ਭਾਗ – 36
ਇਹ ਇੰਟਰਵਿਊ ਸ. ਸਿਮਰਨਜੀਤ ਸਿੰਘ ਮਾਨ ਦੇ ਨਾਲ 18 ਜੂਨ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਅਕਾਲੀ ਦਲ ਦੇ ਨਾਲ ਗਠਜੋੜ ਨਾ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਮਾਨ ਸਾਹਿਬ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਨਾਂ ਹੀ ਇੰਨਾ ਤਜਰਬਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਸਿੱਖਾਂ ਅਤੇ ਪੰਜਾਬ ਦੇ ਇਤਿਹਾਸ ਦੇ ਬਾਰੇ ਕੋਈ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਜੇ ਸਾਡਾ ਅਕਾਲੀ ਦਲ ਨਾਲ ਗਠਜੋੜ ਹੋ ਜਾਂਦਾ ਤਾਂ ਲੋਕਾਂ ਨੇ ਨਿਰਾਸ਼ ਹੋ ਜਾਣਾ ਸੀ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਐਸ ਜੀ ਪੀ ਸੀ ਸਿੱਖਾਂ ਦੀ ਪਾਰਲੀਮੈਂਟ ਹੈ ਜਿਸ ‘ਤੇ 11 ਸਾਲ ਤੋਂ ਜਬਰਨ ਬਾਦਲਾਂ ਨੇ ਕਬਜ਼ਾ ਕੀਤਾ ਹੋਇਆ ਹੈ ਜਦ ਕਿ ਹਰ ਪੰਜ ਸਾਲ ਬਾਅਦ ਵੋਟਾਂ ਪੈਣੀਆਂ ਚਾਹੀਦੀਆਂ ਹਨ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਰਾਜੋਆਣਾ ਦੀ ਭੈਣ ਅਕਾਲੀ ਦਲ ਬਾਦਲ ਵਿਚ ਬਦਲੇ ਦੀ ਭਾਵਨਾ ਨਾਲ ਗਈ ਹੈ ਅਤੇ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਸਿਮਰਨਜੀਤ ਸਿੰਘ ਮਾਨ ਦੁਆਰਾ ਕੀਤੇ ਯਤਨਾਂ ਤੋਂ ਉਨ੍ਹਾਂ ਦੀ ਭੈਣ ਅਣਜਾਣ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਇਹ ਹੈ ਪਾਰਲੀਮੈਂਟ ਦੇ ਮੈਂਬਰ ਸਨ ਤਾਂ ਉਨ੍ਹਾਂ ਉਨ੍ਹਾਂ ਰਾਜੋਆਣਾ ਦੇ ਨਾਲ-ਨਾਲ ਭੁੱਲਰ ਦੀ ਫਾਂਸੀ ਵੀ ਰੁਕਵਾਉਣ ਲਈ ਵੀ ਯਤਨ ਕੀਤੇ ਸਨ। ਜਦੋਂ ਸਿਮਰਨਜੀਤ ਸਿੰਘ ਮਾਨ ਨੂੰ ਪੁੱਛਿਆ ਗਿਆ ਕਿ ਪੰਥਕ ਲੀਡਰ ਕਦੇ ਵੀ ਇਕੱਠੇ ਕਿਉਂ ਨਹੀਂ ਹੁੰਦੇ ਤਾਂ ਮਾਨ ਨੇ ਕਿਹਾ ਕਿ ਪਾਰਟੀ ਹਮੇਸ਼ਾ ਸੋਚ ਤੇ ਚੱਲਦੀ ਹੈ ਅਤੇ ਸਾਡੀ ਪਾਰਟੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਦੇ ਅਨੁਸਾਰ ਪੰਜਾਬ ਦੀ ਆਜ਼ਾਦੀ ਚਾਹੁੰਦੀ ਹੈ । ਇਸ ਦੇ ਨਾਲ ਬਾਰਡਰ ਖੋਲ੍ਹ ਕੇ ਇਰਾਨ,ਇਰਾਕ, ਸੀਰੀਆ ਅਤੇ ਪਾਕਿਸਤਾਨ ਵਿਚ ਵਪਾਰ ਕਰਕੇ ਹੀ ਮਾਲੀ ਹਾਲਤ ਸੁਧਾਰੀ ਜਾ ਸਕਦੀ ਹੈ ਅਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਹੋ ਸਕਦੀ ਹੈ। ਪਰ ਅਕਾਲੀ ਦਲ ਬਾਦਲ ਹਮੇਸ਼ਾ ਬੀਜੇਪੀ ਦੇ ਨਾਲ ਗਠਜੋੜ ਕਰਕੇ ਚੱਲੀ ਹੈ ਜੋ ਕਿ ਆਰਐੱਸਐੱਸ ਦੀ ਪਾਰਟੀ ਹੈ ਜੋ ਕਿ ਸਿੱਖਾਂ ਨੂੰ ਨਫਰਤ ਕਰਦੇ ਹਨ। ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਬਾਰੇ ਵੀ ਗੱਲ ਕੀਤੀ। ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਗੱਲ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਆਪਣੇ ਹੀਰੋ ਮੰਨਦੇ ਸਨ ਅਤੇ ਵੋਟਾਂ ਵਿੱਚ ਸਾਡਾ ਸਮਰਥਨ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਿੱਧੂ ਮੂਸੇਵਾਲਾ ਦੀ ਜਾਨ ਨੂੰ ਖਤਰਾ ਹੋਣ ਬਾਰੇ ਪਹਿਲਾਂ ਹੀ ਪਤਾ ਸੀ ਪਰ ਪੰਜਾਬ ਸਰਕਾਰ ਨੇ ਉਸ ਦੀ ਸਿਕਿਉਰਟੀ ਵਾਪਸ ਲੈ ਕੇ ਉਸ ਦੀ ਜਾਨ ਖ਼ਤਰੇ ਵਿਚ ਖੁਦ ਪਾਈ ਸੀ। ਦੀਪ ਸਿੱਧੂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਉਸ ਦੀ ਮੌਤ ਲਈ ਜ਼ਿੰਮੇਦਾਰ ਹੈ। ਅਖੀਰ ਵਿੱਚ ਉਹਨਾਂ ਨੇ ਚੋਣਾਂ ਦੇ ਮਾਹੌਲ ਬਾਰੇ ਅਤੇ ਪ੍ਰੈੱਸ ਬਾਰੇ ਗੱਲ ਕੀਤੀ।
~ ਕੁਲਵਿੰਦਰ ਕੌਰ ਬਾਜਵਾ