹ ਇੰਟਰਵਿਊ ਬਾਕਸਰ ਸੁਖਦੀਪ ਸਿੰਘ ਚਕਰੀਆਂ ਅਤੇ ਉਨ੍ਹਾਂ ਦੇ ਪਿਤਾ ਨਾਲ ਜੋ ਕਿ ਉਨ੍ਹਾਂ ਦੇ ਕੋਚ ਵੀ ਹਨ, ਨਾਲ 30 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਸੁਖਦੀਪ ਨੇ ਆਪਣੇ ਬਾਕਸਰ ਬਣਨ ਦੀ ਕਹਾਣੀ ਅਤੇ ਬਾਕਸਿੰਗ ਦੀ ਸ਼ੁਰੂਆਤ ਬਾਰੇ ਖੁੱਲ ਕੇ ਗੱਲਬਾਤ ਕੀਤੀ। ਸੁਖਦੀਪ ਇੱਕ ਬਹੁਤ ਹੀ ਮਿਹਨਤੀ ਖਿਡਾਰੀ ਹਨ। ਉਸ […]
ਰੂਹੀ ਦੀਦਾਰ
ਭਾਗ –97 ਇਹ ਇੰਟਰਵੀਊ ਗਾਇਕ ਅਤੇ ਲਿਖਾਰੀ ਦੀ ਰੂਹੀ ਦੀਦਾਰ ਨਾਲ 28 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ ਪੇਸ਼ੇ ਵਜੋਂ ਨਵੇਂ ਕਲਾਕਾਰਾਂ ਨੂੰ ਸੰਗੀਤ ਸਿਖਾਉਂਦੇ ਹਨ। ਉਨ੍ਹਾਂ ਦੱਸਿਆ ਕਿ ਲੱਗਭੱਗ ਪਿਛਲੇ 7 ਸਾਲ ਵਿੱਚ ਉਨ੍ਹਾਂ ਕੋਲੋਂ 4 ਤੋਂ 5 ਹਜ਼ਾਰ ਲੋਕ ਸੰਗੀਤ ਸਿੱਖ ਕੇ ਗਏ ਹਨ। ਰੂਹੀ ਦੀਦਾਰ ਨੇ ਦੱਸਿਆ ਕਿ ਉਸ ਦੇ ਪਿਤਾ […]
ਗੰਗਵੀਰ ਸਿੰਘ ਰਠੌਰ
ਭਾਗ –96 ਇਹ ਇੰਟਰਵਿਊ ਗੰਗਵੀਰ ਸਿੰਘ ਰਠੌਰ ਦੇ ਨਾਲ 26 ਅਕਤੂਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਪਾਣੀ ਦੇ ਘਟਦੇ ਪੱਧਰ ਨੂੰ ਲੈ ਕੇ ਜੋ ਰਿਪੋਰਟਾਂ ਛਪ ਰਹੀਆਂ ਹਨ ਉਹ ਬਿਲਕੁਲ ਸਹੀ ਹਨ ਕਿਉਕਿ ਪੰਜਾਬ ਦੇ ਜ਼ਿਆਦਾਤਰ ਪਾਣੀ ਵਾਲੇ ਇਲਾਕੇ ਡਾਰਕ ਜ਼ੋਨ ਐਲਾਨ ਦਿੱਤੇ ਗਏ ਹਨ। […]
ਤਰਸੇਮ ਸਿੰਘ ਮੋਰਾਂਵਾਲੀ
ਭਾਗ –95 ਇਹ ਇੰਟਰਵੀਊ ਤਰਸੇਮ ਸਿੰਘ ਮੋਰਾਂਵਾਲੀ ਨਾਲ 23 ਅਕਤੂਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇਹ ਇੰਟਰਵਿਊ ਵਿਚ ਉਨ੍ਹਾਂ ਨਾਲ ਸਮਾਜਿਕ ਅਤੇ ਪੰਥਕ ਤੱਥਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾ ਆਸ਼ਾਵਾਦੀ ਹੁੰਦੇ ਹਨ ਕਿਉਂਕਿ ਸਾਡਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜੋ ਲੋਕ ਆਸ਼ਾਵਾਦੀ ਰਹੇ ਹਨ […]
ਕਮਲਜੀਤ ਸਿੰਘ ਬਰਾੜ
ਭਾਗ –94 ਇਹ ਇੰਟਰਵਿਊ ਕਾਂਗਰਸ ਦੇ ਯੂਥ ਆਗੂ ਕਮਲਜੀਤ ਸਿੰਘ ਬਰਾੜ ਨਾਲ 21 ਅਕਤੂਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਊ ਦੇ ਸ਼ੁਰੂਆਤ ਵਿਚ ਭਗਵੰਤ ਮਾਨ ਬਾਰੇ ਕਮੇਂਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਇਕ ਕਮਜ਼ੋਰ ਸਰਕਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦਾ ਪੈਸਾ ਲੁੱਟ ਕੇ ਇਸ਼ਤਿਹਾਰਬਾਜ਼ੀ ਕਰ ਰਹੀ ਹੈ ਅਤੇ ਪੰਜਾਬ ਦਾ ਮੀਡੀਆ ਵੀ […]
ਪੱਤਰਕਾਰ ਬਲਜੀਤ ਪਰਮਾਰ
ਭਾਗ –93 ਇਹ ਇੰਟਰਵੀਊ ਸੀਨੀਅਰ ਪੱਤਰਕਾਰ ਬਲਜੀਤ ਪਰਮਾਰ ਦੇ ਨਾਲ 19 ਅਕਤੂਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਦੱਸਿਆ ਕਿ ਅੱਜ ਤੋਂ 20 ਸਾਲ ਪਹਿਲਾਂ ਪੰਜਾਬ ਵਿੱਚ ਗੈਂਗਸਟਰ ਨਿੱਜੀ ਦੁਸ਼ਮਣੀ ਕਾਰਨ ਬਣਦੇ ਸਨ ਜੋ ਕਿ ਅਜਿਹਾ ਕਲਚਰ ਸੀ। ਪਰ ਉਸ ਤੋਂ ਬਾਅਦ ਬਾਰਡਰ ਏਰੀਆ ਹੋਣ ਕਾਰਨ ਲੋਕਾਂ ਨੂੰ ਆਤਮ ਰੱਖਿਆ […]
ਰਵਿੰਦਰ ਸਿੰਘ ਧਾਲੀਵਾਲ
ਭਾਗ –92 ਇਹ ਇੰਟਰਵੀਊ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਮੈਂਬਰ ਰਵਿੰਦਰ ਸਿੰਘ ਧਾਲੀਵਾਲ ਨਾਲ 17 ਅਕਤੂਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿੱਚ ਉਨ੍ਹਾਂ ਨਾਲ ਯੂਨੀਵਰਸਿਟੀ ਚੋਣਾਂ ਦੇ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਹੈ ਯੂਨੀਵਰਸਿਟੀ ਚੋਣਾਂ ਦੇ ਬਾਰੇ ਕੀ ਬਦਲ ਰਿਹਾ ਹੈ, ਇਹ ਤਾਂ ਰਿਜ਼ਲਟ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ […]
ਭਾਈ ਸੁਖਰਾਜ ਸਿੰਘ
ਭਾਗ –90 ਇਹ ਇੰਟਰਵਿਊ ਭਾਈ ਸੁਖਰਾਜ ਸਿੰਘ ਦੇ ਨਾਲ 13 ਅਕਤੂਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ “ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਮੈਂਬਰ ਵੀ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ ਲਈ ਮੋਰਚੇ ਦੀ ਅਗਵਾਈ ਕਰ ਰਹੇ ਹਨ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਕਿਹਾ […]
ਅਮਨਦੀਪ ਸਿੰਘ
ਭਾਗ –89 ਇਹ ਇੰਟਰਵਿਊ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਅਮਨਦੀਪ ਸਿੰਘ ਨਾਲ 10 ਅਕਤੂਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ ,ਜੋ ਕਿ ਵਿਦਿਆਰਥੀਆਂ ਦੇ ਵੱਖ-ਵੱਖ ਮਸਲਿਆਂ ਤੇ ਆਪਣੀ ਅਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਉਹਨਾਂ ਨੇ ਕਿਹਾ ਕਿ ਵਿਦਿਅਕ ਅਦਾਰਿਆਂ ਦਾ ਨਿੱਜੀਕਰਨ ਹੋਣ ਨਾਲ ਪੰਜਾਬ ਨੂੰ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸਰਕਾਰ ਦੁਆਰਾ ਪੰਜਾਬ ਦੀ […]
ਵਰੀ ਰਾਏ
ਭਾਗ –88 ਇਹ ਇੰਟਰਵੀਊ ਗੀਤਕਾਰ ਵਰੀ ਰਾਏ ਨਾਲ 8 ਅਕਤੂਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਵਰੀ ਰਾਏ ਆਪਣੇ ਲਿਖੇ ਹੋਏ ਗੀਤ ਗਾਇਕ ਕੰਵਰ ਗਰੇਵਾਲ ਨੂੰ ਦਿੰਦੇ ਹਨ ਅਤੇ ਉਹਨਾਂ ਦੇ ਪਹਿਲੇ ਹੀ ਦੋ ਗੀਤ ਸਰਕਾਰ ਵੱਲੋਂ ਬੈਨ ਕਰ ਦਿੱਤੇ ਗਏ ਹਨ। ਇੰਟਰਵੀਊ ਦੀ ਸ਼ੁਰੂਆਤ ਉਹਨਾਂ ਨੇ ਆਪਣਾ ਇੱਕ ਗੀਤ ਗਾਇਆ। ਉਨ੍ਹਾਂ ਨੇ ਕਿਹਾ ਕਿ ਇਹ […]
ਡਾਕਟਰ ਤੇਜਵੰਤ ਸਿੰਘ ਮਾਨ
ਭਾਗ –87 ਇਹ ਇੰਟਰਵੀਊ ਡਾਕਟਰ ਤੇਜਵੰਤ ਸਿੰਘ ਮਾਨ ਨਾਲ 6 ਅਕਤੂਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। 1968 ਵਿੱਚ ਉਨ੍ਹਾਂ ਦੀ ਪਹਿਲੀ ਕਿਤਾਬ ਆਈ ਸੀ ਅਤੇ ਹੁਣ ਤਕ ਉਹ ਲਗਭਗ 65 ਕਿਤਾਬਾਂ ਲਿਖ ਚੁੱਕੇ ਹਨ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਇਕ ਦੇਸ਼ ਇਕ ਬੋਲੀ ਵਾਲੇ ਵਿਵਾਦਤ ਬਿਆਨ ਤੇ ਆਪਣੀ ਰਾਏ ਦਿੱਤੀ। ਇਸ ਤੋਂ ਇਲਾਵਾ ਗੁਰਦਾਸ […]
ਲੱਖਾ ਸਿਧਾਣਾ
ਭਾਗ –86 ਇਹ ਇੰਟਰਵੀਊ ਲੱਖਾ ਸਿਧਾਣਾ ਨਾਲ 4 ਅਕਤੂਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿੱਚ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹਨਾਂ ਦੇ ਲਖਵੀਰ ਸਿੰਘ ਲੰਡਾ ਹਰੀਕੇ ਨਾਲ ਕੋਈ ਸੰਬੰਧ ਹਨ? ਲੱਖਾ ਸਿਧਾਣਾ ਨੇ ਕਿਹਾ ਕਿ ਜਦੋਂ ਉਹ ਗੈਂਗਸਟਰ ਸੀ, ਨਾ ਉਸ ਸਮੇਂ ਜਾਣਦਾ ਸੀ ਅਤੇ ਨਾ ਹੀ ਹੁਣ ਅਜਿਹੇ ਵਿਅਕਤੀ […]
ਐਡਵੋਕੇਟ ਹਰਪਾਲ ਸਿੰਘ ਖਾਰਾ
ਭਾਗ –85 ਇਹ ਇੰਟਰਵਿਊ ਐਡਵੋਕੇਟ ਹਰਪਾਲ ਸਿੰਘ ਖਾਰਾ ਨਾਲ 2 ਅਕਤੂਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ 2015 ਵਿਚ ਜਦੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤਾਂ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਬਦਲੀ ਹੈ । ਤਾਂ ਉਨ੍ਹਾਂ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ […]
ਗੁਰਪ੍ਰੀਤ ਸਿੰਘ
ਭਾਗ –84 ਇਹ ਇੰਟਰਵੀਊ ਪਸ਼ੂ ਪਾਲਣ ਵਿਭਾਗ ਵਿੱਚ ਫਾਰਮਾਸਿਸਟ ਅਤੇ ਯੁਨੀਅਨ ਦੇ ਸਪੋਕਸਪਰਸਨ ਗੁਰਪ੍ਰੀਤ ਸਿੰਘ ਦੇ ਨਾਲ 29 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਭਗਵੰਤ ਮਾਨ ਸਰਕਾਰ ਤੁਹਾਡੀਆਂ ਮੰਗਾਂ ਜਾਂ ਮੁਸ਼ਕਿਲਾਂ ਤੋਂ ਜਾਣੂ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਨਾਲੋਂ ਜ਼ਿਆਦਾ ਵਧੀਆ ਤਰਾਂ […]
ਮਿਸਤਰੀ ਬੁੱਧ ਸਿੰਘ
ਭਾਗ –83 ਇਹ ਇੰਟਰਵੀਊ ਲੱਕੜ ਅਤੇ ਲੋਹੇ ਦੇ ਸੰਦ( ਜੋ ਖੇਤੀ ਲਈ, ਸ਼ੌਕ ਲਈ, ਆਤਮ ਰੱਖਿਆ ਲਈ,ਵਿਆਹਾਂ ਸਮੇਂ ਅਤੇ ਘਰਾਂ ਵਿੱਚ ਵਰਤੇ ਜਾਂਦੇ ਹਨ) ਬਣਾਉਣ ਵਾਲੇ ਮਿਸਤਰੀ ਬੁੱਧ ਸਿੰਘ ਨਾਲ 27 ਸਤੰਬਰ 2022 ਨੂੰ ਪ੍ਰਕਾਸ਼ਤ ਕੀਤੀ ਗਈ। ਜਿਨ੍ਹਾਂ ਦੀਆਂ ਤਿੰਨ ਪੀੜੀਆਂ ਇਸ ਰਵਾਇਤੀ ਕੰਮ ਨੂੰ ਕਰ ਰਹੀਆਂ ਹਨ, ਦਾਦਾ ਪੁੱਤ ਅਤੇ ਪੋਤਰਾ। ਉਹ ਪਿੰਡ ਭਾਈ […]
ਜੈਨੀ ਜੋਹਲ
ਭਾਗ –82 ਇਹ ਇੰਟਰਵੀਊ ਪੰਜਾਬੀ ਗਾਇਕਾ ਜੈਨੀ ਜੋਹਲ ਨਾਲ 25 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜੈਨੀ ਜੌਹਲ ਇਨਸਾਫ ਲਈ ਆਪਣੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਅਤੇ ਆਪਣੇ ਗਾਣਿਆਂ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਜੈਨੀ ਜੌਹਲ ਨੇ ਦੱਸਿਆ ਕਿ ਸੱਚ ਬੋਲਣ ਦੀ ਸਿਖਿਆ ਉਸ ਨੂੰ ਆਪਣੇ […]
ਪ੍ਰਤਾਪ ਸਿੰਘ ਬਾਜਵਾ
ਭਾਗ –81 ਇਹ ਇੰਟਰਵਿਊ ਸ.ਪ੍ਰਤਾਪ ਸਿੰਘ ਬਾਜਵਾ ਦੇ ਨਾਲ 24 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿਚ ਉਨ੍ਹਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਬਾਰੇ ਕਿਹਾ ਕਿ ਇਹ ਸੱਭ ਬੇਇਮਾਨੀ ਅਤੇ ਧੋਖੇਬਾਜ਼ ਹਨ ਜੋ ਲੋਕਾਂ ਨੂੰ ਬੇਵਕੂਫ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਜ਼ਿੰਮੇਦਾਰ ਹੁੰਦੀਆ ਸਨ ਪਰ ਇਹ ਪਾਰਟੀ ਪੰਜਾਬ ਦਾ ਸਾਰਾ […]
ਰਣਜੀਤ ਸਿੰਘ ਕੁੱਕੀ ਗਿੱਲ
ਭਾਗ –80 ਇਹ ਇੰਟਰਵੀਊ ਰਣਜੀਤ ਸਿੰਘ ਕੁੱਕੀ ਗਿੱਲ ਨਾਲ 21 ਸਤੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿਚ ਪੱਤਰਕਾਰਾਂ ਦੁਆਰਾ ਕੁੱਕੀ ਗਿੱਲ ਨੂੰ ਉਨ੍ਹਾਂ ਆਪਣੇ ਦੌਰ ਦੌਰਾਨ ਜੋ ਭੁਗਤਿਆ ਉਸ ਬਾਰੇ ਪੁੱਛਿਆ ਗਿਆ ਤਾਂ ਕੁੱਕੀ ਗਿੱਲ ਨੇ ਕਿਹਾ ਕਿ ਓਦੋਂ ਹਲਾਤ ਵੱਖਰੇ ਸਨ। ਉਨ੍ਹਾਂ ਨੇ ਸਿੱਖ ਕੌਮ ਦਾ ਡਿੱਗਿਆ ਹੋਇਆ ਮਨੋਬਲ ਮੁੜ ਉੱਪਰ […]
ਰਿਤੇਸ਼ ਲੱਖੀ
ਭਾਗ –79 ਇਹ ਇੰਟਰਵਿਊ ਸੀਨੀਅਰ ਜਰਨਲਿਸਟ ਰਿਤੇਸ਼ ਲੱਖੀ ਨਾਲ 18 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਵਿੱਚ ਉਹਨਾਂ ਨੂੰ ਸੰਦੀਪ ਨੰਗਲ ਅੰਬੀਆਂ, ਵਿੱਕੀ ਮਿੱਡੂ ਖੇੜਾ ਅਤੇ ਮੂਸੇਵਾਲਾ ਦੇ ਕਤਲ ਹੋਣ ਨਾਲ ਗੈਂਗਸਟਰਾਂ ਦੇ ਸਬੰਧਾਂ ਬਾਰੇ ਗੱਲਬਾਤ ਕੀਤੀ ਗਈ। ਗੱਲਬਾਤ ਕਰਦਿਆਂ ਸ੍ਰੀ ਰਕੇਸ਼ ਲੱਖੀ ਨੇ ਦੱਸਿਆ ਕਿ ਜਦੋਂ ਇਹ ਤਿੰਨੋਂ ਕਤਲ ਹੋਏ ਸਨ […]
ਜਗਮੀਤ ਸਿੰਘ ਬਰਾੜ
ਭਾਗ –78 ਇਹ ਇੰਟਰਵਿਊ ਅਕਾਲੀ ਦਲ ਦੇ ਸੀਨੀਅਰ ਲੀਡਰ ਜਗਮੀਤ ਸਿੰਘ ਬਰਾੜ ਨਾਲ 16 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿਉਂ ਉਹ ਮੀਡੀਆ ਤੋਂ ਦੂਰ ਭੱਜ ਰਹੇ ਹਨ? ਉਹਨਾਂ ਸਾਰਾ ਵਰਤਾਰਾ ਦੱਸਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਵਜੋਂ ਉਨ੍ਹਾਂ ਇਸ […]
ਐਡਵੋਕੇਟ ਸਤਬੀਰ ਸਿੰਘ ਵਾਲੀਆ
ਭਾਗ –77 ਇਹ ਇੰਟਰਵਿਊ ਐਡਵੋਕੇਟ ਸਤਬੀਰ ਸਿੰਘ ਵਾਲੀਆ ਦੇ ਨਾਲ 13 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ।ਇਸ ਇੰਟਰਵਿਊ ਵਿਚ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਪਾਈਆਂ ਗਈਆਂ RTI’s ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਿਸ ਅਰਵਿੰਦ ਕੇਜਰੀਵਾਲ ਨੂੰ ਆਰ ਟੀ ਆਈ ਦੀ ਲੜਾਈ ਲੜਨ ਲਈ “Magsaysay” ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ ਅੱਜ […]
ਫੌਜੀ ਰੌਂਤਾ
ਭਾਗ –76 ਇਹ ਇੰਟਰਵੀਊ ਕਬੱਡੀ ਖਿਡਾਰੀ ਫੌਜੀ ਰੌਂਤਾ ਨਾਲ਼ 11 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਦੱਸਿਆ ਕਿ ਜ਼ਿੰਦਗੀ ਵਿਚ ਜਾਂ ਕਬੱਡੀ ਤੋਂ ਉਨ੍ਹਾਂ ਨੂੰ ਕੀ ਸਿੱਖਿਆ ਮਿਲੀ। ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਉਹ ਕਬੱਡੀ ਵਿੱਚ ਰੁਚੀ ਰੱਖਦੇ ਸਨ ਅਤੇ ਆਪਣੇ ਸੀਨੀਅਰ ਖਿਡਾਰੀਆਂ ਨੂੰ ਦੇਖ ਕੇ ਉਨ੍ਹਾਂ ਨੂੰ ਪਤਾ […]
ਬਾਬਾ ਬੇਲੀ
ਭਾਗ –75 ਇਹ ਇੰਟਰਵੀਊ ਲੇਖਕ ਅਤੇ ਗਾਇਕ ਬਾਬਾ ਬੇਲੀ ਨਾਲ 8 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਉਨ੍ਹਾਂ ਦੇ ਅਜਿਹਾ ਨਾਮ ਰੱਖਣ ਬਾਰੇ ਪੁੱਛਿਆ ਗਿਆ। ਬਾਬਾ ਬੇਲੀ ਸੋਚਦੇ ਹਨ ਕਿ ਜੋ ਕੁਝ ਹੁੰਦਾ ਹੈ, ਪਰਮਾਤਮਾ ਦੀ ਰਜ਼ਾ ਵਿੱਚ ਹੋ ਰਿਹਾ ਹੈ ਸਭ ਵਧੀਆ ਹੈ। ਉਹ ਹਮੇਸ਼ਾ ਸਕਰਾਤਮਕ, ਸਬਰ ਅਤੇ […]
ਜੰਗ ਢਿੱਲੋਂ
ਭਾਗ –73 ਇਹ ਇੰਟਰਵੀਊ ਗਾਇਕ,ਕਲਾਕਾਰ ਅਤੇ ਸਿੱਧੂ ਮੂਸੇਵਾਲਾ ਦੇ ਨਜ਼ਦੀਕ ਰਹਿ ਚੁੱਕੇ ਜੰਗ ਢਿੱਲੋਂ ਨਾਲ 4 ਸਤੰਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿੱਚ ਆਪਣੇ ਸੰਘਰਸ਼ ਤੋਂ ਕਾਮਯਾਬੀ ਤਕ ਦੇ ਸਫਰ ਦੀ ਗੱਲ ਕਰਦਿਆਂ ਜੰਗ ਢਿੱਲੋਂ ਨੇ ਦੱਸਿਆ ਕਿ ਉਹ ਇਸ ਖੇਤਰ ਨੂੰ ਸੰਜੀਦਾ ਸਮਝਦੇ ਹਨ ਕਿਉਂਕਿ ਇਸ ਵਿੱਚ ਲਿਖਦੇ ਸਮੇਂ ਬਹੁਤ ਸੋਚ […]
ਮੁਕੇਸ਼ ਆਲਮ
ਭਾਗ –72 ਇਹ ਇੰਟਰਵੀਊ ਲਿਖਾਰੀ ਅਤੇ ਸ਼ਾਇਰ ਮੁਕੇਸ਼ ਆਲਮ ਨਾਲ 2 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਇੱਕ ਕਿਤਾਬ ਵੀ ਛਪੀ ਸੀ। ਇਹ ਅਨੁਵਾਦ ਕਰਨ ਸਮੇਂ ਸ਼ਬਦਾਂ ਵਿੱਚ ਕੀਤੇ ਜਾਂਦੇ ਫੇਰਬਦਲ ਬਾਰੇ ਗੱਲਬਾਤ ਕਰਦਿਆਂ ਮੁਕੇਸ਼ ਆਲਮ ਨੇ ਕਿਹਾ ਕਿ ਬੇਸ਼ੱਕ ਤੁਸੀਂ ਆਪਣੀ ਮਾਤ ਭਾਸ਼ਾ ਦਾ ਸਤਿਕਾਰ ਕਰਦੇ ਹੋ ਪਰ ਤੁਹਾਨੂੰ […]
ਅੰਮ੍ਰਿਤਪਾਲ ਸਿੰਘ
ਭਾਗ –71 ਇਹ ਇੰਟਰਵਿਊ “ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨਾਲ 31 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਜਥੇਬੰਦੀ ਦੇ ਬਾਰੇ ਪੁੱਛਿਆ ਗਿਆ ਕਿ ਕਿਵੇਂ ਲੋਕਾਂ ਨੂੰ ਸਿੱਖਾਂ ਦੇ ਦਰਦ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਅੰਮ੍ਰਿਤਪਾਲ ਨੇ ਕਿਹਾ ਕਿ ਧਾਰਮਿਕ ਰਾਜਨੀਤੀ ਦਾ ਮੁੱਢ ਗੁਰਦੁਆਰਿਆਂ ਚੋਂ ਬੱਝਦਾ ਹੈ […]
ਸਾਬਕਾ ਡੀ ਐੱਸ ਪੀ ਬਲਵਿੰਦਰ ਸੇਖੋਂ
ਭਾਗ –70 ਇਹ ਇੰਟਰਵੀਊ ਸਾਬਕਾ ਡੀ ਐੱਸ ਪੀ ਬਲਵਿੰਦਰ ਸੇਖੋਂ ਨਾਲ 29 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਦੇ ਕਾਂਗਰਸ ਨਾਲ ਚੱਲ ਰਹੇ ਮਸਲੇ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਇਸੇ ਹੀ ਸਿਸਟਮ ਦਾ ਹਿੱਸਾ ਰਹੇ ਹਨ ਪਰ ਜਦੋਂ ਵੀ ਜ਼ਰੂਰਤ ਹੁੰਦੀ ਸੀ ਉਹ ਸਿਸਟਮ ਅਤੇ ਅਫਸਰਾਂ ਦੇ […]
ਜੱਸੀ ਜਸਰਾਜ
ਭਾਗ –69 ਬੀਜੇਪੀ ਦੇ ਆਗੂ ਅਤੇ ਕਲਾਕਾਰ ਜੱਸੀ ਜਸਰਾਜ ਦੀ ਇਹ ਇੰਟਰਵੀਊ 27 ਅਗਸਤ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਪੱਤਰਕਾਰ ਦੁਆਰਾ ਇੰਟਰਵਿਉ ਦੀ ਸ਼ੁਰੂਆਤ ਵਿੱਚ ਹੀ ਜੱਸੀ ਜਸਰਾਜ ਨੂੰ ਬੀਜੇਪੀ ਦੁਆਰਾ ਲੋਕਾਂ ਵਿੱਚ ਧਰਮਾਂ ਦੇ ਅਧਾਰ ਤੇ ਪਾੜ ਪਾਉਣ ਵਾਲੇ ਮਨਸੂਬੇ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਗਲਤ ਧਾਰਨਾ ਲੋਕਾਂ ਵਿਚ ਜਾਣ-ਬੁੱਝ […]
ਰੁਪਿੰਦਰ ਹਾਂਡਾ
ਭਾਗ –68 ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦੇ ਨਾਲ ਇਹ ਇੰਟਰਵਿਊ 24 ਅਗਸਤ 2022 ਨੂੰ ਪ੍ਰਕਾਸ਼ਤ ਕੀਤੀ ਗਈ। ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟਾਂ ਸ਼ੇਅਰ ਕਰਕੇ ਇਨਸਾਫ਼ ਦੀ ਮੰਗ ਕੀਤੀ ਸੀ ਸੀ। ਜਿਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੇ ਇਨਸਾਫ ਲਈ […]
ਸੁਖਜਿੰਦਰ ਸਿੰਘ ਰੰਧਾਵਾ
ਭਾਗ –67 ਇਹ ਇੰਟਰਵਿਊ 23 ਅਗਸਤ 2022 ਨੂੰ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਪ੍ਰਕਾਸ਼ਿਤ ਕੀਤੀ ਗਈ। ਇੰਟਰਵੀਊ ਦੀ ਸ਼ੁਰੁਆਤ ਵਿਚ ਜਦੋਂ ਉਨ੍ਹਾਂ ਨੂੰ ਚੋਣਾਂ ਵਿਚ ਮਿਲੀ ਹਾਰ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦਾ ਹੁਕਮ ਸਰਕਾਰ ਦੇ ਖਿਲਾਫ ਨਰਾਜ਼ਗੀ ਕਾਰਨ ਹੀ ਹੁੰਦਾ ਹੈ […]
ਗੁਰਪ੍ਰੀਤ ਸਿੰਘ ਮਿੰਟੂ
ਭਾਗ –66 ਇਹ ਇੰਟਰਵੀਊ ਗੁਰਪ੍ਰੀਤ ਸਿੰਘ ਮਿੰਟੂ ਜੋ ਕਿ ਸੁਪਨਿਆਂ ਦਾ ਘਰ ਦੇ ਨਾਂ ਨਾਲ ਜਾਣੀ ਜਾਂਦੀ, “ਮਨੁੱਖਤਾ ਦੀ ਸੇਵਾ” ਸਮਾਜ ਸੇਵੀ ਸੰਸਥਾ ਦੇ ਫਾਊਂਡਰ ਨਾਲ 21 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਅਕਸਰ ਹੀ ਸੋਸ਼ਲ ਮੀਡੀਆ ਤੇ ਉਨ੍ਹਾਂ ਦੀਆਂ ਵਾਇਰਲ ਵੀਡੀਓ ਦੇਖੀਆਂ ਜਾਂਦੀਆਂ ਹਨ। ਲੁਧਿਆਣਾ-ਅਧਾਰਤ NGO ਮਾਨੁਖਤਾ ਦੀ ਸੇਵਾ ਸੁਸਾਇਟੀ 2016 ਤੋਂ ਮਾਨਸਿਕ ਸਿਹਤ […]
ਜਥੇਦਾਰ ਕਰਨੈਲ ਸਿੰਘ ਪੰਜੋਲੀ
ਭਾਗ –65 ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨਾਲ ਇਹ ਇੰਟਰਵਿਊ 19 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰਾਜਨੀਤੀ ਦੇ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਵਿਚਾਰ ਚਰਚਾ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਉੱਪਰ ਲੱਗੇ ਇਲਜਾਮਾਂ ਬਾਰੇ ਗੱਲਬਾਤ ਕਰਦਿਆਂ ਕਰਨੈਲ ਸਿੰਘ ਪੰਜੋਲੀ […]
ਡਾ ਗੁਰਦਰਸ਼ਨ ਸਿੰਘ ਢਿੱਲੋਂ
ਭਾਗ –64 ਡਾ ਗੁਰਦਰਸ਼ਨ ਸਿੰਘ ਢਿੱਲੋਂ ਦੇ ਨਾਲ ਇਹ ਇੰਟਰਵਿਊ 17 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਨ੍ਹਾਂ ਨਾਲ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। SYL ਜਾਂ ਪਾਣੀ ਦੇ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਇਹ ਇੱਕ ਬੇਹੱਦ ਅਹਿਮ ਮਸਲਾ ਹੈ ਜਿਸ ਬਿਨਾਂ ਮਨੁੱਖੀ ਹੋਂਦ ਵੀ ਸੰਭਵ […]
ਕੇ ਸੀ ਸਿੰਘ
ਭਾਗ –63 ਕੇ ਸੀ ਸਿੰਘ (ਈਰਾਨ ਅਤੇ ਯੂਏਈ ਵਿੱਚ ਸਾਬਕਾ ਭਾਰਤੀ ਰਾਜਦੂਤ) ਨਾਲ ਇਹ ਇੰਟਰਵਿਊ 15 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਮੌਜੂਦਾ ਸਰਕਾਰ ਨੂੰ ਕਿਵੇਂ ਦੇਖਦੇ ਹਨ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਬਦਲਾਅ ਮੰਗ ਰਿਹਾ ਸੀ ਪਰ ਆਮ ਆਦਮੀ ਪਾਰਟੀ ਬਦਲਾਵ ਨਹੀਂ ਲੈ ਕੇ […]
ਗੁਰਚੇਤ ਚਿੱਤਰਕਾਰ
ਭਾਗ –62 ਕਮੇਡੀ ਐਕਟਰ ਗੁਰਚੇਤ ਚਿੱਤਰਕਾਰ ਦੇ ਨਾਲ ਇਹ ਇੰਟਰਵੀਊ 13 ਅਗਸਤ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿੱਚ ਉਨ੍ਹਾਂ ਦੇ ਕੈਰੀਅਰ, ਸਮਾਜ ਅਤੇ ਹੋਰ ਵੀ ਕਈ ਚੀਜਾਂ ਬਾਰੇ ਗੱਲਬਾਤ ਕੀਤੀ ਗਈ। ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਕਰਦੇ ਹਾਂ ਉਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਵਿਚ ਐਕਟਿੰਗ ਨੂੰ ਕਬੂਲਿਆ ਨਹੀਂ ਜਾਂਦਾ […]
ਜਗਤਾਰ ਸਿੰਘ ਅਣਜਾਣ
ਭਾਗ –61 ਜਗਤਾਰ ਸਿੰਘ ਅਣਜਾਣ ਦੀ ਇਹ ਇੰਟਰਵਿਊ 11 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਉਹ ਪਾਣੀ ਨੂੰ ਬਚਾਉਣ ਲਈ ਯਤਨ ਅਤੇ ਝੋਨਾ ਰਹਿਤ ਖੇਤੀ ਕਰਦਾ ਹੈ। ਇਸ ਸਾਲ ਸਾਉਣੀ ਦੀ ਫਸਲ ਵਿੱਚ ਉਨ੍ਹਾਂ ਮੂੰਗਫਲੀ ਦੀ ਫਸਲ ਦੀ ਬਿਜਾਈ ਕੀਤੀ ਹੈ। ਜਿਸਦਾ ਕਾਰਨ ਇਹ ਹੈ ਕਿ ਪਿਛਲੇ ਸਾਲ ਨਰਮੇ ਦੀ ਫਸਲ ਦੀ ਸੁੰਡੀ ਦੇ ਅਟੈਕ […]
ਬਲਕੌਰ ਸਿੰਘ
ਭਾਗ –60 ਬਲਕੌਰ ਸਿੰਘ ਦੇ ਨਾਲ ਇਹ ਇੰਟਰਵੀਊ 9 ਅਗਸਤ 2012 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਵਿਚ ਉਨ੍ਹਾਂ ਨਾਲ ਪੁਰਾਣੇ ਰੀਤੀ-ਰਿਵਾਜਾਂ ਅਤੇ ਸੱਭਿਆਚਾਰ ਦੇ ਬਾਰੇ ਵਿੱਚ ਖੁੱਲ ਕੇ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਸੱਭਿਆਚਾਰ ਇੱਕ ਸਿਸਟਮ ਵਿੱਚੋਂ ਪੈਦਾ ਹੁੰਦਾ ਹੈ ਪਰ ਇਨਸਾਨੀ ਕਦਰਾਂ ਕੀਮਤਾਂ ਇਹ ਸਭਿਆਚਾਰ ਤੋਂ ਦੂਜੇ ਵਿਚ […]
ਮਲਵਿੰਦਰ ਕੰਗ
ਭਾਗ –59 ਇਹ ਇੰਟਰਵਿਊ ਆਨੰਦਪੁਰ ਸਾਹਿਬ ਦੇ ਹਲਕਾ ਇੰਚਾਰਜ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਕੰਗ ਦੇ ਨਾਲ 5 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਿਉਂ ਕੁਝ ਹੀ ਮਹੀਨਿਆਂ ਵਿੱਚ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਵਿਸ਼ਵਾਸ ਉਠ ਰਿਹਾ ਹੈ ? ਤਾਂ ਉਨ੍ਹਾਂ ਕਿਹਾ […]
ਡਾਕਟਰ ਬੀ ਐਸ ਔਲਖ
ਭਾਗ –58 ਡਾਕਟਰ ਬੀ ਐਸ ਔਲਖ ਦੀ ਇਹ ਇੰਟਰਵਿਊ 3 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿੱਚ ਡਾਕਟਰ ਨੇ ਕਰੋਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਕਿ ਅੱਜ ਤੋਂ ਸੌ ਸਾਲ ਪਹਿਲਾਂ ਤੋਂ ਵਾਇਰਸ ਚਲਿਆ ਆ ਰਿਹਾ ਹੈ ਅਤੇ 60 ਸਾਲਾਂ ਤੋਂ ਜਾਣਦੇ ਹਾਂ ਕਿ ਇਹ ਇਨਸਾਨਾਂ ਨੂੰ ਇਨਫੈਕਟ ਕਰਦਾ ਹੈ। ਉਨ੍ਹਾਂ ਦੱਸਿਆ ਕਿ […]
ਕੁੰਡਾ ਸਿੰਘ ਧਾਲੀਵਾਲ
ਭਾਗ –57 ਪੰਜਾਬੀ ਗਾਇਕ ਅਤੇ ਗੀਤਕਾਰ ਕੁੰਡਾ ਸਿੰਘ ਧਾਲੀਵਾਲ ਨਾਲ ਇਹ ਇੰਟਰਵਿਊ 1 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵੀਊ ਦੀ ਸ਼ੁਰੁਆਤ ਵਿਚ ਪੱਤਰਕਾਰ ਵੱਲੋਂ ਕੁੰਡਾ ਧਾਲੀਵਾਲ ਨੂੰ ਪੁੱਛਿਆ ਗਿਆ ਕਿ ਅੱਜ ਵੀ ਉਨ੍ਹਾਂ ਦੀਆਂ ਲਿਖਤਾਂ ਕਿਸੇ 24 ਜਾਂ 25 ਸਾਲ ਦੇ ਨੌਜਵਾਨ ਦੀ ਤਰਾ ਹੁੰਦੇ ਹਨ ਅਜਿਹਾ ਕਿਉਂ ਹੈ? ਕੁੰਢਾ ਧਾਲੀਵਾਲ ਨੇ ਕਿਹਾ ਕਿ […]
ਤਰੁਣ ਘਈ
ਭਾਗ –56 ਇਹ ਇੰਟਰਵੀਊ ਤਰੁਣ ਘਈ ਆਰ.ਟੀ.ਆਈ ਐਕਟੀਵਿਸਟ ਅਤੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨਾਲ 30 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ । ਇੰਟਰਵਿਊ ਦੀ ਸ਼ੁਰੁਆਤ ਵਿਚ ਉਹਨਾਂ ਨੇ ਦੱਸਿਆ ਕਿ 1978 ਵਿੱਚ ਪੰਜਾਬ ਦੇ 136 ਕਾਲਜਾਂ ਨੂੰ 95% ਗ੍ਰਾਂਟ ਇਨ ਏਡ ਸਕੀਮ( ਸ਼ਰਤਾਂ ਸਮੇਤ) ਲਾਗੂ ਕਰਕੇ ਏਡ ਦੇਣੀ ਸ਼ੁਰੂ ਕੀਤੀ ਸੀ। ਪਿਛਲੇ ਦਿਨੀਂ ਜਦੋਂ ਕ੍ਰਿਸ਼ਨ […]
ਬਲਵੰਤ ਸਿੰਘ ਰਾਮੂਵਾਲੀਆ
ਭਾਗ –55 ਬਲਵੰਤ ਸਿੰਘ ਰਾਮੂਵਾਲੀਆ ਨਾਲ ਇਹ ਇੰਟਰਵਿਊ 28 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਜਦੋਂ ਉਨ੍ਹਾਂ ਨੂੰ ਮੌਜੂਦਾ ਪੰਜਾਬ ਦੇ ਹਲਾਤਾਂ ਲਈ ਜ਼ਿੰਮੇਵਾਰ ਪੁਰਾਣੇ ਜਾਂ ਨਵੇਂ ਰਾਜਨੀਤਕ ਸਖਸ਼ੀਅਤਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਅਜਿਹੀ ਹਾਲਤ ਨਵੇਂ ਸਿਆਸਤਦਾਨਾਂ ਕਰਕੇ ਹੋਈ ਹੈ ਅਤੇ ਬਾਦਲਾਂ ਨੇ ਪੰਜਾਬ ਨੂੰ ਲੁੱਟਿਆ […]
ਡਾ ਰਣਜੀਤ ਸਿੰਘ
ਭਾਗ –54 ਡਾ ਰਣਜੀਤ ਸਿੰਘ ਦੇ ਨਾਲ ਇਹ ਇੰਟਰਵਿਊ 26 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ ਅਕਸਰ ਹੀ ਸੋਸ਼ਲ ਮੀਡੀਆ ਤੇ ਟੈਸਟ ਟਿਊਬ ਬੇਬੀ ਸੈਂਟਰਾਂ ਦੇ ਖਿਲਾਫ ਅਤੇ ਅਫੀਮ,ਡੋਡੇ ਅਤੇ ਖਸਖਸ ਦੀ ਖੇਤੀ ਦੇ ਪੱਖ ਚ ਬੋਲਦੇ ਨਜ਼ਰ ਆਉਂਦੇ ਹਨ। ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਟੈਸਟ ਟਿਊਬ ਬੇਬੀ ਸੈਂਟਰਾਂ ਦਾ ਹੋਣਾ ਪੰਜਾਬੀਆਂ […]
ਪੰਮਾ ਡੂਮੇਵਾਲ
ਭਾਗ –53 ਪੰਜਾਬੀ ਗਾਇਕ ਪੰਮਾ ਡੂਮੇਵਾਲ ਨਾਲ ਇਹ ਇੰਟਰਵਿਊ 24 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਹਨਾਂ ਨੇ ਆਪਣੇ ਕਾਲਜ ਦੇ ਸਮੇਂ ਤੋਂ ਕਾਮਯਾਬੀ ਤੱਕ ਦੇ ਸਫਰ ਦੀ ਸਾਰੀ ਗੱਲਬਾਤ ਸਾਂਝੀ ਕੀਤੀ। ਪੰਮਾ ਡੂਮੇਵਾਲ ਨੇ ਦੱਸਿਆ ਕਿ ਗ੍ਰੈਜੂਏਸ਼ਨ ਦੌਰਾਨ ਹੀ ਉਹ ਕਾਲਜ ਦੇ ਪ੍ਰੋਗਰਾਮਾਂ ਵਿੱਚ ਭਾਗ ਲੈਂਦੇ ਰਹੇ ਸੀ,ਜਿਸ ਕਰਕੇ ਗਾਇਕੀ ਵਾਲੇ […]
ਕੈਪਟਨ ਚੰਨਣ ਸਿੰਘ ਸਿੱਧੂ
ਭਾਗ –52 ਕੈਪਟਨ ਚੰਨਣ ਸਿੰਘ ਸਿੱਧੂ ਦੀ ਇਹ ਇੰਟਰਵੀਊ 22 ਜੁਲਾਈ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਹਨਾਂ ਨਾਲ ਮੌਜੂਦਾ ਪੰਜਾਬ ਦੀ ਸਥਿਤੀ ਬਾਰੇ ਗੱਲਬਾਤ ਕੀਤੀ ਗਈ। 92 ਐਮ.ਐਲ.ਏ ਸੀਟਾਂ ਨਾਲ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲੋਕ ਕਾਂਗਰਸ ਅਤੇ ਅਕਾਲੀ ਦਲ ਤੋਂ ਬਹੁਤ ਦੁਖੀ […]
ਮਨਪ੍ਰੀਤ ਸਿੰਘ ਇਯਾਲੀ
ਭਾਗ –51 ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮਨਪ੍ਰੀਤ ਸਿੰਘ ਇਯਾਲੀ ਨਾਲ ਇਹ ਇੰਟਰਵਿਊ 18 ਜੁਲਾਈ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਹਨਾਂ ਨੇ ਇਕਬਾਲ ਸਿੰਘ ਝੁੰਡਾ ਕਮੇਟੀ ਦੀ ਰਿਪੋਰਟ ਬਾਰੇ, ਪਾਰਟੀ ਵਿਚ ਲੋੜੀਂਦੇ ਬਦਲਾਵਾਂ ਬਾਰੇ ਅਤੇ ਹੋਰ ਮਸਲਿਆਂ ਉੱਪਰ ਅਕਾਲੀ ਦਲ ਦੇ ਸਟੈਂਡ ਬਾਰੇ ਗੱਲਬਾਤ ਕੀਤੀ। ਇੰਟਰਵਿਉ ਦੀ ਸ਼ੁਰੂਆਤ ਵਿਚ ਮਨਪ੍ਰੀਤ ਸਿੰਘ ਇਯਾਲੀ […]
ਸੁੱਖ ਜੌਹਲ
ਭਾਗ –50 ਸੁੱਖ ਜੌਹਲ ਦੇ ਨਾਲ ਇਹ ਇੰਟਰਵਿਊ 17 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਸੁੱਖ ਜੌਹਲ ਨੇ ਦੱਸਿਆ ਕਿ ਕਿਵੇਂ ਉਸਨੇ ਨਸ਼ਾ ਛੱਡਿਆ ਅਤੇ ਹੁਣ ਉਹ ਕੇਸ ਰੱਖ ਰਿਹਾ ਹੈ ਅਤੇ ਮਿਹਨਤ ਲਾ ਕੇ ਆਪਣਾ ਸਰੀਰ ਰਿਹਾ ਹੈ। ਸੁੱਖ ਜੌਹਲ ਨੇ ਦੱਸਿਆ ਕਿ ਦਸਤਾਰ ਬੰਨਣ ਦੀ ਪ੍ਰੇਰਨਾ ਉਸ ਨੂੰ ਆਪਣੇ ਭਰਾ […]
ਕੰਵਰ ਗਰੇਵਾਲ
ਭਾਗ – 49 ਪੰਜਾਬੀ ਗਾਇਕ ਕੰਵਰ ਗਰੇਵਾਲ ਨਾਲ ਇਹ ਇੰਟਰਵੀਊ 15 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਇੰਟਰਵਿਊ ਵਿਚ ਉਨ੍ਹਾਂ ਨਾਲ ਪੰਜਾਬ,ਸੰਗੀਤ ਅਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਗੱਲਬਾਤ ਕੀਤੀ ਗਈ। ਕਿਸਾਨੀ ਅੰਦੋਲਨ ਤੋਂ ਬਾਅਦ ਪੰਜਾਬ ਦੇ ਹਲਾਤਾਂ ਨੂੰ ਦੇਖਦੇ ਹੋਏ ਕੰਵਰ ਗਰੇਵਾਲ ਨੇ ਕਿਹਾ ਕਿ ਪੰਜਾਬ ਦਾ ਸਮਾਜਿਕ ਅਤੇ ਰਾਜਨੀਤਿਕ ਸਿਸਟਮ ਉਲਝਿਆ ਪਿਆ ਹੈ। […]
ਅਮਰੀਕ ਖੋਸਾ ਕੋਟਲਾ
ਭਾਗ – 48 ਕਬੱਡੀ ਦੇ ਕੂਮੈਂਟੇਟਰ ਅਮਰੀਕ ਖੋਸਾ ਕੋਟਲਾ ਨਾਲ ਇਹ ਇੰਟਰਵਿਊ 13 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਅਮਰੀਕ ਨਾਲ ਉਨ੍ਹਾਂ ਦੇ ਸੰਘਰਸ਼, ਕਾਮਯਾਬੀ ਅਤੇ ਪੰਜਾਬ ਦੇ ਮਾਹੌਲ ਬਾਰੇ ਗੱਲਬਾਤ ਕੀਤੀ ਗਈ। ਅਮਰੀਕ ਨੇ ਆਪਣੇ ਮਾਤਾ ਜੀ ਅਤੇ ਛੋਟੇ ਭਰਾ ਦੀ ਮੌਤ ਤੋਂ ਬਾਅਦ ਜ਼ਿੰਦਗੀ ਵਿੱਚ ਆਏ ਬਦਲਾਅ ਬਾਰੇ ਅਤੇ ਮਹਿਸੂਸ […]
ਪਰਗਟ ਸਿੰਘ
ਭਾਗ – 47 ਕਾਂਗਰਸ ਦੇ ਸੀਨੀਅਰ ਲੀਡਰ ਪਰਗਟ ਸਿੰਘ ਦੇ ਨਾਲ ਇਹ ਇੰਟਰਵਿਊ 11 ਜੁਲਾਈ 2022 ਨੂੰ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿੱਚ ਪੱਤਰਕਾਰ ਵੱਲੋਂ ਪਰਗਟ ਸਿੰਘ ਨੂੰ ਵਿਧਾਨ ਸਭਾ ਵਿੱਚ ਦਿੱਤੇ ਗਏ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਬਿਲਕੁਲ ਸੱਚੀ ਹੈ ਕਿ ਸਾਡੀ ਰਾਜਨੀਤਿਕ ਲੀਡਰਾਂ ਦੀ ਲੋਕ ਜਿਆਦਾ ਪਰਵਾਹ ਨਹੀਂ […]
ਗੁਰਤੇਜ ਸਿੰਘ ਰਾਹੀ
ਭਾਗ – 46 ਇਹ ਇੰਟਰਵੀਊ ਗੁਰਤੇਜ ਸਿੰਘ ਰਾਹੀ ਨਾਲ 8 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ ਪਾਣੀ ਨੂੰ ਬਚਾਉਣ ਲਈ ਇਕ ਪ੍ਰੋਜੈਕਟ ਲਗਾ ਰਹੇ ਹਨ ਅਤੇ ਉਹਨਾਂ ਜੰਗਲ ਵੀ ਲਾਇਆ ਹੋਇਆ ਹੈ। ਪ੍ਰੋਜੈਕਟ ਵਿੱਚ ਤਿਆਰ ਕੀਤੇ ਗਏ 22 ਫੁੱਟ ਡੂੰਘੇ ਖੂਹ ਨੂੰ ਉਹ ਪਾਣੀ ਪੀਣ ਵਾਲਾ ਖੂਹ ਵੀ ਕਹਿੰਦੇ ਹਨ। ਅਜਿਹਾ ਬਰਸਾਤਾਂ ਕਾਰਨ […]
ਐਡਵੋਕੇਟ ਸਰਬਜੀਤ ਸਿੰਘ ਬੈਂਸ
ਭਾਗ – 45 ਇਹ ਇੰਟਰਵੀਊ ਐਡਵੋਕੇਟ ਸਰਬਜੀਤ ਸਿੰਘ ਬੈਂਸ ਨਾਲ 6 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਇੰਟਰਵਿਊ ਵਿਚ ਸਰਬਜੀਤ ਸਿੰਘ ਬੈਂਸ ਨਾਲ ਪੰਜਾਬ ਦੇ ਪਾਣੀ ਦੇ ਮੁੱਦੇ ਉੱਪਰ, ਬੰਦੀ ਸਿੰਘਾਂ ਦੀ ਰਿਹਾਈ ਬਾਰੇ ਅਤੇ ਪੰਜਾਬ ਦੇ ਹੋਰ ਮਸਲਿਆਂ ਬਾਰੇ ਵਿਸਥਾਰ ਪੂਰਵਕ ਗੱਲਬਾਤ ਕੀਤੀ ਗਈ। ਐਡਵੋਕੇਟ ਬੈਂਸ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ […]
ਸੁਖਵਿੰਦਰ ਸਿੰਘ ਢਿੱਲਵਾਂ
ਭਾਗ – 44 ਸੁਖਵਿੰਦਰ ਸਿੰਘ ਢਿੱਲਵਾਂ ਨਾਲ ਇਹ ਇੰਟਰਵੀਊ 4 ਜੁਲਾਈ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਜੋ ਕਿ 2004-05 ਤੋਂ ਸਰਕਾਰੀ ਟੀਚਰ ਦੀ ਨੌਕਰੀ ਲਈ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ 18 ਸਾਲ ਤੋਂ ਨੌਕਰੀ ਲਈ ਜਦੋਜਹਿਦ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਸਿੱਖਿਆ ਮੰਤਰੀ ਤੋਂ ਬੇਰੁਜ਼ਗਾਰ TET […]
ਬਲਵਿੰਦਰ ਸਿੰਘ ਭੂੰਦੜ
ਭਾਗ – 43 ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੂੰਦੜ ਨਾਲ ਕੀਤੀ ਇਹ ਇੰਟਰਵਿਊ 2 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਜਿਸ ਦੀ ਸ਼ੁਰੂਆਤ ਵਿੱਚ ਪੱਤਰਕਾਰ ਵੱਲੋਂ ਭੂੰਦੜ ਨੂੰ ਪੁੱਛਿਆ ਗਿਆ ਕਿ ਕੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪਣੇ ਕੀਤੇ ਗਏ ਕੰਮਾਂ ‘ਤੇ ਪਛਤਾ ਰਹੀ ਹੈ? ਤਾਂ ਭੂੰਦੜ ਨੇ ਕਿਹਾ ਕਿ ਹਰ ਪਾਰਟੀ ਵਿਚ […]
ਲਵਪ੍ਰੀਤ ਫੱਤੇ ਵਾਲਾ
ਭਾਗ – 42 ਇਹ ਇੰਟਰਵਿਊ 30 ਜੂਨ 2022 ਨੂੰ ਲਵਪ੍ਰੀਤ ਫੱਤੇ ਵਾਲਾ ਨਾਲ ਕੀਤੀ ਗਈ। ਜੋ ਕਿ ਇੱਕ ਗਾਇਕ ਹੋਣ ਦੇ ਨਾਲ-ਨਾਲ ਗੀਤਕਾਰ ਵੀ ਹੈ ਅਤੇ ਅਕਸਰ ਆਪਣੇ ਸੋਸ਼ਲ ਮੀਡੀਆ ਹੈ ਗਾ ਕੇ ਵੀਡੀਓਜ਼ ਸਾਂਝੀਆਂ ਕਰਦਾ ਰਹਿੰਦਾ ਹੈ। ਲਵਪ੍ਰੀਤ ਦੀਆਂ ਲਿਖਤਾਂ ਅਤੇ ਗਾਇਕੀ ਇਤਿਹਾਸਕ ਅਤੇ ਸਮਾਜਕ ਤੱਥਾਂ ਤੇ ਆਧਾਰਿਤ ਹੁੰਦੀ ਹੈ। ਲਵਪ੍ਰੀਤ ਦੀ ਉਮਰ 20 […]
ਨਾਨਕ ਹਠੂਰ
ਭਾਗ – 41 ਕਬੱਡੀ ਦੇ ਸੁਪਰਸਟਾਰ ਨਾਨਕ ਹਠੂਰ ਦੀ ਇਹ ਇੰਟਰਵਿਊ 28 ਜੂਨ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਕਾਮਯਾਬੀ ਤੋਂ ਬਾਅਦ ਦੇਖੇ ਮਾੜੇ ਸਮੇਂ ਬਾਰੇ ਖੁੱਲ ਕੇ ਗੱਲਬਾਤ ਕੀਤੀ। ਨਾਨਕ ਹਠੂਰ ਅੱਜ ਕੱਲ੍ਹ ਡੀ ਪੀ ਈ ਟੀਚਰ ਦੀ ਸਰਕਾਰੀ ਨੌਕਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ […]
ਮੰਗਾ ਸਿੰਘ ਅੰਟਾਲ
ਭਾਗ – 40 ਇਹ ਇੰਟਰਵੀਊ 26 ਜੂਨ 2022 ਨੂੰ ਮੰਗਾ ਸਿੰਘ ਅੰਟਾਲ ਦੇ ਨਾਲ ਕੀਤੀ ਗਈ। ਜਿਨ੍ਹਾਂ ਨੇ ਆਪਣੀ ਸਵੈਜੀਵਨੀ ਵੀ ਲਿਖੀ ਹੈ ਅਤੇ “ਡਾਕੂਆਂ ਦਾ ਮੁੰਡਾ 2” ਪੰਜਾਬੀ ਫਿਲਮ ਉਨ੍ਹਾਂ ਦੀ ਜ਼ਿੰਦਗੀ ਦੀ ਸੱਚੀ ਕਹਾਣੀ ਤੇ ਨਿਰਧਾਰਿਤ ਹੈ। ਇਸ ਕਿਤਾਬ ਜਾਂ ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਸਪੋਰਟਸਪਰਸਨ ਨੂੰ ਨਸ਼ੇ ਦੀ ਲਤ […]
ਅੰਮ੍ਰਿਤ ਮਾਨ
ਭਾਗ – 39 ਇਹ ਇੰਟਰਵਿਊ 24 ਜੂਨ 2022 ਨੂੰ ਪ੍ਰਕਾਸ਼ਿਤ ਕੀਤੀ ਗਈ l ਜਿਸ ਵਿੱਚ ਪੰਜਾਬੀ ਗਾਇਕ, ਗੀਤਕਾਰ ਅਤੇ ਮਰਹੂਮ ਸ. ਸ਼ੁੱਭਦੀਪ ਸਿੰਘ (ਸਿੱਧੂ ਮੂਸੇਵਾਲਾ) ਦੇ ਦੋਸਤ ਅੰਮ੍ਰਿਤ ਮਾਨ ਨਾਲ ਕੀਤੀ ਗਈ। ਇਸ ਇੰਟਰਵਿਊ ਵਿਚ ਅੰਮ੍ਰਿਤ ਮਾਨ ਨਾਲ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ, ਉਸ ਨਾਲ ਬਿਤਾਏ ਸਮੇਂ ਬਾਰੇ, ਇਕੱਠਿਆਂ ਇਕ ਗੀਤ ਵਿੱਚ ਕੰਮ ਕਰਨ ਬਾਰੇ […]
ਸਾਬ ਪਨਗੋਟਾ
ਭਾਗ – 38 ਸਾਬ ਪਨਗੋਟਾ ਦੇ ਨਾਲ ਇਹ ਇੰਟਰਵੀਊ 22 ਜੂਨ 2022 ਨੂੰ ਕੀਤੀ ਗਈ। ਸਾਬ ਪਨਗੋਟਾ ਇੱਕ ਉਘੇ ਲਿਖਾਰੀ ਹਨ ਜਿਨ੍ਹਾਂ ਨੇ ਆਪਣੇ ਸੰਘਰਸ਼ ਦੇ ਦਿਨਾਂ ਤੋਂ ਲੈ ਕੇ ਕਾਮਯਾਬ ਹੋਣ ਤੱਕ ਦਾ ਸਫਰ ਦਰਸ਼ਕਾਂ ਨਾਲ ਸਾਂਝਾ ਕੀਤਾ। ਸਾਬ ਨੇ ਦੱਸਿਆ ਕਿ ਕਿਵੇਂ ਉਹ ਜ਼ਿੰਦਗੀ ਵਿੱਚ ਕੱਪੜੇ ਰੰਗਣ ਅਤੇ ਕਈ ਤਰਾਂ ਦੇ ਹੋਰ ਕੰਮ […]
ਦਲਬੀਰ ਸਿੰਘ ਖੰਗੂੜਾ
ਭਾਗ – 37 ਇਹ ਇੰਟਰਵੀਊ ਦਲਬੀਰ ਸਿੰਘ ਖੰਗੂੜਾ ਨਾਲ , 20 ਜੂਨ 2022 ਨੂੰ ਪ੍ਰਕਾਸ਼ਿਤ ਕੀਤੀ ਗਈ । ਜਿਸ ਵਿਚ ਉਹਨਾਂ ਨਾਲ ਜ਼ਿਮਨੀ ਚੋਣਾਂ ਦੇ ਮੁੱਦੇ ਤੇ ਗੱਲਬਾਤ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਵਿੱਚ ਉਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਚੋਣ ਲੜਨ ਲਈ ਮਿਲੀ ਟਿਕਟ ਬਾਰੇ ਗੱਲਬਾਤ ਕੀਤੀ ਗਈ। ਦਲਬੀਰ ਸਿੰਘ ਗੋਲਡੀ ਨੇ ਕਿਹਾ ਕਿ ਕਾਂਗਰਸ […]
ਸਿਮਰਨਜੀਤ ਸਿੰਘ ਮਾਨ
ਭਾਗ – 36 ਇਹ ਇੰਟਰਵਿਊ ਸ. ਸਿਮਰਨਜੀਤ ਸਿੰਘ ਮਾਨ ਦੇ ਨਾਲ 18 ਜੂਨ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਅਕਾਲੀ ਦਲ ਦੇ ਨਾਲ ਗਠਜੋੜ ਨਾ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਮਾਨ ਸਾਹਿਬ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਨਾਂ ਹੀ ਇੰਨਾ ਤਜਰਬਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਸਿੱਖਾਂ […]
ਸੁਖਵਿੰਦਰ ਮਹੇਸ਼ਵਰੀ
ਭਾਗ – 35 ਸੁਖਵਿੰਦਰ ਮਹੇਸ਼ਵਰੀ ਦੀ ਇਹ ਇੰਟਰਵਿਊ 16 ਜੂਨ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਜਿਨਾਂ ਨੇ ਸਤਲੁਜ ਦਰਿਆ ਦੀ 361 ਕਿਲੋਮੀਟਰ ਦੀ ਯਾਤਰਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਮਾਜ ਪ੍ਰਤੀ ਫਿਕਰਮੰਦ ਲੋਕ ਅਜਿਹੀਆਂ ਯਾਤਰਾਵਾਂ ਕਰਦੇ ਹਨ। ਪੱਤਰਕਾਰ ਨੇ ਸੁਖਵਿੰਦਰ ਮਹੇਸ਼ਵਰੀ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਅਜਿਹੀ ਯਾਤਰਾ ਕਰਨ ਦਾ ਖਿਆਲ ਕਿਵੇਂ ਆਇਆ ਤਾਂ […]
ਗੁਰਜੀਤ ਸਿੰਘ ਮੇਸਰਖਾਨਾ
ਭਾਗ – 34 ਇਹ ਇੰਟਰਵਿਊ 14 ਜੂਨ 2022 ਨੂੰ ਗੁਰਜੀਤ ਸਿੰਘ ਮੇਸਰਖਾਨਾ ਦੇ ਨਾਲ ਕੀਤੀ ਗਈ। ਜੋ ਕਿ ਫ਼ਲਦਾਰ ਬੂਟੇ ਜਿਵੇਂ ਕਿ, ਸੇਬ, ਅੰਜੀਰ, ਨਾਸ਼ਪਾਤੀ, ਗੱਬੂਗੋਸ਼ਾ, ਆਲੂ ਬੁਖਾਰਾ, ਅੰਬ, ਪਪੀਤਾ, ਸੰਤਰਾ, ਨਿੰਬੂ ਆਦਿ ਉਗਾਉਂਦੇ ਹਨ। ਗੁਰਜੀਤ ਸਿੰਘ ਪੰਜਾਬ ਵਿੱਚ ਅਜਿਹੇ ਫਲਾਂ ਦੇ ਬੂਟੇ ਉਗਾਉਂਦੇ ਹਨ ਜੋ ਕਿ ਪਹਾੜੀ ਇਲਾਕਿਆਂ, ਜੰਮੂ-ਕਸ਼ਮੀਰ ਜਾਂ ਹਿਮਾਚਲ ਪ੍ਰਦੇਸ਼ ਵਿਚ ਉਗਾਏ […]
ਕਮਲਦੀਪ ਕੌਰ ਰਾਜੋਆਣਾ
ਭਾਗ – 33 ਇਹ ਇੰਟਰਵਿਊ 12 ਜੂਨ 2022 ਨੂੰ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਦੇ ਨਾਲ ਕੀਤੀ ਗਈ। ਜੋ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਜ਼ਿਮਨੀ ਚੋਣ ਲਈ ਉਮੀਦਵਾਰ ਹਨ। ਕਮਲਦੀਪ ਕੌਰ ਨੇ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ,ਸੰਤਾਂ ਅਤੇ ਨਿਹੰਗਾਂ ਦਾ ਇਹ ਫੈਸਲਾ ਸੀ ਕਿ ਬੰਦੀ ਸਿੰਘਾਂ ਦੇ ਪਰਿਵਾਰਾਂ ਵਿੱਚੋਂ […]
ਅਵਤਾਰ ਸਿੰਘ ਫਗਵਾੜਾ
ਭਾਗ – 32 ਇਹ ਇੰਟਰਵਿਊ ਦਾ ਜੂਨ 2022 ਨੂੰ ਅਵਤਾਰ ਸਿੰਘ ਫਗਵਾੜਾ ਨਾਲ ਕੀਤੀ ਗਈ ਜੋ ਕਿ ਔਰਗੈਨਿਕ ਖੇਤੀ ਕਰਦੇ ਹਨ। ਇੰਟਰਵਿਊ ਦੀ ਸ਼ੁਰੂਆਤ ਵਿੱਚ ਅਵਤਾਰ ਸਿੰਘ ਨੇ ਦੱਸਿਆ ਕਿ ਜੇਕਰ ਕਿਸਾਨਾਂ ਨੇ ਆਰਗੈਨਿਕ ਖੇਤੀ ਦਾ ਤਰੀਕਾ ਨਾ ਅਪਣਾਇਆ ਤਾਂ ਭਵਿੱਖ ਵਿੱਚ ਕਿਵੇਂ ਜੀਵਨ ਦੀ ਹੋਂਦ ਖਤਰੇ ਵਿੱਚ ਆ ਸਕਦੀ ਹੈ। ਅਵਤਾਰ ਸਿੰਘ ਨੇ ਕਿਹਾ […]
ਗੁਰਪ੍ਰੀਤ ਬਣਾਵਾਲੀ
ਭਾਗ – 31 ਇਹ ਇੰਟਰਵਿਊ 6 ਜੂਨ 2022 ਨੂੰ ਗੁਰਪ੍ਰੀਤ ਬਣਾਵਾਲੀ ਨਾਲ ਕੀਤੀ ਗਈ। ਇਸ ਇੰਟਰਵਿਊ ਵਿਚ ਗੁਰਪ੍ਰੀਤ ਬਣਾਵਾਲੀ ਨਾਲ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਗੱਲਬਾਤ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿੱਚ ਸਰਕਾਰ ਵੱਲੋਂ ਸਕਿਉਰਟੀ ਵਾਪਸ ਲਏ ਜਾਣ ਦੇ ਫ਼ੈਸਲੇ ਬਾਰੇ ਗੁਰਪ੍ਰੀਤ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਕਾਨੂੰਨ ਵਿਵਸਥਾ ਠੀਕ ਰੱਖਣ ਲਈ […]
ਜਸਕਰਨ ਸਿੰਘ ਕਾਹਨ ਸਿੰਘ ਵਾਲਾ
ਭਾਗ – 30 ਇਹ ਇੰਟਰਵਿਊ 25 ਜੂਨ 2022 ਨੂੰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੇ ਨਾਲ ਸਿੱਧੂ ਮੂਸੇਵਾਲਾ ਦੇ ਕਤਲ ਦੇ ਬਾਰੇ ਵਿਚਾਰ ਚਰਚਾ ਕਰਨ ਲਈ ਕੀਤੀ ਗਈ। 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਪਹਿਲਾਂ 28 ਮਈ ਨੂੰ ਜਸਕਰਨ ਸਿੰਘ ਦੀ ਉਹਨਾਂ ਨਾਲ ਮੁਲਾਕਾਤ ਹੋਈ […]
ਜਗਤਾਰ ਸਿੰਘ
ਭਾਗ – 29 ਇਹ ਇੰਟਰਵਿਊ 4 ਜੂਨ 2022 ਨੂੰ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵੇਲੇ ਜਗਤਾਰ ਸਿੰਘ ਨੂੰ ਅਕਾਲੀ ਦਲ ਬਾਦਲ,ਅੰਮ੍ਰਿਤਸਰ ਅਤੇ 1920 ਬਾਰੇ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਵਿੱਚ ਇੱਕ ਸੰਸਥਾ ਹੈ। ਇਸਦਾ ਇੱਕ ਸ਼ਾਨਦਾਰ ਅਤੇ ਮਾਣ ਮੱਤਾ ਇਤਿਹਾਸ ਹੈ। ਇਹ ਸਿਰਫ ਸਿੱਖਾਂ ਦੀ […]
ਸੁਖਬੀਰ ਸਰਾਂਵਾਂ
ਭਾਗ – 28 ਇਹ ਇੰਟਰਵੀਊ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਸੁਖਬੀਰ ਸਰਾਂਵਾਂ ਨਾਲ 28 ਮਈ 2022 ਨੂੰ ਕੀਤੀ ਗਈ। ਸੁਖਬੀਰ ਸਰਾਵਾਂ ਅੱਜ ਕੱਲ ਮੰਡੀ ਬੋਰਡ ਵਿੱਚ ਨੌਕਰੀ ਕਰ ਰਹੇ ਹਨ ਅਤੇ ਲੋਕਡਾਊਨ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਕਬੱਡੀ ਤੋਂ ਰਿਟਾਇਰਮੈਂਟ ਲੈ ਲਈ ਸੀ। ਉਹ ਕਿਸਾਨ ਅੰਦੋਲਨ ਦੌਰਾਨ ਦਿੱਲੀ ਧਰਨੇ ਵਿਚ ਵੀ ਸ਼ਾਮਲ ਹੋਏ ਸਨ। […]
ਸਿੱਧੂ ਮੂਸੇਵਾਲਾ
ਭਾਗ – 27 ਇਹ ਇੰਟਰਵਿਊ 26 ਮਈ 2022 ਨੂੰ ਪੰਜਾਬੀ ਗਾਇਕ ਅਤੇ ਰਾਜਨੇਤਾ ਸਿੱਧੂ ਮੂਸੇਵਾਲਾ ਨਾਲ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਵਿੱਚ ਸਿੱਧੂ ਮੂਸੇਵਾਲਾ ਨੂੰ ਆਮ ਆਦਮੀ ਪਾਰਟੀ ਦੇ ਭ੍ਰਿਸ਼ਟ ਮੰਤਰੀ ਨੂੰ ਮੰਤਰੀ ਮੰਡਲ ਵਿੱਚੋਂ ਕੱਢਣ ਅਤੇ ਜੇਲ ਭੇਜਣ ਬਾਰੇ ਪੁੱਛਿਆ ਗਿਆ। ਉਹਨਾਂ ਨੇ ਕਿਹਾ ਕਿ ਮਾਨਸਾ ਹਲਕਾ ਲਈ ਇਹ ਇਕ ਮਾੜੀ ਘਟਨਾ ਹੈ ਕਿਉਂਕਿ […]
ਮਿੰਟੂ ਗੁਰੂਸਰੀਆ
ਭਾਗ – 26 ਇਹ ਇੰਟਰਵਿਊ 24 ਮਈ 2022 ਨੂੰ ਮਿੰਟੂ ਗੁਰੂਸਰੀਆ ਦੇ ਨਾਲ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਮਿੰਟੂ ਗੁਰੂਸਰੀਆ ਤੋਂ ਨਸ਼ੇ ਦੇ ਮੁੱਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰਨ ਇਕ ਪਿੰਡ ਜਾਂ ਪਰਿਵਾਰ ਦੇ ਨਾਲ ਨਾਲ ਪੂਰਾ ਦੇਸ਼ ਪ੍ਰਭਾਵਿਤ ਹੁੰਦਾ ਹੈ। ਨਸ਼ੇ ਦੇਸ਼ ਦੀ ਆਰਥਿਕ ਅਤੇ ਸਮਾਜਿਕ ਹਾਲਤ ਵੀ […]
ਰੁਸਤਮ ਏ ਹਿੰਦ ਜੱਸਾ ਪੱਟੀ
ਭਾਗ – 25 ਇਹ ਇੰਟਰਵਿਊ 22 ਮਈ 2022 ਨੂੰ ਰੁਸਤਮ ਏ ਹਿੰਦ ਅਤੇ ਪੰਜਾਬ ਕੇਸਰੀ ਜਿਹੇ ਟਾਈਟਲ ਜਿੱਤਣ ਵਾਲੇ ਪਹਿਲਵਾਨ ਜੱਸਾ ਪੱਟੀ ਨਾਲ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿੱਚ ਉਹਨਾਂ ਨੂੰ ਕੁਸ਼ਤੀ ਦੇ ਭਵਿੱਖ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਕੁਸ਼ਤੀ ਦਾ ਭਵਿੱਖ ਵਧੀਆ ਹੀ ਹੋਵੇਗਾ ਕਿਉਂਕਿ ਪਿਛਲੇ 10 ਸਾਲ ਤੋਂ ਪੰਜਾਬ ਖੇਡਾਂ ਵਾਲੇ […]
ਜਗਜੀਤ ਸਿੰਘ ਡੱਲੇਵਾਲ
ਭਾਗ – 24 ਇਹ ਇੰਟਰਵਿਊ 20 ਮਈ 2022 ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿੱਚ ਡੱਲੇਵਾਲ ਦੀ ਭਗਵੰਤ ਮਾਨ ਨਾਲ ਵਾਇਰਲ ਹੋ ਰਹੀ ਫੋਟੋ ( ਜਿਸ ਵਿੱਚ ਡੱਲੇਵਾਲ ਅਤੇ ਭਗਵੰਤ ਮਾਨ ਨੇ ਜੱਫੀ ਪਾਈ ਹੋਈ ਹੈ ) ਬਾਰੇ ਗੱਲਬਾਤ ਕੀਤੀ ਗਈ। ਜਿਸ ਦੇ ਜਵਾਬ ਵਿੱਚ ਡੱਲੇਵਾਲ ਨੇ ਸਾਰਾ ਵੇਰਵਾ […]
ਕੁਲਦੀਪ ਸਰਦੂਲਗੜ੍ਹ
ਭਾਗ – 23 ਇਹ ਇੰਟਰਵਿਊ 19 ਮਈ 2022 ਨੂੰ ਨੌਜਵਾਨ ਆਗੂ ਕੁਲਦੀਪ ਸਰਦੂਲਗੜ੍ਹ ਨਾਲ ਕੀਤੀ ਗਈ। ਉਹ ਬੁਲਾਢੇ ਵਿਖੇ SC ਸਮਾਜ ਵੱਲੋਂ ਮਜ਼ਦੂਰਾਂ ਦੀ ਦਿਹਾੜੀ ਵਧਾਉਣ ਲਈ ਲਾਏ ਗਏ ਧਰਨੇ ਵਿੱਚ ਤਿੱਖੇ ਸ਼ਬਦਾਂ ਵਿੱਚ ਭਾਸ਼ਣ ਦਿੰਦੇ ਨਜ਼ਰ ਆਏ ਸਨ। ਜਦੋਂ ਉਹਨਾਂ ਨੂੰ ਧਰਨੇ ਵਿੱਚ ਅਜਿਹਾ ਭਾਸ਼ਣ ਦੇਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਪਿਛਲੀ ਅਤੇ ਮੌਜੂਦਾ […]
ਮਨਦੀਪ ਮੰਨਾ
ਭਾਗ – 22 ਇਹ ਇੰਟਰਵਿਊ 17 ਮਈ 2022 ਨੂੰ ਮਨਦੀਪ ਮੰਨਾ ਨਾਲ ਕੀਤੀ ਗਈ। ਇੰਟਰਵਿਊ ਦੀ ਸ਼ੁਰੁਆਤ ਵਿਚ ਮਨਦੀਪ ਮੰਨਾ ਨੂੰ ਭਗਵੰਤ ਮਾਨ ਦੀ ਸਰਕਾਰ ਬਾਰੇ ਟਿੱਪਣੀ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਨੂੰ ਕੰਮ ਕਰਨ ਲਈ ਅਜੇ ਸਮਾਂ ਚਾਹੀਦਾ ਹੈ ਪਰ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਬਿਲਕੁਲ ਗਲਤ ਫੈਸਲਾ […]
ਚਰਨ ਲਿਖਾਰੀ
ਭਾਗ – 21 ਇਹ ਇੰਟਰਵੀਊ 15 ਮਈ 2022 ਨੂੰ ਚਰਨ ਲਿਖਾਰੀ ਨਾਲ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿੱਚ ਚਰਨ ਲਿਖਾਰੀ ਨੂੰ ਉਨ੍ਹਾਂ ਦੀ ਇੰਗਲੈਂਡ ਅਤੇ ਨਿਊਜ਼ੀਲੈਂਡ ਯਾਤਰਾ ਦੇ ਤਜ਼ਰਬੇ ਬਾਰੇ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਇੰਗਲੈਂਡ ਦੇ ਲੋਕ ਇਮਾਨਦਾਰ ਹਨ ਅਤੇ ਕਾਨੂੰਨ ਵਿਵਸਥਾ ਵੀ ਵਧੀਆ ਹੈ। ਪੱਤਰਕਾਰ ਨੇ ਚਰਨ ਲਿਖਾਰੀ ਨੂੰ ਲੋਕਾਂ ਵਿੱਚ ਘਟਦੇ ਜਾ […]