ਭਾਗ –92 ਇਹ ਇੰਟਰਵੀਊ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਮੈਂਬਰ ਰਵਿੰਦਰ ਸਿੰਘ ਧਾਲੀਵਾਲ ਨਾਲ 17 ਅਕਤੂਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿੱਚ ਉਨ੍ਹਾਂ ਨਾਲ ਯੂਨੀਵਰਸਿਟੀ ਚੋਣਾਂ ਦੇ ਬਾਰੇ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਹੈ ਯੂਨੀਵਰਸਿਟੀ ਚੋਣਾਂ ਦੇ ਬਾਰੇ ਕੀ ਬਦਲ ਰਿਹਾ ਹੈ, ਇਹ ਤਾਂ ਰਿਜ਼ਲਟ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਪਰ ਅਜਿਹਾ ਬਹੁਤ ਕੁਝ ਹੈ ਜੋ ਨਵਾਂ ਹੋ ਰਿਹਾ ਹੈ। ਸਭ ਤੋਂ ਅਜੀਬ ਗੱਲ ਇਹ ਹੈ ਕਿ ਪ੍ਰਸ਼ਾਸਨ ਅਨੁਸਾਰ ਜੋ ਵੀ ਬੀਜੇਪੀ ਦੀ ਸਪੋਰਟ ਕਰਨਗੇ ਉਨ੍ਹਾਂ ਨੂੰ ਯੂਨੀਵਰਸਿਟੀ ਵਿਚ ਨੌਕਰੀ ਦਿੱਤੀ ਜਾਵੇਗੀ ਅਤੇ ਇਸੇ ਲਈ ABVP ਦੀ ਸਪੋਰਟ ਕੀਤੀ ਜਾਂਦੀ ਹੈ। ਅਜਿਹਾ ਕਰਨ ਨਾਲ RSS ਦੀ ਵਿਚਾਰਧਾਰਾ ਲਾਗੂ ਹੋ ਜਾਏਗੀ। ਯੂਨੀਵਰਸਿਟੀ ਵਿੱਚ ਅਹੁਦਿਆਂ ਦੀ ਵਰਤੋਂ ਪਾਰਟੀਆਂ ਨੂੰ ਧਮਕਾਉਣ ਲਈ ਕੀਤੀ ਜਾਂਦੀ ਹੈ। ਹੁਣ AAP ਦੇ 10 MLA ਅਜਿਹੇ ਹਨ ਜੋ ਯੂਨੀਵਰਸਿਟੀ ਵਿੱਚ ਮੌਜੂਦ ਰਹਿੰਦੇ ਹਨ। ਪਰ ਪਹਿਲਾਂ ਏਹੀ ਪਾਰਟੀ ਦੂਜੀਆਂ ਪਾਰਟੀਆਂ ਤੇ ਇਲਜ਼ਾਮ ਲਗਾਇਆ ਕਰਦੀ ਸੀ। ਇਹ ਆਗੂ ਆਪਣੇ ਖੇਤਰ ਅਤੇ ਬਰਾਦਰੀ ਦੇ ਅਧਾਰ ‘ਤੇ ਰਾਜਨੀਤੀ ਕਰਕੇ ਵਿਦਿਆਰਥੀਆਂ ਨੂੰ ਵੋਟਾਂ ਪਾਉਣ ਲਈ ਭਰਮਾ ਰਹੇ ਹਨ। ਗੱਲਬਾਤ ਦੇ ਦੌਰਾਨ ਉਨ੍ਹਾਂ ਦੱਸਿਆ ਕਿ ਕਿਵੇਂ ਯੂਨੀਵਰਸਿਟੀ ਵਿੱਚ ਰਾਜਨੀਤਿਕ ਪਾਰਟੀਆਂ ਦੀ ਸ਼ੁਰੂਆਤ ਹੋਈ ਸੀ ਅਤੇ ਸਮੇਂ ਦੇ ਨਾਲ-ਨਾਲ ਕਿਹੜੀਆਂ ਪਾਰਟੀਆਂ ਬਣੀਆਂ ਅਤੇ ਰਾਜਨੀਤੀ ਦੀ ਰੁਪਰੇਖਾ ਕਿਵੇਂ ਬਦਲਦੀ ਰਹੀ। ਅੱਜ ਯੂਨੀਵਰਸਿਟੀ ਦੀਆਂ ਚੋਣਾਂ ਅਤੇ ਚੋਣ ਪਾਰਟੀਆਂ ਦੇ ਕਿਸ ਮੁਕਾਮ ‘ਤੇ ਖੜੀਆਂ ਹਨ। ਉਹਨਾਂ ਕਿਹਾ ਕਿ ਇਹ ਅਥਾਰਿਟੀ ਏ ਬੀ ਵੀ ਪੀ ਦੀ ਮਦਦ ਕਰਦੀ ਹੈ। ਯੂਨੀਵਰਸਿਟੀ ਵਿੱਚ ਗੈਂਗ ਕਲਚਰ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਚੋਣਾਂ ਦੇ ਦੌਰਾਨ ਲੜਾਈ ਝਗੜਾ ਹੋਣਾ ਆਮ ਗੱਲ ਹੈ ਪਰ ਨਕਾਰਾਤਮਕ ਪੱਖ ਨੂੰ ਨੂੰ ਉਭਾਰ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਪੰਜਾਬੀ ਗੀਤਾਂ ਤੇ ਫਿਲਮਾਂ ਵਿੱਚ ਮਨੋਰੰਜਨ ਲਈ ਜ਼ਿਆਦਾ ਖ਼ੂਨ ਖ਼ਰਾਬਾ ਕੀਤਾ ਜਾਂਦਾ ਹੈ ਅਤੇ ਦਿਖਾਇਆ ਜਾਂਦਾ ਹੈ ਕਿ ਯੂਨੀਵਰਸਿਟੀਆਂ ਵਿੱਚ ਗੈਂਗਸਟਰ ਹੁੰਦੇ ਹਨ। ਪਰ ਅਜਿਹੇ ਵਿਅਕਤੀ ਬਿਨਾਂ ਐਡਮੀਸ਼ਨ ਵਾਲੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਦੇ ਬਦਲੇ ਵਿਦਿਆਰਥੀਆਂ ਨੂੰ ਫ਼ੋਨਾਂ, ਮੋਟਰਸਾਈਕਲਾਂ, ਕਲੱਬਾਂ ਵਿੱਚ ਪਾਰਟੀਆਂ ਦਾ ਲਾਲਚ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ 5% ਮੁਲਾਜ਼ਮ ਵੀ ਪੰਜਾਬੀ ਨਹੀਂ ਬੋਲਦੇ ਹਨ।
~ਕੁਲਵਿੰਦਰ ਕੌਰ ਬਾਜਵਾ