ਐਡਵੋਕੇਟ ਹਰਪਾਲ ਸਿੰਘ ਖਾਰਾ

ਭਾਗ –85 ਇਹ ਇੰਟਰਵਿਊ ਐਡਵੋਕੇਟ ਹਰਪਾਲ ਸਿੰਘ ਖਾਰਾ ਨਾਲ 2 ਅਕਤੂਬਰ 2022 ਨੁੰ ਪ੍ਰਕਾਸ਼ਿਤ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ 2015 ਵਿਚ ਜਦੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਤਾਂ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਬਦਲੀ ਹੈ । ਤਾਂ ਉਨ੍ਹਾਂ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਹੰਕਾਰ ਜਾਣ ਵਾਲੇ ਲੋਕ ਗਲਤੀਆਂ ਕਰਦੇ ਹਨ ਅਤੇ ਫਿਰ ਉਨ੍ਹਾਂ ਦਾ ਅੰਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ 2007 ਵਿਚ ਜਦੋਂ ਸਰਸਾ ਵਾਲਾ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਸੀ ਤਾਂ ਅਕਾਲੀ ਦਲ ਨੇ ਉਸ ਦਾ ਸਮਰਥਨ ਕੀਤਾ ਸੀ ਅਤੇ ਸਿੱਖਾ ਤੇ ਬਹੁਤ ਤਸ਼ੱਦਦ ਹੋਇਆ ਸੀ। ਉਹਨਾਂ ਨੇ ਕਿਹਾ ਇੱਕ ਰਾਜ ਲਈ ਖੇਤਰੀ ਪਾਰਟੀ ਦਾ ਖ਼ਤਮ ਹੋਣਾ ਸਭ ਤੋਂ ਖਤਰਨਾਕ ਹੁੰਦਾ ਹੈ। ਉਹਨਾਂ ਨੇ 1947 ਦੇ ਸਮੇਂ ਦੇ ਲੀਡਰਾਂ ਦੀ ਮਿਸਾਲ ਦਿੰਦੇ ਹੋਏ ਆਪਣੀ ਗੱਲ ਕੀਤੀ। ਬਹਿਬਲ ਕਲਾਂ ਵਾਲੇ ਮਸਲੇ ਤੇ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਸਾਫ ਤੇ ਸਪਸ਼ਟ ਹਰ ਇਕ ਇਨਸਾਨ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਡੇਰਾ ਸਮਰਥਕਾਂ ਵੱਲੋਂ ਹੋਈ ਸੀ। ਪਰ ਸਰਕਾਰਾਂ ਅੱਜ ਤੱਕ ਉਨ੍ਹਾਂ ਨੂੰ ਬਚਾਉਂਦੀ ਆ ਰਹੀਆਂ ਹਨ। ਧਰਮ ਪਰਿਵਰਤਨ ਦੇ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਇਹ ਇਕ ਰਾਜਨੀਤਕ ਸਾਜ਼ਿਸ਼ ਹੋ ਸਕਦੀ ਹੈ। ਉਨ੍ਹਾਂ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਉਹ ਇੱਕ ਵਧੀਆ ਜਥੇਦਾਰ ਅਤੇ ਹੁਸ਼ਿਆਰ ਇਨਸਾਨ ਹਨ ਪਰ ਦਬਾਅ ਦੇ ਹੇਠ ਹੁੰਦੇ ਹੋਏ ਵੀ ਉਹ ਬੇਬਾਕੀ ਨਾਲ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿਮਰਨਜੀਤ ਸਿੰਘ ਮਾਨ ਨੂੰ ਮੌਕਾ ਸੰਭਾਲਦੇ ਹੋਏ ਪੰਜਾਬ ਨੂੰ ਇੱਕ ਚੰਗੀ ਲੀਡਰਸ਼ਿਪ ਦੇਣੀ ਚਾਹੀਦੀ ਹੈ। ਅਖੀਰ ਪੰਜਾਬ ਦੇ ਵਿਚ ਚਲ ਰਹੇ ਗੈਂਗ ਕਲਚਰ ਬਾਰੇ ਉਨ੍ਹਾਂ ਕਿਹਾ ਕਿ ਇਹ ਗੈਂਗਸਟਰ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਦੇ ਬਣਾਏ ਹੋਏ ਸਨ ਜਿਨ੍ਹਾਂ ਨੂੰ ਉਹ ਆਪਣੇ ਸਵਾਰਥ ਲਈ ਨਸ਼ੇ ਅਤੇ ਪੈਸੇ ਦੇ ਕੇ ਵਰਤਦੇ ਸਨ। ਉਨ੍ਹਾਂ ਕਿਹਾ ਕਿ ਜਦੋਂ ਇਹ ਨੌਜਵਾਨ ਸਰਕਾਰਾਂ ਦੇ ਕੰਮ ਦੇ ਨਹੀਂ ਰਹਿੰਦੇ ਤਾਂ ਉਨ੍ਹਾਂ ਦੇ ਫ਼ਰਜ਼ੀ ਇਨਕਾਉਂਟਰ ਵੀ ਕੀਤੇ ਜਾਂਦੇ ਹਨ।

~ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *