ਭਾਗ – 6 ਇਹ ਇੰਟਰਵਿਊ 25 ਅਪ੍ਰੈਲ 2022 ਨੂੰ ਡਾਕਟਰ ਪਿਆਰੇ ਲਾਲ ਗਰਗ ਨਾਲ ਕੀਤੀ ਗਈ। ਸ਼ੁਰੂਆਤ ਵਿੱਚ ਜਦੋਂ ਡਾਕਟਰ ਸਾਹਿਬ ਨੂੰ ਪੁੱਛਿਆ ਗਿਆ ਕਿ “AAP” ਸਰਕਾਰ ਵੱਲੋਂ ਜੋ 25000 ਨੌਕਰੀਆਂ ਦੇਣ ਦਾ ਐਲਾਨ ਪੰਜਾਬ ਵਿੱਚ ਕੀਤਾ ਗਿਆ ਹੈ। ਇਸ ਫੈਸਲੇ ਬਾਰੇ ਤੁਸੀਂ ਕੀ ਸੋਚਦੇ ਹੋ ਤਾਂ ਉਹਨਾਂ ਕਿਹਾ ਕਿ ਇਸ ਫੈਸਲੇ ਨੂੰ ਉਹ ਕੋਈ ਜ਼ਿਆਦਾ ਦਰੁਸਤ ਫੈਸਲਾ ਨਹੀਂ ਮੰਨਦੇ ਕਿਉਂਕਿ ਨੌਕਰੀਆਂ ਦੇਣ ਲਈ ਯੋਜਨਾਬੰਦੀ ਦੀ ਲੋੜ ਹੁੰਦੀ ਹੈ ਅਤੇ ਬਿਨਾਂ ਕਿਸੇ ਵਿਉਂਤਬੰਦੀ ਦੇ ਨੌਕਰੀਆਂ ਦਾ ਐਲਾਨ ਕਰ ਦੇਣਾ ਹੀ ਸਹੀ ਨਹੀਂ।ਡਾਕਟਰ ਸਾਹਿਬ ਨੇ ਕਿਹਾ ਕਿ ਪੰਜਾਬ ਵਿੱਚ 15-34 ਸਾਲ ਉਮਰ ਵਰਗ ਦੀ1 ਕਰੋੜ 8 ਲੱਖ ਦੀ ਅਬਾਦੀ ਹੈ। 43 ਲੱਖ ਪੜ੍ਹਦੇ ਹਨ 45 ਲੱਖ ਕੁਝ ਨਾ ਕੁਝ ਕਰ ਰਹੇ ਹਨ ਅਤੇ 20,00000 ਰੁਜ਼ਗਾਰ ਦੀ ਜਾਂ ਨੌਕਰੀ ਦੀ ਤਲਾਸ਼ ਵਿਚ ਹਨ। ਜਿਵੇਂ ਹੁਣ ਸਰਕਾਰ ਨੇ 10,000 ਪੰਜਾਬ ਪੁਲਿਸ ਅਤੇ 10,000 ਟੀਚਰਾਂ ਦੀ ਭਰਤੀ ਦਾ ਐਲਾਨ ਕੀਤਾ ਹੈ ਪਰ ਪੰਜਾਬ ਵਿੱਚ ਪਹਿਲਾਂ ਹੀ 69,000 ਪੁਲਿਸ ਦੀਆਂ ਪੋਸਟਾਂ ਅਤੇ 1,21,112 ਟੀਚਰਜ਼ ਪਹਿਲਾਂ ਹੀ ਮੌਜੂਦ ਹਨ। ਸਰਕਾਰ ਨੂੰ ਨਵੀਆਂ ਭਰਤੀਆਂ ਕਰਨ ਦੀ ਬਜਾਏ ਯੋਜਨਾਬੱਧ ਤਰੀਕੇ ਨਾਲ ਰੁਜਗਾਰ ਮੁਹਈਆ ਕਰਵਾਉਣ ਅਤੇ ਸਸ਼ਕਤੀਕਰਨ ਕਰਨ ਦੀ ਲੋੜ ਹੈ। ਡਾਕਟਰ ਸਾਹਿਬ ਨੇ ਕਿਹਾ ਕਿ ਜਿਵੇਂ ਪੰਜਾਬ ਵਿਚ ਬਹੁਤ ਸਾਰੇ ਨੌਜਵਾਨ JEE,dental technician, ਮੈਡੀਕਲ ਡਿਪਲੋਮਾ,ETT, ਇੰਜੀਨੀਅਰਿੰਗ ਕਰ ਰਹੇ ਜਾਂ ਕਰ ਚੁੱਕੇ ਹਨ ਪਰ ਹਰ ਇਕ ਨੌਜਵਾਨ ਨੂੰ ਸਰਕਾਰੀ ਨੌਕਰੀ ਦੇਣਾ ਸੰਭਵ ਨਹੀਂ ਪਰ ਸਰਕਾਰ ਦਾ ਪ੍ਰਬੰਧ ਜ਼ਰੂਰ ਕਰ ਸਕਦੀ ਹੈ ਜਾਂ ਫਿਰ ਉਨ੍ਹਾਂ ਨੂੰ ਵੱਖ ਵੱਖ ਵੱਖ ਵਿਭਾਗਾਂ ਵਿਚ hire ਕਰ ਸਕਦੀ ਹੈ। ਜਿਸ ਨਾਲ ਉਨ੍ਹਾਂ ਦੀ ਮਾਲੀ ਸਹਾਇਤਾ ਵੀ ਹੋਵੇਗੀ ਅਤੇ ਉਹਨਾਂ ਨੂੰ ਤਜਰਬਾ ਵੀ ਹਾਸਲ ਹੋਵੇਗਾ।ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਸੈਂਟਰ ਦੇ ਮੁਕਾਬਲੇ pay scale ਪਹਿਲਾਂ ਹੀ ਡੇਢ ਗੁਣਾ ਜ਼ਿਆਦਾ ਹੈ ਹੈਲਥ ਡਿਪਾਰਟਮੈਂਟ ਨੂੰ ਛੱਡ ਕੇ। ਡਾਕਟਰ ਪਿਆਰੇ ਲਾਲ ਨੇ ਪੰਜਾਬ ਵਿਚ ਇਕੱਠੇ ਹੁੰਦੇ ਸਾਲਾਨਾ ਟੈਕਸਾਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਚੋਂ ਕਿਵੇਂ ਤਨਖਾਹ ਅਤੇ ਮੁਲਾਜ਼ਮਾਂ ਦੀਆਂ ਪੈਨਸ਼ਨਾ ਦਾ ਪ੍ਰਬੰਧ ਹੁੰਦਾ ਹੈ ਸਾਰਾ ਵੇਰਵਾ ਦਰਸ਼ਕਾਂ ਨਾਲ ਸਾਂਝਾ ਕੀਤਾ।ਇਸ ਤੋਂ ਬਾਅਦ ਡਾਕਟਰ ਪਿਆਰੇ ਲਾਲ ਨੇ ਮੁਹੱਲਾ ਕਲੀਨਿਕ ਖੋਲੇ ਜਾਣ ਉਪਰੰਤ ਕਿਵੇਂ 70 ਹਜ਼ਾਰ ਆਸ਼ਾ ਵਰਕਰਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਮਨਰੇਗਾ ਕਾਰਡ ਬਣਾਉਣ ਤੇ ਕਿਵੇਂ ਪਿੰਡਾਂ ਵਿਚ ਲੋਕਾਂ ਨੂੰ ਰੁਜਗਾਰ ਮੁਹਈਆ ਹੋ ਸਕਦਾ ਹੈ ਏਸ ਬਾਰੇ ਅੰਕੜਿਆਂ ਸਹਿਤ ਜਾਣਕਾਰੀ ਦਿੱਤੀ।ਉਹਨਾਂ ਨੇ ਕਿਹਾ ਕਿ ਜੇ ਸਕੂਲਾਂ ਵਿੱਚ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾਇਆ ਨਹੀਂ ਜਾਣਾ ਅਤੇ ਹਸਪਤਾਲਾਂ ਵਿਚ ਮਰੀਜ਼ਾਂ ਦਾ ਇਲਾਜ ਨਹੀਂ ਹੋਣਾਂ ਤਾਂ ਕਰੇਨ ਲੈ ਕੇ ਸਕੂਲ ਅਤੇ ਹਸਪਤਾਲ ਢਾਹ ਦੇਣੇ ਚਾਹੀਦੇ ਹਨ ਜੇਕਰ ਉਥੇ ਪੁਖਤਾ ਪ੍ਰਬੰਧ ਹੀ ਨਹੀਂ ਹਨ।ਅਖੀਰ ਵਿਚ ਪੱਤਰਕਾਰ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਕੀ ਸੰਭਾਵਨਾ ਹੈ ਕਿ ਭਗਵੰਤ ਮਾਨ ਦੀ ਭਵਿੱਖ ਵਿੱਚ ਵਧੀਆ ਕੰਮ ਕਰੇਗੀ? ਤਾਂ ਡਾਕਟਰ ਪਿਆਰੇ ਲਾਲ ਨੇ ਕਿਹਾ ਕਿ ਅਜੇ ਕੁਝ ਵੀ ਕਹਿਣਾ ਮੁਸ਼ਕਿਲ ਹੈ ਪਰ ਸੰਭਾਵਨਾ ਹੈ ਕਿ ਸਰਕਾਰ ਕੰਮ ਕਰੇਗੀ।
ਕੁਲਵਿੰਦਰ ਕੌਰ ਬਾਜਵਾ