ਭਾਗ – 3 ਇਹ ਇੰਟਰਵਿਊ 19 ਅਪ੍ਰੈਲ 2022 ਨੂੰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨਾਲ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ‘ਚ ਪੱਤਰਕਾਰ ਵੱਲੋਂ ਪਿਛਲੇ ਦਿਨੀਂ ਪੰਜਾਬ ਚ ਮਸ਼ਹੂਰ ਹਸਤੀਆਂ ਦੀਆਂ ਗੋਲੀ ਲੱਗਣ ਨਾਲ ਹੋਈਆਂ ਮੌਤਾਂ(ਜਿਵੇਂ ਕਿ ਸੰਦੀਪ ਨੰਗਲ ਅੰਬੀਆਂ,ਦੀਪ ਸਿੱਧੂ, ਸਿੱਧੂ ਮੂਸੇਵਾਲਾ) ਬਾਰੇ ਗੱਲ ਕਰਦਿਆਂ ਦੀਪਕ ਨੂੰ ਪੰਜਾਬ ਦੇ ਹਲਾਤਾਂ ਬਾਰੇ ਪੁੱਛਿਆ ਤਾਂ ਦੀਪਕ ਨੇ ਕਿਹਾ ਕਿ ਜ਼ਿਆਦਾਤਰ ਅਜਿਹੀਆਂ ਘਟਨਾਵਾਂ ਪਿੱਛੇ ਕਾਰਨ ਨਿੱਜੀ ਜਾਂ ਰਾਜਨੀਤਿਕ ਝਗੜੇ ਹੀ ਹੁੰਦੇ ਹਨ। ਪਰ ਇਥੇ ਸਰਕਾਰ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ ਕਿਉਂਕਿ 90% ਕਾਰਨ ਰਾਜਨੀਤਿਕ ਹੁੰਦੇ ਹਨ। ਦੂਜੇ ਸਵਾਲ ਵਿਚ ਟਰੱਕ ਯੂਨੀਅਨ ਦੇ ਕਬਜ਼ੇ ਜਾਂ ਹੋਰ ਪ੍ਰਧਾਨਗੀਆਂ ਨੂੰ ਲੈ ਕੇ ਦੀਪਕ ਸ਼ਰਮਾ ਨੇ ਇਹ ਜਵਾਬ ਦਿੱਤਾ ਕਿ ਆਪ ਦੀ ਸਰਕਾਰ ਮੌਕਾ ਮੰਗ ਰਹੀ ਸੀ ਬਦਲਾਅ ਲਈ ਤੇ ਇਹ ਬਦਲਾਅ ਨਵਾਂ ਹੋ ਸਕਦਾ ਹੈ ਪਰ ਲੋਕ ਤਾਂ ਉਹੀ ਪੁਰਾਣੇ ਹੀ ਹਨ। ਜਦੋਂ ਪੱਤਰਕਾਰ ਨੇ ਦੀਪਕ ਨੂੰ ਪੁੱਛਿਆ ਕਿ ਸੀ ਐੱਮ ਭਗਵੰਤ ਮਾਨ ਦੇ ਕੀਤੇ ਜਾ ਰਹੇ ਨਵੇਂ ਨਵੇਂ ਐਲਾਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਤਾਂ ਦੀਪਕ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਤਾਂ ਜਿੱਤ ਤੋਂ ਬਾਅਦ ਨਿਜੀ ਸਹੂਲਤਾਂ ਵਿੱਚ ਜੁੱਟ ਜਾਂਦੀਆਂ ਸੀ ਪਰ ਭਗਵੰਤ ਮਾਨ ਦੀ ਪਾਰਟੀ ਕੁਝ ਯਤਨ ਤਾਂ ਕਰ ਰਹੀ ਹੈ ਸੋ ਉਮੀਦਾਂ ਵਧ ਜਾਂਦੀਆਂ ਹਨ ।ਇਸ ਦੇ ਨਾਲ ਸਰਕਾਰ ਲਈ ਵੱਡੀ ਚੁਣੌਤੀ ਵੀ ਹੈ। ਗੱਲਬਾਤ ਦੌਰਾਨ ਦੀਪਕ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਭਗਵੰਤ ਮਾਨ ਦੀ ਜਿੱਤ ਨੂੰ 2024 ਦੀਆਂ ਚੋਣਾਂ ਲਈ ਇੱਕ ਟਰੋਫੀ ਜਾਂ ਦਿਖਾਵੇ ਦੀ ਤਰਾਂ ਦੂਜੀਆਂ ਸਟੇਟਾਂ ਵਿੱਚ ਪੇਸ਼ ਕਰ ਰਹੀ ਹੈ। ਜਦੋਂ ਪੱਤਰਕਾਰ ਨੇ ਦੀਪਕ ਨੂੰ ਸਵਾਲ ਕੀਤਾ ਕਿ ਸੀਐਮ ਮਾਨ ਨੂੰ ਕੋਈ ਹੋਰ ਚਲਾ ਰਿਹਾ ਹੈ ਤਾਂ ਦੀਪਕ ਨੇ ਕਿਹਾ ਕਿ ਬੇਸ਼ੱਕ ਕੁਝ ਫੈਸਲੇ ਜਿਵੇਂ ਕਿ ਰਾਜ ਸਭਾ ਦੇ ਮੈਂਬਰ ਚੁਨਣ ਦਾ ਫੈਸਲਾ, ਦੇਖਣ ਵਿਚ ਮਾਨ ਦੇ ਨਹੀਂ ਲੱਗਦੇ ਪਰ ਭਗਵੰਤ ਮਾਨ ਪੰਜਾਬ ਲਈ ਫਿਕਰਮੰਦ ਹੈ ਅਤੇ ਭਵਿੱਖ ਵਿਚ ਕਦੇ ਵੀ ਪਾਰਟੀ ਵਿਚ ਕੋਈ ਆਪਸੀ ਟਕਰਾਅ ਹੁੰਦਾ ਹੈ ਤਾਂ ਮਾਨ ਪੰਜਾਬ ਦੇ ਹੱਕ ਵਿੱਚ ਖੜਾ ਹੋਵੇਗਾ। ਏਸ ਤੋਂ ਇਲਾਵਾ ਆਪ ਪਾਰਟੀ ਚ ਵੀਡੀਓ ਬਣਾ ਕੇ ਬਲੈਕ ਮੇਲਿੰਗ ਦਾ ਕੰਮ ਵੀ ਚੱਲਦਾ ਹੈ ਜਿਵੇਂ ਕਿ ਦੂਜੇ ਬੰਦਿਆਂ ਨੂੰ ਚੁੱਪ ਕਰਵਾਉਣ ਲਈ। ਅਖੀਰ ਵਿੱਚ ਦੀਪਕ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੂੰ ਆਪਣੇ ਨਿੱਜੀ ਸਵਾਰਥ ਤੋਂ ਬਾਹਰ ਆ ਕੇ ਲੋਕਾਂ ਲਈ ਕੰਮ ਕਰਨ ਦੀ ਲੋੜ ਹੈ ਅਤੇ ਕੁਝ ਰਵਾਇਤੀ ਪਾਰਟੀਆਂ ਦੇ ਲੀਡਰ ED ਅਤੇ income tax ਦੀਆਂ ਰੇਡਾਂ ਤੋਂ ਡਰਦੇ ਪੰਜਾਬ ਦੇ ਹੱਕ ਵਿਚ ਨਹੀਂ ਬੋਲਦੇ।
ਕੁਲਵਿੰਦਰ ਕੌਰ ਬਾਜਵਾ