ਭਾਗ –75 ਇਹ ਇੰਟਰਵੀਊ ਲੇਖਕ ਅਤੇ ਗਾਇਕ ਬਾਬਾ ਬੇਲੀ ਨਾਲ 8 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਉਨ੍ਹਾਂ ਦੇ ਅਜਿਹਾ ਨਾਮ ਰੱਖਣ ਬਾਰੇ ਪੁੱਛਿਆ ਗਿਆ। ਬਾਬਾ ਬੇਲੀ ਸੋਚਦੇ ਹਨ ਕਿ ਜੋ ਕੁਝ ਹੁੰਦਾ ਹੈ, ਪਰਮਾਤਮਾ ਦੀ ਰਜ਼ਾ ਵਿੱਚ ਹੋ ਰਿਹਾ ਹੈ ਸਭ ਵਧੀਆ ਹੈ। ਉਹ ਹਮੇਸ਼ਾ ਸਕਰਾਤਮਕ, ਸਬਰ ਅਤੇ ਚੜ੍ਹਦੀ ਕਲਾ ਵਿੱਚ ਜਿਉਂਦਾ ਹੈ। ਆਪਣੀ ਲਿਖਣ ਸ਼ੈਲੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੁਦਰਤ ਨੇ ਹਰ ਕਿਸੇ ਨੂੰ ਵੱਖਰਾ ਸੁਭਾਅ ਦਿੱਤਾ ਹੁੰਦਾ ਹੈ। ਜਿਵੇਂ ਕਿ ਅੱਜਕਲ੍ਹ ਦੇ ਸਮੇਂ ਵਿਚ ਹਰ ਕੋਈ ਪੈਸਾ ਕਮਾਉਣ ਦੀ ਦੌੜ ਵਿੱਚ ਲੱਗਾ ਹੋਇਆ ਹੈ ਇਸ ਬਾਰੇ ਬਾਬਾ ਬੇਲੀ ਨੇ ਕਿਹਾ ਕਿ ਇਹ ਸਭ ਕੁਦਰਤ ਦਾ ਵਰਤਾਰਾ ਹੈ। ਕਿਉਂਕਿ ਵਾਤਾਵਰਣ ਵਿਚ ਬਹੁਤ ਵਿਭੰਨਤਾ ਹੈ ਅਤੇ ਇਹ ਕੁਦਰਤੀ ਚੱਕਰ ਦੇ ਅਨੁਸਾਰ ਹੀ ਸਭ ਕੁਝ ਚਲਦਾ ਹੈ। ਉਹਨਾਂ ਨੇ ਕਿਹਾ ਕਿ ਜੋ ਬੰਦਾ ਕੁਦਰਤ ਦੇ ਚੱਕਰ ਅਨੁਸਾਰ ਚਲਦਾ ਹੈ ਉਹ ਸਕੂਨ ਵਿੱਚ ਰਹਿੰਦਾ ਹੈ ਅਤੇ ਹੰਕਾਰ ਪਰੇਸ਼ਾਨੀ ਦਾ ਕਾਰਨ ਬਣਦਾ ਹੈ। ਸਮਾਜ ਵਿੱਚ ਬਣੇ ਜਾਤਾਂ ਦੇ ਸਿਸਟਮ ਬਾਰੇ ਵੀ ਉਨ੍ਹਾਂ ਨੇ ਖੁੱਲ ਕੇ ਵਿਚਾਰ ਚਰਚਾ ਕੀਤੀ। ਬਾਬਾ ਬੇਲੀ ਨੇ ਕਿਹਾ ਕਿ ਇਹ ਇਕ ਕਲਾਕਾਰ ਨੂੰ ਹਮੇਸ਼ਾ ਜਨਤਾ ਦੇ ਨਾਲ ਅਤੇ ਸਰਕਾਰ ਦੇ ਵਿਰੋਧ ਵਿਚ ਰਹਿਣਾ ਚਾਹੀਦਾ ਹੈ। ਉਹਨਾਂ ਅਨੁਸਾਰ ਅਜੋਕੇ ਸਿਸਟਮ ਵਿੱਚ ਕਿਸੇ ਵੀ ਸਮਾਜਿਕ ਮਸਲੇ ਦਾ ਹੱਲ ਨਹੀਂ ਹੋ ਸਕਦਾ। ਰਾਜਨੀਤੀ ਦੇ ਨਾਲ-ਨਾਲ ਉਨ੍ਹਾਂ ਨੇ ਕਿਸਾਨਾਂ ਦੇ ਧਰਨੇ ਦੌਰਾਨ ਟਰੋਲ ਹੋਣ ਬਾਰੇ ਵੀ ਗੱਲਬਾਤ ਕੀਤੀ। ਬਾਬਾ ਬੇਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਰਾਜਨੀਤੀ ਨਾਲ ਜੋੜਿਆ ਹੈ ਪਰ ਜਾਗਰੂਕ ਨਹੀਂ ਕੀਤਾ। ਅਖੀਰ ਉਨ੍ਹਾਂ ਕਿਹਾ ਕਿ ਗਾਉਣਾ ਉਨ੍ਹਾਂ ਦੀ ਕਮਾਈ ਦਾ ਸਾਧਨ ਨਹੀਂ ਬਲਕਿ ਉਨ੍ਹਾਂ ਨੂੰ ਸਕੂਨ ਦਿੰਦਾ ਹੈ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਸੰਤੁਸ਼ਟ ਹਨ। ਇੰਟਰਵਿਊ ਦੌਰਾਨ ਉਨ੍ਹਾਂ ਆਪਣੇ ਗੀਤ ਵੀ ਗਾਏ।
~ਕੁਲਵਿੰਦਰ ਕੌਰ ਬਾਜਵਾ