ਚਰਨ ਲਿਖਾਰੀ

ਭਾਗ – 21 ਇਹ ਇੰਟਰਵੀਊ 15 ਮਈ 2022 ਨੂੰ ਚਰਨ ਲਿਖਾਰੀ ਨਾਲ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿੱਚ ਚਰਨ ਲਿਖਾਰੀ ਨੂੰ ਉਨ੍ਹਾਂ ਦੀ ਇੰਗਲੈਂਡ ਅਤੇ ਨਿਊਜ਼ੀਲੈਂਡ ਯਾਤਰਾ ਦੇ ਤਜ਼ਰਬੇ ਬਾਰੇ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਇੰਗਲੈਂਡ ਦੇ ਲੋਕ ਇਮਾਨਦਾਰ ਹਨ ਅਤੇ ਕਾਨੂੰਨ ਵਿਵਸਥਾ ਵੀ ਵਧੀਆ ਹੈ। ਪੱਤਰਕਾਰ ਨੇ ਚਰਨ ਲਿਖਾਰੀ ਨੂੰ ਲੋਕਾਂ ਵਿੱਚ ਘਟਦੇ ਜਾ ਰਹੇ ਮੋਹ ਪਿਆਰ ਦਾ ਕਾਰਨ ਪੁੱਛਿਆ , ਜਿਸਦਾ ਜਵਾਬ ਚਰਨ ਨੇ ਵੱਧ ਰਿਹਾ ਸਵਾਰਥ ਦੱਸਿਆ। ਇਸਦੇ ਨਾਲ ਚਰਨ ਲਿਖਾਰੀ ਨੂੰ ਇਹ ਵੀ ਲੱਗਦਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਲੋਕ ਸੰਜੀਦਗੀ ਨਾਲ ਸ਼ਾਮਿਲ ਨਹੀਂ ਸਨ ਹੋਏ। ਗੱਲਬਾਤ ਕਰਦਿਆਂ ਉਹਨਾਂ ਨੇ ਆਪਣੀ ਇੱਕ ਅਜ਼ੀਮ ਰਚਨਾ ਦਰਸ਼ਕਾਂ ਨਾਲ ਸਾਂਝੀ ਕੀਤੀ। ਉਹ ਠਹਿਰਾਉ ਨੂੰ ਹੀ ਜ਼ਿੰਦਗੀ ਦਾ ਅਸਲ ਅਨੰਦ ਮੰਨਦੇ ਹਨ। ਚਰਨ ਲਿਖਾਰੀ ਨੂੰ ਆਪਣਾ ਬੀਤਿਆ ਸਮਾਂ ਬਹੁਤ ਚੰਗਾ ਲੱਗਦਾ ਹੈ ਭਾਵੇਂ ਕਿ ਉਹ ਕਾਫੀ ਮੁਸ਼ਕਿਲਾਂ ਭਰਿਆ ਸੀ। ਪੱਤਰਕਾਰ ਨੇ ਚਰਨ ਲਿਖਾਰੀ ਨੂੰ ਬਾਕੀਆਂ ਨਾਲੋਂ ਵੱਖਰਾ ਹੋਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਾਦਾ ਜੀਵਨ ਜਿਉਣਾ ਪਸੰਦ ਹੈ। ਚਰਨ ਲਿਖਾਰੀ ਨੇ ਸਤਿੰਦਰ ਸਰਤਾਜ ਦੀ ਕਾਫੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਦੱਸਿਆ ਕਿ ਉਨ੍ਹਾਂ ਨੂੰ ਸ਼ਿਵ ਕੁਮਾਰ ਬਟਾਲਵੀ, ਬੁੱਲ੍ਹੇ ਸ਼ਾਹ , ਸੁਰਜੀਤ ਪਾਤਰ , ਸ਼ਾਹ ਹੁਸੈਨ ਅਤੇ ਖ਼ਾਸ ਤੌਰ ‘ਤੇ ਵਾਰਿਸ ਸ਼ਾਹ ਦੀਆਂ ਕਵਿਤਾਵਾਂ ਬਹੁਤ ਪਸੰਦ ਹਨ। ਉਹਨਾਂ ਨੇ ਪਾਕਿਸਤਾਨ ਦੇਖਣ ਦੀ ਇੱਛਾ ਵੀ ਪ੍ਰਗਟਾਈ। ਚਰਨ ਨੂੰ ਆਪਣੀਆਂ ਰਚਨਾਵਾਂ ਸਭ ਤੋਂ ਜ਼ਿਆਦਾ ਰਣਜੀਤ ਬਾਵਾ ਦੀ ਆਵਾਜ਼ ਵਿੱਚ ਚੰਗੀਆਂ ਲੱਗਦੀਆਂ ਹਨ। ਅਖੀਰ ਵਿੱਚ ਉਹਨਾਂ ਨੇ ਆਪਣੀ ਇਕ ਲਿਖਤ ਦਰਸ਼ਕਾਂ ਨਾਲ ਸਾਂਝੀ ਕਰਦਿਆਂ ਨਵੇਂ ਗੀਤਕਾਰਾਂ ਨੂੰ ਵੱਧ ਤੋਂ ਵੱਧ ਸਾਹਿਤ ਪੜ੍ਹਨ ਦਾ ਸੁਨੇਹਾ ਦਿੱਤਾ।  

ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *