ਭਾਗ – 9 ਇਹ ਇੰਟਰਵੀਊ 29 ਅਪ੍ਰੈਲ 2022 ਨੂੰ ਪੱਤਰਕਾਰ ਮਨਦੀਪ ਪੂਨੀਆ ਨਾਲ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਵਿੱਚ ਪੱਤਰਕਾਰ ਵੱਲੋਂ ਪੂਣੀਆਂ ਨੂੰ ਚੋਣਾਂ ਵਿੱਚ ਪੰਜਾਬ ਦੇ ਮੀਡੀਆ ਦੇ ਰੋਲ ਬਾਰੇ ਪੁੱਛਿਆ ਗਿਆ ਤਾਂ ਮਨਦੀਪ ਪੂਨੀਆਂ ਨੇ ਕਿਹਾ ਕਿ ਅੱਜ ਦਾ ਨਵਾਂ ਮੀਡੀਆ, ਜੋ ਕਿ ਕਿਸਾਨੀ ਧਰਨੇ ਦੇ ਵੇਲੇ ਵਿਕਸਿਤ ਹੋਇਆ ਸੀ,ਇਹ ਮੇਨ ਸਟਰੀਮ ਮੀਡੀਆ ਦੀ ਨਕਲ ਕਰ ਰਿਹਾ ਹੈ। ਇਸ ਨਵੇਂ ਮੀਡੀਆ ਨੇ ਪੱਤਰਕਾਰਿਤਾ ਨੂੰ ਧੰਦਾ ਬਣਾ ਲਿਆ ਹੈ। ਉਹਨਾਂ ਕਿਹਾ ਕਿ ਅੱਜ ਕੱਲ ਮੁੱਦਾ ਅਧਾਰਤ ਪੱਤਰਕਾਰਤਾ ਨਹੀਂ ਕੀਤੀ ਜਾ ਰਹੀ। ਕੁਝ ਚੈਨਲ ਤਾਂ ਲੀਡਰਾਂ ਤੋਂ ਪੈਸੇ ਲੈ ਕੇ ਇੰਟਰਵਿਊ ਕਰਦੇ ਹਨ। ਪੱਤਰਕਾਰ ਨੇ ਪੂਨੀਆ ਨੂੰ ਪੁੱਛਿਆ ਕਿ ਅੱਜ ਦੀ ਪੱਤਰਕਾਰਤਾ ਜਾਂ ਵੈੱਬ ਚੈਨਲ ਸਿਰਫ ਵਿਊਜ਼ ਅਤੇ ਪੈਸੇ ਘੁੰਮਾਉਣ ਵਾਲੇ ਲੱਗੀ ਹੋਈ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤਾਂ ਮਨਦੀਪ ਪੂਨੀਆਂ ਨੇ ਕਿਹਾ ਕਿ ਇਨ੍ਹਾਂ ਚੈਨਲਾਂ ਦੇ thumbnails ਜਾਂ ਬੈਨਰ ਭੜਕਾਊ ਕਿਸਮ ਦੇ ਹੁੰਦੇ ਹਨ ਜਦ ਕੇ ਖ਼ਬਰ ਵਿਚ ਕੁੱਝ ਵੀ ਸੰਜੀਦਗੀ ਵਾਲੀ ਨਹੀਂ ਹੁੰਦੀ। ਪੂਨੀਆਂ ਨੇ ਕਿਹਾ ਕਿ ਅੱਜ ਦੇ ਮੀਡੀਆ ਲਈ ਸਟੋਰੀ ਜਾਂ ਮੁੱਦਾ ਦਾ ਕੋਈ ਮਾਇਨੇ ਨਹੀਂ ਰੱਖਦੇ। ਪੂਨੀਆ ਨੇ ਕਿਹਾ ਕਿ ਅੱਜ ਦਾ ਮੀਡੀਆ ਲੀਡਰਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਮਹਾਨ ਦਿਖਾਉਣ ਵਿੱਚ ਰੁੱਝਾ ਹੋਇਆ ਹੈ ਜਦਕਿ ਪੰਜਾਬ ਖੇਤੀਬਾੜੀ,ਪਾਣੀ ਅਤੇ ਹਸਪਤਾਲਾਂ ਨੂੰ ਲੈ ਕੇ ਹੋਰ ਵੀ ਕਈ ਮਸਲੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਵੀ ਹਰਿਆਣਾ ਵਿੱਚ ਲੀਡਰਾਂ ਵੱਲੋਂ ਪੈਸੇ ਦੇ ਕੇ ਚੈਨਲ ਖੋਲਣ ਦੀਆਂ ਪੇਸ਼ਕਸ਼ਾਂ ਆਇਆ ਸੀ ਸਵਾਏ ਬੀ ਜੇ ਪੀ ਪਾਰਟੀ ਦੇ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਉਹ ਮੀਡੀਆ ਅਦਾਰੇ ਜਿਨ੍ਹਾਂ ਨੇ ਚੋਣਾਂ ਵੇਲੇ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਸੀ ਉਹ ਹੀ ਹਰਿਆਣਾ ਤੇ ਹਿਮਾਚਲ ਵਿਚ ਖੋਲ੍ਹਣ ਜਾ ਰਹੀ ਹੈ। ਪੱਤਰਕਾਰ ਨੇ ਮਨਦੀਪ ਪੂਨੀਆਂ ਨੂੰ ਪੁੱਛਿਆ ਕਿ ਆਮ ਆਦਮੀ ਪਾਰਟੀ ਦਾ ਜਿੱਤ ਤੋਂ ਬਾਅਦ ਕੀ ਅਜੰਡਾ ਹੋਵੇਗਾ ਤਾਂ ਪੂਨੀਆਂ ਨੇ ਕਿਹਾ ਕਿ ਜਦੋਂ ਭਗਵੰਤ ਮਾਨ ਕੋਈ ਰਾਜਨੀਤਕ ਫ਼ੈਸਲਾ ਲੈਣਗੇ ਤਾਂ ਹੀ ਉਨ੍ਹਾਂ ਦਾ ਸਟੈਂਡ ਸਪੱਸ਼ਟ ਹੋਵੇਗਾ। ਪੱਤਰਕਾਰ ਨੇ ਅਗਲੇ ਸਵਾਲ ਵਿੱਚ ਰਾਜ ਸਭਾ ਮੈਂਬਰ ਦਾ ਚੰਡੀਗੜ੍ਹ ਦੇ ਮਸਲੇ ਬਾਰੇ ਕੀਤੀ ਗੱਲਬਾਤ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਦੇ ਮਸਲੇ ਤੇ ਬੋਲਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਇਹ ਮਸਲਾ ਕਦੇ ਵੀ ਹਲ ਨਹੀ ਹੋਵੇਗਾ।ਪੂਨੀਆ ਨੇ ਚੰਡੀਗੜ੍ਹ ਦੇ ਮਾਸਟਰ ਪਲੈਨ,ਕਲਚਰਲ ਪਾਲੀਟਿਕਸ ਅਤੇ ਜਿਨ੍ਹਾਂ ਕਬੀਲਿਆਂ ਜਾਂ ਪਿੰਡਾਂ ਨੂੰ ਉਜਾੜ ਕੇ ਇਹ ਸ਼ਹਿਰ ਬਣਿਆ,ਇਸ ਸਭ ਬਾਰੇ ਵਿਸਥਾਰਪੁਰਵਕ ਗੱਲਬਾਤ ਕੀਤੀ। ਪੂਨੀਆ ਨੇ ਕਿਹਾ ਕਿ ਹਰਿਆਣਾ ਦੀ ਭਾਸ਼ਾ ਵੀ ਪੰਜਾਬੀਆਂ ਵਰਗੀ ਹੀ ਹੈ ਪਰ ਉਹਨਾਂ ਨੂੰ ਸਰਕਾਰ ਵੱਲੋਂ ਧੱਕੇ ਨਾਲ ਹਿੰਦੀ ਸਪੀਕਿੰਗ ਜਾ ਰਿਹਾ ਹੈ। ਪੱਤਰਕਾਰ ਨੇ ਉਹਨਾਂ ਨੂੰ ਅਕਾਲੀ ਦਲ ਅਤੇ ਚੌਟਾਲਿਆਂ ਦੀ ਪਾਰਟੀ ਨੂੰ ਲੈ ਕੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਨਾਂ ਨੇ ਆਪਣੀਆਂ ਪਾਰਟੀਆਂ ਨਾਲ ਵਫਾਦਾਰੀ ਨਹੀਂ ਕੀਤੀ ਸੀ।ਅਖੀਰ ਵਿੱਚ ਪੂਨੀਆਂ ਨੇ ਕਿਹਾ ਕਿ ਭਾਰਤ ਵਿੱਚ ਸੁਤੰਤਰ ਪੱਤਰਕਾਰੀ ਘੱਟ ਗਈ ਹੈ ਜਦਕਿ ਕੁਝ ਮੀਡੀਆ ਚੈਨਲ ਲੀਡਰਾਂ ਤੇ ਕਾਰਪੋਰੇਟ ਸੈਕਟਰਾਂ ਦੇ ਲਈ ਪੈਸੇ ਲੈ ਕੇ ਕੰਮ ਕਰਦੀ ਹੈ।
ਕੁਲਵਿੰਦਰ ਕੌਰ ਬਾਜਵਾ