ਭਾਗ –60
ਬਲਕੌਰ ਸਿੰਘ ਦੇ ਨਾਲ ਇਹ ਇੰਟਰਵੀਊ 9 ਅਗਸਤ 2012 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਵਿਚ ਉਨ੍ਹਾਂ ਨਾਲ ਪੁਰਾਣੇ ਰੀਤੀ-ਰਿਵਾਜਾਂ ਅਤੇ ਸੱਭਿਆਚਾਰ ਦੇ ਬਾਰੇ ਵਿੱਚ ਖੁੱਲ ਕੇ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਸੱਭਿਆਚਾਰ ਇੱਕ ਸਿਸਟਮ ਵਿੱਚੋਂ ਪੈਦਾ ਹੁੰਦਾ ਹੈ ਪਰ ਇਨਸਾਨੀ ਕਦਰਾਂ ਕੀਮਤਾਂ ਇਹ ਸਭਿਆਚਾਰ ਤੋਂ ਦੂਜੇ ਵਿਚ ਚਲੀਆਂ ਜਾਂਦੀਆਂ ਹਨ ਕਿਉਂਕਿ ਉਹ ਬਦਲਦੀਆਂ ਨਹੀਂ। ਉਹਨਾਂ ਨੇ ਕਿਹਾ ਕਿ ਜਿਵੇਂ ਅਸੀਂ ਤੇਰਾਂ ਸੌ ਸਾਲ ਗੁਲਾਮ ਰਹੇ ਪਰ ਗੁਲਾਮੀ ਵਿੱਚ ਕਿਸੇ ਸਭਿਆਚਾਰ ਦਾ ਮਾਣ ਗਾਇਬ ਹੋ ਜਾਂਦਾ ਹੈ। ਬਾਬਾ ਬਲਕੌਰ ਸਿੰਘ ਦੇ ਅਨੁਸਾਰ ਲੰਗਰ ਲਾਉਣ ਦੀ ਬਜਾਏ ਵਿੱਦਿਆ ਮੁਫ਼ਤ ਹੋਣੀ ਚਾਹੀਦੀ ਹੈ ਤਾਂ ਜੋ ਆਰਥਿਕ ਪੱਖ ਮਜਬੂਤ ਹੋ ਸਕੇ। ਉਹ ਆਪਣੇ ਆਪ ਨੂੰ ਕਾਮਰੇਡ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਮਹਾਤਮਾ ਬੁੱਧ, ਮਹਾਂਵੀਰ ਵਰਗੇ ਵੀ ਰੱਬ ਨੂੰ ਨਹੀਂ ਮੰਨਦੇ ਸਨ ਪਰ ਯਹੂਦੀ, ਪਾਰਸੀ, ਇਸਾਈ, ਇਸਲਾਮ ਤੇ ਸਿੱਖ ਰੱਬ ਨੂੰ ਮੰਨਦੇ ਸਨ। ਉਹ ਗੁਰੂ ਗ੍ਰੰਥ ਸਾਹਿਬ ਪੜਦੇ ਹਨ ਅਤੇ ਉਹ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਬਾਰੇ ਜਿੰਨੀਆਂ ਕਿਤਾਬਾਂ ਉਨ੍ਹਾਂ ਪੜ੍ਹੀਆਂ ਹਨ ਸ਼ਾਇਦ ਹੀ ਕਿਸੇ ਹੋਰ ਨੇ ਪੜ੍ਹੀਆਂ ਹੋਣ। ਉਹਨਾਂ ਕਿਹਾ ਕਿ ਉਹ ਕਿਤਾਬਾਂ ਪੜ੍ਹਨ ਦੇ ਬੇਹੱਦ ਸ਼ੌਕੀਨ ਹਾਰਨ ਤੇ ਕਿਤਾਬ ਪੜ੍ਹ ਕੇ ਬਾਅਦ ਵਿੱਚ ਕਿਸੇ ਦੂਜੇ ਨੂੰ ਪੜ੍ਹਨ ਲਈ ਦੇ ਦਿੰਦੇ ਹਨ। ਗੱਲਬਾਤ ਦੇ ਦੌਰਾਨ ਬਾਬਾ ਬਲਕੌਰ ਸਿੰਘ ਨਾਲ ਪੰਜਾਬੀ,ਪੰਜਾਬੀਅਤ ਅਤੇ ਕੌਮਾਂ ਬਾਰੇ ਖੁੱਲ ਕੇ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ। ਚੰਡੀਗੜ੍ਹ ਦੇ ਮਸਲੇ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਇਹ ਸਾਰਾ ਮਸਲਾ ਇੰਦਰਾ ਗਾਂਧੀ ਦੁਆਰਾ ਉਲਝਾਇਆ ਹੋਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਭਗਵੰਤ ਮਾਨ ਦੀ ਸਰਕਾਰ ਅਤੇ ਕਾਰਗੁਜ਼ਾਰੀ ਬਾਰੇ ਵੀ ਆਪਣੀ ਰਾਇ ਦਿੱਤੀ। ਅਖੀਰ ਵਿੱਚ ਪੰਜਾਬ ਦੇ ਹਾਲਾਤਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੋਰ ਜਾਗਰੂਕ ਹੋਣ ਦੀ ਜ਼ਰੂਰਤ ਹੈ।
~ਕੁਲਵਿੰਦਰ ਕੌਰ ਬਾਜਵਾ