ਭਾਗ – 34 ਇਹ ਇੰਟਰਵਿਊ 14 ਜੂਨ 2022 ਨੂੰ ਗੁਰਜੀਤ ਸਿੰਘ ਮੇਸਰਖਾਨਾ ਦੇ ਨਾਲ ਕੀਤੀ ਗਈ। ਜੋ ਕਿ ਫ਼ਲਦਾਰ ਬੂਟੇ ਜਿਵੇਂ ਕਿ, ਸੇਬ, ਅੰਜੀਰ, ਨਾਸ਼ਪਾਤੀ, ਗੱਬੂਗੋਸ਼ਾ, ਆਲੂ ਬੁਖਾਰਾ, ਅੰਬ, ਪਪੀਤਾ, ਸੰਤਰਾ, ਨਿੰਬੂ ਆਦਿ ਉਗਾਉਂਦੇ ਹਨ। ਗੁਰਜੀਤ ਸਿੰਘ ਪੰਜਾਬ ਵਿੱਚ ਅਜਿਹੇ ਫਲਾਂ ਦੇ ਬੂਟੇ ਉਗਾਉਂਦੇ ਹਨ ਜੋ ਕਿ ਪਹਾੜੀ ਇਲਾਕਿਆਂ, ਜੰਮੂ-ਕਸ਼ਮੀਰ ਜਾਂ ਹਿਮਾਚਲ ਪ੍ਰਦੇਸ਼ ਵਿਚ ਉਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਬੂਟਿਆਂ ਨੂੰ ਬਿਨਾਂ ਕਿਸੇ ਕੈਮੀਕਲ ਸਪਰੇਅ ਦੇ ਬਿਲਕੁਲ ਕੁਦਰਤੀ ਢੰਗ ਨਾਲ ਉਗਾਉਂਦੇ ਹਨ ਅਤੇ ਲੋੜ ਪੈਣ ਤੇ ਰੂੜੀ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੂਟਿਆਂ ਦੇ ਫ਼ਲਾਂ ਦਾ ਸਵਾਦ ਮੰਡੀ ਦੇ ਫਲਾਂ ਨਾਲੋਂ ਬਿਲਕੁਲ ਵੱਖਰਾ ਹੁੰਦਾ ਹੈ। ਉਹਨਾਂ ਕਿਹਾ ਕਿ ਯੂਥ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਮਿਹਨਤ ਕਰ ਕੇ ਵੀ ਸਫ਼ਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੂਟਿਆਂ ਦੀ ਮੰਗ ਦੇਸ਼-ਵਿਦੇਸ਼ ਵਿੱਚ ਹੈ ਅਤੇ ਇਹ ਆਂਧਰਾ ਪ੍ਰਦੇਸ਼ ਅਤੇ ਯੂਪੀ ਤੋਂ ਮੰਗਵਾਏ ਜਾਂਦੇ ਹਨ। ਤ ਇਸ ਤੋਂ ਇਲਾਵਾ ਅੰਜੀਰ ਅਤੇ ਬਦਾਮ ਵੀ ਬਿਨਾਂ ਕਿਸੇ ਖਾਸ ਪ੍ਬੰਧ ਦੇ ਪੰਜਾਬ ਦੀ ਮਿੱਟੀ ਵਿੱਚ ਹੀ ਉਗਾਏ ਜਾਂਦੇ ਹਨ। ਗੁਰਜੀਤ ਸਿੰਘ ਨੇ ਕਿਹਾ ਕਿ ਉਹ ਬੂਟੇ ਵੇਚ ਕੇ ਅਤੇ ਉਨ੍ਹਾਂ ਬਾਰੇ ਜਾਣਕਾਰੀ ਦੇ ਕੇ ਹੋਰਾਂ ਲੋਕਾਂ ਦੀ ਮਦਦ ਵੀ ਕਰ ਰਹੇ ਹਨ ਕਿਉਂਕਿ ਉਹਨਾਂ ਦਾ ਸੁਪਨਾ ਹੈ ਕਿ ਪੰਜਾਬ ਵਿਚ ਵੱਧ ਤੋਂ ਵੱਧ ਦਰੱਖਤ ਲਗਾਏ ਜਾਣ।
~ ਕੁਲਵਿੰਦਰ ਕੌਰ ਬਾਜਵਾ