ਸਾਬ ਪਨਗੋਟਾ

ਭਾਗ – 38

ਸਾਬ ਪਨਗੋਟਾ ਦੇ ਨਾਲ ਇਹ ਇੰਟਰਵੀਊ 22 ਜੂਨ 2022 ਨੂੰ ਕੀਤੀ ਗਈ। ਸਾਬ ਪਨਗੋਟਾ ਇੱਕ ਉਘੇ ਲਿਖਾਰੀ ਹਨ ਜਿਨ੍ਹਾਂ ਨੇ ਆਪਣੇ ਸੰਘਰਸ਼ ਦੇ ਦਿਨਾਂ ਤੋਂ ਲੈ ਕੇ ਕਾਮਯਾਬ ਹੋਣ ਤੱਕ ਦਾ ਸਫਰ ਦਰਸ਼ਕਾਂ ਨਾਲ ਸਾਂਝਾ ਕੀਤਾ। ਸਾਬ ਨੇ ਦੱਸਿਆ ਕਿ ਕਿਵੇਂ ਉਹ ਜ਼ਿੰਦਗੀ ਵਿੱਚ ਕੱਪੜੇ ਰੰਗਣ ਅਤੇ ਕਈ ਤਰਾਂ ਦੇ ਹੋਰ ਕੰਮ ਕਰਨ ਤੋਂ ਬਾਅਦ ਇੱਕ ਸਫਲ ਵਿਅਕਤੀ ਬਣੇ। ਸਾਬ ਨੇ ਦੱਸਿਆ ਕਿ ਉਹ 8 ਭੈਣ ਭਰਾ ਹੁੰਦੇ ਸਨ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਂ-ਬਾਪ ਨੇ ਬਹੁਤ ਹੀ ਸੰਘਰਸ਼ ਨਾਲ ਘੱਟ ਸੁੱਖ ਸਹੂਲਤਾਂ ਅਤੇ ਗਰੀਬੀ ਵਿੱਚ ਪਾਲਿਆ। ਉਨ੍ਹਾਂ ਕਿਹਾ ਕਿ ਜਦੋਂ ਉਹ ਸਫਲ ਹੋ ਗਏ ਤਾਂ ਉਨ੍ਹਾਂ ਦੇ ਮਾਂ-ਬਾਪ ਦਾ ਦਿਹਾਂਤ ਹੋ ਗਿਆ ਜਿਸ ਦਾ ਉਨ੍ਹਾਂ ਨੂੰ ਹਮੇਸ਼ਾ ਅਫਸੋਸ ਰਹੇਗਾ। ਸਾਬ ਨੇ ਦੱਸਿਆ ਕਿ ਉਸਨੂੰ ਅਕਸਰ ਕਬੱਡੀ ਮੈਚਾਂ ਵਿੱਚ ਜਾਂ ਐਨ ਆਰ ਆਈ ਦਰਸ਼ਕਾਂ ਦੁਆਰਾ ਉਸ ਨੂੰ ਨਕਦ ਇਨਾਮਾਂ ਨਾਲ ਚੀਜ਼ਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਗੀਤਾਂ ਦੇ ਬਾਰੇ ਗੱਲ ਕਰਦਿਆਂ ਉਸਨੇ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਅੱਜ ਦੇ ਸਮੇਂ ਵਿੱਚ ਇੱਕ ਗੀਤਕਾਰ ਨੂੰ ਚੰਗੀ ਰਕਮ ਮਿਲ ਜਾਂਦੀ ਹੈ। ਸਾਬ ਹਮੇਸ਼ਾ ਸੱਚੀਆਂ ਅਤੇ ਅਣਖ ਵਾਲੀਆਂ ਗੱਲਾਂ ਲਿਖਣ ਨੂੰ ਪਹਿਲ ਦਿੰਦਾ ਹੈ। ਹਰਮਨ ਚੀਮਾ, ਨੀਟੂ ਸ਼ਟਰਾਂ ਵਾਲਾ ਅਤੇ ਸੰਘੇ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਅਜਿਹੇ ਵਿਅਕਤੀਆਂ ਜਾਂ ਲੱਚਰਤਾ ਨੂੰ ਪ੍ਰੋਤਸਾਹਨ ਨਹੀਂ ਦੇਣਾ ਚਾਹੀਦਾ ਬਲਕਿ ਜੋ ਲੋਕ ਮਿਹਨਤ ਕਰਦੇ ਹਨ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਬ ਨੇ ਸ਼ੋਅ ਦੌਰਾਨ ਆਪਣੀਆਂ ਕਈ ਲਿਖਤਾਂ ਅਤੇ ਗੀਤ ਦਰਸ਼ਕਾਂ ਨਾਲ ਸਾਂਝੇ ਕੀਤੇ। ਉਸ ਨੇ ਕਿਹਾ ਕਿ ਅੱਜ ਕੱਲ ਲੋਕਾਂ ਦੇ ਵਿੱਚ ਸਬਰ ਮੁੱਕਦਾ ਜਾ ਰਿਹਾ ਹੈ ਜਿਸ ਦੇ ਕਾਰਨ ਲੋਕ ਸੰਤੁਸ਼ਟ ਨਹੀਂ ਹਨ। ਅਖੀਰ ਵਿੱਚ ਸਾਬ ਪਨਗੋਟਾ ਨੇ ਕਿਹਾ ਕਿ ਸਰਕਾਰ ਦੇ ਨਾਲ ਨਾਲ ਲੋਕ ਵੀ ਸਮਾਜ ਪ੍ਰਤੀ ਓਨੇ ਹੀ ਜ਼ਿੰਮੇਦਾਰ ਹਨ ਅਤੇ ਸਭ ਨੂੰ ਜ਼ਿੰਦਗੀ ਵਿਚ ਮਿਹਨਤ ਕਰਨੀ ਚਾਹੀਦੀ ਹੈ । ਸਾਬ ਨੇ ਆਪਣੇ ਨਵੇਂ ਆਉਣ ਵਾਲੇ ਗੀਤਾਂ ਬਾਰੇ ਵੀ ਜਾਣਕਾਰੀ ਦਿੱਤੀ।

– ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *