ਭਾਗ –78 ਇਹ ਇੰਟਰਵਿਊ ਅਕਾਲੀ ਦਲ ਦੇ ਸੀਨੀਅਰ ਲੀਡਰ ਜਗਮੀਤ ਸਿੰਘ ਬਰਾੜ ਨਾਲ 16 ਸਤੰਬਰ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵੀਊ ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿਉਂ ਉਹ ਮੀਡੀਆ ਤੋਂ ਦੂਰ ਭੱਜ ਰਹੇ ਹਨ? ਉਹਨਾਂ ਸਾਰਾ ਵਰਤਾਰਾ ਦੱਸਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਵਜੋਂ ਉਨ੍ਹਾਂ ਇਸ ਸੁਝਾਅ ਪੱਤਰ ਭੇਜਿਆ ਸੀ ਪਰ ਕਿਸੇ ਕਾਰਨ ਪ੍ਰਧਾਨ ਨੇ ਢਾਂਚਾ ਭੰਗ ਕਰ ਦਿੱਤਾ ਸੀ। ਇਹ ਫ਼ੈਸਲਾ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਬਿਨਾਂ ਨਹੀਂ ਸੀ ਹੋ ਸਕਦਾ। ਜਗਮੀਤ ਬਰਾੜ ਨੂੰ ਸਵਾਲ ਕਰਦੇ ਹੋਏ ਪੱਤਰਕਾਰ ਨੇ ਪੁੱਛਿਆ ਕਿ ਕੀ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਢਾਂਚੇ ਬਾਰੇ ਜਾਣਕਾਰੀ ਨਹੀਂ ਹੈ? ਪੱਤਰਕਾਰ ਨੇ ਜਗਮੀਤ ਬਰਾੜ ਨਾਲ ਪ੍ਰੈਸ ਕਾਨਫਰੰਸ ਬਾਰੇ ਵੀ ਖੁੱਲ ਕੇ ਗੱਲਬਾਤ ਕੀਤੀ। ਜਿਸ ਦੇ ਜਵਾਬ ਵਿਚ ਜਗਮੀਤ ਬਰਾੜ ਨੇ ਆਪਣਾ ਸਟੈਂਡ ਕਲੀਅਰ ਕਰਦੇ ਹੋਏ ਪਾਣੀ ਦੇ ਮੁੱਦੇ ਬਾਰੇ ਵੀ ਵਿਚਾਰ ਕੀਤੀ। ਉਨ੍ਹਾਂ ਕਿਹਾ ਕਿ ਸਾਰੀਆਂ ਪੰਥਕ ਪਾਰਟੀਆਂ ਨੂੰ ਇੱਕ ਹੋ ਕੇ ਸੁਪਰੀਮ ਕੋਰਟ ਅਤੇ ਪ੍ਰਧਾਨ ਮੰਤਰੀ ਨੂੰ ਸਹੀ ਅੰਕੜੇ ਪੇਸ਼ ਕਰਨੇ ਚਾਹੀਦੇ ਹਨ। ਜਗਮੀਤ ਬਰਾੜ ਵੱਲੋ ਸਿੱਧੂ ਮੂਸੇਵਾਲਾ ਦੁਆਰਾ ਗਾਏ SYL ਗੀਤ ਬਾਰੇ ਵੀ ਗੱਲਬਾਤ ਕੀਤੀ। ਜਗਮੀਤ ਬਰਾੜ ਨੇ ਕਿਹਾ ਕਿ ਪੰਜਾਬ ਦਾ 75 ਪਰਸੈਂਟ ਪਾਣੀ ਦੂਜੇ ਰਾਜਾਂ ਨੂੰ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਗਲੋਬਲ ਵਾਰਮਿੰਗ ਦੇ ਕਾਰਨ ਅਨਾਜ ਵੀ ਪੈਦਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹਿੱਤ ਨੂੰ ਦੇਖਦੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਤਿਆਗ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਅਕਾਲੀ ਦਲ ਦਾ ਖੇਤਰੀ ਪਾਰਟੀ ਵਜੋਂ ਉੱਭਰਨਾ ਬਹੁਤ ਜ਼ਰੂਰੀ ਹੈ ਭਾਵੇਂ ਕਿ ਇਹ ਕੰਮ ਔਖਾ ਹੈ ਪਰ ਸਭ ਨੂੰ ਇਕੱਠੇ ਹੋਣਾ ਪਵੇਗਾ। ਗੱਲਬਾਤ ਦੌਰਾਨ ਪੱਤਰਕਾਰ ਵੱਲੋਂ ਅੰਮ੍ਰਿਤਸਰ ਮੀਟਿੰਗ ਦੀ ਸਾਹਮਣੇ ਆਈ ਤਸਵੀਰ ਬਾਰੇ ਗੱਲਬਾਤ ਕੀਤੀ ਗਈ। ਇੰਟਰਵਿਊ ਵਿਚ ਅਕਾਲੀ ਦਲ ਦੀ ਸੰਗਰੂਰ ਦੀ ਹਾਰ ਬਾਰੇ ਵੀ ਚਰਚਾ ਕੀਤੀ ਗਈ। ਏਸ ਤੋਂ ਇਲਾਵਾ ਹਲਕੇ ਦੀਆਂ ਮੀਟਿੰਗਾਂ ਵਿੱਚ ਕੁਝ ਰਾਜਨੇਤਾਵਾਂ ਨੂੰ ਨਾ ਬੁਲਾਏ ਜਾਣ ਦੇ ਕਾਰਨਾਂ ਬਾਰੇ ਵੀ ਗੱਲਬਾਤ ਕੀਤੀ ਗਈ। ਜਗਮੀਤ ਬਰਾੜ ਨਾਲ ਰਾਮਪੁਰਾ ਫੂਲ ਅਤੇ ਮੌੜ ਹਲਕੇ ਵਿਚ ਖੇਡੀ ਗਈ ਰਾਜਨੀਤੀ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਇਸ ਬਾਰੇ ਜਵਾਬ ਦੇ ਚੁੱਕੇ ਹਨ। ਜਦੋਂ IT ਵਿੰਗ ਦੇ ਪ੍ਰਧਾਨ ਲਾਈਵ ਹੋ ਕੇ ਜਗਮੀਤ ਬਰਾੜ ਬਾਰੇ ਬੋਲੇ ਸਨ, ਇਸ ਬਾਰੇ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਨੂੰ ਚੁਣਨ ਦਾ ਫੈਸਲਾ ਜਨਤਾ ਦਾ ਹੋਵੇਗਾ। ਅਖੀਰ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਅਟਵਾਲ ਅਤੇ ਬਲਵਿੰਦਰ ਸਿੰਘ ਭੂੰਦੜ ਦਾ ਅਕਾਲੀ ਦਲ ਦੀ ਏਕਤਾ ਕਰਨ ਵਿੱਚ ਅਹਿਮ ਰੋਲ ਹੋਵੇਗਾ ਅਤੇ SYL ਮੁੱਦੇ ਤੇ ਉਪਰਾਲਾ ਕੀਤਾ ਜਾਵੇਗਾ।
~ਕੁਲਵਿੰਦਰ ਕੌਰ ਬਾਜਵਾ