ਬਰਿੰਦਰ ਢਿੱਲੋਂ

ਭਾਗ – 10 ਇਹ ਇੰਟਰਵਿਊ 1 ਮਈ 2022 ਨੂੰ ਬਰਿੰਦਰ ਢਿੱਲੋਂ ਨਾਲ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿੱਚ ਪੱਤਰਕਾਰ ਨੇ ਬਰਿੰਦਰ ਢਿੱਲੋਂ ਨੂੰ ਧਰਨੇ ਦੌਰਾਨ ਨਵਜੋਤ ਸਿੰਘ ਸਿੱਧੂ ਨਾਲ ਹੋਏ ਵਿਵਾਦ ਬਾਰੇ ਪੁੱਛਿਆ ਤਾਂ ਬਰਿੰਦਰ ਢਿੱਲੋਂ ਨੇ ਕਿਹਾ ਕਿ ਓਸ ਵਿਵਾਦ ਨੂੰ ਲੈ ਕੇ ਮੀਡੀਆ ਦਾ ਵੱਖਰਾ ਦ੍ਰਿਸ਼ਟੀਕੋਣ ਹੋ ਸਕਦਾ ਹੈ। ਪਰ ਪਾਰਟੀ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਨਵਜੋਤ ਸਿੱਧੂ ਨੂੰ ਗੱਲ ਗੋਲ-ਮੋਲ ਕਰਨ ਦੀ ਬਜਾਏ ਭ੍ਰਿਸ਼ਟ ਮੰਤਰੀਆਂ ਦੇ ਸ਼ਰੇਆਮ ਨਾਮ ਲੈਣ ਲਈ ਕਿਹਾ ਸੀ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਸਪਸ਼ੱਟਤਾ ਨਾਲ ਕੰਮ ਨਹੀਂ ਕਰ ਸਕੀ। ਇਸ ਲਈ ਹੁਣ ਪਾਰਟੀ ਨੂੰ ਸੱਚਾਈ ਦਾ ਸਾਥ ਦੇਣਾ ਪਵੇਗਾ। ਪੱਤਰਕਾਰ ਨੇ ਬਰਿੰਦਰ ਢਿੱਲੋਂ ਨੂੰ ਇਸ ਵਾਰ ਦੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸੀਟਾਂ ਦੀ ਗਿਣਤੀ ਬਾਰੇ ਸਵਾਲ ਕਰਦਿਆਂ ਇਹ ਪੁੱਛਿਆ ਕਿ ਕੀ ਪੰਜਾਬ ਦੀ ਰਾਜਨੀਤੀ ਦੇ ਮਾਇਨੇ ਬਦਲੇ ਹਨ? ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸੀਟਾਂ ਦੀ ਗਿਣਤੀ ਮਾਇਨੇ ਨਹੀ ਬਦਲਦੇ। ਪਰ ਸਾਨੂੰ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਮਾਇਨੇ ਸਮਝਾਉਣੇ ਪੈਣਗੇ ਕਿ ਕਾਂਗਰਸ ਦੀ ਅਸਲ ਵਿਚਾਰਧਾਰਾ ਕੀ ਹੈ। ਉਹਨਾਂ ਕਿਹਾ ਕਿ ਲੋਕਾਂ ਆਪ ਪਾਰਟੀ ਤੇ ਵਿਸ਼ਵਾਸ ਨਹੀਂ ਕੀਤਾ ਸਗੋਂ ਕਾਂਗਰਸ ਅਤੇ ਅਕਾਲੀ ਦਲ ਤੋਂ ਤੰਗ ਆ ਕੇ ਆਪ ਪਾਰਟੀ ਨੂੰ ਮੌਕਾ ਦਿੱਤਾ ਹੈ। ਸੁਨੀਲ ਜਾਖੜ ਬਾਰੇ ਗੱਲਬਾਤ ਕਰਦਿਆਂ ਬਰਿੰਦਰ ਢਿੱਲੋਂ ਨੇ ਕਿਹਾ ਕਿ ਉਹ ਇਕ ਸੱਚੇ ਅਤੇ ਅਸੂਲਾਂ ‘ਤੇ ਚੱਲਣ ਵਾਲੇ ਇਨਸਾਨ ਹਨ। ਭਗਵੰਤ ਮਾਨ ਦੀ ਸਰਕਾਰ ਬਾਰੇ ਗੱਲ ਕਰਦਿਆਂ ਬਰਿੰਦਰ ਢਿੱਲੋਂ ਨੇ ਕਿਹਾ ਕਿ ਇੰਨੇ ਵੱਡੇ ਬਹੁਮਤ ਨਾਲ ਜਿੱਤਣ ਤੋਂ ਬਾਅਦ ਆਪ ਪਾਰਟੀ ਦੀ ਪਹਿਲੇ ਮਹੀਨੇ ਦੀ ਕਾਰਗੁਜ਼ਾਰੀ ਬਹੁਤ ਮਾੜੀ ਰਹੀ। ਇਸ ਦੇ ਨਾਲ ਹੀ ਉਨ੍ਹਾਂ ਭਗਵੰਤ ਮਾਨ ਦੀਆਂ ਗਤੀਵਿਧੀਆਂ ਤੇ ਵੀ ਟਿੱਪਣੀ ਕੀਤੀ। ਆਪਣੇ ਰਾਜਨੀਤਕ ਪੱਖ ਦੀ ਗੱਲ ਕਰਦਿਆਂ ਬਰਿੰਦਰ ਢਿੱਲੋਂ ਨੇ ਕਿਹਾ ਕਿ ਉਹ ਹਮੇਸ਼ਾ ਨੌਜਵਾਨਾਂ ਦੇਸ਼ ਅਤੇ ਪੰਜਾਬ ਦੇ ਮੁੱਦੇ ਚੁਕਦੇ ਰਹਿਣਗੇ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਯੂਨੀਵਰਸਿਟੀ ਦੀ ਰਾਜਨੀਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਦਖਲ ਅੰਦਾਜੀ ਨਹੀਂ ਕਰਦੇ ਕਿਉਂਕਿ ਉਹ ਚਾਹੁੰਦੇ ਹਨ ਕਿ ਨੌਜਵਾਨ ਸੰਘਰਸ਼ ਕਰਕੇ ਅੱਗੇ ਆਉਣ। ਅਖੀਰ ਵਿੱਚ ਉਨ੍ਹਾਂ ਨੇ ਨਵਜੋਤ ਸਿੱਧੂ ਅਤੇ ਇਮਰਾਨ ਖਾਨ ਦੀ ਦੋਸਤੀ ਅਤੇ ਸਿਆਸੀ ਉਤਰਾਅ-ਚੜ੍ਹਾਅ ਬਾਰੇ ਆਪਣੀ ਰਾਇ ਸਾਂਝੀ ਕੀਤੀ।

ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *