ਭਾਗ – 4 ਇਹ ਇੰਟਰਵਿਊ 21 ਅਪ੍ਰੈਲ 2022 ਨੂੰ ਐਕਟਰ ,ਡਾਇਰੈਕਟਰ, ਲੇਖਕ ਅਤੇ ਜੂਝਦਾ ਪੰਜਾਬ ਜਥੇਬੰਦੀ ਦੇ ਮੈਂਬਰ ਅਮਿਤੋਜ ਮਾਨ ਨਾਲ ਕੀਤੀ ਗਈ। ਇੰਟਰਵਿਊ ਦੀ ਸ਼ੁਰੂਆਤ ਵਿੱਚ ਪੱਤਰਕਾਰ ਨੇ ਆਪ ਪਾਰਟੀ ਦੀ92 ਸੀਟਾਂ ਦੀ ਵੱਡੀ ਜਿੱਤ ਬਾਰੇ ਮਾਨ ਨੂੰ ਪੁੱਛਿਆ ਕਿ ਉਹ ਇਸ ਜਿੱਤ ਨੂੰ ਕਿਵੇਂ ਦੇਖਦੇ ਹਨ ਤਾਂ ਅਮਿਤੋਜ ਮਾਨ ਨੇ ਕਿਹਾ ਕਿ ਇਹ ਜਿੱਤ ਭਗਵੰਤ ਮਾਨ ਦੀ ਸਰਕਾਰ ਲਈ ਵੱਡੀ ਜਿੱਤ ਦੇ ਨਾਲ ਨਾਲ ਇਕ ਵੱਡੀ ਜ਼ਿੰਮੇਵਾਰੀ ਅਤੇ ਚੁਣੌਤੀ ਵੀ ਹੈ ।ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਭਗਵੰਤ ਮਾਨ ਦੀ ਸਰਕਾਰ ਤੋਂ ਬਹੁਤ ਉਮੀਦਾਂ ਹਨ। ਅਮਿਤੋਜ ਮਾਨ ਨੇ ਰਾਜ ਸਭਾ ਮੈਂਬਰਾਂ ਦੀ ਚੋਣ ਨੂੰ ਸਰਕਾਰ ਦਾ ਗਲਤ ਫੈਸਲਾ ਦੱਸਦਿਆਂ ਕਿਹਾ ਕਿ ਰਾਜ ਸਭਾ ਦੇ ਮੈਂਬਰ ਪੰਜਾਬ ਦੀ ਰਹਿਨੁਮਾਈ ਕਰਨ ਲਈ ਚੁਣੇ ਜਾਂਦੇ ਹਨ, ਆਪ ਪਾਰਟੀ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਸੀ ਕਿ ਉਹ ਮੈਂਬਰ ਪੰਜਾਬ ਦੇ ਮੁੱਦਿਆਂ ਨਾਲ ਬਾਖ਼ੂਬੀ ਜਾਣੂ ਹੋਣ। ਪਰ ਫਿਰ ਵੀ ਭਗਵੰਤ ਮਾਨ ਦੀ ਸਰਕਾਰ ਤੋਂ ਪਿਛਲੀਆਂ ਸਰਕਾਰਾਂ ਨਾਲੋਂ ਚੰਗਾ ਕੰਮ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਠੀਕ ਕਰਨ ਦੀ ਲੋੜ ਹੈ।ਅਗਲੇ ਸਵਾਲ ਵਿਚ ਪੱਤਰਕਾਰ ਨੇ ਪੁੱਛਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਚ ਜਿੱਤ ਤੋ ਬਾਅਦ ਭਗਵੰਤ ਮਾਨ ਦੀਆਂ ਹੋਰ ਉਮੀਦਾਂ ਵੱਧ ਗਈਆਂ ਹੋਣਗੀਆਂ ਤਾਂ ਅਮਿਤੋਜ ਮਾਨ ਨੇ ਕਿਹਾ ਕਿ ਪਹਿਲਾਂ ਤਾਂ ਸਰਕਾਰ ਨੂੰ ਵੋਟਾਂ ਵੇਲੇ ਕੀਤੇ ਵਾਅਦੇ ਨਿਭਾਉਣੇ ਚਾਹੀਦੇ ਹਨ। ਸਰਕਾਰ ਨੂੰ ਕੀਤੇ ਗਏ ਐਲਾਨ ਅਤੇ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ।ਪੱਤਰਕਾਰ ਨੇ ਅਮਿਤੋਜ ਮਾਨ ਨੂੰ ਅਗਲੇ ਸਵਾਲ ਵਿੱਚ ਪੁੱਛਿਆ ਕਿ ਕੀ ਇਹ ਕਲਾਕਾਰ ਹੋਣ ਦੇ ਨਾਤੇ ਭਗਵੰਤ ਮਾਨ ਪੰਜਾਬ ਲਈ ਸੰਵੇਦਨਸ਼ੀਲਤਾ ਰੱਖਦੇ ਹਨ? ਅਮਿਤੋਜ ਮਾਨ ਨੇ ਕਿਹਾ ਕਿ ਭਗਵੰਤ ਮਾਨ ਹਮੇਸ਼ਾ ਤੋਂ ਪੰਜਾਬ ਲਈ ਚਿੰਤਤ ਰਿਹਾ ਹੈ।ਸੋ ਭਗਵੰਤ ਮਾਨ ਤੋਂ ਪੰਜਾਬ ਦੇ ਭਲੇ ਦੀ ਆਸ ਕੀਤੀ ਜਾ ਸਕਦੀ ਹੈ।ਪੱਤਰਕਾਰ ਨੇ ਰਾਜ ਸਭਾ ਦੇ ਮੈਂਬਰਾਂ ਬਾਰੇ ਗੱਲ ਕਰਦਿਆਂ ਅਮਿਤੋਜ ਨੂੰ ਪੁੱਛਿਆ ਕਿ ਰਾਜ ਸਭਾ ਦੇ ਮੈਂਬਰ ਵੱਡੇ ਕਾਰੋਬਾਰੀ ਹਨ ਤਾਂ ਕਿ ਉਹ ਆਪਣਾ ਨਿੱਜੀ ਸੁਆਰਥ ਛੱਡ ਕੇ ਪੰਜਾਬ ਦੇ ਲਈ ਕੰਮ ਕਰਨਗੇ?ਤਾਂ ਉਸ ਨੇ ਕਿਹਾ ਕਿ ਕਾਰੋਬਾਰੀ ਆਪਣੇ ਨਿਜ਼ੀ ਸੁਆਰਥ ਦੇਖਣਗੇ ਇਸੇ ਲਈ ਰਾਜ ਸਭਾ ਦੇ ਮੈਂਬਰ ਕੋਈ ਸਮਾਜ ਸੇਵੀ ਜਾਂ ਪੰਜਾਬ ਪੰਜਾਬ ਦੇ ਹਿੱਤ ਕੰਮ ਕਰ ਚੁੱਕੇ ਨੁਮਾਇੰਦੇ ਹੋਣੇ ਚਾਹੀਦੇ ਸਨ।ਜਦੋਂ ਅਮਿਤੋਜ ਮਾਨ ਨੂੰ ਜੂਝਦਾ ਪੰਜਾਬ ਜਥੇਬੰਦੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜਥੇਬੰਦੀ ਪੰਜਾਬ ਦੇ ਮੁੱਦਿਆਂ ਤੇ ਕੰਮ ਕਰ ਰਹੀ ਹੈ ਅਤੇ ਪੰਜਾਬ ਲਈ ਆਵਾਜ਼ ਬੁਲੰਦ ਕਰਦੀ ਰਹੇਗੀ। ਏਸ ਤੋਂ ਇਲਾਵਾ ਨੌਜਵਾਨਾਂ ਵਿੱਚ ਵਿਦੇਸ਼ ਜਾਣ ਲਈ ਵੱਧ ਰਹੀ ਦਿਲਚਸਪੀ ਦੇ ਕਾਰਨਾਂ ਅਤੇ ਪੰਜਾਬ ਦੀ ਵਿਗੜੀ ਵਿਵਸਥਾ ਬਾਰੇ ਅਤੇ ਹੋਰ ਕਈ ਮੁੱਦਿਆਂ ਤੇ ਆਪਣੀ ਰਾਇ ਇੰਟਰਵਿਊ ਵਿੱਚ ਸਾਂਝੀ ਕੀਤੀ।
ਕੁਲਵਿੰਦਰ ਕੌਰ ਬਾਜਵਾ