ਭਾਗ – 48
ਕਬੱਡੀ ਦੇ ਕੂਮੈਂਟੇਟਰ ਅਮਰੀਕ ਖੋਸਾ ਕੋਟਲਾ ਨਾਲ ਇਹ ਇੰਟਰਵਿਊ 13 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤੀ ਗਈ। ਇਸ ਇੰਟਰਵਿਊ ਵਿਚ ਅਮਰੀਕ ਨਾਲ ਉਨ੍ਹਾਂ ਦੇ ਸੰਘਰਸ਼, ਕਾਮਯਾਬੀ ਅਤੇ ਪੰਜਾਬ ਦੇ ਮਾਹੌਲ ਬਾਰੇ ਗੱਲਬਾਤ ਕੀਤੀ ਗਈ। ਅਮਰੀਕ ਨੇ ਆਪਣੇ ਮਾਤਾ ਜੀ ਅਤੇ ਛੋਟੇ ਭਰਾ ਦੀ ਮੌਤ ਤੋਂ ਬਾਅਦ ਜ਼ਿੰਦਗੀ ਵਿੱਚ ਆਏ ਬਦਲਾਅ ਬਾਰੇ ਅਤੇ ਮਹਿਸੂਸ ਹੁੰਦੀ ਕਮੀ ਬਾਰੇ ਖੁੱਲ ਕੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਭ ਦੇ ਬਾਵਜੂਦ ਵੀ ਕਿਵੇਂ ਉਹ ਆਪਣੇ ਆਪ ਨੂੰ ਪ੍ਰੇਰਿਤ ਰੱਖਦੇ ਹਨ ਅਤੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਅਮਰੀਕ ਖੋਸਾ ਕੋਟਲਾ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹਨ। ਪੰਜਾਬ ਦੇ ਮਾਹੌਲ ਦੀ ਗੱਲ ਕਰਦਿਆਂ ਅਮਰੀਕ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਹੋਈਆਂ ਘਟਨਾਵਾਂ ( ਦੀਪ ਸਿੱਧੂ, ਸੰਦੀਪ ਨੰਗਲ ਅੰਬੀਆਂ, ਸਿੱਧੂ ਮੂਸੇਵਾਲਾ ਦਾ ਕਤਲ) ਹੀ ਨਿੰਦਣਯੋਗ ਹਨ ਅਤੇ ਉਨ੍ਹਾਂ ਕਿਹਾ ਕਿ ਨਸ਼ਿਆਂ ‘ਤੇ ਕੰਟਰੋਲ ਹੋਣਾ ਬਹੁਤ ਜਰੂਰੀ ਹੈ। ਮਾਂ ਬਾਪ ਦੀ ਇੱਜ਼ਤ ਅਤੇ ਕਦਰ ਕਰਨ ਦਾ ਸੁਨੇਹਾ ਦਿੰਦਿਆਂ,ਉਨ੍ਹਾਂ ਕਿਹਾ ਕਿ ਉਹ ਆਪਣੀ ਮਾਂ ਦੇ ਬਹੁਤ ਨੇੜੇ ਸਨ ਪਰ ਹੁਣ ਉਹ ਆਪਣੇ ਪਿਤਾ ਜੀ ਨਾਲ ਜ਼ਿਆਦਾ ਸਮਾਂ ਗੁਜਾਰਦੇ ਹਨ। ਉਹਨਾਂ ਦੱਸਿਆ ਕਿ ਮਾਂ ਅਤੇ ਭਰਾ ਦੀ ਮੌਤ ਦਾ ਅਸਰ ਉਨ੍ਹਾਂ ਦੀ ਕੁਮੈਂਟਰੀ ਤੇ ਵੀ ਪਿਆ ਹੈ। ਅਮਰੀਕ ਨੇ ਦੱਸਿਆ ਕਿ ਅੰਗਹੀਣ ਦੇ ਕਾਰਨ, ਕਮੈਂਟੇਟਰ ਬਣਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਡਰ ਸਨ ਪਰ ਉਹਨਾਂ ਹਿੰਮਤ ਨਹੀਂ ਹਾਰੀ ਅਤੇ ਕਾਮਯਾਬੀ ਹਾਸਿਲ ਕੀਤੀ। ਉਹਨਾਂ ਕਿਹਾ ਕਿ ਇਨਸਾਨ ਨੂੰ ਹਮੇਸ਼ਾ ਸਬਰ ਰੱਖਣਾ ਚਾਹੀਦਾ ਹੈ ਅਤੇ ਹੰਕਾਰ ਨਹੀਂ ਹੋਣਾ ਚਾਹੀਦਾ। ਅਮਰੀਕ ਨੇ ਦੱਸਿਆ ਕਿ ਉਹ ਧਾਰਮਿਕ ਕਿਤਾਬਾਂ ਵੀ ਪੜ੍ਹਦੇ ਹਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬਾਰੇ ਇੱਕ ਕਵਿਤਾ ਉਨ੍ਹਾਂ ਦਰਸ਼ਕਾਂ ਨਾਲ ਸਾਂਝੀ ਕੀਤਾ। ਉਹ ਭਾਰਤੀ ਫੌਜ ਦਫੈਨ ਹਨ। ਅਖੀਰ ਅਮਰੀਕ ਨੇ ਕਿਹਾ ਕਿ ਦੀਪ ਸਿੱਧੂ, ਸੰਦੀਪ ਨੰਗਲ ਅੰਬੀਆਂ, ਅਤੇ ਸਿੱਧੂ ਮੂਸੇਵਾਲਾ ਦਾ ਕਤਲ ਹੋਣਾ ਪੰਜਾਬ ਦੀ ਖੇਡ, ਸੋਚ ਅਤੇ ਕਲਮ ਦਾ ਮਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਨਸਾਫ ਦੀ ਮੰਗ ਕਰਦਾ ਹੈ ਤਾਂ ਸਰਕਾਰ ਦੁਆਰਾ ਉਸ ਦੀ ਅਵਾਜ਼ ਦੱਬ ਦਿੱਤੀ ਜਾਂਦੀ ਹੈ।
~ ਕੁਲਵਿੰਦਰ ਕੌਰ ਬਾਜਵਾ