ਭਾਗ –50
ਸੁੱਖ ਜੌਹਲ ਦੇ ਨਾਲ ਇਹ ਇੰਟਰਵਿਊ 17 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਸੁੱਖ ਜੌਹਲ ਨੇ ਦੱਸਿਆ ਕਿ ਕਿਵੇਂ ਉਸਨੇ ਨਸ਼ਾ ਛੱਡਿਆ ਅਤੇ ਹੁਣ ਉਹ ਕੇਸ ਰੱਖ ਰਿਹਾ ਹੈ ਅਤੇ ਮਿਹਨਤ ਲਾ ਕੇ ਆਪਣਾ ਸਰੀਰ ਰਿਹਾ ਹੈ। ਸੁੱਖ ਜੌਹਲ ਨੇ ਦੱਸਿਆ ਕਿ ਦਸਤਾਰ ਬੰਨਣ ਦੀ ਪ੍ਰੇਰਨਾ ਉਸ ਨੂੰ ਆਪਣੇ ਭਰਾ ਤੋਂ ਮਿਲੀ ਜਦੋਂ ਉਹ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਇਕ ਵੀਡੀਓ ਬਣਾਉਣ ਜਾ ਰਹੇ ਸਨ ਅਤੇ ਜਦੋਂ ਸਾਰਿਆਂ ਨੇ ਉਸ ਦਾ ਇਹ ਰੂਪ ਪਸੰਦ ਕੀਤਾ ਤਾਂ ਓਸ ਨੇ ਕੇਸ ਰੱਖਣ ਅਤੇ ਦਸਤਾਰ ਬੰਨਣ ਦਾ ਫੈਸਲਾ ਲਿਆ। ਉਸ ਨੇ ਦੱਸਿਆ ਕਿ ਕਿਵੇਂ ਬੁਰੀ ਸੰਗਤ ਦੇ ਪ੍ਰਭਾਵ ਵਿੱਚ ਆ ਕੇ ਅਤੇ ਕਬੱਡੀ ਵਿੱਚ ਤਿੰਨ ਸਾਲ ਹਾਰ ਮਿਲਣ ਕਾਰਨ ਜਦੋਂ ਉਹ ਵਿਹਲਾ ਰਹਿਣ ਲੱਗਾ ਤਾਂ ਉਸ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਸੁੱਖ ਜੌਹਲ ਨੇ ਦੱਸਿਆ ਕਿ ਜਦੋਂ ਉਹ ਜ਼ਿੰਦਗੀ ਵਿਚ ਇਕੱਲਾ ਰਹਿ ਗਿਆ ਅਤੇ ਸਭ ਉਸ ਦਾ ਸਾਥ ਛੱਡ ਚੁੱਕੇ ਸਨ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਜ਼ਿੰਦਗੀ ਵਿਚ ਬਹੁਤ ਕੁਝ ਗਵਾ ਦਿੱਤਾ ਹੈ। ਇਸ ਗੱਲ ਨੇ ਉਸਨੂੰ ਨਸ਼ਾ ਛੱਡਣ ਲਈ ਹਿੰਮਤ ਦਿੱਤੀ। ਜਿਸ ਤੋਂ ਬਾਅਦ ਵਰਕ ਆਊਟ ਕਰਨਾ ਅਤੇ ਨਸ਼ੇ ਛੱਡ ਕੇ ਆਪਣੇ ਪਰਿਵਾਰ ਲਈ ਕੁਝ ਕਰਨ ਦਾ ਸੋਚਿਆ। ਸੁੱਖ ਜੌਹਲ ਨੇ ਦੱਸਿਆ ਕਿ ਹੁਣ ਉਸ ਨੂੰ ਖੇਡਾਂ ਵਿਚੋਂ ਬਹੁਤ ਸਾਰੇ ਮੈਡਲ ਵੀ ਮਿਲੇ ਹੋਏ ਹਨ ਅਤੇ ਉਹ ਲੋਕਾਂ ਨੂੰ ਵਰਕ ਆਊਟ ਅਤੇ ਡਾਇਟ ਪਲੈਨ ਵੀ ਦਿੰਦਾ ਹੈ ਜੋ ਕਿ ਉਸ ਦਾ ਕਮਾਈ ਦਾ ਸਾਧਨ ਵੀ ਹੈ। ਉਸ ਨੇ ਦੱਸਿਆ ਕਿ ਭਵਿੱਖ ਵਿੱਚ ਉਹ ਪੰਜਾਬ ਵਿਚ ਕੈਲੀਸਥਾਨਿਕ ਦੇ ਟੂਰਨਾਮੈਂਟ ਕਰਾਉਣਾ ਚਾਹੁੰਦਾ ਹੈ। ਏਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਉਹ ਜਿੰਦਗੀ ਵਿੱਚ ਹਮੇਸ਼ਾ ਸੱਚ ਬੋਲਦਾ ਹੈ ਅਤੇ ਰੁੱਖ ਲਾਉਣ ਤੇ ਦਾਨ ਕਰਨਾ ਉਸ ਨੂੰ ਚੰਗਾ ਲੱਗਦਾ ਹੈ। ਅਖੀਰ ਵਿਚ ਉਸ ਨੇ ਆਪਣੀ ਇੱਕ ਕੰਟਰੋਵਰਸੀ ਬਾਰੇ ਦੱਸਦਿਆਂ ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਪ੍ਰੇਰਨਾ ਦਿੱਤੀ।
~ ਕੁਲਵਿੰਦਰ ਕੌਰ ਬਾਜਵਾ