ਰਾਣਾ ਮਾਧੋਝੰਡੀਆ

ਭਾਗ – 16  ਇਹ ਇੰਟਰਵੀਊ 7 ਮਈ 2022 ਨੂੰ ਰਾਣਾ ਮਾਧੋਝੰਡੀਆ ਨਾਲ ਕੀਤੀ ਗਈ। ਜੋ ਕਿ ਪੰਜਾਬੀ ਲੇਖਕ ਹੈ। ਸੁਭਾਅ ਪੱਖੋਂ ਉਹ ਇਕ ਮਾਸੂਮ ਪਾਕਿ-ਰੂਹ ਇਨਸਾਨ ਹੈ। ਵਿਦੇਸ਼ ਯਾਤਰਾ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਆਪਣੇ ਖੇਤਾਂ ਵਿੱਚ ਰਹਿ ਕੇ ਸਕੂਨ ਮਿਲਦਾ ਹੈ। ਉਹ ਅਕਸਰ ਪੰਜਾਬ ਦੇ ਮਾਹੌਲ ਨੂੰ ਲੈ ਕੇ ਟਿੱਪਣੀ ਕਰਦੇ ਰਹਿੰਦੇ ਹਨ। ਪੱਤਰਕਾਰ ਨੇ ਉਨ੍ਹਾਂ ਨੂੰ ਕਿਸਾਨੀ ਧਰਨੇ(ਦਿੱਲੀ) ਤੋਂ ਬਾਅਦ ਅਤੇ ਪੰਜਾਬ ਵਿਚ ਆਪ ਸਰਕਾਰ ਦੀ ਜਿੱਤ ਤੋਂ ਬਾਅਦ ਦੇ ਮਾਹੌਲ ਬਾਰੇ ਪੁੱਛਿਆ ਤਾਂ ਰਾਣਾ ਮਾਧੋਝੰਡੀਆ ਨੇ ਕਿਹਾ ਕਿ ਹੈ ਸ਼ਾਇਦ ਨਵੀਂ ਸਰਕਾਰ ਤੋਂ ਬਦਲਾਅ ਦੀ ਆਸ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਵਿਚ ਰੁਜ਼ਗਾਰ ਅਤੇ ਸਿੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਉਹ ਮੋਬਾਈਲ ਫੋਨ ਅਤੇ ਸ਼ੋਸ਼ਲ ਮੀਡੀਆ ਤੋਂ ਦੂਰ ਹੀ ਰਹਿੰਦੇ ਹਨ। ਉਹਨਾਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਉੱਤੇ ਚੱਲਣ ਦੀ ਨਸੀਹਤ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਤਿਹਾਸ ਪੜ੍ਹਨਾ ਅਤੇ ਉਸ ਤੋਂ ਕੁੱਝ ਸਿੱਖਣਾ ਚਾਹੀਦਾ ਹੈ। ਅਖੀਰ ਵਿੱਚ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਅਤੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ।

 

ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *