ਕੁਲਦੀਪ ਸਰਦੂਲਗੜ੍ਹ

ਭਾਗ – 23 ਇਹ ਇੰਟਰਵਿਊ 19 ਮਈ 2022 ਨੂੰ ਨੌਜਵਾਨ ਆਗੂ ਕੁਲਦੀਪ ਸਰਦੂਲਗੜ੍ਹ ਨਾਲ ਕੀਤੀ ਗਈ। ਉਹ ਬੁਲਾਢੇ ਵਿਖੇ SC ਸਮਾਜ ਵੱਲੋਂ ਮਜ਼ਦੂਰਾਂ ਦੀ ਦਿਹਾੜੀ ਵਧਾਉਣ ਲਈ ਲਾਏ ਗਏ ਧਰਨੇ ਵਿੱਚ ਤਿੱਖੇ ਸ਼ਬਦਾਂ ਵਿੱਚ ਭਾਸ਼ਣ ਦਿੰਦੇ ਨਜ਼ਰ ਆਏ ਸਨ। ਜਦੋਂ ਉਹਨਾਂ ਨੂੰ ਧਰਨੇ ਵਿੱਚ ਅਜਿਹਾ ਭਾਸ਼ਣ ਦੇਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਪਿਛਲੀ ਅਤੇ ਮੌਜੂਦਾ ਸਰਕਾਰ ਨੂੰ ਇਸ ਗੱਲ ਦਾ ਜਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਲੋਕਾਂ ਨੇ ਭਗਵੰਤ ਮਾਨ ਤੇ ਭਰੋਸਾ ਕੀਤਾ ਹੈ ਪਰ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ। ਧਰਨੇ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਮਜਬੀ ਸਿੱਖ ਭਾਈਚਾਰੇ ਦੀ ਲੜਾਈ ਕਿਸਾਨਾਂ ਨਾਲ ਨਹੀਂ ਹੈ ਉਹ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਸਰਕਾਰ ਨੂੰ ਮਜ਼ਦੂਰੀ ਤੈਅ ਕਰਕੇ ਵਧਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਰਕਾਰ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰ ਰਹੇ ਹਨ। ਉਹਨਾਂ ਕਿਹਾ ਕਿ ਲੋਕ ਮੇਰੇ ਤੇ ਭਾਈਚਾਰੇ ਵਿੱਚ ਨਫਰਤ ਫੈਲਾਉਣ ਦਾ ਇਲਜ਼ਾਮ ਲਗਾ ਰਹੇ ਹਨ ਪਰ ਮੇਰਾ ਅਜਿਹਾ ਕੋਈ ਮਕਸਦ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਕਮਿਊਨਿਟੀ ਹਮੇਸ਼ਾਂ ਸਮਾਜ ਲਈ ਕੁਰਬਾਨੀਆਂ ਦੇਣ ਲਈ ਅੱਗੇ ਆਈ ਹੈ। ਇਸ ਲਈ ਸਾਨੂੰ ਸਾਡੀਆਂ ਮੰਗਾਂ ਮਨਜੂਰ ਹੋਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਅਸੀਂ ਮਾਨਸਾ ਜਿਲੇ ਦੇ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ। ਇਸ ਤੋਂ ਇਲਾਵਾ ਉਹਨਾਂ ਨੇ ਭਗਵੰਤ ਮਾਨ ਦੀ ਸਰਕਾਰ ਬਾਰੇ ਵੀ ਆਪਣੀ ਰਾਇ ਦਿੱਤੀ। ਉਨ੍ਹਾਂ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਕਰਮਚਾਰੀਆਂ ਦੀਆਂ ਤਨਖਾਹਾਂ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਈ MLA ਸਾਡੇ ਪੱਖ ਵਿੱਚ ਨਹੀਂ ਬੋਲ ਰਿਹਾ। ਇਸ ਇੰਟਰਵਿਊ ਵਿੱਚ ਉਨ੍ਹਾਂ ਆਪਣਾ ਪੱਖ ਰੱਖਦੇ ਹੋਏ, ਆਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ।

ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *