ਮੁਕੇਸ਼ ਆਲਮ

ਭਾਗ –72 ਇਹ ਇੰਟਰਵੀਊ ਲਿਖਾਰੀ ਅਤੇ ਸ਼ਾਇਰ ਮੁਕੇਸ਼ ਆਲਮ ਨਾਲ 2 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਇੱਕ ਕਿਤਾਬ ਵੀ ਛਪੀ ਸੀ। ਇਹ ਅਨੁਵਾਦ ਕਰਨ ਸਮੇਂ ਸ਼ਬਦਾਂ ਵਿੱਚ ਕੀਤੇ ਜਾਂਦੇ ਫੇਰਬਦਲ ਬਾਰੇ ਗੱਲਬਾਤ ਕਰਦਿਆਂ ਮੁਕੇਸ਼ ਆਲਮ ਨੇ ਕਿਹਾ ਕਿ ਬੇਸ਼ੱਕ ਤੁਸੀਂ ਆਪਣੀ ਮਾਤ ਭਾਸ਼ਾ ਦਾ ਸਤਿਕਾਰ ਕਰਦੇ ਹੋ ਪਰ ਤੁਹਾਨੂੰ ਦੂਜੀ ਜ਼ੁਬਾਨ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਪੰਜਾਬੀ ਵਰਨਮਾਲਾ ਦੀ ਗੱਲ ਕਰਦਿਆਂ ਉਨ੍ਹਾਂ ਨੇ ਵਿਸਥਾਰ ਪੂਰਵਕ ਚਰਚਾ ਕੀਤੀ ਕਿ ਕਿਵੇਂ ਅੱਜ ਕੱਲ੍ਹ ਸ਼ਬਦਾਂ ਜਾਂ ਅਖਰਾਂ ਦੇ ਮਾਇਨੇ ਬਦਲ ਦਿੱਤੇ ਗਏ ਹਨ ਜਾਂ ਕੁਝ ਅੱਖਰਾਂ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਜਾਂ ਕਿਵੇਂ ਸ਼ਬਦਾਂ ਦਾ ਗਲਤ ਉਚਾਰਣ ਕੀਤਾ ਜਾਂਦਾ ਹੈ। ਆਪਣੇ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਪੜਾਈ ਅੰਗਰੇਜ਼ੀ ਮਾਧਿਅਮ ਵਿਚ ਕੀਤੀ ਅਤੇ ਮੈਡੀਕਲ ਦੇ ਵਿਦਿਆਰਥੀ ਰਹੇ ਅਤੇ ਅੱਜਕਲ ਉਹ ਦਵਾਈਆਂ ਦੀ ਦੁਕਾਨ ਚਲਾ ਰਹੇ ਹਨ। ਮੁਕੇਸ਼ ਆਲਮ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਉਨ੍ਹਾਂ ਦੀ ਦਿਲਚਸਪੀ ਅਤੇ ਜਾਗਰੂਕਤਾ ਭਾਸ਼ਾ ਪ੍ਰਤੀ ਸੀ। ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਤੋਂ ਬਾਅਦ ਉਨ੍ਹਾਂ ਨੇ ਸ਼ਾਇਰੀ ਸ਼ੁਰੂ ਕੀਤੀ ਅਤੇ ਫਿਰ ਉਰਦੂ ਵਿਚ ਵੀ ਸ਼ਾਇਰੀ ਕਰਨੀ ਸ਼ੁਰੂ ਕਰ ਦਿੱਤੀ। ਉਹ ਕਹਿੰਦੇ ਹਨ ਕਿ ਲੇਖਕ ਬਣਨ ਲਈ ਕਿਤਾਬਾਂ ਪੜਨਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਕਹਾਣੀਆਂ ਨਾਵਲ ਕਵਿਤਾਵਾਂ ਅਤੇ ਲੇਖ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਲੋਕ ਉਹ ਗਾਉਣਾ ਜਾਂ ਲਿਖਣਾ ਪਸੰਦ ਕਰਦੇ ਹਨ ਜੋ ਭੀੜ ਦੁਆਰਾ ਕਬੂਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਸ਼ਾਇਰੀ ਸ਼ੁਰੂ ਕੀਤੀ ਸੀ ਤਾਂ ਪੰਜ ਤੱਤਾਂ ਤੇ ਆਧਾਰਿਤ ਉਨ੍ਹਾਂ ਨੇ ਕਵਿਤਾਵਾਂ ਲਿਖੀਆਂ ਸਨ ਜਿਵੇਂ ਕਿ ਮਿੱਟੀ, ਪਾਣੀ, ਹਵਾ, ਆਕਾਸ਼ ਅਤੇ ਅਗਨੀ ਬਾਰੇ ਜੋ ਕਿ ਮੈਗਜ਼ੀਨ ਵਿਚ ਛਪਣ ਤੋਂ ਬਾਅਦ ਪੰਜਾਬ ਵਿੱਚ ਮਸ਼ਹੂਰ ਹੋਈਆਂ। ਇੰਟਰਵਿਊ ਦੇ ਦੌਰਾਨ ਉਨ੍ਹਾਂ ਨੇ ਆਪਣੀਆਂ ਪੰਜਾਬੀ ਅਤੇ ਉਰਦੂ ਦੀਆਂ ਕਵਿਤਾਵਾਂ,ਗ਼ਜ਼ਲਾਂ ਅਤੇ ਸ਼ਾਇਰੀ ਵੀ ਦਰਸ਼ਕਾਂ ਨਾਲ ਸਾਂਝੀ ਕੀਤੀ। ਅਖੀਰ ਇੱਕ ਤਜਰਬਾ ਸਾਂਝਾ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਸ਼ਹਿਰਾਂ ਦੇ ਮੁਕਾਬਲੇ ਉਰਦੂ ਬਾਰੇ ਜਾਗਰੂਕਤਾ ਜਿਆਦਾ ਹੈ।

~ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *