ਭਾਗ – 37
ਇਹ ਇੰਟਰਵੀਊ ਦਲਬੀਰ ਸਿੰਘ ਖੰਗੂੜਾ ਨਾਲ , 20 ਜੂਨ 2022 ਨੂੰ ਪ੍ਰਕਾਸ਼ਿਤ ਕੀਤੀ ਗਈ । ਜਿਸ ਵਿਚ ਉਹਨਾਂ ਨਾਲ ਜ਼ਿਮਨੀ ਚੋਣਾਂ ਦੇ ਮੁੱਦੇ ਤੇ ਗੱਲਬਾਤ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਵਿੱਚ ਉਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਚੋਣ ਲੜਨ ਲਈ ਮਿਲੀ ਟਿਕਟ ਬਾਰੇ ਗੱਲਬਾਤ ਕੀਤੀ ਗਈ। ਦਲਬੀਰ ਸਿੰਘ ਗੋਲਡੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਿੱਧੂ ਮੂਸੇਵਾਲਾ ਦਾ ਨਾਂ ਕਿਸੇ ਲਾਭ ਲਈ ਨਹੀਂ ਬਲਕਿ ਇਨਸਾਫ ਦਵਾਉਣ ਲਈ ਜਾਂ ਯਾਦ ਕਰਨ ਲਈ ਲਿਆ ਜਾਵੇਗਾ। ਪੱਤਰਕਾਰ ਨੇ ਇੱਕ ਸਵਾਲ ਵਿੱਚ ਗੋਲਡੀ ਨੂੰ ਪੁੱਛਿਆ ਕਿ ਕੀ ਕਾਂਗਰਸ ਵੱਲੋਂ ਸਿੱਧੂ ਮੂਸੇਵਾਲਾ ਨੂੰ ਬਣਦਾ ਮਾਣ ਸਨਮਾਨ ਦਿੱਤਾ ਗਿਆ ਸੀ? ਜਾਂ ਕਾਂਗਰਸ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਨਸਾਫ ਲਈ ਕੋਈ ਧਰਨਾ ਕਿਉਂ ਨਹੀਂ ਲਗਾਇਆ ? ਗੋਲਡੀ ਨੇ ਕਿਹਾ ਕਿ ਉਨ੍ਹਾਂ ਵਿਅਕਤੀਗਤ ਤੌਰ ਵੀ ਸਮਾਜ ਵਿੱਚ ਹਮੇਸ਼ਾ ਕੁੱਝ ਵੱਖਰਾ ਕੀਤਾ ਹੈ। ਗੋਲਡੀ ਨੇ ਕਿਹਾ ਕਿ ਭਗਵੰਤ ਮਾਨ ਜਿੱਤ ਤੋਂ ਬਾਅਦ ਨਾ ਹੀ ਧੂਰੀ ਹਲਕੇ ਵਿੱਚ ਕੰਮ ਕਰਨ ਆਏ ਅਤੇ ਨਾ ਹੀ ਲੋਕਾਂ ਦਾ ਧੰਨਵਾਦ ਤੱਕ ਕਰਨ ਆਏ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਕਿਸੇ ਦੀ ਨਿੱਜੀ ਜ਼ਿੰਦਗੀ ਜਾਂ ਔਰਤਾਂ ਉੱਪਰ ਟਿੱਪਣੀ ਦੇਣਾ ਬਹੁਤ ਗਲਤ ਗੱਲ ਹੈ। ਗੋਲਡੀ ਨੇ ਕਿਹਾ ਕਿ IT ਵਿੰਗ ਨੂੰ ਰਾਜਨੀਤਕ ਪਾਰਟੀਆਂ ਆਪਣੇ ਵਿਰੋਧੀਆਂ ਨੂੰ ਨਕਰਾਤਮਕ ਢੰਗ ਨਾਲ ਪੇਸ਼ ਕਰਨ ਲਈ ਹਮੇਸ਼ਾ ਵਰਤਦੀਆਂ ਰਹੀਆਂ ਹਨ। ਇਸ ਰਿਵਾਜ਼ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਗੋਲਡੀ ਨੇ ਭਗਵੰਤ ਮਾਨ ਦੇ ਕੰਮਾਂ ਅਤੇ ਐਲਾਨਾਂ ਬਾਰੇ ਵੀ ਗੱਲਬਾਤ ਕੀਤੀ। ਗੋਲਡੀ ਨੇ ਕਿਹਾ ਕਿ ਜੇਕਰ ਉਹ ਪਾਰਲੀਮੈਂਟ ਵਿੱਚ ਜਾਂਦੇ ਹਨ ਤਾਂ ਉਹ ਪੀ ਜੀ ਆਈ, ਖੇਡਾਂ ਅਤੇ ਹੋਰ ਕਈ ਸਾਰੇ ਮੁੱਦਿਆਂ ਉੱਪਰ ਕੰਮ ਕਰਨਗੇ। ਅਖੀਰ ਵਿੱਚ ਉਨ੍ਹਾਂ ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਵਿੱਚ ਚੱਲ ਰਹੀ ਗੈਂਗਵਾਰ ਬਾਰੇ ਗੱਲ ਕਰਦਿਆਂ ਲਾਰੈਂਸ ਬਿਸ਼ਨੋਈ ਅਤੇ ਵਿੱਕੀ ਮਿੱਡੂਖੇੜਾ ਆਦਿ ਬਾਰੇ ਵੀ ਗੱਲਬਾਤ ਕੀਤੀ।
~ ਕੁਲਵਿੰਦਰ ਕੌਰ ਬਾਜਵਾ