ਡਾ ਗੁਰਦਰਸ਼ਨ ਸਿੰਘ ਢਿੱਲੋਂ

ਭਾਗ –64 ਡਾ ਗੁਰਦਰਸ਼ਨ ਸਿੰਘ ਢਿੱਲੋਂ ਦੇ ਨਾਲ ਇਹ ਇੰਟਰਵਿਊ 17 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਉਨ੍ਹਾਂ ਨਾਲ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। SYL ਜਾਂ ਪਾਣੀ ਦੇ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਇਹ ਇੱਕ ਬੇਹੱਦ ਅਹਿਮ ਮਸਲਾ ਹੈ ਜਿਸ ਬਿਨਾਂ ਮਨੁੱਖੀ ਹੋਂਦ ਵੀ ਸੰਭਵ ਨਹੀਂ ਹੈ। ਪੋਰਟੇਬਲ ਪਾਣੀ ਦੀ ਗੱਲ ਕਰਦਿਆਂ ਉਨ੍ਹਾਂ 9 ਜੁਲਾਈ ਨੂੰ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਉੱਤਰੀ ਜ਼ੋਨ ਦੀਆ ਸਟੇਟਾਂ ਦੀ ਮੀਟਿੰਗ ਵਿੱਚ ਹਰਜੋਤ ਬੈਂਸ ਤੇ ਹਰਪਾਲ ਸਿੰਘ ਦੁਆਰਾ ਦਿੱਤੇ ਗਏ ਬਿਆਨ ਨੂੰ ਇੱਕ ਗ਼ਲਤ ਸਟੈਂਡ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਟੇਟਮੈਂਟ ਪੰਜਾਬ ਵਿਰੋਧੀ ਸੀ। ਡਾ. ਢਿੱਲੋਂ ਨੇ 1960 ਦੇ ਵਿੱਚ ਵਰਲਡ ਬੈਂਕ ਦੀ ਦਖਲ ਨਾਲ ਹੋਈ Indus water treaty ਬਾਰੇ ਇਤਿਹਾਸਕ ਤੱਥ ਪੇਸ਼ ਕਰਦਿਆਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਇਹ ਪਾਕਿ ਭਾਰਤ ਦੇ ਵਿੱਚ ਵਰਲਡ ਬੈਂਕ ਦੀ ਦਖਲ ਨਾਲ ਸਮਝੌਤਾ ਕਰਾਇਆ ਗਿਆ ਸੀ, ਜਿਸ ਤਹਿਤ ਪਾਕਿਸਤਾਨ ਨੂੰ ਮੁਆਵਜ਼ਾ ਦਿੱਤਾ ਜਾਣਾ ਸੀ ਅਤੇ ਭਾਰਤ ਦੁਆਰਾ ਝੂਠੀ ਜਾਣਕਾਰੀ ਦਿੱਤੀ ਗਈ ਸੀ ਕਿ ਦੂਜੇ ਰਾਜਾਂ ਵਿੱਚ ਪਾਣੀ ਵੰਡਿਆ ਜਾਵੇਗਾ। ਇਸ ਤੋਂ ਇਲਾਵਾ ਡਾ ਢਿੱਲੋਂ ਨੇ ਸਿੰਧ ਅਤੇ ਗੰਗਾ ਦੇ ਬੇਸਿਨ ਬਾਰੇ ਗੱਲ ਕੀਤੀ ਅਤੇ ਸਟੇਟ ਤੇ ਇੰਟਰਨੈਟ ਸਟੇਟ ਦਰਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦਰਿਆ ਕਿਸ ਸਰੋਤਾਂ ਤੋਂ ਬਣਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦਾ ਕੋਈ ਬਦਲਵਾਂ ਰੂਪ ਨਹੀਂ ਹੈ ਅਤੇ ਭਾਰਤ-ਚੀਨ ਦਾ ਝਗੜਾ ਵੀ ਪਾਣੀ ਦੇ ਕਾਰਣ ਹੈ। ਹਰਜੋਤ ਬੈਂਸ ਦੁਆਰਾ ਟ੍ਰਿਬਿਊਨਲ ਐਕਟ ਬਣਾਉਣ ਵਾਲੇ ਬਿਆਨ ਬਾਰੇ ਵਿਚਾਰ ਕਰਦਿਆਂ ਉਨ੍ਹਾਂ reorganization act ਦੇ ਧਾਰਾਵਾਂ 78,79,80 ਬਾਰੇ ਜਾਣਕਾਰੀ ਦਿੱਤੀ। ਡਾ ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਬਰਬਾਦੀ ਪਿੱਛੇ ਸਾਡੇ ਪੁਰਾਣੇ ਤੋਂ ਲੈ ਕੇ ਹੁਣ ਤੱਕ ਦੇ ਲੀਡਰ ਜਿੰਮੇਵਾਰ ਹਨ। ਜਿਵੇਂ ਕਿ ਰਾਜੀਵ ਲੋਂਗੋਵਾਲ ਸਮਝੌਤਾ ਆਦਿ। ਮੌਜੂਦਾ ਸਰਕਾਰ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਪਾਣੀ ਦੇ ਮੁੱਦੇ ਤੇ ਸਹੀ ਗਿਆਨ ਨਹੀਂ ਅਤੇ ਇਹ ਵੀ ਪੁਰਾਣੀਆਂ ਸਰਕਾਰਾਂ ਵਾਂਗੂ ਬਰਬਾਦੀ ਕਰਨਗੇ। ਅਖੀਰ ਉਨ੍ਹਾਂ ਕਿਹਾ ਕਿ ਪਾਣੀ ਦੀ ਕਮੀ ਕਾਰਨ ਅਗਲੇ 10-15 ਸਾਲ ਵਿੱਚ ਪੰਜਾਬ ਮਾਰੂਥਲ ਬਣ ਜਾਏਗਾ।

~ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *