ਸਿੱਧੂ ਮੂਸੇਵਾਲਾ

ਭਾਗ – 27  ਇਹ ਇੰਟਰਵਿਊ 26 ਮਈ 2022 ਨੂੰ ਪੰਜਾਬੀ ਗਾਇਕ ਅਤੇ ਰਾਜਨੇਤਾ ਸਿੱਧੂ ਮੂਸੇਵਾਲਾ ਨਾਲ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਵਿੱਚ ਸਿੱਧੂ ਮੂਸੇਵਾਲਾ ਨੂੰ ਆਮ ਆਦਮੀ ਪਾਰਟੀ ਦੇ ਭ੍ਰਿਸ਼ਟ ਮੰਤਰੀ ਨੂੰ ਮੰਤਰੀ ਮੰਡਲ ਵਿੱਚੋਂ ਕੱਢਣ ਅਤੇ ਜੇਲ ਭੇਜਣ ਬਾਰੇ ਪੁੱਛਿਆ ਗਿਆ। ਉਹਨਾਂ ਨੇ ਕਿਹਾ ਕਿ ਮਾਨਸਾ ਹਲਕਾ ਲਈ ਇਹ ਇਕ ਮਾੜੀ ਘਟਨਾ ਹੈ ਕਿਉਂਕਿ ਸਿਹਤ ਮੰਤਰੀ ਹੋਣ ਦੇ ਨਾਤੇ ਉਸ ਮੰਤਰੀ ਤੋਂ ਹਲਕੇ ਲਈ ਕਾਫੀ ਕੁਝ ਨਵਾਂ ਕਰਨ ਦੀ ਉਮੀਦ ਕੀਤੀ ਜਾ ਸਕਦੀ ਸੀ। ਪਰ ਕਿਸੇ ਹੱਦ ਤੱਕ ਇਹ ਇਕ ਸਹੀ ਸ਼ੁਰੂਆਤ ਵੀ ਕਹੀ ਜਾ ਸਕਦੀ ਹੈ। ਪੱਤਰਕਾਰ ਨੇ ਸਿੱਧੂ ਮੂਸੇਵਾਲਾ ਨੂੰ ਪੁੱਛਿਆ ਕਿ ਕੁੱਝ ਲੋਕ ਕਹਿ ਰਹੇ ਹਨ ਇਹ ਇੱਕ ਸੌਖਾ ਕੰਮ ਜਾਂ ਦਿਖਾਵਾ ਸੀ ਜਿਸ ਦੇ ਜਵਾਬ ਵਿੱਚ ਮੂਸੇਵਾਲਾ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਪਰ ਸੱਚ ਕੋਈ ਨਹੀਂ ਜਾਣਦਾ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਜਿਹੀਆਂ ਭ੍ਰਿਸ਼ਟਾਚਾਰ ਦੀਆਂ ਗਤੀਵਿਧੀਆਂ ਅਸੀਂ ਹਰ ਰੋਜ਼ ਦੇਖਦੇ ਹਾਂ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਲਈ ਇਕੱਲੀਆਂ ਸਰਕਾਰਾਂ ਹੀ ਨਹੀਂ ਬਲਕਿ ਲੋਕ ਵੀ ਉਨ੍ਹੇ ਹੀ ਜ਼ਿੰਮੇਵਾਰ ਹੁੰਦੇ ਹਨ। ਉਹਨਾਂ ਕਿਹਾ ਕਿ ਕਿਸੇ ਦੇ ਦੋਸਤ ਜਾਂ ਸਮਰਥਕ ਹੋਣਾ ਇੱਕ ਅਲੱਗ ਗੱਲ ਹੈ ਪਰ ਕਿਸੇ ਦਾ ਅੰਨਾ ਭਗਤ ਬਣਨਾ ਬਹੁਤ ਗਲਤ ਗੱਲ ਹੁੰਦੀ ਹੈ। ਮੂਸੇਵਾਲਾ ਨੇ ਕਿਹਾ ਕਿ ਉਹਨਾਂ ਨੂੰ ਸਿਆਸਤ ਵਿੱਚ ਕੋਈ ਖ਼ਾਸ ਦਿਲਚਸਪੀ ਨਹੀ ਹੈ ਪਰ ਉਹ ਲੋਕਾਂ ਦੀ ਸੇਵਾ ਕਰਨ ਲਈ ਇਸ ਪਾਸੇ ਆਏ ਸਨ। ਉਹਨਾਂ ਨੇ ਕਿਹਾ ਕਿ ਕਈ ਵਾਰ ਉਨ੍ਹਾਂ ਦਾ ਨਾਮ ਬਦਨਾਮ ਕਰਨ ਲਈ ਝੂਠੇ ਕੇਸ ਵੀ ਬਣਾਏ ਜਾਂਦੇ ਹਨ। ਪਰ ਸਹੀ ਹੋਣ ਦੇ ਨਾਤੇ ਉਹ ਇਸ ਸਭ ਤੋਂ ਨਹੀਂ ਡਰਦੇ।ਪੰਜਾਬ ਅਤੇ ਗਾਣਿਆਂ ਦੇ ਵਿੱਚ ਗਨ ਕਲਚਰ ਨੂੰ ਲੈ ਕੇ ਮੂਸੇਵਾਲਾ ਨੇ ਗੁਰਬਾਣੀ ਅਤੇ ਇਤਿਹਾਸ ਦਾ ਹਵਾਲਾ ਦਿੰਦਿਆਂ ਬੜੇ ਹੀ ਸਾਰਥਕ ਢੰਗ ਨਾਲ ਹਥਿਆਰਾਂ ਨੂੰ ਆਤਮ ਰੱਖਿਆ ਲਈ ਜ਼ਰੂਰੀ ਦੱਸਿਆ। ਮੂਸੇਵਾਲਾ ਚੌਣਾਂ ਵਿੱਚ ਆਪਣੀ ਹਾਰ ਤੋਂ ਭਾਵੁਕ ਨਹੀਂ ਹੋਏ ਕਿਉਂਕਿ ਉਹ ਇਸਨੂੰ ਸ਼ੁਰੂਆਤ ਮੰਨਦੇ ਹਨ ਅਤੇ ਉਨ੍ਹਾਂ ਕਿਹਾ ਕਿ ਸਾਡਾ ਮੰਤਵ ਸਿਰਫ ਲੋਕਾਂ ਦਾ ਭਲਾ ਕਰਨਾ ਹੈ। ਅਖੀਰ ਵਿੱਚ ਉਨ੍ਹਾਂ ਆਪਣਾ ਪਸੰਦੀਦਾ ਗਾਣਾ ਵੀ ਦਰਸ਼ਕਾਂ ਨੂੰ ਸੁਣਾਇਆ

ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *