ਸਾਬਕਾ ਡੀ ਐੱਸ ਪੀ ਬਲਵਿੰਦਰ ਸੇਖੋਂ

ਭਾਗ –70 ਇਹ ਇੰਟਰਵੀਊ ਸਾਬਕਾ ਡੀ ਐੱਸ ਪੀ ਬਲਵਿੰਦਰ ਸੇਖੋਂ ਨਾਲ 29 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਦੇ ਕਾਂਗਰਸ ਨਾਲ ਚੱਲ ਰਹੇ ਮਸਲੇ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਇਸੇ ਹੀ ਸਿਸਟਮ ਦਾ ਹਿੱਸਾ ਰਹੇ ਹਨ ਪਰ ਜਦੋਂ ਵੀ ਜ਼ਰੂਰਤ ਹੁੰਦੀ ਸੀ ਉਹ ਸਿਸਟਮ ਅਤੇ ਅਫਸਰਾਂ ਦੇ ਖ਼ਿਲਾਫ਼ ਆਵਾਜ਼ ਉਠਾਉਂਦੇ ਸਨ ਅਤੇ ਇਸ ਕਰਕੇ ਹੀ ਉਨ੍ਹਾਂ ਉਪਰ ਇੰਨਕੁਆਰੀ, ਕੇਸ ਜਾਂ ਉਨ੍ਹਾਂ ਨੂੰ ਡਿਸਮਿਸ ਕੀਤਾ ਜਾਂਦਾ ਰਿਹਾ ਹੈ। ਡੀ ਐੱਸ ਪੀ ਬਲਵਿੰਦਰ ਸੇਖੋਂ ਨੇ ਕਿਹਾ ਕਿ ਪੰਜਾਬ ਦੀ ਬਰਬਾਦੀ ਵਿਚ ਮੀਡੀਆ ਦਾ ਬਹੁਤ ਨਕਾਰਾਤਮਕ ਰੋਲ ਰਿਹਾ ਹੈ। 40 45 ਸਾਲ ਪਹਿਲਾਂ ਦੇ ਪੰਜਾਬ ਦੀ ਗੱਲ ਕਰਦਿਆਂ ਡੀਐੱਸਪੀ ਸੇਖੋਂ ਨੇ ਕਿਹਾ ਕਿ ਉਦੋਂ ਪੰਜਾਬ ਬਹੁਤ ਸੋਹਣਾ ਸੀ ਪਰ ਹੁਣ ਆਉਣ ਵਾਲੀਆਂ ਪੀੜ੍ਹੀਆਂ ਲਈ ਇਥੇ ਕੁਝ ਨਹੀਂ ਬਚਿਆ ਅਤੇ ਨਸ਼ੇ ਵੀ ਸਰਕਾਰਾਂ ਦੀ ਦੇਣ ਹਨ। ਇੰਟਰਵਿਊ ਵਿੱਚ ਡੀਐੱਸਪੀ ਸੇਖੋਂ ਨੇ ਸਰਕਾਰਾਂ ਦੀ ਰੱਜ ਕੇ ਅਲੋਚਨਾ ਕੀਤੀ। ਪੁਰਾਣੀਆਂ ਸਰਕਾਰਾਂ ਬਾਰੇ ਗੱਲ ਕਰਦੇ ਹਾਂ ਡੀਐਸਪੀ ਸੇਖੋਂ ਨੇ ਕਿਹਾ ਕਿ ਪੰਜਾਬ ਦੇ ਭਲੇ ਲਈ ਸਰਕਾਰਾ ਨੇ ਕਦੇ ਵੀ ਕੰਮ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਪੰਜਾਬ ਦੇ ਹਰ ਪੱਖ ਨੂੰ ਵਿਗਾੜ ਕੇ ਰੱਖ ਦਿੱਤਾ ਹੈ ਅਤੇ ਹਰ ਧੰਦੇ ਉਪਰ ਕਬਜ਼ਾ ਕੀਤਾ ਹੋਇਆ ਹੈ। ਅਕਾਲੀ ਦਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਸਿਰਫ ਇਕ ਬਿਜ਼ਨੈੱਸ ਮੈਨ ਹੈ; ਰਾਜਨੇਤਾ ਨਹੀਂ। ਇਸ ਤੋ ਇਲਾਵਾ ਉਹਨਾਂ ਨੇ ਲੁਧਿਆਣਾ ਦੇ ਭ੍ਰਿਸ਼ਟ ਕਾਰੋਬਾਰੀਆਂ ਦੀ ਵੀ ਸਾਰੀ ਕਹਾਣੀ ਸਾਂਝੀ ਕੀਤੀ। ਸੇਖੋਂ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀਆਂ ਨੇ ਚੋਣਾਂ ਦੌਰਾਨ ਪੈਸੇ ਦੇ ਕੇ ਪਾਰਟੀ ਤੋਂ ਟਿਕਟਾਂ ਖਰੀਦੀਆਂ ਸਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਵੀ ਇੱਕ ਸਾਜਿਸ਼ ਦੇ ਤਹਿਤ ਆਪਣੇ ਸੁਆਰਥ ਲਈ ਸਰਕਾਰਾਂ ਦੁਆਰਾ ਵਰਤਿਆ ਜਾ ਰਿਹਾ ਹੈ। ਡੀਐਸਪੀ ਸੇਖੋਂ ਨੇ ਕਿਹਾ ਕਿ ਇਹ ਹਰਪਾਲ ਚੀਮਾ ਅਤੇ ਕੁਲਤਾਰ ਸੰਧਵਾਂ ਨੂੰ ਅਗਲੇ ਮੁੱਖ ਮੰਤਰੀ ਬਣਨ ਲਈ ਪ੍ਰਮੋਟ ਕੀਤਾ ਜਾ ਰਿਹਾ ਹੈ। ਅਖੀਰ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੱਚ ਉਹ ਨਹੀਂ ਹੈ ਜੋ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ। ਇਸ ਇੰਟਰਵਿਊ ਵਿੱਚ ਡੀਐੱਸਪੀ ਸੇਖੋਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਰਕਾਰ ਦਾ ਪਰਦਾ ਫ਼ਾਸ਼ ਕਰਨਾ ਹੈ।

~ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *