ਗੁਰਪ੍ਰੀਤ ਬਣਾਵਾਲੀ

ਭਾਗ – 31 ਇਹ ਇੰਟਰਵਿਊ 6 ਜੂਨ 2022 ਨੂੰ ਗੁਰਪ੍ਰੀਤ ਬਣਾਵਾਲੀ ਨਾਲ ਕੀਤੀ ਗਈ। ਇਸ ਇੰਟਰਵਿਊ ਵਿਚ ਗੁਰਪ੍ਰੀਤ ਬਣਾਵਾਲੀ ਨਾਲ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਗੱਲਬਾਤ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿੱਚ ਸਰਕਾਰ ਵੱਲੋਂ ਸਕਿਉਰਟੀ ਵਾਪਸ ਲਏ ਜਾਣ ਦੇ ਫ਼ੈਸਲੇ ਬਾਰੇ ਗੁਰਪ੍ਰੀਤ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਕਾਨੂੰਨ ਵਿਵਸਥਾ ਠੀਕ ਰੱਖਣ ਲਈ ਅਜਿਹੇ ਕਦਮ ਚੁੱਕੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਿਕਿਓਰਿਟੀ ਵਾਪਸ ਲਏ ਜਾਣ ਵਾਲੇ ਫੈਸਲੇ ਬਾਰੇ ਜਾਣਕਾਰੀ ਲੀਕ ਕਰਨ ਵਾਲੇ ਦੋਸ਼ੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੱਤਰਕਾਰ ਨੇ ਗੁਰਪ੍ਰੀਤ ਬਣਾਂਵਾਲੀ ਨੂੰ ਪੁੱਛਿਆ ਕਿ ਆਦਮੀ ਪਾਰਟੀ ਨੇ ਲੋਕਾਂ ਨਾਲ ਬਦਲਾਅ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਅਜਿਹੀਆਂ ਘਟਨਾਵਾਂ ਤੋਂ ਬਾਅਦ ਆਪ ਪਾਰਟੀ ਅਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਕੀ ਫਰਕ ਰਹਿ ਜਾਂਦਾ ਹੈ? ਗੁਰਪ੍ਰੀਤ ਬਣਾਵਾਲੀ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਨੂੰ ਸੱਤਾ ਵਿੱਚ ਆਏ ਅਜੇ ਦੋ ਮਹੀਨੇ ਹੋਏ ਹਨ ਅਤੇ ਅਜਿਹੀਆਂ ਘਟਨਾਵਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਹਨ ਜਿਨ੍ਹਾਂ ਦਾ ਕਾਰਨ ਗੈਂਗਸਟਰਾਂ ਦੇ ਗਿਰੋਹਾਂ ਦਾ ਆਪਸ ਵਿਚ ਨੈਟਵਰਕ ਹੋਣਾ ਅਤੇ ਰਾਜਨੇਤਾ ਗੈਂਗਸਟਰਾਂ ਨੂੰ ਗੈਰ ਕਾਨੂੰਨੀ ਕੰਮਾਂ ਲਈ ਵਰਤਦੇ ਸਨ। ਗੁਰਪ੍ਰੀਤ ਬਣਾਂਵਾਲੀ ਨੇ ਸਿੱਧੂ ਮੂਸੇਵਾਲਾ ਦੇ ਜ਼ਖ਼ਮੀ ਸਾਥੀਆਂ ਦੇ ਬਿਆਨਾਂ ਨੂੰ ਜਨਤਕ ਕਰਨ ਵਾਲੇ ਮਾਮਲੇ ਬਾਰੇ ਕਿਹਾ ਕਿ ਜ਼ਖ਼ਮੀਆਂ ਦੀ ਸੂਚਨਾ ਲੈਣਾ ਮੇਰਾ ਫਰਜ਼ ਸੀ ਪਰ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਪੂਰੀ ਜਾਂਚ ਪੜਤਾਲ ਹੋਵੇਗੀ। ਪੱਤਰਕਾਰ ਨੇ ਗੁਰਪ੍ਰੀਤ ਬਣਾਂਵਾਲੀ ਨੂੰ ਪੁੱਛਿਆ ਕਿ ਕਿਉਂ ਮੁੱਖ ਮੰਤਰੀ ਸਿੱਧੂ ਦੇ ਘਰ ਸੰਸਕਾਰ ਦੇ ਸਮੇਂ ਨਹੀਂ ਪੁੱਜੇ ਅਤੇ ਕਿਉਂ ਭਗਵੰਤ ਮਾਨ ਮੀਡੀਆ ਦੇ ਸਾਹਮਣੇ ਆ ਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਨਹੀਂ ਦੇ ਰਹੇ ਜਾਂ ਕੋਈ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰ ਰਹੇ? ਗੁਰਪ੍ਰੀਤ ਬਣਾਂਵਾਲੀ ਨੇ ਕਿਹਾ ਕਿ ਭਗਵੰਤ ਮਾਨ ਸਿੱਧੂ ਦੀ ਅੰਤਿਮ ਅਰਦਾਸ ਤੋਂ ਬਾਅਦ ਇਸ ਬਾਰੇ ਕੋਈ ਬਿਆਨ ਦੇਣਗੇ ਪਰ ਪ੍ਰਸ਼ਾਸ਼ਨ ਵੱਲੋ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਗੁਰਪ੍ਰੀਤ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਵਿੱਚੋਂ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਸਾਨੂੰ ਸੈਂਟਰ ਗੋਰਮੈਂਟ ਦੀ ਨਾਲ ਸਹਿਯੋਗ ਕਰਕੇ ਕੰਮ ਕਰਨ ਦੀ ਜ਼ਰੂਰਤ ਹੈ। ਗੁਰਪ੍ਰੀਤ ਨੇ ਕਿਹਾ ਕਿ ਜੇਕਰ ਸਿੱਧੂ ਦਾ ਪਰਿਵਾਰ ਕਹੇਗਾ ਤਾਂ ਉਸ ਦੇ ਕਤਲ ਦੀ CBI ਜਾਂਚ ਵੀ ਕਰਵਾਈ ਜਾਵੇਗੀ। ਅਖੀਰ ਪੱਤਰਕਾਰ ਨੇ ਗੁਰਪ੍ਰੀਤ ਬਣਾਂਵਾਲੀ ਨੂੰ ਪੁੱਛਿਆ ਕਿ ਅਜਿਹੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ? ਜਿਸ ਦੇ ਜਵਾਬ ਵਿੱਚ ਗੁਰਪ੍ਰੀਤ ਬਣਾਂਵਾਲੀ ਨੇ ਆਪਣਾ ਪੱਖ ਪੇਸ਼ ਕੀਤਾ।

~ ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *