ਅਮਨ (ਪੰਜਾਬ ਯੂਨੀਵਰਸਿਟੀ)

ਭਾਗ – 11  ਇਹ ਇੰਟਰਵਿਊ 2 ਮਈ 2022 ਨੂੰ ਸਟੂਡੈਂਟ ਐਕਟੀਵਿਸਟ ਅਮਨ(ਪੰਜਾਬ ਯੂਨੀਵਰਸਿਟੀ) ਦੇ ਨਾਲ ਕੀਤੀ ਗਈ। ਇੰਟਰਵਿਉ ਦੀ ਸ਼ੁਰੂਆਤ ਵਿੱਚ ਜਦੋਂ ਅਮਨ ਨੂੰ ਵਿਦਿਆਰਥੀਆਂ ਦੁਆਰਾ ਧਰਨੇ ਲਾਉਣ ਦਾ ਕਾਰਨ ਪੁੱਛਿਆ ਗਿਆ ਤਾਂ ਅਮਨ ਨੇ ਯੂਨੀਵਰਸਿਟੀ ਅਥਾਰਟੀਆਂ ਦੇ ਮਾੜੇ ਸਿਸਟਮ ਨੂੰ ਇਸ ਦਾ ਜ਼ਿੰਮੇਵਾਰ ਦੱਸਿਆ। ਇਕ ਉਦਾਹਰਣ ਦਿੰਦਿਆਂ ਅਮਨ ਨੇ ਦੱਸਿਆ ਕਿ ਮੈਸ ਖਾਣੇ ਦਾ ਰੇਟ ਜੋ ਕਿ ਤੇ 33-34 ਰੁਪਏ ਸੀ ਲੋਕਡਾਊਨ ਦੌਰਾਨ ਵਧ ਕੇ 43-44 ਰੁਪਏ ਕਰ ਦਿੱਤਾ ਗਿਆ ਸੀ। ਵਿਦਿਆਰਥੀਆਂ ਵੱਲੋਂ ਇਨ੍ਹਾਂ ਰੇਟਾਂ ਦਾ ਵਿਰੋਧ ਕਰਨ ਤੇ ਅਥਾਰਟੀਆਂ ਨੇ ਵਿਦਿਆਰਥੀਆਂ ਦੀ ਗੱਲ ਸੁਣਨ ਦੀ ਬਜਾਏ ਮੈਸ ਦੇ ਕੰਟਰੈਕਟਰ ਦਾ ਪੱਖ ਪੂਰਿਆ। ਅਮਨ ਨੇ ਇਹ ਵੀ ਦੱਸਿਆ ਕਿ ਧਰਨਾ ਲਾਉਂਦੇ ਵਿਦਿਆਰਥੀਆਂ ਨੂੰ ਨਾ ਹੀ ਵਾਈਸ ਚਾਂਸਲਰ ਕਦੇ ਮਿਲਦੇ ਹਨ ਤੇ ਨਾ ਹੀ ਡੀਨ। ਪੱਤਰਕਾਰ ਨੇ ਅਮਨ ਨੂੰ ਯੂਨੀਵਰਸਿਟੀ ਦੇ ਹਲਾਤਾਂ ਬਾਰੇ ਸਵਾਲ ਕੀਤਾ ਅਮਨ ਨੇ ਜਵਾਬ ਦਿੱਤਾ ਕਿ ਕੁੱਲ ਮਿਲਾ ਕੇ ਯੂਨੀਵਰਸਿਟੀ ਦਾ ਮਾੜਾ ਹਾਲ ਹੈ। ਨਾਲ ਹੀ ਅਮਨ ਨੇ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਨ ਅਤੇ ਸੈਨੇਟ ਨੂੰ ਭੰਗ ਕਰਨ ਲਈ ਪ੍ਰਸ਼ਾਸਨ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਆਦਿ ਬਾਰੇ ਵਿਸਥਾਰ ਨਾਲ ਕੀਤੀ। ਅਮਨ ਨੇ ਹੋਸਟਲ ਰੂਮ ਅਲਾਟ ਕਰਨ ‘ਤੇ ਹੁੰਦੇ ਘੋਟਾਲੇ ਦੀ ਗੱਲ ਵੀ ਕਹੀ। ਜਦੋਂ ਪੱਤਰਕਾਰ ਨੇ ਇਹ ਸਵਾਲ ਕੀਤਾ ਕਿ ਵਿਦਿਆਰਥੀਆਂ ਨਾਲ ਅਜਿਹਾ ਵਿਤਕਰਾ ਕਿਉਂ ਹੁੰਦਾ ਹੈ ਤਾਂ ਅਮਨ ਨੇ ਕਿਹਾ ਕਿ ਪ੍ਰਸ਼ਾਸਨ ਆਪਣੇ ਸਮਰਥਕਾਂ(ABVP) ਦੇ ਪੱਖ ਵਿੱਚ ਕੰਮ ਕਰਦੀ ਹੈ ਤੇ ਉਹਨਾਂ ਨੂੰ ਯੂਨੀਵਰਸਿਟੀ ਵਿੱਚ ਫਿੱਟ ਕਰਨ ਲਈ ਇਹ ਸੱਭ ਕਰਦੀ ਹੈ। ਅਮਨ ਨੇ ਕਿਹਾ ਕਿ ABVP ਨੂੰ ਛੱਡ ਕੇ ਅਸੀਂ ਬਾਕੀ ਪਾਰਟੀਆਂ ਨੂੰ ਸਾਂਝੇ ਮੋਰਚੇ ਵਿਚ ਆਪਣੇ ਨਾਲ ਸ਼ਾਮਲ ਕਰਦੇ ਹਾਂ। ਅਮਨ ਨੇ ਇਹ ਆਰੋਪ ਲਾਇਆ ਕਿ ਯੂਨੀਵਰਸਿਟੀ ਵੱਲੋਂ ਵਿਦਿਆਰਥੀ ਜਥੇਬੰਦੀਆਂ ਦੀਆਂ ਗਤੀਵਿਧੀਆਂ ‘ਤੇ ਵੀ ਰੋਕ ਲਾਈ ਜਾਂਦੀ ਹੈ। ਅਮਨ ਨੇ ਕਿਹਾ ਕਿ ਪੰਜਾਬ ਦੀਆਂ ਸਰਕਾਰਾਂ ਨੇ ਯੂਨੀਵਰਸਿਟੀ ਲਈ ਕੁਝ ਨਹੀਂ ਕੀਤਾ। ਅਮਨ ਨੇ ਕਿਹਾ ਕਿ ਸਾਨੂੰ ਭਗਵੰਤ ਮਾਨ ਦੀ ਸਰਕਾਰ ਤੋਂ ਵੀ ਕੋਈ ਬਹੁਤੀ ਉਮੀਦ ਨਹੀਂ ਹੈ। ਅਖੀਰ ਵਿੱਚ ਅਮਨ ਨੇ ਕਿਹਾ ਕਿ ਸਰਕਾਰਾਂ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਉਣ ਲਈ ਆਪਣੀ ਤਾਕਤ ਲਾਉਂਦੀਆਂ ਹਨ।

ਕੁਲਵਿੰਦਰ ਕੌਰ ਬਾਜਵਾ

Leave a Comment

Your email address will not be published. Required fields are marked *