ਗੁਰਚੇਤ ਚਿੱਤਰਕਾਰ

ਭਾਗ –62 ਕਮੇਡੀ ਐਕਟਰ ਗੁਰਚੇਤ ਚਿੱਤਰਕਾਰ ਦੇ ਨਾਲ ਇਹ ਇੰਟਰਵੀਊ 13 ਅਗਸਤ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿੱਚ ਉਨ੍ਹਾਂ ਦੇ ਕੈਰੀਅਰ, ਸਮਾਜ ਅਤੇ ਹੋਰ ਵੀ ਕਈ ਚੀਜਾਂ ਬਾਰੇ ਗੱਲਬਾਤ ਕੀਤੀ ਗਈ। ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਕਰਦੇ ਹਾਂ ਉਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਵਿਚ ਐਕਟਿੰਗ ਨੂੰ ਕਬੂਲਿਆ ਨਹੀਂ ਜਾਂਦਾ ਸੀ ਉਨ੍ਹਾਂ ਦੀ ਮਾਂ ਦੇ ਸਹਿਯੋਗ ਸਦਕਾ ਉਹ ਕਾਮਯਾਬ ਹੋਏ। ਗੁਰਚੇਤ ਨੇ ਦੱਸਿਆ ਕਿ ਪਹਿਲਾਂ ਉਹ ਪੇਂਟਿੰਗ ਕਰਦੇ ਸਨ ਅਤੇ ਉਨ੍ਹਾਂ ਪੰਜਾਬ ਵਿੱਚੋਂ ਪਹਿਲਾ ਸਥਾਨ ਅਤੇ ਨੈਸ਼ਨਲ ਲੈਵਲ ਤੇ ਗੋਲਡ ਮੈਡਲ ਜਿੱਤਿਆ। ਜਿਸ ਕਰਕੇ ਉਨ੍ਹਾਂ ਦੇ ਨਾਮ ਪਿੱਛੇ ਚਿੱਤਰਕਾਰ ਸ਼ਬਦ ਲੱਗਿਆ। ਗੁਰਚੇਤ ਚਿੱਤਰਕਾਰ ਨੇ ਦੱਸਿਆ ਕਿ ਉਹਨਾਂ ਨੇ ਜ਼ਿੰਦਗੀ ਵਿਚ ਬਹੁਤ ਸੰਘਰਸ਼ ਕੀਤਾ ਅਤੇ ਕਈ ਲੋਕਾਂ ਦੀ ਕਾਮਯਾਬ ਹੋਣ ਵਿਚ ਮਦਦ ਕੀਤੀ ਪਰ ਕੁਝ ਲੋਕ ਬਹੁਤ ਨਾਸ਼ੁਕਰਗੁਜ਼ਾਰ ਨਿਕਲਿਆ ਅਤੇ ਕੁਝ ਲੋਕ ਅੱਜ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਦਾਕਾਰੀ ਵਾਲਾ ਖੇਤਰ ਸਭਤੋਂ ਘਟਦਾ ਹੈ ਕਿਉਂਕਿ ਕਲਾਕਾਰ ਸਕਰੀਨ ਤੇ ਬਹੁਤ ਵਾਸਤਵਿਕ ਲਗਦੇ ਹਨ ਜਦ ਕਿ ਉਹ ਬਿਲਕੁਲ ਇਸ ਦੇ ਉਲਟ ਹੁੰਦੇ ਹਨ। ਭਗਵੰਤ ਮਾਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਦਲਾਵ ਲਿਆਉਣ ਲਈ ਭਗਵੰਤ ਮਾਨ ਦਾ ਸਾਥ ਦੇਣਾ ਜ਼ਰੂਰੀ ਸੀ। ਆਪਣੇ ਬਾਰੇ ਸਾਰੀਆਂ ਅਫ਼ਵਾਹਾਂ ਨੂੰ ਨਕਾਰ ਦਿਆਂ ਹੋਇਆਂ ਗੁਰਚੇਤ ਨੇ ਕਿਹਾ ਕਿ ਉਸ ਨੂੰ ਰਾਜਨੀਤਿ ਵਿਚ ਕੋਈ ਦਿਲਚਸਪੀ ਨਹੀ ਹੈ ਕਿਉਂਕਿ ਉਸਦਾ ਸ਼ੌਂਕ ਲਿਖਣਾ, ਪੜ੍ਹਨਾ ਅਤੇ ਐਕਟਿੰਗ ਹੈ। ਗੁਰਚੇਤ ਨੇ ਕਿਹਾ ਕਿ ਉਹ ਅਕਸਰ ਹੀ ਬੇਬਾਕੀ ਨਾਲ ਆਪਣੀ ਗੱਲ ਕਹਿ ਦਿੰਦੇ ਹਨ ਅਤੇ ਭਵਿੱਖ ਵਿੱਚ ਵੀ ਉਹ ਇਸ ਤਰਾਂ ਹੀ ਕਰਦੇ ਰਹਿਣਗੇ। ਉਹਨਾਂ ਨੇ ਕਿਹਾ ਕਿ ਉਹ ਆਪਣੇ ਨਾਟਕਾਂ ਅਤੇ ਫ਼ਿਲਮਾਂ ਵਿੱਚ ਡੇਰਾਵਾਦ ਦੇ ਖਿਲਾਫ਼ ਬੋਲਦੇ ਰਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਧਮਕੀਆਂ ਦਾ ਸਾਹਮਣਾ ਵੀ ਕਰਨਾ ਪਿਆ। ਗੁਰਚੇਤ ਨੇ ਆਪਣੇ ਕੈਰੀਅਰ ਦੌਰਾਨ ਪੇਸ਼ ਆਏ ਉਤਰਾ ਚੜ੍ਹਾ ਵੀ ਸਾਂਝੇ ਕੀਤੇ। ਉਹਨਾਂ ਕਿਹਾ ਕਿ ਭਵਿੱਖ ਵਿੱਚ ਉਹ ਇੱਕ ਬਿਰਧ ਆਸ਼ਰਮ ਬਣਾਉਣਾ ਚਾਹੁੰਦੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਅਤੇ ਪੰਜਾਬ ਵਿੱਚ ਗੈਂਗਸਟਰ ਕਲਚਰ ਬਾਰੇ ਵੀ ਉਨ੍ਹਾਂ ਆਪਣੇ ਵਿਚਾਰ ਦਿੱਤੇ। ਅਖੀਰ ਆਪਣੇ ਨਾਟਕਾਂ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਸ਼ੋਅ ਸੋਲਡ ਆਉਟ ਹੁੰਦੇ ਹਨ ਅਤੇ ਉਹ ਹਮੇਸ਼ਾ ਮਾਂ ਬੋਲੀ ਦਾ ਪ੍ਰਚਾਰ ਕਰਦੇ ਰਹਿਣਗੇ।

~ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *