ਮਿੰਟੂ ਗੁਰੂਸਰੀਆ

ਭਾਗ – 26 ਇਹ ਇੰਟਰਵਿਊ 24 ਮਈ 2022 ਨੂੰ ਮਿੰਟੂ ਗੁਰੂਸਰੀਆ ਦੇ ਨਾਲ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਮਿੰਟੂ ਗੁਰੂਸਰੀਆ ਤੋਂ ਨਸ਼ੇ ਦੇ ਮੁੱਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰਨ ਇਕ ਪਿੰਡ ਜਾਂ ਪਰਿਵਾਰ ਦੇ ਨਾਲ ਨਾਲ ਪੂਰਾ ਦੇਸ਼ ਪ੍ਰਭਾਵਿਤ ਹੁੰਦਾ ਹੈ। ਨਸ਼ੇ ਦੇਸ਼ ਦੀ ਆਰਥਿਕ ਅਤੇ ਸਮਾਜਿਕ ਹਾਲਤ ਵੀ ਪ੍ਰਭਾਵਿਤ ਕਰਦੇ ਹਨ। ਮਿੰਟੂ ਗੁਰੂਸਰੀਆ ਤੋਂ ਜਦੋਂ ਪੁੱਛਿਆ ਗਿਆ ਕਿ ਕੁਝ ਲੋਕ ਇਸ ਗੱਲ ਤੇ ਇਤਰਾਜ ਕਰਦੇ ਹਨ ਕਿ ਆਮ ਆਦਮੀ ਪਾਰਟੀ ਸਰਕਾਰ ਤੋਂ ਸਵਾਲ ਕੀਤੇ ਜਾ ਰਹੇ ਹਨ ਅਤੇ ਰਵਾਇਤੀ ਪਾਰਟੀਆਂ ਤੋਂ ਨਹੀਂ ਸਨ ਕੀਤੇ ਜਾਂਦੇ ਤਾਂ ਮਿੰਟੂ ਗੁਰੂਸਰੀਆ ਨੇ ਕਿਹਾ ਕਿ ਜੇਕਰ ਰਵਾਇਤੀ ਪਾਰਟੀਆਂ ਸਵਾਲਾਂ ਦੇ ਘੇਰੇ ਵਿੱਚ ਸਨ ਤਾਂ ਹੀ ਹਾਰ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪਿਆ। ਮਿੰਟੂ ਗੁਰੂਸਰੀਆ ਨੇ ਕਿਹਾ ਕਿ ਉਹ ਹਰ ਵੇਲੇ ਸਰਕਾਰ ਦੇ ਖਿਲਾਫ ਨਹੀ ਬਲਕਿ ਜਦੋਂ ਸਰਕਾਰ ਚੰਗਾ ਕੰਮ ਕਰਦੀ ਹੈ ਉਸ ਦੀ ਸ਼ਲਾਘਾ ਵੀ ਕਰਦੇ ਹਨ। ਸਰਕਾਰ ਦੇ ਸਿਰ ਕਰਜ਼ਾ ਹੋਣ ਵਾਲੀ ਗੱਲ ਤੇ ਮਿੰਟੂ ਗੁਰੂਸਰੀਆ ਨੇ ਕਿਹਾ ਕਿ ਕਰਜਾ ਲੈਣਾ ਮਾੜੀ ਗੱਲ ਨਹੀਂ ਪਰ ਉਸ ਦਾ ਇਸਤੇਮਾਲ ਉਦਯੋਗੀਕਰਨ ਜਾਂ ਕਿਸਾਨਾਂ ਨੂੰ ਸਹਾਇਕ ਧੰਦੇ ਮੁਹੱਈਆ ਕਰਵਾਉਣ ਲਈ ਕਰਨਾ ਚਾਹੀਦਾ ਹੈ। ਪਾਣੀ ਦੇ ਮੁੱਦੇ ਤੇ ਵਿਸਥਾਰ ਪੂਰਵਕ ਗੱਲ ਕਰਦਿਆਂ ਮਿੰਟੂ ਨੇ ਕਿਹਾ ਕਿ ਜਿਵੇਂ ਸਰਕਾਰ ਕਿਸਾਨਾਂ ਨੂੰ ਪ੍ਰੋਤਸਾਹਨ ਦੇ ਕੇ ਝੋਨੇ ਦੀ ਬਜਾਏ ਕਪਾਹ ਦੀ ਖੇਤੀ ਕਰਵਾ ਸਕਦੀ ਹੈ। ਅਜਿਹਾ ਕਰਨ ਨਾਲ ਪਾਣੀ ਦਾ ਬਚਾਅ ਅਤੇ ਟੈਕਸਟਾਈਲ ਵੀ ਪ੍ਰਫੁੱਲਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਪੱਤਰਕਾਰ ਨੇ ਮਿੰਟੂ ਨਾਲ ਸਰਹਿੰਦ ਨਹਿਰ ਦੇ ਟੁੱਟਣ ਅਤੇ ਪੰਜਾਬ ਵਿੱਚ ਬਿਜਲੀ ਦੇ ਸੰਕਟ ਉੱਤੇ ਵਿਸਥਾਰ ਸਹਿਤ ਗੱਲ ਬਾਤ ਕੀਤੀ। ਉਨ੍ਹਾਂ ਇਸ ਸਥਿਤੀ ਨਾਲ ਨਜਿੱਠਣ ਲਈ ਆਪਣੇ ਵਿਚਾਰ ਵੀ ਸਾਂਝੇ ਕੀਤੇ। ਅਖੀਰ ਵਿੱਚ ਪੱਤਰਕਾਰ ਨੇ ਮਿੰਟੂ ਤੋਂ ਰਾਜਾ ਵੜਿੰਗ, ਸੁਖਬੀਰ ਸਿੰਘ ਬਾਦਲ ਅਤੇ ਭਗਵੰਤ ਮਾਨ ਬਾਰੇ ਉਨ੍ਹਾਂ ਦੇ ਵਿਚਾਰ ਪੁੱਛੇ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਖੁਦ ਵੀ ਪਤਾ ਨਹੀਂ ਹੁੰਦਾ ਕਿ ਉਹਨਾਂ ਦਾ ਅਗਲਾ ਕਦਮ ਕੀ ਹੋਵੇਗਾ ਇਸੇ ਲਈ ਅਕਾਲੀ ਦਲ ਸਿਧਾਂਤ ਅਤੇ ਇਤਿਹਾਸ ਤੋਂ ਭੁੱਲ ਗਏ ਸਨ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਪ੍ਰਤੀ ਫੈਸਲੇ ਕਰਨ ਲਈ ਦਿੱਲੀ ਤੋਂ ਕੇਜਰੀਵਾਲ ਦੀ ਸਲਾਹ ਲੈਣੀ ਬੰਦ ਕਰਨੀ ਪਵੇਗੀ ਤਾਂ ਜੋ ਉਹ ਸਾਬਤ ਕਰ ਸਕੇ ਕਿ ਲੋਕਾਂ ਨੇ ਉਸ ਨੂੰ ਚੁਣ ਕੇ ਗਲਤੀ ਨਹੀਂ ਕੀਤੀ।

ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *