ਭਾਗ – 5 ਇਹ ਇੰਟਰਵਿਊ 23 ਅਪ੍ਰੈਲ 2022 ਨੂੰ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ ਨਾਲ ਕੀਤੀ ਗਈ।ਗੱਲਬਾਤ ਸ਼ੁਰੂ ਕਰਦੇ ਹੋਇਆਂ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਕਿ ਚੰਡੀਗੜ੍ਹ ਉੱਤੇ ਕਿਸਦਾ ਹੱਕ ਹੈ?ਪੰਜਾਬ ਜਾਂ ਹਰਿਆਣਾ ਦਾ ?ਤਾਂ ਉਹਨਾਂ ਕਿਹਾ ਕਿ ਯਕੀਨਨ ਪੰਜਾਬ ਦਾ ਹੱਕ ਹੈ। ਉਹਨਾਂ ਕਿਹਾ ਕਿ 1966 ਵਿਚ ਜਦੋਂ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਬਣਾਇਆ ਗਿਆ ਸੀ ਤਾਂ ਹਰਿਆਣੇ ਨੂੰ 300 ਕਰੋੜ ਰੁਪਏ ਦੇਣਾ ਤੈਅ ਹੋਇਆ ਸੀ ਅਤੇ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ ਜਿਸ ਦੇ ਹੱਕ ਪੰਜਾਬ(parental state) ਦਾ ਬਣਦਾ ਹੈ। ਪੰਜਾਬ ਦੇ ਮੁੱਦੇ ਕਦੇ ਵੀ ਸਹੀ ਢੰਗ ਨਾਲ ਨਜਿੱਠੇ ਨਹੀਂ ਗਏ ਹਨ। ਜਿਵੇਂ ਕਿ ਦੇਸ਼ ਦੀ ਵੰਡ ਵੇਲੇ ਸਿੱਖ ਲੀਡਰਾਂ ਨੇ ਨਹਿਰੂ ਤੋਂ ਇਹ ਲਿਖਤੀ ਭਰੋਸਾ ਨਹੀਂ ਸੀ ਲਿਆ ਕਿ ਸਿੱਖ ਆਪਣਾ ਵੱਖਰਾ ਰਾਜ ਬਣਾ ਸਕਣਗੇ। ਜਿਵੇਂ ਰਾਜੀਵ ਗਾਂਧੀ ਦੀ ਸਰਕਾਰ ਸਮੇਂ ਇਕ ਵਾਰ ਤਾਂ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਫੈਸਲਾ ਵੀ ਹੋ ਚੁੱਕਾ ਸੀ ਜਿਸ ਨੂੰ ਦੁਬਾਰਾ ਹਰਿਆਣਾ ਸਰਕਾਰ ਦੇ ਦਬਾਅ ਕਾਰਨ ਬਦਲਿਆ ਗਿਆ ਸੀ। ਜੇਕਰ ਗੱਲ ਪੰਜਾਬ ਦੇ ਨਹਿਰੀ ਪਾਣੀ ਦੀ ਕਰੀਏ ਤਾਂ ਵਕਤੀ ਤੌਰ ਤੇ ਪੰਜਾਬ ਆਪਣਾ ਨਹਿਰੀ ਪਾਣੀ ਪਾਕਿਸਤਾਨ ਨੂੰ ਦੇਣ ਦੀ ਬਜਾਏ ਰਾਜਸਥਾਨ ਨੂੰ ਦਿੰਦਾ ਰਿਹਾ ਹੈ ਜਿਸ ਦਾ ਪੰਜਾਬ ਨੂੰ ਅੱਜ ਤੱਕ ਕੋਈ ਪੈਸਾ ਵੀ ਨਹੀਂ ਦਿੱਤਾ ਗਿਆ।ਗੱਲਬਾਤ ਜਾਰੀ ਰੱਖਦਿਆਂ ਉਸ ਨੇ ਕਿਹਾ ਕਿ ਅਮਿਤ ਸ਼ਾਹ ਜਾਂ ਬੀਜੇਪੀ ਸਰਕਾਰ ਅਜਿਹੇ ਯੋਜਨਾਬੱਧ ਮੁੱਦੇ ਪੰਜਾਬ ਜਾਂ ਭਗਵੰਤ ਮਾਨ ਦੀ ਸਰਕਾਰ ਨੂੰ ਪਰੇਸ਼ਾਨ ਕਰਨ ਲਈ ਚੁੱਕਦੇ ਹਨ। ਜਾਂ ਆਉਣ ਵਾਲੀਆਂ ਚੋਣਾਂ ਵਿਚ ਹਿਮਾਚਲ ਅਤੇ ਰਾਜਸਥਾਨ ਵਿਚ ਆਪ ਪਾਰਟੀ ‘ਤੇ ਸਵਾਲ ਚੁੱਕਣ ਲਈ।ਏਸ ਤੋਂ ਇਲਾਵਾ ਭੁਪਿੰਦਰ ਜੀ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਤੋਂ ਡਰਦੀ ਰਹੀ ਹੈ ਕਿਉਂਕਿ ਇਥੋਂ ਦੇ ਲੋਕ ਬਗਾਵਤੀ ਹਨ।ਜਦੋਂ ਪੱਤਰਕਾਰ ਨੇ ਭੁਪਿੰਦਰ ਜੀ ਨੂੰ ਭਗਵੰਤ ਮਾਨ ਦੇ ਮਿੱਤਰ ਹੋਣ ਦੇ ਨਾਤੇ ਇਹ ਸੁਆਲ ਕੀਤਾ ਕਿ ਉਹ ਸੀਐਮ ਮਾਨ ਬਾਰੇ ਕੀ ਰਾਇ ਰੱਖਦੇ ਹਨ ਤਾਂ ਉਸ ਨੇ ਕਿਹਾ ਕਿ ਨਵੀਂ ਬਣੀ ਸਰਕਾਰ ਬਾਰੇ ਕੋਈ ਟਿਪਣੀ ਕਰਨਾ ਕਾਹਲੀ ਦੀ ਗੱਲ ਹੋਵੇਗੀ। ਪਰ ਭਗਵੰਤ ਮਾਨ ਪੰਜਾਬ ਲਈ ਚਿੰਤਤ ਹੈ ਅਤੇ ਉਹ ਕਦੇ ਕੇਂਦਰ ਜਾਂ ਕੇਜਰੀਵਾਲ ਦੇ ਦਬਾਅ ਨੂੰ ਨਹੀਂ ਬਰਦਾਸ਼ਤ ਕਰੇਗਾ ਅਤੇ ਪੰਜਾਬ ਦੇ ਹੱਕ ਚ ਖੜੇਗਾ ਅਤੇ ਉਹ ਕਦੇ ਵੀ ਪੰਜਾਬੀਆਂ ਦਾ ਭਰੋਸਾ ਨਹੀਂ ਤੋੜੇਗਾ ਕਿਉਂਕਿ ਲੋਕ ਉਸ ਨੂੰ ਪਿਆਰ ਕਰਦੇ ਹਨ। ਪਰ ਅਸੀਂ ਭਗਵੰਤ ਮਾਨ ਦੀ ਸਰਕਾਰ ਦੀਆਂ ਗਲਤੀਆਂ ਤੇ ਉਸ ਦੀ ਅਲੋਚਨਾ ਵੀ ਕਰਾਂਗੇ। ਰਾਜ ਸਭਾ ਦੇ ਮੈਂਬਰ ਦੀ ਗੱਲਬਾਤ ਕਰਦਿਆਂ ਪਾਲੀ ਜੀ ਨੇ ਕਿਹਾ ਕਿ ਮੈਂਬਰਾਂ ਦੀ ਚੋਣ ਬਿਲਕੁਲ ਗਲਤ ਕੀਤੀ ਗਈ ਹੈ। ਮੈਂਬਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਵਾਲੇ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਪੰਜਾਬ ਰਾਜ ਇਕ ਸਭਿਆਚਾਰਕ ਇਕਾਈ ਹੈ ਜਿਸ ਦੇ ਆਪਣੇ ਅਧਿਕਾਰ ਹੋਣੇ ਚਾਹੀਦੇ ਹਨ ਬਲਕਿ ਹਰ ਰਾਜ ਦੀ ਕੋਲ ਆਪਣੇ ਅਧਿਕਾਰ ਹੋਣੇ ਚਾਹੀਦੇ ਹਨ। ਸਗੋਂ ਭਾਰਤ ਇਕ ਦੇਸ਼ ਨਾ ਹੋ ਕੇ ਯੂਨੀਅਨ ਆਫ ਸਟੇਟਸ ਹੈ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਜੋ ਪੰਜਾਬ ਦੇ ਹੱਕ ਦੀ ਗੱਲ ਕਰੇਗਾ ਅਸੀਂ ਉਸ ਦਾ ਸਾਥ ਦੇਵਾਂਗੇ।
ਕੁਲਵਿੰਦਰ ਕੌਰ ਬਾਜਵਾ