ਭਾਗ –57
ਪੰਜਾਬੀ ਗਾਇਕ ਅਤੇ ਗੀਤਕਾਰ ਕੁੰਡਾ ਸਿੰਘ ਧਾਲੀਵਾਲ ਨਾਲ ਇਹ ਇੰਟਰਵਿਊ 1 ਅਗਸਤ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵੀਊ ਦੀ ਸ਼ੁਰੁਆਤ ਵਿਚ ਪੱਤਰਕਾਰ ਵੱਲੋਂ ਕੁੰਡਾ ਧਾਲੀਵਾਲ ਨੂੰ ਪੁੱਛਿਆ ਗਿਆ ਕਿ ਅੱਜ ਵੀ ਉਨ੍ਹਾਂ ਦੀਆਂ ਲਿਖਤਾਂ ਕਿਸੇ 24 ਜਾਂ 25 ਸਾਲ ਦੇ ਨੌਜਵਾਨ ਦੀ ਤਰਾ ਹੁੰਦੇ ਹਨ ਅਜਿਹਾ ਕਿਉਂ ਹੈ? ਕੁੰਢਾ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਗੀਤਕਾਰ ਬਣਨ ਲਈ ਬਹੁਤ ਸਖਤ ਮਿਹਨਤ ਕੀਤੀ ਸੀ, ਜਿਸ ਕਰਕੇ ਅੱਜ ਵੀ ਉਹਨਾਂ ਅੰਦਰ ਦੁੱਖ ਝੱਲਣ ਦੀ ਬਹੁਤ ਸਮਰੱਥਾ ਹੈ ਅਤੇ ਉਹ ਇਸ ਨੂੰ ਇਕ ਚੈਲੇਂਜ ਦੀ ਤਰ੍ਹਾਂ ਲੈਂਦੇ ਹਨ। ਉਨ੍ਹਾਂ ਕਿਹਾ ਕਿ ਉਹ ਬਹੁਤ ਲੰਬਾ ਸਮਾਂ ਲਿਖਣਾ ਚਾਹੁੰਦੇ ਹਨ। ਜਦੋਂ ਕੁੰਡਾ ਧਾਲੀਵਾਲ ਨੂੰ ਉਹਨਾਂ ਦੇ ਕਿਤਾਬਾਂ ਪੜ੍ਹਨ ਦੇ ਸ਼ੌਕ ਬਾਰੇ ਪੁੱਛਿਆ ਗਿਆ ਤਾਂ ਕੁੰਢਾ ਧਾਲੀਵਾਲ ਨੇ ਕਿਹਾ ਕਿ ਉਹਨਾਂ ਨੂੰ ਕਿਤਾਬਾਂ ਪੜ੍ਹਨ ਦਾ ਬੇਹੱਦ ਸ਼ੌਕ ਹੈ ਅਤੇ ਉਹ ਕਿਤਾਬਾਂ ਪੜ੍ਹੇ ਬਿਨਾਂ ਨਹੀਂ ਰਹਿ ਸਕਦੇ। ਸਾਹਿਤ ਬਾਰੇ ਗੱਲ ਕਰਦਿਆਂ ਕੁੰਡਾ ਧਾਲੀਵਾਲ ਨੇ ਕਿਹਾ ਕਿ ਅੱਜ ਕੱਲ੍ਹ ਲੋਕ ਕਿਤਾਬਾਂ ਨਹੀਂ ਪੜ੍ਹਦੇ। ਜਦੋਂਕਿ ਪੁਰਾਣੇ ਸਮੇਂ ਲੋਕ ਮਨੋਰੰਜਨ ਦੇ ਲਈ ਕਿਤਾਬਾਂ ਪੜ੍ਹਦੇ ਸਨ ਅਤੇ ਗਿਆਨ ਪ੍ਰਾਪਤ ਕਰਕੇ ਗੀਤਕਾਰ ਜਾਂ ਕਹਾਣੀਕਾਰ ਬਣਦੇ ਸਨ। ਕੁੰਡਾ ਧਾਲੀਵਾਲ ਅੱਜ ਕੱਲ੍ਹ ਇੱਕ ਗੀਤ ਲਿਖ ਰਹੇ ਹਨ ਜਿਸ ਵਿਚ ਪੰਜਾਬ ਦੀਆਂ ਲਗਭਗ 62 ਗੋਤਾਂ ਦਾ ਜ਼ਿਕਰ ਹੈ, ਜੋ ਕਿ ਹਰ ਪੰਜਾਬੀ ਨੂੰ ਬੇਹੱਦ ਪਸੰਦ ਆਵੇਗਾ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਸ਼ੁੱਧ ਪੰਜਾਬੀ ਅਤੇ ਵਿਆਕਰਣ ਦਾ ਗਿਆਨ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਕੁੰਢਾ ਧਾਲੀਵਾਲ ਨੇ ਗੱਲਬਾਤ ਦੌਰਾਨ ਕਈ ਇਤਿਹਾਸਕ ਤੱਥ ਸਾਂਝੇ ਕੀਤੇ ਅਤੇ ਹਿੰਦੂਆਂ ਤੇ ਸਿੱਖਾਂ ਦੀ ਸਾਂਝ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਹਰ ਇਨਸਾਨ ਦਾ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਗੁਰੂ ਹੋਣਾ ਜ਼ਰੂਰੀ ਹੁੰਦਾ ਹੈ। ਇਸ ਦੇ ਨਾਲ ਹੀ ਕੁੰਡਾ ਧਾਲੀਵਾਲ ਨੇ ਕਈ ਪੰਜਾਬੀ ਗਾਇਕਾਂ ਬਾਰੇ ਗੱਲਬਾਤ ਕੀਤੀ ਜੋ ਕਿ ਉਨ੍ਹਾਂ ਦੇ ਗੀਤ ਗਾਉਂਦੇ ਰਹੇ ਹਨ। ਆਪਣੀ ਇੱਕ ਲਿਖਤ ਸਾਂਝੀ ਕਰਦੇ ਹਾਂ ਕੁੰਢਾ ਧਾਲੀਵਾਲ ਨੇ ਕਿਹਾ ਕਿ ਅੱਜ-ਕੱਲ੍ਹ ਸਿਰਫ ਪੈਸੇ ਦਾ ਹੀ ਯੁੱਗ ਹੈ। ਅਖੀਰ ਵਿੱਚ ਉਨ੍ਹਾਂ ਨੇ ਆਪਣੀ ਸਿੱਧੂ ਮੂਸੇਵਾਲਾ ਨਾਲ ਫੇਸਬੁੱਕ ਦੁਆਰਾ ਹੋਈ ਦੋਸਤੀ ਬਾਰੇ, ਉਸ ਦੇ ਗੀਤਾਂ ਬਾਰੇ ਅਤੇ ਕਤਲ ਬਾਰੇ ਖੁੱਲ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੋਣਾ ਇਕ ਬੇਹੱਦ ਦੁੱਖਦਾਇਕ ਘਟਨਾ ਹੈ।
~ਕੁਲਵਿੰਦਰ ਕੌਰ ਬਾਜਵਾ