ਪ੍ਰਤਾਪ ਸਿੰਘ ਬਾਜਵਾ

ਭਾਗ –81 ਇਹ ਇੰਟਰਵਿਊ ਸ.ਪ੍ਰਤਾਪ ਸਿੰਘ ਬਾਜਵਾ ਦੇ ਨਾਲ 24 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿਚ ਉਨ੍ਹਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਬਾਰੇ ਕਿਹਾ ਕਿ ਇਹ ਸੱਭ ਬੇਇਮਾਨੀ ਅਤੇ ਧੋਖੇਬਾਜ਼ ਹਨ ਜੋ ਲੋਕਾਂ ਨੂੰ ਬੇਵਕੂਫ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਜ਼ਿੰਮੇਦਾਰ ਹੁੰਦੀਆ ਸਨ ਪਰ ਇਹ ਪਾਰਟੀ ਪੰਜਾਬ ਦਾ ਸਾਰਾ ਕੁਝ ਤਬਾਹ ਕਰਨ ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ 750 ਕਰੋੜ ਰੁਪਿਆ ਮੀਡੀਆ ਨੂੰ ਖਰੀਦਣ ਵਿੱਚ ਲਗਾਇਆ ਹੈ ਤਾਂ ਜੋ ਖਬਰਾਂ ਇਨ੍ਹਾਂ ਦੇ ਪੱਖ ਵਿੱਚ ਲੱਗਣ। ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਮੈਨੇਜਮੈਂਟ ਦੀ ਆਲੋਚਨਾ ਵੀ ਕੀਤੀ। ਤਜ਼ਰਬਾ ਨਾ ਹੋਣ ਕਾਰਨ ਇਹ ਪੰਜਾਬ ਦਾ ਨੁਕਸਾਨ ਕਰ ਰਹੇ ਹਨ। ਬਾਜਵਾ ਨੇ ਕਿਹਾ ਕਿ ਲੋੜ ਪੈਣ ਤੇ ਸਾਡੇ ਦੁਆਰਾ ਸਰਕਾਰ ਦੇ ਸਹੀ ਫੈਸਲਿਆਂ ਨੂੰ ਸਰਾਹਿਆ ਵੀ ਜਾਂਦਾ ਹੈ ਅਤੇ ਗ਼ਲਤ ਦਾ ਵਿਰੋਧ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਇੱਕ ਡਰਾਮੇਬਾਜ਼ ਪਾਰਟੀ ਹੈ ਜੋ ਦਿੱਲੀ ਅਨੁਸਾਰ ਕੰਮ ਕਰਦੀ ਹੈ। ਉਨ੍ਹਾਂ ਰਾਘਵ ਚੱਡਾ ਦੀ ਦਖਲ ਅੰਦਾਜ਼ੀ ਬਾਰੇ ਵੀ ਗੱਲ ਬਾਤ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸ਼ਕਤੀ ਕੇਂਦਰ ਰਾਘਵ ਚੱਡਾ ਹੈ। ਉਨ੍ਹਾਂ ਇਸ ਇੰਟਰਵਿਊ ਵਿੱਚ ਪੰਜਾਬ ਵਿੱਚ ਵਿੱਕ ਰਹੇ ਨਸ਼ੇ ਬਾਰੇ, ਬੇਰੁਜ਼ਗਾਰੀ ਬਾਰੇ ਅਤੇ ਗੈਂਗਸਟਰਾਂ ਬਾਰੇ ਖੁੱਲ ਕੇ ਗੱਲਬਾਤ ਕੀਤੀ। ਉਨ੍ਹਾਂ ਨੇ ਸਰਕਾਰ ਦੁਆਰਾ ਸਿੱਧੂ ਮੂਸੇਵਾਲਾ ਦੀ ਸਕਿਓਰਿਟੀ ਵਾਪਿਸ ਲੈਣ ਨੂੰ ਉਸਦੇ ਕਤਲ ਦਾ ਕਾਰਣ ਦੱਸਿਆ। ਉਨ੍ਹਾਂ ਮੌਜੂਦਾ ਸਰਕਾਰ ਦੀ ਆਲੋਚਨਾ ਕੀਤੀ। ਅਖੀਰ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸੁਚੱਜੀ ਲੀਡਰਸ਼ਿਪ ਦੀ ਲੋੜ ਹੈ ਅਤੇ ਉਨ੍ਹਾਂ ਅਗਲਾ CM ਬਣਨ ਦੀ ਖਾਹਿਸ਼ ਵੀ ਜਤਾਈ।

~ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *