ਕਬੱਡੀ ਪਲੇਅਰ ਮੱਖਣ ਮੱਖੀ

ਭਾਗ – 14 ਇਹ ਇੰਟਰਵੀਊ 5 ਮਈ 2022 ਨੂੰ ਕਬੱਡੀ ਪਲੇਅਰ ਮੱਖਣ ਮੱਖੀ ਨਾਲ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿੱਚ ਪੱਤਰਕਾਰ ਨੇ ਮੱਖੀ ਨੂੰ ਉਹਨਾਂ ਦੇ ਕਬੱਡੀ ਖੇਡਣ ਦੇ ਅੰਦਾਜ਼ ਜਾਂ ਮੈਚਾਂ ਵਿੱਚ ਹਿੱਸਾ ਘੱਟ ਲੈਣ ਦਾ ਕਾਰਨ ਪੁੱਛਿਆ। ਜਿਸ ਦੇ ਜਵਾਬ ਵਿੱਚ ਮੱਖਣ ਨੇ ਕਿਹਾ ਕਿ ਖੇਡਣ ਦੇ ਅੰਦਾਜ਼ ਨੂੰ ਲੈ ਕੇ ਲੋਕਾਂ ਦਾ ਜੋ ਦ੍ਰਿਸ਼ਟੀਕੋਣ ਹੈ,ਇਸ ਬਾਰੇ ਲੋਕ ਹੀ ਦੱਸ ਸਕਦੇ ਹਨ । ਪਰ ਮੈਚ ਵਿੱਚ ਹਿੱਸਾ ਘੱਟ ਲੈਣ ਪਿੱਛੇ ਕਾਰਨ ਕਈ ਵਾਰ ਕਾਰਨ ਮੈਚ ਦੀ ਟਾਈਮਿੰਗ,ਕੋਈ ਸੱਟ ਜਾਂ ਫੈਡਰੇਸ਼ਨ ਵੱਲੋਂ ਭਾਗ ਲਿਆ ਹੁੰਦਾ ਹੈ। ਗੱਲਬਾਤ ਕਰਦਿਆਂ ਪੱਤਰਕਾਰ ਨੇ ਮੱਖਣ ਮੱਖੀ ਨੂੰ ਸੰਘਰਸ਼ ਦੇ ਸਮੇਂ ਬਾਰੇ ਪੁੱਛਿਆ ਤਾਂ ਮੱਖਣ ਨੇ ਕਿਹਾ ਕਿ ਜ਼ਿੰਦਗੀ ਵਿਚ ਕੁਝ ਵੀ ਸੌਖਾ ਨਹੀਂ ਹੁੰਦਾ, ਕੁਝ ਪ੍ਰਾਪਤ ਕਰਨ ਲਈ ਸੰਘਰਸ਼ ਤਾਂ ਕਰਨਾ ਹੀ ਪੈਂਦਾ ਹੈ। ਪੱਤਰਕਾਰ ਨੇ ਮੱਖਣ ਮੱਖੀ ਨੂੰ ਮਰਹੂਮ ਸੰਦੀਪ ਨੰਗਲ ਅੰਬੀਆਂ ਦੇ ਕਤਲ ਬਾਰੇ ਵਿਚਾਰ ਸਾਂਝੇ ਕਰਨ ਲਈ ਕਿਹਾ। ਉਹਨਾਂ ਨੇ ਕਿਹਾ ਕਿ ਇਸ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਕਿਸੇ ਪਰਿਵਾਰ ਦੇ ਨਾਲ ਵੀ ਨਹੀਂ ਹੋਣੀ ਚਾਹੀਦੀ ਅਤੇ ਏਸ ਘਟਨਾ ਦੇ ਬਾਅਦ ਕਈ ਨਵੇਂ ਖਿਡਾਰੀ ਵੀ ਨਿਰਾਸ਼ ਹੋਏ ਹਨ, ਜੋ ਕਿ ਸੰਦੀਪ ਨੰਗਲ ਅੰਬੀਆਂ ਤੋਂ ਪ੍ਰੇਰਨਾ ਲੈਂਦੇ ਸਨ। ਇਸ ਤੋਂ ਇਲਾਵਾ ਮੱਖਣ ਨੇ ਦੱਸਿਆ ਕਿ ਕਿਵੇਂ ਸੁਲਤਾਨ ਕਬੱਡੀ ਦੇ ਜ਼ਰੀਏ ਸੰਦੀਪ ਦਾ ਨਾਂ ਜਿਉਂਦਾ ਰੱਖਣਾ ਚਾਹੁੰਦਾ ਹੈ। ਪੱਤਰਕਾਰ ਨੇ ਮੱਖਣ ਨੂੰ ਖਿਡਾਰੀਆਂ ਉੱਪਰ ਹੁੰਦੇ ਆ ਰਹੇ ਹਮਲੇ ਜਾਂ ਫਾਇਰਿੰਗ ਦੇ ਕਾਰਨਾਂ ਬਾਰੇ ਵੀ ਪੁੱਛਿਆ। ਇਸ ਤੋਂ ਇਲਾਵਾ ਪੱਤਰਕਾਰ ਨੇ ਮੱਖਣ ਨਾਲ ਮਰਹੂਮ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਦੀ ਹਾਲਤ ਅਤੇ ਇਨਸਾਫ਼ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਗੱਲਬਾਤ ਕੀਤੀ। ਪੱਤਰਕਾਰ ਨੇ ਮੱਖਣ ਨੂੰ ਸਵਾਲ ਕੀਤਾ ਕਿਉਂ ਕੁਝ ਲੋਕ ਕਬੱਡੀ ਨੂੰ ਬਿਜ਼ਨਸ ਸਮਝਦੇ ਹਨ? ਜਿਸ ਦੇ ਜਵਾਬ ਵਿੱਚ ਮੱਖਣ ਨੇ ਕਿਹਾ ਕਿ ਕੁਝ ਲੋਕਾਂ ਲਈ ਕਬੱਡੀ ਰੋਜ਼ੀ-ਰੋਟੀ ਦਾ ਸਾਧਨ ਹੈ ਅਤੇ ਕੁਝ ਲੋਕਾਂ ਲਈ ਸਿਰਫ਼ ਪੈਸਾ ਕਮਾਉਣ ਦਾ ਜ਼ਰੀਆ। ਮੱਖਣ ਨੇ ਖਿਡਾਰੀਆਂ ਨੂੰ ਜੇਲ੍ਹਾਂ ਜਾਂ ਗੈਂਗਸਟਰਾਂ ਨਾਲ ਜੋੜੇ ਜਾਣ ਉਪਰ ਆਪਣੀ ਰਾਏ ਵੀ ਦਿੱਤੀ। ਅਖੀਰ ਵਿੱਚ ਮੱਖਣ ਨੇ ਕਿਹਾ ਕਿ ਸਰਕਾਰ ਨੂੰ ਸਟੇਡੀਅਮ ਅਤੇ ਖਿਡਾਰੀਆਂ ਲਈ ਹੋਰ ਸਹੂਲਤਾਂ ਮੁੱਹਈਆ ਕਰਵਾਉਣੀਆਂ ਚਾਹੀਦੀਆਂ ਹਨ।

ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *