ਭਾਗ – 47
ਕਾਂਗਰਸ ਦੇ ਸੀਨੀਅਰ ਲੀਡਰ ਪਰਗਟ ਸਿੰਘ ਦੇ ਨਾਲ ਇਹ ਇੰਟਰਵਿਊ 11 ਜੁਲਾਈ 2022 ਨੂੰ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿੱਚ ਪੱਤਰਕਾਰ ਵੱਲੋਂ ਪਰਗਟ ਸਿੰਘ ਨੂੰ ਵਿਧਾਨ ਸਭਾ ਵਿੱਚ ਦਿੱਤੇ ਗਏ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਬਿਲਕੁਲ ਸੱਚੀ ਹੈ ਕਿ ਸਾਡੀ ਰਾਜਨੀਤਿਕ ਲੀਡਰਾਂ ਦੀ ਲੋਕ ਜਿਆਦਾ ਪਰਵਾਹ ਨਹੀਂ ਕਰਦੇ। ਲੋਕ ਹੁਣ ਸਾਡੇ ਤੇ ਜ਼ਿਆਦਾ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਅਸੀਂ ਲੋਕਾਂ ਦੀਆਂ ਉਮੀਦਾਂ ਪੂਰੀਆਂ ਨਹੀਂ ਕਰ ਸਕੇ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਮਿਹਨਤੀ ਸਨ ਪਰ ਹੁਣ ਉਨ੍ਹਾਂ ਨੂੰ ਸਭ ਕੁਝ ਮੁਫ਼ਤ ਮੁਹੱਈਆ ਕਰਵਾ ਕੇ ਅਜਿਹਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਸੂਬੇ ਜਾਂ ਦੇਸ਼ ਦੇ ਸਿਰ ਤੇ ਕਰਜਾ ਹੋ ਜਾਂਦਾ ਹੈ ਤਾਂ ਉਹ ਕਮਜ਼ੋਰ ਪੈ ਜਾਂਦਾ ਹੈ। ਜਦੋਂ ਪਰਗਟ ਸਿੰਘ ਨੂੰ ਪੁੱਛਿਆ ਗਿਆ ਕਿ ਕਾਂਗਰਸ ਵੱਲੋਂ ਅਜਿਹੀਆਂ ਕਿਹੜੀਆਂ ਗਲਤੀਆਂ ਹੋਈਆਂ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਪੂਰੇ ਦਾ ਪੂਰਾ ਸਿਸਟਮ ਹੀ ਭ੍ਰਿਸ਼ਟ ਹੋਇਆ ਹੈ। ਉਹਨਾਂ ਕਿਹਾ ਕਿ ਮੌਜੂਦਾ ਕਾਂਗਰਸ ਕੀਤੀਆਂ ਹੋਈਆਂ ਗਲਤੀਆਂ ਦਾ ਖਮਿਆਜਾ ਭੁਗਤ ਰਹੀ ਹੈ। ਇਹ ਇਸ ਲਈ ਸਾਨੂੰ ਸੁਧਾਰ ਕਰਨ ਦੀ ਜ਼ਰੂਰਤ ਹੈ। ਪਰਗਟ ਸਿੰਘ ਨਾਲ ਉਹਨਾਂ ਦੁਆਰਾ ਦਿੱਤੇ ਗਏ ਬਿਆਨ ਕਿ, “ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਦੀ ਹੈ” ਦੇ ਬਾਰੇ ਵਿੱਚ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਭਗਵੰਤ ਮਾਨ ਦੁਆਰਾ ਅਧਿਆਪਕਾਂ ਨੂੰ ਵਿਦੇਸ਼ ਭੇਜਣ ਵਾਲੀ ਗੱਲ ਨੂੰ ਇੱਕ ਵਧੀਆ ਮੌਕਾ ਦੱਸਿਆ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਹੀ B ਟੀਮ ਹੈ ਕਿਉਂਕਿ ਇਹ ਇੰਡੀਆ ਅਗੇਂਸਟ ਕਰਪਸ਼ਨ ਵਿਚੋਂ ਨਿਕਲੀ ਹੋਈ ਪਾਰਟੀ ਹੈ। ਇਹ ਪਾਰਟੀ ਕਾਂਗਰਸ ਦਾ ਵੋਟ ਬੈਂਕ ਕਵਰ ਕਰਨ ਲਈ ਬਣਾਈ ਗਈ ਹੈ। ਇਸ ਪਾਰਟੀ ਦੇ ਇਤਿਹਾਸ ਨੂੰ ਡੂੰਘਾਈ ਨਾਲ ਸਮਝਣ ਦੀ ਜ਼ਰੂਰਤ ਹੈ। ਆਪਣੇ ਬਾਰੇ ਗੱਲ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਉਹ ਪੰਜਾਬ ਲਈ ਹਮੇਸ਼ਾ ਚਿੰਤਿਤ ਰਹਿੰਦੇ ਹਨ ਅਤੇ ਹਮੇਸ਼ਾਂ ਸ਼ਹਾਦਤ ਦੇਣ ਲਈ ਤਿਆਰ ਹਨ। ਪਰਗਟ ਸਿੰਘ ਨੇ ਕਿਹਾ ਕਿ ਉਹਨਾਂ ਨੇ ਸੱਤ ਨੌਕਰੀਆਂ ਕੀਤੀਆਂ ਅਤੇ ਭਾਰਤੀ ਟੀਮ ਦੀ ਕਪਤਾਨੀ ਪੂਰੀ ਹਿੰਮਤ ਨਾਲ ਕੀਤੀ ਹੈ ਇਸ ਲਈ ਉਹ ਜੋਸ਼ ਅਜੇ ਵੀ ਉਨ੍ਹਾਂ ਦੇ ਅੰਦਰ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਜਾ ਵੜਿੰਗ ਵੀ ਕੋਈ ਗਲਤੀ ਕਰਨਗੇ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਸੁਖਪਾਲ ਸਿੰਘ ਖਹਿਰਾ ਵੱਲੋਂ ਸਦਨ ਵਿੱਚ ਭੇਦਭਾਵ ਹੋਣ ਵਾਲੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਇਹ ਗੱਲ ਬਿਲਕੁਲ ਸਹੀ ਹੈ ਅਤੇ ਉਨ੍ਹਾਂ ਬਜਟ ਨੂੰ ਸਿਰਫ ਇੱਕ ਐਕਸਲ ਸ਼ੀਟ ਕਿਹਾ। ਪਰਗਟ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਨੂੰ ਉੱਚ ਸਿੱਖਿਆ ਤੇ ਕੰਮ ਕਰਨ ਦੀ ਜ਼ਰੂਰਤ ਹੈ। ਹਰਜੋਤ ਸਿੰਘ ਬੈਂਸ ਵੱਲੋਂ ਮੁਖ਼ਤਿਆਰ ਅੰਸਾਰੀ ਉਪਰ ਲਾਏ ਗਏ ਇਲਜ਼ਾਮਾਂ ਬਾਰੇ ਗੱਲ ਕਰਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ। ਚੰਡੀਗੜ੍ਹ ਵਿੱਚ ਐਮ ਐਲ ਏ ਨੂੰ ਦਿੱਤੇ ਜਾਂਦੇ ਫਲੈਟ ਅਤੇ ਹੋਸਟਲਾਂ ਬਾਰੇ ਪਰਗਟ ਸਿੰਘ ਨੇ ਗੱਲਬਾਤ ਕੀਤੀ। ਪਰਗਟ ਸਿੰਘ ਨੇ ਕਿਹਾ ਕਿ ਬਿਲਕੁਲ ਖੇਤਰੀ ਪਾਰਟੀ ਹੁਣ ਜ਼ਰੂਰੀ ਹੈ ਪਰ ਸੈਂਟਰ ਸਰਕਾਰ ਦੇ ਬਿਨਾਂ ਹੀ ਕੰਮ ਨਹੀਂ ਕੀਤਾ ਜਾ ਸਕਦਾ।
~ ਕੁਲਵਿੰਦਰ ਕੌਰ ਬਾਜਵਾ