ਮਨਦੀਪ ਮੰਨਾ

ਭਾਗ – 22 ਇਹ ਇੰਟਰਵਿਊ 17 ਮਈ 2022 ਨੂੰ ਮਨਦੀਪ ਮੰਨਾ ਨਾਲ ਕੀਤੀ ਗਈ। ਇੰਟਰਵਿਊ ਦੀ ਸ਼ੁਰੁਆਤ ਵਿਚ ਮਨਦੀਪ ਮੰਨਾ ਨੂੰ ਭਗਵੰਤ ਮਾਨ ਦੀ ਸਰਕਾਰ ਬਾਰੇ ਟਿੱਪਣੀ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਨੂੰ ਕੰਮ ਕਰਨ ਲਈ ਅਜੇ ਸਮਾਂ ਚਾਹੀਦਾ ਹੈ ਪਰ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਬਿਲਕੁਲ ਗਲਤ ਫੈਸਲਾ ਸੀ। ਉਨ੍ਹਾਂ ਕਿਹਾ ਕੇ ਮੈਮੋਰੰਡਮ ਆਫ਼ ਅੰਡਰਸਟੈਂਡਿੰਗ ਵੀ ਇਕ ਬੇਹੱਦ ਗਲਤ ਫੈਸਲਾ ਸੀ। ਉਹਨਾਂ ਕਿਹਾ ਕਿ ਕੇਜਰੀਵਾਲ ਦੀ ਪੰਜਾਬ ਪ੍ਰਤੀ ਸੋਚ ਪੰਜਾਬ ਵਿਚੋਂ ਬਾਹਰ ਜਾਂਦਿਆਂ ਹੀ ਬਦਲ ਜਾਂਦੀ ਹੈ। ਉਹਨਾਂ AAP ਸਰਕਾਰ ਦੀ ਕਾਰਗੁਜ਼ਾਰੀ ਅਤੇ ਕੇਜਰੀਵਾਲ ਦੀ ਦਖਲਅੰਦਾਜੀ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣੇ ਹੋਏ ਦੋ ਮਹੀਨੇ ਹੋ ਗਏ ਹਨ ਅਤੇ ਉਹ ਮੀਡੀਆ ਦੇ ਰੂਬਰੂ ਵੀ ਨਹੀਂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤਾਂ ਭਗਵੰਤ ਮਾਨ ਨੂੰ ਸੀਐੱਮ ਦਾ ਚਿਹਰਾ ਵੀ ਨਹੀਂ ਚੁਣਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਅਜਿਹਾ ਮਜ਼ਬੂਰੀ ਵਿੱਚ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਗੰਭੀਰ ਮੁੱਦਿਆਂ ਬਾਰੇ ਸੋਚਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਸਿਰ FIR ਹੋਣ ਦੇ ਇਲਜ਼ਾਮ ਵੀ ਲਾਏ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਸੰਬਰ ਤੱਕ ਹੀ ਹਾਰ ਮੰਨ ਲੈਣਗੇ। ਪੱਤਰਕਾਰ ਨੇ ਮਨਦੀਪ ਮੰਨਾ ਨੂੰ ਪੁੱਛਿਆ ਕਿ ਲੋਕ ਅਕਸਰ ਕਹਿੰਦੇ ਹਨ ਕਿ ਤੁਸੀਂ ਦੂਜੀਆਂ ਪਾਰਟੀਆਂ ਦੇ ਖਿਲਾਫ ਕਿਸੇ ਨਿੱਜੀ ਸਵਾਰਥ ਦੇ ਲਈ ਬੋਲਦੇ ਹੋ ਤਾਂ ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਉਨ੍ਹਾਂ ਮੁੱਦਿਆਂ ‘ਤੇ ਅਵਾਜ਼ ਚੁੱਕਦਾ ਹਾਂ ਜਿਨ੍ਹਾਂ ਤੇ ਮੈਂ ਹਮੇਸ਼ਾਂ ਅਡੋਲ ਖੜਾ ਹੁੰਦਾ ਹਾਂ। ਇਸ ਤੋਂ ਇਲਾਵਾ ਉਹਨਾਂ ਨੇ ਮਾਝੇ ਦੀ ਰਾਜਨੀਤੀ ਅਤੇ ਕੁੰਵਰਵਿਜੇਪ੍ਤਾਪ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਦੀਆਂ ਸਰਕਾਰਾਂ ਬਾਰੇ ਵੀ ਗੱਲਬਾਤ ਕੀਤੀ। ਅਖੀਰ ਵਿੱਚ ਮਨਦੀਪ ਮੰਨਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ‘ਤੇ ਵਿਸ਼ਵਾਸ ਕੀਤਾ ਹੈ ਤੇ ਮਾਨ ਨੂੰ ਪੰਜਾਬ ਲਈ ਕੰਮ ਕਰਨਾ ਚਾਹੀਦਾ ਹੈ।

ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *