ਭਾਗ – 45
ਇਹ ਇੰਟਰਵੀਊ ਐਡਵੋਕੇਟ ਸਰਬਜੀਤ ਸਿੰਘ ਬੈਂਸ ਨਾਲ 6 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਹ ਇੰਟਰਵਿਊ ਵਿਚ ਸਰਬਜੀਤ ਸਿੰਘ ਬੈਂਸ ਨਾਲ ਪੰਜਾਬ ਦੇ ਪਾਣੀ ਦੇ ਮੁੱਦੇ ਉੱਪਰ, ਬੰਦੀ ਸਿੰਘਾਂ ਦੀ ਰਿਹਾਈ ਬਾਰੇ ਅਤੇ ਪੰਜਾਬ ਦੇ ਹੋਰ ਮਸਲਿਆਂ ਬਾਰੇ ਵਿਸਥਾਰ ਪੂਰਵਕ ਗੱਲਬਾਤ ਕੀਤੀ ਗਈ। ਐਡਵੋਕੇਟ ਬੈਂਸ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਇਕ ਗੰਭੀਰ ਮਸਲਾ ਹੈ। ਐਡਵੋਕੇਟ ਬੈਂਸ ਨੇ ਪਾਣੀ ਦੇ ਮੁੱਦੇ ਤੇ ਵਿਸਥਾਰ ਪੂਰਵਕ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਅੰਗਰੇਜ਼ਾਂ ਦੇ ਸਮੇਂ ਨਹਿਰਾਂ ਕੱਢੀਆਂ ਗਈਆਂ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਕੋਲ ਪਹਿਲਾਂ ਹੀ ਸਿਰਫ਼ 5-6 ਸਾਲ ਲਈ ਹੀ ਪਾਣੀ ਰਹਿ ਗਿਆ ਹੈ। ਬੈਂਸ ਨੇ ਕਿਹਾ ਕਿ ਕੋਈ ਵੀ ਸਰਕਾਰ ਜਾਂ ਮੰਤਰੀ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕਰਨ ਬਾਰੇ ਨਹੀਂ ਸੋਚਦਾ ਅਤੇ ਨਾਂ ਹੀ ਲੋਕਾਂ ਨੂੰ ਸੈਮੀਨਾਰ ਜਾਂ ਵਿੱਦਿਆ ਰਾਹੀਂ ਇਸ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ। ਬੈਂਸ ਨੇ ਅੰਕੜੇ ਪੇਸ਼ ਕਰਦੇ ਹੋਏ ਦੱਸਿਆ ਕਿ ਕਿੰਨਾ ਪਾਣੀ ਰਾਜਸਥਾਨ, ਹਰਿਆਣਾ , ਦਿੱਲੀ ਅਤੇ ਜੰਮੂ ਕਸ਼ਮੀਰ ਨੂੰ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਲਈ ਕਿੰਨਾ ਬੱਚਦਾ ਹੈ। ਪੱਤਰਕਾਰ ਨੇ ਬੈਂਸ ਨੂੰ ਪੁੱਛਿਆ ਕਿ ਅਕਸਰ ਹਰਿਆਣੇ ਦੇ ਲੀਡਰ ਜਾਂ ਦਿੱਲੀ ਹਾਈਕਮਾਂਡ ਵੱਲੋਂ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਤਾਂ ਉਸ ਬੈਂਸ ਨੇ ਕਿਹਾ ਕਿ ਇਹ ਪੰਜਾਬ ਲਈ ਤਰਾਸਦੀ ਵਾਲ਼ੀ ਗੱਲ ਹੈ। ਕਿਉਂਕਿ ਦਿੱਲੀ ਸਰਕਾਰ ਹਮੇਸ਼ਾਂ ਤੋਂ ਹੀ ਪੰਜਾਬ ਨਾਲ ਬਾਗੀ ਹੋਣ ਕਾਰਨ ਵਿਤਕਰਾ ਕਰਦੀ ਰਹੀ ਹੈ। ਕੇਜਰੀਵਾਲ ਦੇ ਬਿਆਨ ਕਿ SYL ਦਾ ਪਾਣੀ ਹਰਿਆਣੇ ਨੂੰ ਦੇਣ ਬਾਰੇ ਬੈਂਸ ਨੇ ਕਿਹਾ ਕਿ ਉਹ ਦੂਜੇ ਰਾਜਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਖੁਸ਼ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਬੈਂਸ ਨੇ ਇਤਿਹਾਸਕ ਤੱਥਾਂ ਬਾਰੇ ਗੱਲ ਕਰਦਿਆਂ 1966 ਵਿੱਚ ਪੰਜਾਬ ਦੀ ਵੰਡ ਹੋਣ ਉਪਰੰਤ ਪੰਜਾਬ ਦੇ ਨਹਿਰੀ ਪਾਣੀ ਬਾਰੇ, ਇੰਦਰਾ ਗਾਂਧੀ ਦੁਆਰਾ ਹਰਿਆਣੇ ਨੂੰ ਮੰਗ ਨਾਲੋਂ ਜ਼ਿਆਦਾ ਪਾਣੀ ਦੇਣ ਬਾਰੇ, ਪੰਜਾਬ ਦੇ ਕਾਂਗਰਸੀ ਲੀਡਰਾਂ ਦੁਆਰਾ ਪੰਜਾਬ ਨਾਲ ਕੀਤੇ ਧੋਖੇ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ 1982 ਵਿੱਚ ਇੰਦਰਾ ਗਾਂਧੀ ਦੁਆਰਾ SYL ਲਹਿਰ ਦਾ ਉਦਘਾਟਨ ਕਰਨ ਉਪਰੰਤ ਅਕਾਲੀ ਦਲ ਵੱਲੋਂ ਕਪੂਰੀ ਮੋਰਚਾ ਲਾਇਆ ਗਿਆ ਸੀ, ਜੋ ਬਾਅਦ ਵਿੱਚ ਅੰਮ੍ਰਿਤਸਰ ਵਿਖੇ ਜਾਰੀ ਕੀਤਾ ਗਿਆ ਜਿਸ ਵਿੱਚ ਆਨੰਦਪੁਰ ਦਾ ਮਤਾ ਵੀ ਸ਼ਾਮਿਲ ਸੀ। ਇਸੇ ਕਾਰਨ 1984 ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। 1986 ਵਿਚ ਜਦੋਂ ਦੁਬਾਰਾ ਫੇਰ SYL ਨਹਿਰ ਦਾ ਕਾਰਜ ਸ਼ੁਰੂ ਹੋਇਆ ਤਾਂ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਇਸ ਦਾ ਵਿਰੋਧ ਕੀਤਾ ਅਤੇ ਇਸ ਤੋਂ ਬਾਅਦ ਹੀ ਖਾੜਕੂਵਾਦ ਦਾ ਦੌਰ ਸ਼ੁਰੂ ਹੋਇਆ। 2004 ਵਿੱਚ ਇਸ ਮਸਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਭੂਮਿਕਾ ਬਾਰੇ ਵੀ ਉਹਨਾਂ ਦੱਸਿਆ। ਬੈਂਸ ਨੇ ਦੱਸਿਆ ਕਿ ਜਗਤਾਰ ਭੁੱਲਰ ਦੀ ਸ਼ੋਸ਼ਲ ਮੀਡੀਆ ਅਨੁਸਾਰ 3 ਕਰੋੜ ਲੀਟਰ ਪਾਣੀ ਪ੍ਤੀ ਮਿੰਟ ਚੋਂ ਬਾਹਰ ਜਾ ਰਿਹਾ ਹੈ। ਇਸ ਦੇ ਨਾਲ ਉਹਨਾਂ ਮੌਜੂਦਾ ਸਰਕਾਰ ਬਾਰੇ ਅਤੇ ਬੰਦੀ ਸਿੰਘਾਂ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ।
~ਕੁਲਵਿੰਦਰ ਕੌਰ ਬਾਜਵਾ