ਭਾਗ –58
ਡਾਕਟਰ ਬੀ ਐਸ ਔਲਖ ਦੀ ਇਹ ਇੰਟਰਵਿਊ 3 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿੱਚ ਡਾਕਟਰ ਨੇ ਕਰੋਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਕਿ ਅੱਜ ਤੋਂ ਸੌ ਸਾਲ ਪਹਿਲਾਂ ਤੋਂ ਵਾਇਰਸ ਚਲਿਆ ਆ ਰਿਹਾ ਹੈ ਅਤੇ 60 ਸਾਲਾਂ ਤੋਂ ਜਾਣਦੇ ਹਾਂ ਕਿ ਇਹ ਇਨਸਾਨਾਂ ਨੂੰ ਇਨਫੈਕਟ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਬਿਲਕੁਲ ਹਾਰਮ ਲੈਸ ਵਾਇਰਸ ਹੁੰਦਾ ਸੀ ਜਿਸ ਦੀ ਖੋਜ ਤਿੰਨ ਵਿਗਿਆਨੀਆਂ ਦੁਆਰਾ ਕੀਤੀ ਗਈ ਸੀ ਜੋ ਕਿ ਸਮੇਂ ਦੇ ਨਾਲ ਹੋਰ ਖਤਰਨਾਕ ਹੁੰਦਾ ਗਿਆ। ਡਾਕਟਰ ਬੀ ਐਸ ਔਲਖ ਇਕ ਪ੍ਰੋਫੈਸ਼ਨਲ ਦਵਾਈ ਵਿਗਿਆਨੀ ਹਨ ਜੋ ਦਵਾਈਆਂ ਦੀ ਖੋਜ ਕਰਦੇ ਹਨ, ਜਿਨ੍ਹਾਂ ਨੂੰ ਕਈ ਦੇਸ਼ਾਂ ਦੁਆਰਾ ਦਵਾਈ ਪੇਟੈਂਟ ਦੇ ਨਾਲ ਨਵਾਜ਼ਿਆ ਗਿਆ ਹੈ। ਡਾਕਟਰ ਬੀ ਐਸ ਔਲਖ ਨੇ ਕਿਹਾ ਕਿ ਉਨ੍ਹਾਂ ਨੇ ਕਰੋਨਾ ਦੀ ਬ੍ਰੋਡ ਸਪੈਕਟ੍ਮ ਐਂਟੀ ਵਾਇਰਲ ਦਵਾਈ ਵੀ ਬਣਾਈ ਸੀ, ਉਨ੍ਹਾਂ ਨੇ ਇਹ ਦਵਾਈ ਸਰਕਾਰ ਨੂੰ ਪੇਸ਼ ਕਰਨੀ ਚਾਹੀ ਤਾਂ ਜੋ ਦੁਨੀਆ ਕਰੋਨਾ ਤੋਂ ਮੁਕਤੀ ਪਾ ਸਕੇ। ਪਰ ਉਨ੍ਹਾਂ ਨੂੰ ਹਰ ਪਾਸੇ ਨਿਰਾਸ਼ਾ ਦਾ ਸਾਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸਰਕਾਰ ਜਾਂ ICMR ਦੁਆਰਾ ਮਿਡਲ ਕਲਾਸ ਵਿਗਿਆਨੀ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਜਦੋਂ ਤੱਕ ਉਸਦੇ ਕੋਲ 1000-1200 ਕਰੋੜ ਰੁਪਿਆ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ ਕਾਰਪੋਰੇਟਾਂ ਨੂੰ ਹੀ ਜੀ ਆਇਆ ਕਰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਤਿੰਨ ਵੱਡੀਆਂ ਖੋਜਾਂ ਕੀਤੀਆਂ ਹਨ, ਜਿਸ ਨਾਲ ਦੇਸ਼ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਪੰਜਾਬ ਸਟੇਟ ਕੌਂਸਲ ਫਾਰ ਪ੍ਰਮੋਸ਼ਨ ਆਫ ਸਾਇੰਸ ਐਂਡ ਟੈਕਨਾਲੋਜੀ ਬਣਾਉਣਾ ਚਾਹੀਦਾ ਹੈ ਤਾਂ ਜੋ ਮੱਧ ਵਰਗੀ ਸਾਇੰਸਦਾਨਾਂ ਦੀ ਅੱਗੇ ਆਉਣ ਵਿੱਚ ਮਦਦ ਕੀਤੀ ਜਾ ਸਕੇ। ਪੰਜਾਬ ਡਿਪਾਰਟਮੈਂਟ ਆਫ ਆਯੁਰਵੈਦਾ ਵੱਲੋਂ ਉਨ੍ਹਾਂ ਦੀ ਦਵਾਈ ਨੂੰ ਮਾਨਤਾ ਵੀ ਦਿੱਤੀ ਗਈ ਹੈ। ਅਖੀਰ ਵਿੱਚ ਆਪਣੇ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਬੀ ਐਸ ਔਲਖ ਨੇ ਕਿਹਾ ਕਿ ਉਹ ਵਾਅਦਾ ਕਰਦੇ ਹਨ ਕਿ ਜੇਕਰ ਸਰਕਾਰ ਉਨ੍ਹਾਂ ਦੀ ਮਦਦ ਕਰਦੀ ਹੈ ਤਾਂ ਉਹ ਦੇਸ਼ ਲਈ ਨੋਬਲ ਪ੍ਰਾਈਜ਼ ਜਿੱਤ ਕੇ ਲਿਆਉਣਗੇ।
~ਕੁਲਵਿੰਦਰ ਕੌਰ ਬਾਜਵਾ