ਕਰਮ ਸਿੰਘ ਸਿੱਧੂ

ਭਾਗ – 15  ਇਹ ਇੰਟਰਵੀਊ 6 ਮਈ 2022 ਕਰਮ ਸਿੰਘ ਸਿੱਧੂ ਨਾਲ ਕੀਤੀ ਗਈ। ਇੰਟਰਵਿਊ ਵਿਚ ਉਹਨਾਂ ਨੇ ਔਰਗੈਨਿਕ ਖੇਤੀ ਕਰਨ ਦੀਆਂ ਤਕਨੀਕਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ। ਕਰਮ ਸਿੰਘ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀਆਂ ਖੇਤੀ ਤਕਨੀਕਾਂ ਦੀ ਕੁਝ ਪਿੰਡ ਵਾਲੇ ਸ਼ਲਾਘਾ ਨਹੀਂ ਕਰਦੇ ਪਰ ਫਿਰ ਵੀ ਉਹ ਆਪਣੀ ਜਿੰਦਗੀ ਵਿੱਚ ਸੰਤੁਸ਼ਟ ਹਨ। ਉਹ ਜਹਿਰੀਲੀਆਂ ਰੇਹਾਂ ਸਪਰੇਆਂ ਅਤੇ ਖਾਦਾਂ ਤੋਂ ਬਿਨਾਂ ਦੇਸੀ ਤਰੀਕੇ ਨਾਲ ਡੀਕੰਪੋਜ਼ ਕਰਕੇ ਤਿਆਰ ਕੀਤੀ ਖਾਦ ਰੂੜੀ ਵਰਤ ਕੇ ਔਰਗੈਨਿਕ ਖੇਤੀ ਕਰਦੇ ਹਨ।ਉਨ੍ਹਾਂ ਨੇ ਕਿਹਾ ਕਿ ਸਹੀ ਮਾਇਨੇ ਵਿੱਚ ਧਰਤੀ ਸਾਡੀ ਮਾਂ ਹੈ ਜੋ ਸਾਨੂੰ ਭੋਜਨ ਪ੍ਰਧਾਨ ਕਰਦੀ ਹੈ। ਇਸ ਤੋਂ ਇਲਾਵਾ ਉਹ ਰੁੱਖਾਂ ਦੇ ਗਲੇ-ਸੜੇ ਪੱਤੇ ਇਕੱਠੇ ਕਰਕੇ ਅਤੇ ਹੋਰ ਪਾਲਤੂ ਜਾਨਵਰਾਂ ਜਿਵੇਂ ਕਿ ਭੇਡਾਂ,ਬੱਕਰੀਆਂ ਅਤੇ ਪੰਛੀਆਂ ਦੇ ਮਲ ਮੂਤਰ ਨੂੰ ਇਕੱਠਾ ਕਰਕੇ ਰੂੜੀ ਖਾਦ ਤਿਆਰ ਕਰਦੇ ਹਨ। ਉਹ ਮਨੁੱਖੀ ਸਿਰ ਦੇ ਵਾਲਾਂ ਅਤੇ ਘੋੜੇ ਦੀ ਲਿੱਦ ਤੋਂ ਵੀ ਫੰਗੀਸਾਈਡ ਅਤੇ ਰੂੜੀ ਖਾਦ ਤਿਆਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ 2004 ਤੋਂ ਆਰਗੈਨਿਕ ਖੇਤੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨਾਂ ਦੀ ਆਰਗੈਨਿਕ ਤਰੀਕੇ ਨਾਲ ਉਗਾਈ ਗਈ ਕਣਕ ਦੀ ਸੇਲ ਦੂਜਿਆਂ ਦੀ ਸਪਰੇਆਂ ਅਤੇ ਖਾਦਾਂ ਨਾਲ ਉਗਾਈ ਗਈ ਕਣਕ ਨਾਲੋਂ ਜਿਆਦਾ ਹੁੰਦੀ ਹੈ ਅਤੇ ਉਸ ਦਾ ਮੁੱਲ ਵੀ ਉਹ ਖ਼ੁਦ ਤੈਅ ਕਰਦੇ ਹਨ। ਉਨ੍ਹਾਂ ਨੇ ਕਿਹਾ ਉਹ ਆਪਣੇ ਕੰਮ ਨੂੰ ਹੀ ਆਪਣਾ ਰੱਬ ਮੰਨਦੇ ਹਨ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਹਰੀਆਂ ਸਬਜ਼ੀਆਂ,ਪਸ਼ੂਆਂ ਦਾ ਚਾਰਾ ਅਤੇ ਕਣਕ ਸਪਰੇਹਾਂ ਤੋਂ ਬਿਨਾਂ ਆਰਗੈਨਿਕ ਤਰੀਕੇ ਨਾਲ ਉਗਾਉਣੀ ਚਾਹੀਦੀ ਹੈ।

ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *